Welcome to Canadian Punjabi Post
Follow us on

19

September 2019
ਭਾਰਤ

ਸੂਰਤ ਦੀ ਇਮਾਰਤ ਵਿੱਚ ਭਿਆਨਕ ਅੱਗ ਨਾਲ 20 ਮੌਤਾਂ

May 25, 2019 07:19 PM

ਸੂਰਤ (ਗੁਜਰਾਤ), 24 ਮਈ, (ਪੋਸਟ ਬਿਊਰੋ)- ਗੁਜਰਾਤ ਵਿੱਚ ਹੀਰਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਸੂਰਤ ਦੀ ਇਕ ਇਮਾਰਤ ਵਿਚ ਅੱਜ ਭਿਆਨਕ ਅੱਗ ਲੱਗਣ ਨਾਲ ਅਫਰਾਤਫਰੀ ਮੱਚ ਗਈ। ਉਸ ਇਮਾਰਤ ਵਿਚ ਕਈ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵੀਹ ਮੌਤਾਂ ਹੋਣ ਦੀ ਖਬਰ ਮਿਲੀ ਹੈ।
ਇਸ ਸੰਬੰਧ ਵਿੱਚ ਸੂਰਤ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਈਸ਼ਵਰ ਭਾਈ ਪਟੇਲ ਨੇ ਦੱਸਿਆ ਕਿ 5 ਮੰਜ਼ਿਲਾ ਇਮਾਰਤ ‘ਤਕਸ਼ਿਲਾ ਆਰਕੇਡ` ਦੀ ਦੂਜੀ ਮੰਜ਼ਿਲ ਉੱਤੇ ਚੱਲਦੀ ਟਿਊਸ਼ਨ ਦੀ ਕਲਾਸ ਵਿਚ ਬਾਅਦ ਦੁਪਹਿਰ ਅੱਗ ਦੀ ਸੂਚਨਾ ਮਿਲਦਿਆਂ ਸਾਰ ਫਾਇਰ ਬ੍ਰਿਗੇਡ ਦੀਆਂ 21 ਮੋਟਰ-ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਉਨ੍ਹਾਂ ਕਈ ਘੰਟੇ ਦੀ ਮਿਹਨਤ ਪਿੱਛੋਂ ਅੱਗ ਉੱਤੇ ਕਾਬੂ ਪਾਇਆ ਅਤੇ 12 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਸ ਦੌਰਾਨ ਗੁਜਰਾਤ ਸਰਕਾਰ ਨੇ ਘਟਨਾ ਦੀ ਜ਼ਿੰਮੇਵਾਰੀ ਸੂਰਤ ਮਹਾਨਗਰ ਪਾਲਿਕਾ ਉੱਤੇ ਸੁੱਟ ਦਿੱਤੀ ਹੈ। ਸੂਰਤ ਦੇ ਰਹਿਣ ਵਾਲੇਤੇ ਨਵਸਾਰੀ ਹਲਕੇ ਦੇ ਪਾਰਲੀਮੈਂਟ ਮੈਂਬਰ ਸੀ ਆਰ ਪਾਟਿਲ ਨੇ ਕਿਹਾ ਕਿ ਇਹ ਸਾਰੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਹੈ, ਨਵੰਬਰ 2018 ਵਿੱਚ ਵੀ ਇਸੇ ਤਰ੍ਹਾਂ ਟਿਊਸ਼ਨ ਸੈਂਟਰ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਤਾਜ਼ਾ ਘਟਨਾ ਵਿੱਚ ਜਦੋਂ ਹੀ ਅੱਗ ਲੱਗੀ, ਅੰਦਰ ਮੌਜੂਦ ਵਿਦਿਆਰਥੀ ਹੇਠਾਂ ਉਤਰਨ ਲਈ ਦੌੜੇ, ਪਰ ਅੱਗ ਦੇ ਕਾਰਨ ਫਿਰ ਚੌਥੀ ਮੰਜ਼ਿਲ ਉੱਤੇ ਚਲੇ ਗਏ। ਓਥੇ ਫਾਈਬਰ ਦੀ ਛੱਤ ਸੀ ਅਤੇ ਅੰਦਰ ਜਿਮ ਲਈ ਰੱਖੀ ਗਈ ਰਬੜ ਦੀ ਚਟਾਈ ਅਤੇ ਟਾਇਰਾਂ ਕਾਰਨ ਅੱਗ ਫੈਲ ਗਈ, ਜਿਸ ਕਾਰਨ ਬੱਚੇ ਅੱਗ ਦੀ ਲਪੇਟ `ਚ ਆ ਗਏ।
ਡਿਪਟੀ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਹੈ ਕਿ ‘ਅਸੀਂ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਦੋਸ਼ੀ ਨਿਕਲੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ। ਪਟੇਲ ਨੇ ਕਿਹਾ ਕਿ ਕੋਚਿੰਗ ਕਲਾਸਾਂ ਛੱਤ ਦੀ ਸ਼ੈੱਡ ਵਿੱਚ ਚੱਲ ਰਹੀਆਂ ਸਨ। ਇਸ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਉਸਾਰੀ ਕਾਰਜ ਨਾਜਾਇਜ਼ ਤਾਂ ਨਹੀਂ ਸੀ। ਪਤਾ ਲੱਗਾ ਹੈ ਕਿ ਇਮਾਰਤ ਦੀ ਛੱਤ ਉੱਤੇ ਸ਼ੈੱਡ ਵਿੱਚ ਕਈ ਟਾਇਰ ਪਏ ਸਨ ਅਤੇ ਸ਼ਾਰਟ ਸਰਕਟ ਕਾਰਨ ਅੱਗ ਲੱਗਦੇ ਸਾਰ ਟਾਇਰਾਂ ਨੇ ਅੱਗ ਫੜ ਲਈ ਤੇ ਅੱਗ ਹੋਰ ਭੜਕ ਪਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ਉਤੇ ਉਸਾਰੀ ਦਾ ਕੰਮ ਨਾਜਾਇਜ਼ ਸੀ ਅਤੇ ਉਥੇ ਫਾਇਰ ਸੇਫਟੀ ਦੀ ਸਹੂਲਤ ਵੀ ਨਹੀਂ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮਹਾਨਗਰ ਪਾਲਿਕਾ ਨੇ ਇਸ ਮਾਮਲੇ ਵਿੱਚ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਇਮਾਰਤ ਨੂੰ 4 ਮਹੀਨੇ ਪਹਿਲਾਂ ਹੀ ਫਾਇਰ ਸੇਫਟੀ ਨਾ ਹੋਣ ਦਾ ਨੋਟਿਸ ਦਿੱਤਾ ਗਿਆ ਸੀ, ਪਰ ਮਾਲਕਾਂ ਨੇ ਕਈ ਨੋਟਿਸ ਨਹੀਂ ਲਿਆ ਗਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਨੂੰ ਇੱਕ ਸਾਲ ਵਿੱਚ 8,400 ਕਰੋੜ ਦਾ ਘਾਟਾ
ਦਿਗਵਿਜੇ ਬੋਲਿਆ: ਭਗਵੇਂ ਕੱਪੜੇ ਪਾ ਕੇ ਮੰਦਰਾਂ ਵਿੱਚ ਬਲਾਤਕਾਰ ਹੋ ਰਹੇ ਨੇ
70 ਸਾਲਾ ਬੁੜ੍ਹਾ ਬੋਲਿਆ, ਪੀ ਵੀ ਸਿੰਧੂ ਨਾਲ ਵਿਆਹ ਕਰਨੈ, ਨਾ ਮੰਨੀ ਤਾਂ ਅਗਵਾ ਕਰਾਂਗਾ
ਪਤਨੀ ਨਾ ਫੋਨ ਚੁੱਕਿਆ ਤਾਂ ਸਹੁਰੇ ਪਹੁੰਚ ਕੇ ਲੋਹੇ ਦੇ ਪੱਟੇ ਨਾਲ ਪਤਨੀ ਤੇ ਸੱਸ ਨੂੰ ਮਾਰ ਦਿੱਤਾ
ਜੁਲਾਈ ਵਿੱਚ ਭਾਰਤੀਆਂ ਨੇ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਰਕਮ ਵਿਦੇਸ਼ ਭੇਜੀ
ਜੇ ਐਨ ਯੂ ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬਾ ਮੁਹਾਜ਼ ਜੇਤੂ
ਵਿਦੇਸ਼ ਮੰਤਰੀ ਜੈਸ਼ੰਕਰ ਦੇ ਮੁਤਾਬਕ ਮਕਬੂਜ਼ਾ ਕਸ਼ਮੀਰ ਵੀ ਇਕ ਦਿਨ ਭਾਰਤ ਦਾ ਹਿੱਸਾ ਬਣੇਗਾ
ਰਾਜਸਥਾਨ ਵਿੱਚ ਬਸਪਾ ਨੂੰ ਹੂੰਝਾ ਫਿਰਿਆ, ਸਾਰੇ ਛੇ ਵਿਧਾਇਕ ਕਾਂਗਰਸ 'ਚ ਸ਼ਾਮਲ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ
ਇਹ ਬੰਦਾ ਭਾਰਤ ਘੁੰਮਣ ਲਈ ਆਇਆ ਸੀ, ਐਨੀ ਮਹਿੰਗੀ ਘੜੀ ਬੰਨ੍ਹੀ ਸੀ ਕਿ ਇਕ ਘਰ ਤੇ ਕਾਰ ਖਰੀਦ ਸਕਦਾ ਹੈ ਆਮ ਬੰਦਾ...!!