Welcome to Canadian Punjabi Post
Follow us on

23

September 2019
ਭਾਰਤ

ਜੰਗੀ ਮਿਸ਼ਨ ਉੱਤੇ ਭਾਰਤੀ ਮਹਿਲਾ ਪਾਇਲਟ ਵੀ ਜਾ ਸਕੇਗੀ

May 24, 2019 09:02 AM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਕੱਲ੍ਹ ਇਤਿਹਾਸ ਰਚਦੇ ਹੋਏ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਪਾਇਲਟ ਬਣੀ, ਜਿਸ ਨੇ ਲੜਾਕੂ ਜਹਾਜ਼ ਵਿੱਚ ਜੰਗੀ ਮਿਸ਼ਨ ਉਤੇ ਜਾਣ ਦੀ ਯੋਗਤਾ ਪ੍ਰਾਪਤ ਕਰ ਲਈ ਹੈ। ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਂਤ ਨੇ ਦਿਨ ਦੇ ਸਮੇਂ ਮਿਗ-21 ਬਾਈਸਨ ਜਹਾਜ਼ ਨਾਲ ਜੰਗੀ ਮੁਹਿੰਮ ਨਿਭਾਉਣ ਲਈ ਮੁਹਿੰਮ ਦਾ ਸਿਲੇਬਸ ਪੂਰਾ ਕਰ ਲਿਆ ਹੈ।
ਇਸ ਸੰਬੰਧ ਵਿੱਚ ਹਵਾਈ ਫੌਜ ਦੇ ਬੁਲਾਰੇ ਗਰੁੱਪ ਕੈਪਟਨ ਅਨੁਪਮ ਬੈਨਰਜੀ ਨੇ ਕਿਹਾ, ‘ਭਾਵਨਾ ਕਾਂਤ ਦਿਨ ਦੇ ਸਮੇਂ ਲੜਾਕੂ ਜਹਾਜ਼ ਨਾਲ ਮੁਹਿੰਮ ਸਰ ਕਰਨ ਦੀ ਮੁਹਾਰਤ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ।’ ਇਸ ਸਮੇਂ ਭਾਵਨਾ ਬੀਕਾਨੇਰ ਦੇ ਏਅਰ ਬੇਸ ਉੱਤੇ ਤੈਨਾਤ ਹੈ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਰਾਤ ਸਮੇਂ ਮੁਹਿੰਮ ਚਲਾਉਣ ਲਈ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਤ ਦੀਆਂ ਮੁਹਿੰਮਾਂ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਵਨਾ ਨਵੰਬਰ 2017 ਵਿੱਚ ਲੜਾਕੂ ਸਕੁਐਡਰਨ ਵਿੱਚ ਸ਼ਾਮਲ ਹੋਈ ਸੀ ਅਤੇ ਪਿਛਲੇ ਸਾਲ ਮਾਰਚ ਵਿੱਚ ਮਿਗ-22 ਬਾਈਸਨ ਉੱਤੇ ਪਹਿਲੀ ਵਾਰ ਇਕੱਲਿਆਂ ਉਡਾਣ ਭਰੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ