Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਪੰਜਾਬ ਵਿੱਚ ‘ਘਰ ਦਾ ਜੋਗੀ ਜੋਗੜਾ’ ਹੰਸ ਰਾਜ ਹੰਸ ਦਿੱਲੀ ਤੋਂ ਜਿੱਤ ਗਿਆ

May 24, 2019 09:38 AM

* ਕਰਨਾਲ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਦਾ ਰਿਕਾਰਡ ਬਣਾਇਆ

ਨਵੀਂ ਦਿੱਲੀ, 23 ਮਈ, (ਪੋਸਟ ਬਿਊਰੋ)- ਪੰਜਾਬੀ ਲੋਕ ਗਾਇਕ ਹੰਸ ਰਾਜ ਹੰਸ ਉੱਤੇ ਉਨ੍ਹਾਂ ਦੇ ਆਪਣੇ ਜੱਦੀ ਹਲਕੇ ਜਲੰਧਰ ਦੇ ਵੋਟਰਾਂ ਨੇ ਭਰੋਸਾ ਨਹੀਂਸੀ ਕੀਤਾ, ਪਰ ਉੱਤਰ ਪੱਛਮੀ ਦਿੱਲੀ ਦੇ ਲੋਕਾਂ ਨੇ ਹੰਸ ਰਾਸ ਹੰਸ ਭਾਰੀ ਵੋਟਾਂ ਨਾਲ ਹਰਾ ਕੇ ਪਾਰਲੀਮੈਂਟ ਵਿੱਚ ਪਹੁੰਚਣ ਦਾ ਹੱਕ ਦੇ ਦਿੱਤਾ ਹੇ।
ਚੋਣ ਨਤੀਜਿਆਂ ਮੁਤਾਬਕ ਹੰਸ ਰਾਜ ਹੰਸ ਨੂੰ 848663 ਵੋਟਾਂ ਮਿਲੀਆਂ, ਆਮ ਆਦਮੀ ਪਾਰਟੀ ਦੇ ਗੁਗਨ ਸਿੰਘ ਨੂੰ 294766 ਅਤੇ ਕਾਂਗਰਸ ਦੇ ਰਾਜੇਸ਼ ਲਿਲੋਥੀਆਂ ਨੂੰ 236882 ਵੋਟਾਂ ਮਿਲੀਆਂ। ਵਰਨਣ ਯੋਗ ਹੈ ਕਿ ਦਿੱਲੀ ਵਿੱਚਹੰਸ ਰਾਜ ਹੰਸ ਉੱਤੇ ਮੁਸਲਿਮ ਧਰਮ ਅਪਣਾਉਣ ਦਾ ਦੋਸ਼ ਵੀ ਲੱਗਦਾ ਰਿਹਾ ਸੀ, ਪਰ ਉਨ੍ਹਾਂ ਦੇ ਖਿਲਾਫ ਇਸ ਦੇ ਸੰਬੰਧ ਵਿੱਚ ਕੀਤੀ ਗਈ ਸਿ਼ਕਾਇਤ ਚੋਣ ਚੋਣ ਕਮਿਸ਼ਨ ਨੇ ਨਹੀਂ ਸੀ ਮੰਨੀ।
ਇਸ ਦੌਰਾਨਕਰਨਾਲ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜਨ ਵਾਲੇ ਭਾਜਪਾ ਉਮੀਦਵਾਰ ਸੰਜੇ ਭਾਟੀਆ ਨੇ ਦੇਸ਼ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਨੇ ਪਿਛਲੀ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੰਜੇ ਭਾਟੀਆ ਨੇ 6 ਲੱਖ 54 ਹਜ਼ਾਰ 269 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਅਜੇ ਤਕ ਲੋਕ ਸਭਾ ਚੋਣ ਵਿਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਮਾਰਕਸੀ ਕਮਿਊਨਿਸਟ ਪਾਰਟੀ ਦੇ ਅਨਿਲ ਬਸੂ ਦੇ ਨਾਂ ਸੀ, ਜਿਹੜਾ ਉਨ੍ਹਾਂ ਨੇ 2004 ਦੀ ਲੋਕ ਸਭਾ ਚੋਣ ਵਿਚ ਬਣਾਇਆ ਸੀ। ਸੱਤ ਵਾਰ ਦੇ ਲੋਕ ਸਭਾ ਮੈਂਬਰ ਬਸੂ ਨੇ 2004 ਵਿਚ ਪੱਛਮੀ ਬੰਗਾਲ ਦੀ ਆਰਾਮਬਾਗ਼ ਸੀਟ ਤੋਂ ਆਪਣੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਸਵਪਨ ਕੁਮਾਰ ਨੰਦੀ ਨੂੰ 5 ਲੱਖ 92 ਹਜ਼ਾਰ 502 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਰਨਾਲ ਦੇ ਸੰਜੇ ਭਾਟੀਆ ਨੇ ਇਸ ਤੋਂ ਵੱਧ ਫਰਕ ਨਾਲ ਸੀਟ ਜਿੱਤੀ ਹੈ। ਫਰੀਦਾਬਾਦ ਵਿਚ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਪਿਛਲੀ ਚੋਣ 466873 ਵੋਟਾਂ ਦੇ ਫਰਕ ਨਾਲ ਜਿੱਤੀ ਅਤੇ ਉਹ ਰਾਜ ਦੀ ਸਭ ਤੋਂ ਵੱਡੀ ਜਿੱਤ ਸੀ।
ਪਿਛਲੀ ਲੋਕ ਸਭਾ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਪੀ ਐੱਮ ਦੇ ਅਨਿਲ ਬਸੂ ਦੇ ਰਿਕਾਰਡ ਦੇ ਨੇੜੇ ਪੁੱਜ ਗਏ ਸਨ, ਪ੍ਰੰਤੂ ਇਸ ਨੂੰ ਪਾਰ ਨਹੀਂ ਕਰ ਸਕੇ ਸਨ। ਉਹ ਗੁਜਰਾਤ ਦੇ ਵਡੋਦਰਾ ਤੋਂ 5 ਲੱਖ 70 ਹਜ਼ਾਰ 128 ਵੋਟਾਂ ਨਾਲ ਜਿੱਤੇ ਸਨ। ਇਸ ਵਾਰੀ ਕਰਨਾਲ ਤੋਂ ਭਾਜਪਾ ਉਮੀਦਵਾਰ ਸੰਜੇ ਭਾਟੀਆ ਨੂੰ 911594 ਵੋਟ ਮਿਲੇ, ਦੂਜੇ ਨੰਬਰ ਤੋਂ ਕਾਂਗਰਸ ਦੇ ਕੁਲਦੀਪ ਸ਼ਰਮਾ ਨੂੰ 255452 ਵੋਟ ਹੀ ਮਿਲ ਸਕੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਵਿਆਹ ਉੱਤੇ 200 ਕਰੋੜ ਰੁਪਏ ਖਰਚੇ, 4 ਟਨ ਕੂੜਾ ਚੁੱਕਣ ਦੇ ਸਿਰਫ਼ 54 ਹਜ਼ਾਰ ਦਿੱਤੇ
ਛੇੜਛਾੜ ਦੇ ਵਿਰੋਧ ਕਾਰਨ ਡਰਾਈਵਰ ਨੇ ਪਰਿਵਾਰ ਦਰੜਿਆ, 2 ਮੌਤਾਂ
ਭਾਰਤੀ ਲੋਕਾਂ ਨੇ ਵਿਦੇਸ਼ ਵਿੱਚ 15 ਤੋਂ 34 ਲੱਖ ਕਰੋੜ ਤੱਕ ਅਣ-ਐਲਾਨੀ ਜਾਇਦਾਦ ਬਣਾਈ
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਆਚਾਰੀਆ ਦਾ ਵੀ ਅਸਤੀਫਾ
ਮੋਦੀ ਮਾਣਹਾਨੀ ਕੇਸ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸੰਮਨ ਜਾਰੀ
ਮਾਇਆਵਤੀ ਨੇ ਭਰਾ ਤੇ ਭਤੀਜੇ ਨੂੰ ਮਹੱਤਵ ਪੂਰਨ ਅਹੁਦੇ ਦਿੱਤੇ
ਸਮਾਗਮ ਦੌਰਾਨ ਪੰਡਾਲ ਟੁੱਟਣ ਦੇ ਕਾਰਨ 14 ਮੌਤਾਂ, 50 ਜ਼ਖਮੀ
ਡੇਰਾ ਮੁਖੀ ਦੀ ਪੈਰੋਲ ਦਾ ਕੋਈ ਫ਼ੈਸਲਾ ਡੀ ਸੀ ਦੀ ਰਿਪੋਰਟ ਪਿੱਛੋਂ ਹੋ ਸਕੇਗਾ
ਜਗਨ ਮੋਹਨ ਰੈੱਡੀ ਵੱਲੋਂ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਬੰਗਲਾ ਤੋੜਨ ਦਾ ਹੁਕਮ
ਲੋਕ ਸਭਾ ਵਿੱਚ ਮੰਗ ਉੱਠੀ: ਵਿੰਗ ਕਮਾਂਡਰ ਅਭਿਨੰਦਨ ਦੀਆਂ ਮੁੱਛਾਂ ਨੂੰ ਮੋਦੀ ਸਰਕਾਰ ‘ਕੌਮੀ ਮੁੱਛਾਂ’ ਐਲਾਨ ਕਰੇ