Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਕੁਈਨ ਐਲਿਜ਼ਾਬੈੱਥ ਨੇ ਆਪਣੀ ਪਹਿਲੀ ਹਵਾਈ ਟਿਕਟ ਵੇਖੀ

May 24, 2019 10:33 PM

ਲੰਡਨ, 24 ਮਈ (ਪੋਸਟ ਬਿਊਰੋ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਅੱਜ ਵੀਰਵਾਰ ਨੂੰ ਹੀਥਰੋ ਹੈੱਡਕੁਆਰਟਰ ਦਾ ਦੌਰਾ ਕਰਕੇ ਆਪਣੀ ਪਹਿਲੀ ਉਡਾਣ ਦੀ ਟਿਕਟ ਵੇਖੀ। ਜਮਾਇਕਾ ਲਈ ਇਹ ਉਡਾਣ ਉਨ੍ਹਾਂ 1953 ਵਿੱਚ ਆਪਣੀ ਤਾਜਪੋਸ਼ੀ ਦੇ ਪਿੱਛੋਂ ਆਪਣੇ ਪਤੀ ਫਿਲਿਪ ਨਾਲ ਭਰੀ ਸੀ।
ਵਰਨਣ ਯੋਗ ਹੈ ਕਿ ਬ੍ਰਿਟਿਸ਼ ਏਅਰਵੇਜ਼ ਇਸ ਵੇਲੇ ਆਪਣਾ ਸ਼ਤਾਬਦੀ ਸਾਲ ਮਨਾ ਰਿਹਾ ਹੈ। ਇਸ ਦੀ ਸਥਾਪਨਾ 25 ਅਗਸਤ 1919 ਨੂੰ ਹੋਈ ਸੀ। ਓਦੋਂ ਇਸ ਦਾ ਨਾਂ ਏਅਰਕ੍ਰਾਫਟ ਟ੍ਰਾਂਸਪੋਰਟ ਐਂਡ ਟ੍ਰੈਵਲ ਲਿਮਟਿਡ (ਏ ਟੀ ਐਂਡ ਟੀ ਐੱਲ) ਸੀ, ਜਿਹੜਾ ਬਾਅਦ ਵਿਚ ਬਦਲ ਕੇ ਬ੍ਰਿਟਿਸ਼ ਏਅਰਵੇਜ਼ ਰੱਖ ਦਿੱਤਾ ਗਿਆ ਸੀ।
ਮਹਾਰਾਣੀ ਐਲਿਜ਼ਾਬੈੱਥ ਦੀ ਪਹਿਲੀ ਟਿਕਟ ਉੱਤੇ ਉਨ੍ਹਾਂ ਦਾ ਨਾਂ ਐੱਚ ਐੱਮ ਕੁਈਨ ਐਲਿਜ਼ਾਬੈੱਥ-2 ਲਿਖਿਆ ਹੈ। ਉਨ੍ਹਾਂ ਇਹ ਯਾਤਰਾ ਨਵੰਬਰ 1953 ਵਿੱਚ ਆਪਣੇ ਪਤੀ ਫਿਲਿਪ ਨਾਲ ਕੀਤੀ ਸੀ ਅਤੇ ਲੰਡਨ ਤੋਂ ਮਾਂਟੇਗੋ ਬੇਅ ਤਕ ਗਏ ਸਨ। ਮਹਾਰਾਣੀ ਦੀ ਆਮਦ ਮੌਕੇ ਅੱਜ ਵੱਖ-ਵੱਖ ਡਰੈੱਸਾਂ ਵਿੱਚ ਮੌਜੂਦ ਬ੍ਰਿਟਿਸ਼ ਏਅਰਵੇਜ਼ ਦੇ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਡਰੈੱਸਾਂ 1930 ਤੋਂ ਲੈ ਕੇ ਅੱਜ ਤਕ ਬ੍ਰਿਟਿਸ਼ ਏਅਰਵੇਜ਼ ਵਿੱਚ ਲਾਗੂ ਸਨ। ਬ੍ਰਿਟਿਸ਼ ਏਅਰਵੇਜ਼ ਦਾ ਗਠਨ 1974 ਵਿੱਚ ਹੋਇਆ ਤੇ 1987 ਵਿਚ ਇਸ ਦਾ ਨਿੱਜੀਕਰਨ ਕਰ ਦਿੱਤਾ ਗਿਆ। ਇਸ ਸਮੇਂ ਇਹ ਇੰਟਰਨੈਸ਼ਨਲ ਏਅਰਲਾਈਨਜ਼ ਗਰੁੱਪ ਦਾ ਹਿੱਸਾ ਹੈ, ਜਿਹੜਾ 2011 ਵਿਚ ਬ੍ਰਿਟਿਸ਼ ਏਅਰਵੇਜ਼ ਅਤੇ ਇਬੇਰੀਆ ਦੇ ਰਲੇਵੇਂ ਹੋਣ ਪਿੱਛੋਂ ਸਥਾਪਿਤ ਹੋਇਆ ਹੈ ਅਤੇ ਲਗਾਤਾਰ ਚੱਲ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ