Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਇੰਝ ਟੈਨਸ਼ਨ ਵਿੱਚੋਂ ਨਿਕਲਿਆ ਵਰੁਣ ਧਵਨ

May 24, 2019 09:12 AM

ਫਿਲਮ ‘ਕਲੰਕ’ ਵੱਡੇ ਬਜਟ ਵਾਲੀਆਂ ਉਨ੍ਹਾਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੂੰ ਦਰਸ਼ਕਾਂ ਨੇ ਜ਼ਰਾ ਵੀ ਪਸੰਦ ਨਹੀਂ ਕੀਤਾ। ਲੋਕਾਂ ਨੂੰ ਇਸ ਫਿਲਮ ਤੇ ਇਸ ਦੇ ਸਿਤਾਰਿਆਂ ਤੋਂ ਜਿੰਨੀ ਵੱਧ ਆਸ ਸੀ, ਫਿਲਮ ਓਨੀ ਹੀ ਬੁਰੀ ਤਰ੍ਹਾਂ ਫਲਾਪ ਹੋਈ ਹੈ। 150 ਕਰੋੜ ਦੇ ਬਜਟ ਵਿੱਚ ਬਣੀ ਇਸ ਫਿਲਮ ਦੀ ਹਾਲਤ ਇੰਨੀ ਬੁਰੀ ਰਹੀ ਕਿ ਫਿਲਮ 100 ਕਰੋੜ ਵੀ ਨਹੀਂ ਕਮਾ ਸਕੀ। ਇਸ ਵਿੱਚ ਆਲੀਆ ਭੱਟ, ਵਰੁਣ ਧਵਨ, ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਵਰਗੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਲੋਕਾਂ ਨੂੰ ਥੀਏਟਰ ਤੱਕ ਖਿੱਚਣ ਵਿੱਚ ਅਸਫਲ ਰਹੀ। ਵਰੁਣ ਤਾਂ ਫਿਲਮ ਦੀ ਅਸਫਲਤਾ ਨਾਲ ਇੰਨਾ ਟੁੱਟ ਗਿਆ ਕਿ ਉਸ ਨੇ ਆਪਣਾ ਬਰਥ ਡੇਅ ਵੀ ਢੰਗ ਨਾਲ ਨਹੀਂ ਮਨਾਇਆ। ਵਰੁਣ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਹ ਦੱਸ ਰਿਹਾ ਸੀ ਕਿ ‘ਕਲੰਕ' ਦੇ ਫਲਾਪ ਹੋਣ ਤੋਂ ਬਾਅਦ ਉਸ ਨੇ ਖੁਦ ਨੂੰ ਕਿਵੇਂ ਸੰਭਾਲਿਆ। ਵਰੁਣ ਨੇ ਦੱਸਿਆ, ‘‘ਇਹ ਮੇਰਾ 32ਵਾਂ ਬਰਥਡੇ ਸੀ, ਪਰ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ‘ਕਲੰਕ’ ਓਨਾ ਚੰਗਾ ਪ੍ਰਫਾਰਮ ਨਹੀਂ ਕਰ ਸਕੀ, ਜਿੰਨਾ ਮੈਂ ਸੋਚਿਆ ਸੀ। ਫਿਲਮ ਦੀ ਅਸਫਲਤਾ ਤੋਂ ਮੈਂ ਕਾਫੀ ਦੁਖੀ ਸੀ। ਇਸ ਦੇ ਫਲਾਪ ਹੋਣ ਨੇ ਮੈਨੂੰ ਕਾਫੀ ਦੁਖੀ ਕੀਤਾ। ਸੱਚ ਕਹਾਂ ਤਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ 'ਤੇ ਕਿਵੇਂ ਰਿਐਕਟ ਕਰਾਂ। ਫਿਰ ਮੇਰੇ ਦੋਸਤਾਂ ਨੇ ਮੈਨੂੰ ਸੰਭਾਲਿਆ।”
ਵਰੁਣ ਨੇ ਦੱਸਿਆ, ‘‘ਮੇਰੇ ਬਰਥ ਡੇ ਵਾਲੇ ਦਿਨ ਮੇਰੇ ਦੋਸਤ ਆਏ ਤੇ ਉਨ੍ਹਾਂ ਨੇ ਮੇਰਾ ਬੈਗ ਪੈਕ ਕੀਤਾ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਉਨ੍ਹਾਂ ਕਿਹਾ ਥਾਈਲੈਂਡ ਅਤੇ ਇੱਕ ਘੰਟੇ ਦੇ ਅੰਦਰ ਅਸੀਂ ਥਾਈਲੈਂਡ ਨਿਕਲ ਗਏ।” ਵਾਇਰਲ ਵੀਡੀਓ ਵਿੱਚ ਵਰੁਣ ਅਤੇ ਉਸ ਦੇ ਦੋਸਤਾਂ ਨੇ ਥਾਈਲੈਂਡ ਪਹੁੰਚਣ ਤੋਂ ਬਾਅਦ ਕਿਵੇਂ ਇੰਜੁਆਏ ਕੀਤਾ ਇਹ ਦਿਖਾਇਆ ਗਿਆ ਹੈ। ਉਂਝ ਵਰੁਣ ਦੀ ਖਾਸ ਗੱਲ ਹੈ ਕਿ ਉਹ ਐਕਟਿੰਗ ਅਤੇ ਡਾਂਸ ਤੋਂ ਲੈ ਕੇ ਕਾਮੇਡੀ ਤੱਕ 'ਚ ਫਿੱਟ ਹੋ ਜਾਂਦਾ ਹੈ। ਉਸ ਨੇ ਪਿੱਛੇ ਜਿਹੇ ਫਿਲਮ ‘ਸਟਰੀਟ ਡਾਂਸਰ 3 ਡੀ’ ਦੀ ਸ਼ੂਟਿੰਗ ਕੀਤੀ। ਲੰਡਨ ਵਿੱਚ ਸ਼ੂਟਿੰਗ 'ਚ ਬਿਜ਼ੀ ਵਰੁਣ ਨੂੰ ਜਦੋਂ ਵੀ ਸਮਾਂ ਮਿਲਿਆ ਉਹ ਇਸ ਨੂੰ ਪੂਰੀ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਸਮਰਪਿਤ ਕਰ ਦਿੰਦਾ।
ਉਹ ਆਪਣੀ ਗਰਲ ਫਰੈਂਡ ਨਤਾਸ਼ਾ ਦਲਾਲ ਨਾਲ ਆਪਣੇ ਰਿਸ਼ਤਿਆਂ ਬਾਰੇ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਉਨ੍ਹਾਂ ਦੀ ਇੱਕ ਨਵੀਂ ਤਸਵੀਰ 'ਚ ਦੋਵੇਂ ਇੱਕ ਦੂਜੇ ਨੂੰ ਹਗ ਕਰਦੇ ਨਜ਼ਰ ਆਏ ਸਨ। ਤਸਵੀਰ 'ਚ ਵਰੁਣ ਨੇ ਸਿਲਵਰ ਕਲਰ ਦੀ ਜੈਕੇਟ ਅਤੇ ਬਲੈਕ ਪੈਂਟ ਪਾਈ ਹੋਈ ਸੀ ਤਾਂ ਨਤਾਸ਼ਾ ਨੇ ਚਿੱਟੇ ਰੰਗ ਦੀ ਜੈਕੇਟ ਅਤੇ ਬਲੈਕ ਲੈਗਿੰਗਜ਼ ਪਹਿਨੀ ਸੀ। ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਹੋਇਆ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ