Welcome to Canadian Punjabi Post
Follow us on

19

September 2019
ਭਾਰਤ

ਜਾਇਦਾਦ ਦੇ ਲਈ ਪਿਤਾ ਦੀ ਲਾਸ਼ ਦੇ 50 ਟੁਕੜੇ ਕਰ ਸੁੱਟੇ

May 24, 2019 09:05 AM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਦਿੱਲੀ ਵਿੱਚ ਸ਼ਾਹਦਰਾ ਜ਼ਿਲ੍ਹਾ ਪੁਲਸ ਕਮਿਸ਼ਨਰ ਦਫਤਰ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਇੱਕ ਘਰ ਵਿੱਚ ਬੇਟੇ ਨੇ ਪਹਿਲਾਂ ਗਲਾ ਘੁੱਟ ਕੇ ਆਪਣੇ ਅਪਾਹਜ ਪਿਤਾ ਦੀ ਹੱਤਿਆ ਕੀਤੀ। ਇਸ ਦੇ ਬਾਅਦ ਚਾਪੜ (ਵੱਡੇ ਛੁਰੇ) ਨਾਲ ਪਿਤਾ ਦੀ ਲਾਸ਼ ਦੇ ਛੋਟੇ-ਛੋਟੇ 50 ਟੁਕੜੇ ਕਰ ਦਿੱਤੇ। ਵਾਰਦਾਤ ਦੇ ਸਮੇਂ ਬੇਟੇ ਦਾ ਦੋਸਤ ਵੀ ਮੌਜੂਦ ਸੀ। ਲਾਸ਼ ਦੇ ਟੁਕੜਿਆਂ ਨੂੰ ਟਿਕਾਣੇ ਲਗਾਉਣ ਦੇ ਲਈ ਬੇਟੇ ਨੇ ਉਸ ਨੂੰ ਐਲੂਮੀਨੀਅਮ ਫਾਈਲ ਲਪੇਟਿਆ, ਫਿਰ ਉਨ੍ਹਾਂ ਨੂੰ ਚਾਰ ਬੈਗਾਂ ਵਿੱਚ ਭਰ ਦਿੱਤਾ। ਘਟਨਾ ਦੇ ਅਗਲੇ ਦਿਨ ਬੇਟਾ ਆਪਣੇ ਦੋਸਤ ਨਾਲ ਲਾਸ਼ ਦੇ ਟੁਕੜਿਆਂ ਨੂੰ ਟਿਕਾਣੇ ਲਗਾਉਣ ਜਾ ਰਿਹਾ ਸੀ ਤਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਦੋਸ਼ੀ ਬੇਟੇ ਦੀ ਪਛਾਣ ਅਮਨ ਅਗਰਵਾਲ (22) ਅਤੇ ਉਸ ਦੇ ਦੋਸਤ ਆਯੂਸ਼ (23) ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਦੇ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ।
ਪੁਲਸ ਨੂੰ ਪਤਾ ਲੱਗਾ ਹੈ ਕਿ ਮ੍ਰਿਤਕ ਸੰਦੇਸ਼ ਅਗਰਵਾਲ (50) ਦਾ ਪਿਛਲੇ ਕੁਝ ਸਾਲਾਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ। ਇਸ ਕਾਰਨ ਬੇਟੇ ਨੇ ਕਤਲ ਕੀਤਾ। ਉਸ ਦਿਨ ਉਸ ਦੀ ਪਤਨੀ, ਛੋਟਾ ਬੇਟਾ ਅਤੇ ਬੇਟੀ ਮਨਾਲੀ ਘੁੰਮਣ ਗਏ ਸਨ। ਪੁਲਸ ਅਨੁਸਾਰ ਸੰਦੇਸ਼ ਅਗਰਵਾਲ ਪਰਵਾਰ ਦੇ ਨਾਲ ਸ਼ਾਹਦਰਾ ਵਿੱਚ ਰਹਿੰਦੇ ਸਨ। ਪਰਵਾਰ ਵਿੱਚ ਪਤਨੀ ਕੰਚਨ ਅਗਰਵਾਲ, ਬੇਟੀ ਸਾਕਸ਼ੀ (25), ਅਮਨ ਅਗਰਵਾਲ (22) ਤੇ ਛੋਟਾ ਬੇਟਾ ਆਯੁਸ਼ ਅਗਰਵਾਲ (17) ਹਨ। ਦੋਸ਼ੀ ਅਮਨ ਮੇਰਠ ਦੇ ਇੱਕ ਕਾਲਜ ਤੋਂ ਐੱਲ ਐੱਲ ਬੀ ਫਾਈਨਲ ਈਅਰ ਦੀ ਪੜ੍ਹਾਈ ਕਰ ਰਿਹਾ ਹੈ। ਮਕਾਨ ਦੇ ਗਰਾਊਂਡ ਫਲੋਰ ਉਤੇ ਸੰਦੇਸ਼ ਦੀ ਕਾਸਮੈਟਿਕ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ਦੇ ਨੇੜੇ ਅਮਨ ਇੱਕ ਫੁਕਰੇ ਨਾਂ ਦਾ ਕੈਫੇ (ਚਾਈਨੀਜ਼ ਤੇ ਇੰਡੀਅਨ ਫੂਡ) ਚਲਾਉਂਦਾ ਹੈ। ਮਕਾਨ ਦੇ ਅਪਰ ਗਰਾਊਂਡ ਫਲੋਰ 'ਤੇ ਕੰਜਨ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਪਤਾ ਲੱਗਾ ਹੈ ਕਿ ਸੰਦੇਸ਼ ਅਗਰਵਾਲ ਨੂੰ ਸ਼ਰਾਬ ਪੀਣ ਦੀ ਆਦਤ ਸੀ। ਇਸ ਦੇ ਇਲਾਵਾ ਉਹ ਪਤਨੀ ਤੇ ਬੱਚਿਆਂ ਦੇ ਚਰਿੱਤਰ 'ਤੇ ਸ਼ੱਕ ਕਰਦੇ ਸਨ। ਪਰਵਾਰ ਵਿੱਚ ਜਾਇਦਾਦ ਦਾ ਵੀ ਝਗੜਾ ਸੀ। ਇਸ ਕਾਰਨ ਸੰਦੇਸ਼ ਘਰ ਵਿੱਚ ਪਰਵਾਰ ਨਾਲ ਹੁੰਦੇ ਹੋਏ ਵੀ ਵੱਖ ਰਹਿੰਦੇ ਸਨ। ਸੋਮਵਾਰ ਨੂੰ ਸੰਦੇਸ਼ ਤੇ ਅਮਨ ਘਰ ਸਨ। ਰਾਤ ਨੂੰ ਅਮਨ ਦਾ ਦੋਸਤ ਰਾਮ ਵਿਹਾਰ ਅਪਾਰਟਮੈਂਟ ਵਿੱਚ ਰਹਿਣ ਵਾਲਾ ਆਯੁਸ਼ ਆਇਆ ਸੀ ਤਾਂ ਕਿਸੇ ਗੱਲ ਤੋਂ ਅਮਨ ਦਾ ਪਿਤਾ ਨਾਲ ਝਗੜਾ ਹੋ ਗਿਆ। ਇਸ ਦੇ ਬਾਅਦ ਅਮਨ ਨੇ ਪਿਤਾ ਦਾ ਗਲਾ ਘੁੱਟ ਦਿੱਤਾ ਤਾਂ ਆਯੁਸ਼ ਫਰਾਰ ਹੋ ਗਿਆ। ਪਿਤਾ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਅਮਨ ਕੈਫੇ ਤੋਂ ਚਾਕੂ ਲਿਆਇਆ ਤੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ। ਦਿਨੇ ਅਮਨ ਨੇ ਆਪਣੀ ਦੁਕਾਨ ਖੋਲ੍ਹੀ। ਉਸੇ ਰਾਤ ਅਮਨ ਨੇ ਦੋਸਤ ਆਯੁਸ਼ ਨੂੰ ਫੋਨ ਕਰ ਕੇ ਕਾਰ ਲੈ ਕੇ ਬੁਲਾਇਆ। ਅਮਨ ਨੇ ਦੂਸਰੀ ਮੰਜ਼ਿਲ ਤੋਂ ਇੱਕ ਇੱਕ ਕਰ ਕੇ ਦੋ ਬੈਗ ਉਤਾਰੇ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਨੇ ਦੋਵਾਂ ਨੂੰ ਮੌਕੇ 'ਤੇ ਦਬੋਚ ਲਿਆ। ਪੁਲਸ ਨੇ ਚਾਕੂ ਅਤੇ ਆਯੁਸ਼ ਦੀ ਕਾਰ ਵੀ ਜ਼ਬਤ ਕਰ ਲਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਨੂੰ ਇੱਕ ਸਾਲ ਵਿੱਚ 8,400 ਕਰੋੜ ਦਾ ਘਾਟਾ
ਦਿਗਵਿਜੇ ਬੋਲਿਆ: ਭਗਵੇਂ ਕੱਪੜੇ ਪਾ ਕੇ ਮੰਦਰਾਂ ਵਿੱਚ ਬਲਾਤਕਾਰ ਹੋ ਰਹੇ ਨੇ
70 ਸਾਲਾ ਬੁੜ੍ਹਾ ਬੋਲਿਆ, ਪੀ ਵੀ ਸਿੰਧੂ ਨਾਲ ਵਿਆਹ ਕਰਨੈ, ਨਾ ਮੰਨੀ ਤਾਂ ਅਗਵਾ ਕਰਾਂਗਾ
ਪਤਨੀ ਨਾ ਫੋਨ ਚੁੱਕਿਆ ਤਾਂ ਸਹੁਰੇ ਪਹੁੰਚ ਕੇ ਲੋਹੇ ਦੇ ਪੱਟੇ ਨਾਲ ਪਤਨੀ ਤੇ ਸੱਸ ਨੂੰ ਮਾਰ ਦਿੱਤਾ
ਜੁਲਾਈ ਵਿੱਚ ਭਾਰਤੀਆਂ ਨੇ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਰਕਮ ਵਿਦੇਸ਼ ਭੇਜੀ
ਜੇ ਐਨ ਯੂ ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬਾ ਮੁਹਾਜ਼ ਜੇਤੂ
ਵਿਦੇਸ਼ ਮੰਤਰੀ ਜੈਸ਼ੰਕਰ ਦੇ ਮੁਤਾਬਕ ਮਕਬੂਜ਼ਾ ਕਸ਼ਮੀਰ ਵੀ ਇਕ ਦਿਨ ਭਾਰਤ ਦਾ ਹਿੱਸਾ ਬਣੇਗਾ
ਰਾਜਸਥਾਨ ਵਿੱਚ ਬਸਪਾ ਨੂੰ ਹੂੰਝਾ ਫਿਰਿਆ, ਸਾਰੇ ਛੇ ਵਿਧਾਇਕ ਕਾਂਗਰਸ 'ਚ ਸ਼ਾਮਲ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ
ਇਹ ਬੰਦਾ ਭਾਰਤ ਘੁੰਮਣ ਲਈ ਆਇਆ ਸੀ, ਐਨੀ ਮਹਿੰਗੀ ਘੜੀ ਬੰਨ੍ਹੀ ਸੀ ਕਿ ਇਕ ਘਰ ਤੇ ਕਾਰ ਖਰੀਦ ਸਕਦਾ ਹੈ ਆਮ ਬੰਦਾ...!!