Welcome to Canadian Punjabi Post
Follow us on

28

March 2024
 
ਭਾਰਤ

ਯੂ ਪੀ ਅਤੇ ਪੱਛਮੀ ਬੰਗਾਲ ਵਿੱਚ ਦਾਅ ਲਾ ਕੇ ਸਟੋਰੀਏ ਹਾਰ ਗਏ

May 24, 2019 10:22 PM

ਨਵੀਂ ਦਿੱਲੀ, 24 ਮਈ (ਪੋਸਟ ਬਿਊਰੋ)- ਸੱਟਾ ਬਾਜ਼ਾਰ ਆਮ ਕਰ ਕੇ ਖੁਸ਼ ਰਿਹਾ ਅਤੇ ਇਸ ਵਾਰ ਜਿਥੇ ਸਟੋਰੀਆਂ ਦੀ ਚਾਂਦੀ ਹੋਈ, ਉਥੇ ਉਨ੍ਹਾਂ ਨੇ ਆਪਣਾ ਵਜੂਦ ਕਾਇਮ ਰੱਖਿਆ। ਐਗਜਿ਼ਟ ਪੋਲ ਵਿੱਚ ਨਤੀਜੇ ਆਉਣ ਦੇ ਬਾਅਦ ਭਾਜਪਾ ਨੇ 280 ਦੇ ਅੰਕੜੇ ਨੂੰ ਪਾਰ ਕੀਤਾ ਅਤੇ ਐਨ ਡੀ ਏ ਗੱਠਜੋੜ 350 ਦੇ ਆਸਪਾਲ ਰਹਿਣ ਦੇ ਕਾਰਨ ਬਾਜ਼ਾਰ ਵਿੱਚ ਦੀਵਾਲੀ ਵਰਗਾ ਮਾਹੌਲ ਹੈ ਅਤੇ ਇਸ ਦੇ ਗ੍ਰਾਹਕਾਂ ਨੇ ਵੀ ਚੋਖੀ ਕਮਾਈ ਕੀਤੀ ਹੈ।
ਇਸ ਵਾਰ ਸਟੋਰੀਆਂ ਨੇ ਕਰੀਬ ਚਾਰ ਲੱਖ ਕਰੋੜ ਤੋਂ ਵੱਧ ਜਿੱਤੇ ਹਨ, ਪਰ ਕੁਝ ਥਾਂਈਂ ਇਹ ਅੰਕੜਾ 12 ਲੱਖ ਕਰੋੜ ਤੋਂ ਵੀ ਵੱਧ ਰਿਹਾ ਹੈ। ਫਲੌਦੀ ਬਾਜ਼ਾਰ ਦੇ ਤਹਿਤ ਸਟੋਰੀਆਂ ਨੇ ਐਨ ਡੀ ਏ ਨੂੰ 300 ਤੋਂ ਉਪਰ ਰੱਖਿਆ ਸੀ, ਅਤੇ ਐਗਜਿ਼ਟ ਪੋਲ ਦੇ ਬਾਅਦ ਸੂਰਤ ਬਾਜ਼ਾਰ ਨੇ ਐਨ ਡੀ ਏ ਨੂੰ ਫੇਵਰਿਟ ਦੱਸ ਕੇ 300 ਸੀਟਾਂ ਦੇ ਆਸਪਾਸ ਰੱਖਿਆ ਸੀ। ਹੋਇਆ ਵੀ ਉਹੀ, ਜਿਸ ਦੇ ਕਾਰਨ ਇਸ ਵਾਰ ਬਾਜ਼ਾਰ ਵਿੱਚ ਜਸ਼ਨ ਦਾ ਮਾਹੌਲ ਹੈ। ਫਲੌਦੀ ਬਾਜ਼ਾਰ ਦੇ ਤਹਿਤ ਯੂ ਪੀ ਵਿੱਚ ਭਾਜਪਾ ਨੂੰ 30 ਤੋਂ 35 ਸੀਟਾਂ ਅਤੇ ਸਮਾਜਵਾਦੀ ਪਾਰਟੀ, ਬਸਪਾ ਗੱਠਜੋੜ ਨੂੰ 40 ਤੋਂ 45 ਸੀਟਾਂ ਦਿੱਤੀਆਂ ਗਈਆਂ ਸਨ ਅਤੇ ਐਗਜਿ਼ਟ ਪੋਲ ਦੇ ਬਾਅਦ ਸਮਾਜਵਾਦੀ ਪਾਰਟੀ ਅਤੇ ਬਸਪਾ ਨੂੰ ਫੇਵਰਿਟ ਕਰਾਰ ਵੀ ਦੇ ਦਿੱਤਾ ਗਿਆ ਸੀ, ਪਰ ਨਤੀਜੇ ਉਲਟ ਆਏ ਹਨ। ਇਥੇ ਸਟੋਰੀਆਂ ਨੂੰ ਮਾਯੂਸੀ ਹੋਈ ਹੈ, ਪਰ ਰੇਟ ਜ਼ਿਆਦਾ ਨਹੀਂ ਸੀ। ਸਟੋਰੀਆਂ ਨੇ ਸਾਫ ਤੌਰ 'ਤੇ ਮਮਤਾ ਬੈਨਰਜੀ ਨੂੰ ਅੱਗੇ ਰੱਖਿਆ ਸੀ, ਪਰ ਦਾਅਵਿਆਂ ਵਿੱਚ ਸਾਫ ਦੱਸਿਆ ਗਿਆ ਕਿ ਭਾਜਪਾ ਇਥੇ 10 ਤੋਂ ਵੱਧ ਸੀਟਾਂ ਜਿੱਤੇਗੀ। ਹੋਇਆ ਵੀ ਇਹੀ, ਜਿਸ ਦੇ ਕਾਰਨ ਸਟੋਰੀਆਂ ਨੂੰ ਇਕ ਦੇ ਬਦਲੇ 12 ਪੈਸੇ ਦਾ ਭਾਅ ਮਿਲਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ