Welcome to Canadian Punjabi Post
Follow us on

23

September 2019
ਕੈਨੇਡਾ

ਸਾਡੀ ਸਰਕਾਰ ਆਉਣ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ ਸਖ਼ਤ ਸਜ਼ਾਵਾਂ : ਸ਼ੀਅਰ

May 24, 2019 09:30 AM

ਓਟਵਾ, 23 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਚੋਣਾਂ ਜਿੱਤਦੀ ਹੈ ਤਾਂ ਉਹ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਸਖ਼ਤ ਸਜ਼ਾਵਾਂ ਲਾਗੂ ਕਰਵਾਉਣਗੇ। ਇਸ ਤਹਿਤ ਕਿਸੇ ਵੀ ਬੱਚੇ ਖਿਲਾਫ ਕੀਤੇ ਗਏ ਗੰਭੀਰ ਜਿਨਸੀ ਅਪਰਾਧ ਲਈ ਘੱਟ ਤੋਂ ਘੱਟ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਯਕੀਨੀ ਬਣਾਇਆ ਜਾਵੇਗਾ।
ਸ਼ੀਅਰ ਨੇ ਆਖਿਆ ਕਿ ਮੌਜੂਦਾ ਸਜ਼ਾਵਾਂ, ਜੋ ਕਿ ਅਪਰਾਧ ਦੀ ਰੇਂਜ ਉੱਤੇ ਨਿਰਭਰ ਕਰਦੀਆਂ ਹਨ, ਅਕਸਰ ਛੋਟੀਆਂ ਹੁੰਦੀਆਂ ਹਨ। ਕੰਜ਼ਰਵੇਟਿਵਜ਼ ਅਜਿਹੇ ਕਾਨੂੰਨ ਨੂੰ ਅਪਡੇਟ ਕਰਨਗੇ ਤਾਂ ਕਿ ਇਸ ਤਰ੍ਹਾਂ ਦੇ ਜੁਰਮ ਲਈ ਦਿੱਤੀ ਜਾਣ ਵਾਲੀ ਸਜ਼ਾ ਜੁਰਮ ਦੀ ਤੀਬਰਤਾ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾਵੇ। ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਵੱਲੋਂ ਇਸ ਪੇਸ਼ਕਸ਼ ਦਾ ਖੁਲਾਸਾ ਕਿਊਬਿਕ ਵਿੱਚ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਵੀ ਸਮਾਜ ਬਾਰੇ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਕਮਜੋ਼ਰ ਲੋਕਾਂ ਦੀ ਹਿਫਾਜ਼ਤ ਕਿਸ ਤਰ੍ਹਾਂ ਕਰਦਾ ਹੈ ਤੇ ਮੌਜੂਦਾ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਹੋ ਰਹੀ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਬੱਚਿਆਂ ਦੀ ਸੇਫਟੀ ਨੂੰ ਪਹਿਲ ਦੇਵੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੈਨੇਡਾ ਦੇ ਨਿਆਂ ਪ੍ਰਬੰਧ ਦਾ ਪੂਰਾ ਅਹਿਸਾਸ ਹੋਵੇ। ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਕੋਈ ਵੀ ਬੱਚਿਆਂ ਦਾ ਸੋ਼ਸ਼ਣ ਕਰਨ ਦੀ ਕੋਸਿ਼ਸ਼ ਕਰੇਗਾ ਉਸ ਨੂੰ ਲੰਮੇਂ ਸਮੇਂ ਤੱਕ ਜੇਲ੍ਹ ਵਿੱਚ ਰਹਿਣਾ ਹੋਵੇਗਾ।
ਸ਼ੀਅਰ ਨੇ ਅੱਗੇ ਆਖਿਆ ਕਿ 2017 ਵਿੱਚ ਕੈਨੇਡਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 8000 ਮਾਮਲੇ ਸਨ ਤੇ ਮੌਜੂਦਾ ਲਿਬਰਲ ਸਰਕਾਰ ਨੇ ਇਸ ਸਬੰਧ ਵਿੱਚ ਇਹ ਜੁਰਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਵੀ ਮਤਾ ਪੇਸ਼ ਨਹੀਂ ਕੀਤਾ। ਇੱਕ ਬਿਆਨ ਵਿੱਚ ਨਿਆਂ ਮੰਤਰੀ ਡੇਵਿਡ ਲਮੇਟੀ ਦੇ ਤਰਜ਼ਮਾਨ ਨੇ ਸ਼ੀਅਰ ਦੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਨਾਲ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਹਿਫਾਜ਼ਤ ਨਹੀਂ ਹੋਵੇਗੀ ਸਗੋਂ ਅਜਿਹੇ ਮਾਮਲਿਆਂ ਵਿੱਚ ਇਨਸਾਫ ਮਿਲਣ ਵਿੱਚ ਹੋਰ ਦੇਰ ਹੋਵੇਗੀ। ਚਾਰਜਿਜ਼ ਉੱਤੇ ਰੋਕ ਲੱਗ ਸਕਿਆ ਕਰੇਗੀ ਤੇ ਸੰਵਿਧਾਨਕ ਚੁਣੌਤੀਆਂ ਵੱਖਰੀਆਂ ਖੜ੍ਹੀਆਂ ਹੋਣਗੀਆਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੀਅਰ ਵੱਲੋਂ ਵੈਟਰਨਜ਼ ਲਈ ਪੈਨਸ਼ਨ ਸਿਸਟਮ ਕਾਇਮ ਕਰਨ ਦਾ ਐਲਾਨ
ਸੋਨੀਆ ਸਿੱਧੂ ਦੀ ਕੈਂਪੇਨ ’ਚ ਆ ਕੇ ਟਰੂਡੋ ਨੇ ਕੀਤੇ ਵੱਡੇ ਐਲਾਨ
ਲਿਬਰਲਾਂ ਨਾਲ ਘੱਟਗਿਣਤੀ ਸਰਕਾਰ ਦੀ ਸੰਭਾਵਨਾਂ ਤੋਂ ਜਗਮੀਤ ਸਿੰਘ ਨੇ ਨਹੀਂ ਕੀਤਾ ਇਨਕਾਰ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ