Welcome to Canadian Punjabi Post
Follow us on

23

September 2019
ਟੋਰਾਂਟੋ/ਜੀਟੀਏ

ਪੀਲ ਵਾਸੀਆਂ ਦੀ ਸਿਹਤ ਦਾ ਸਾਰ ਪੇਸ਼ ਕਰਨ ਵਾਲੀ ਰਿਪੋਰਟ ਜਾਰੀ

May 24, 2019 09:28 AM

ਬਰੈਂਪਟਨ, 23 ਮਈ (ਪੋਸਟ ਬਿਊਰੋ) : ਰੀਜਨ ਆਫ ਪੀਲ, ਪਬਲਿਕ ਹੈਲਥ ਵੱਲੋਂ ਅੱਜ “ਦ ਚੇਂਜਿੰਗ ਲੈਂਡਸਕੇਪ ਆਫ ਹੈਲਥ ਇਨ ਪੀਲ-ਅ ਕੌਂਪ੍ਰੀਹੈਂਸਿਵ ਹੈਲਥ ਸਟੇਟਸ ਰਿਪੋਰਟ 2019” ਜਾਰੀ ਕੀਤੀ ਗਈ। ਇਸ ਤਹਿਤ ਪੀਲ ਵਾਸੀਆਂ ਦੀ ਸਿਹਤ ਦੇ ਸਟੇਟਸ ਦਾ ਸਾਰ ਪੇਸ਼ ਕੀਤਾ ਗਿਆ ਹੈ।
ਰੀਜਨ ਲਈ ਮੈਡੀਕਲ ਆਫੀਸਰ ਆਫ ਹੈਲਥ ਡਾ. ਜੈਸਿਕਾ ਹੌਪਕਿਨਜ਼ ਦਾ ਕਹਿਣਾ ਹੈ ਕਿ ਲੋਕਲ ਹੈਲਥ ਸਬੰਧੀ ਰੁਝਾਨਾਂ ਨੂੰ ਸਮਝ ਕੇ ਹੀ ਅਸਰਦਾਰ ਪਬਲਿਕ ਹੈਲਥ ਹੱਲ ਮੁਹੱਈਆ ਕਰਵਾਏ ਜਾ ਸਕਦੇ ਹਨ। ਉਨ੍ਹਾਂ ਆਖਿਆ ਕਿ ਪੀਲ ਦੀ ਤੇਜ਼ੀ ਨਾਲ ਵੱਧ ਰਹੀ ਤੇ ਵੰਨ-ਸੁਵੰਨੀ ਆਬਾਦੀ ਦੀਆਂ ਵਿਲੱਖਣ ਲੋੜਾਂ ਨੂੰ ਤਰਜੀਹੀ ਤੌਰ ਉੱਤੇ ਪੂਰਾ ਕਰਕੇ ਬਿਮਾਰੀ, ਸੱਟ-ਫੇਟ ਤੇ ਪੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਆਊਟਬ੍ਰੇਕ ਤੋਂ ਬਚਿਆ ਜਾ ਸਕਦਾ ਹੈ। ਪੀਲ ਦਾ ਹੈਲਥ ਡਾਟਾ ਓਨਟਾਰੀਓ ਨਾਲੋਂ ਕਈ ਮਾਇਨਿਆਂ ਵਿੱਚ ਵੱਖਰਾ ਹੈ। ਮਿਸਾਲ ਵਜੋਂ ਪੀਲ ਵਾਸੀਆਂ ਕੋਲ:
· ਲੰਮੇਂ ਸਮੇਂ ਤੱਕ ਜਿ਼ੰਦਗੀ ਜਿਊਣ ਦੀ ਸੰਭਾਵਨਾ ਹੈ (ਜੋ ਕਿ ਮਹਿਲਾਵਾਂ ਲਈ 86.1 ਸਾਲ ; ਪੁਰਸ਼ਾਂ ਲਈ 82.6 ਸਾਲ ਬਣਦੀ ਹੈ)
· ਇੱਥੇ ਸਿਗਰਟਨੋਸ਼ੀ ਦੀ ਦਰ ਕਾਫੀ ਘੱਟ ਹੈ ਤੇ ਸੈਕਿੰਡ ਹੈਂਡ ਸਮੋਕਿੰਗ ਦਾ ਖਤਰਾ ਵੀ ਘੱਟ ਹੈ; 15 ਸਾਲਾਂ ਦੇ ਅਰਸੇ ਵਿੱਚ ਪੀਲ ਵਿੱਚ ਸਿਗਰਟਨੋਸ਼ੀ ਦੀ ਦਰ ਘੱਟ ਕੇ 20 ਫੀ ਸਦੀ ਤੋਂ 11 ਫੀ ਸਦੀ ਰਹਿ ਗਈ ਹੈ।
· ਡਾਇਬਟੀਜ਼ ਦੀ ਦਰ ਇੱਥੇ ਜਿ਼ਆਦਾ ਹੈ, 20 ਤੋਂ 49 ਸਾਲ ਦੇ ਉਮਰ ਵਰਗ ਦੋ ਲੋਕਾਂ ਵਿੱਚ ਪਿਛਲੇ 20 ਸਾਲਾਂ ਵਿੱਚ ਇਹ ਦਰ ਦੁੱਗਣੀ ਹੀ ਹੋਈ ਹੈ।
· ਕੌਮਾਂਤਰੀ ਪੱਧਰ ਉੱਤੇ ਸਫਰ ਕਰਨ ਕਾਰਨ ਸੰਕ੍ਰਮਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਪੇਟਾਈਟਸ ਏ, ਮਲੇਰੀਆ, ਪੈਰਾਟਾਈਫਾਈਡ ਫੀਵਰ ਤੇ ਟਾਈਫਾਈਡ ਫੀਵਰ ਦੀ ਦਰ ਵੀ ਵਧੀ ਹੈ।
ਸਿਹਤ ਸਬੰਧੀ ਹੋਰਨਾਂ ਰੁਝਾਨਾਂ ਵਿੱਚ :
· ਕਈ ਬਿਮਾਰੀਆਂ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ, ਸਟਰੋਕ ਤੇ ਲੰਗ ਕੈਂਸਰ ਆਦਿ ਦੀ ਦਰ ਘਟੀ ਹੈ।
· ਸ਼ਰੀਰਕ ਗਤੀਵਿਧੀਆਂ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਕੋਈ ਸੁਧਾਰ ਨਹੀਂ ਹੋਇਆ, 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਿਰਫ 26 ਫੀ ਸਦੀ ਪੀਲ ਵਾਸੀ ਹੀ ਆਪਣੇ ਵਿਹਲੇ ਸਮੇਂ ਵਿੱਚ ਕਿਸੇ ਸ਼ਰੀਰਕ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਨ।
· ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮੌਤਾਂ ਦੀਆਂ ਮਿਲ ਰਹੀਆਂ ਰਿਪੋਰਟਾਂ ਵਿੱਚ ਵਾਧਾ ਹੋਇਆ ਹੈ, ਜੋ ਕਿ 2013 ਵਿੱਚ 21 ਦੇ ਮੁਕਾਬਲੇ 2017 ਵਿੱਚ 81 ਤੱਕ ਪਹੁੰਚ ਗਈਆਂ ਹਨ।
· ਇਸ ਤੋਂ ਇਲਾਵਾ ਪੀਲ ਦੇ ਨੌਜਵਾਨਾਂ ਵਿੱਚ ਮਾਨਸਿਕ ਸਿਹਤ ਡਿਸਆਰਡਰ ਕਾਰਨ ਐਮਰਜੰਸੀ ਡਿਪਾਰਟਮੈਂਟ ਦੇ ਚੱਕਰ ਲਾਉਣ ਦਾ ਸਿਲਸਿਲਾ ਵਧਿਆ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ