Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਧਰਤੀ ਉੱਤੇ ਪਾਣੀ ਚੰਨ ਤੋਂ ਆਇਆ ਹੋਵੇਗਾ

May 24, 2019 08:49 AM

ਬਰਲਿਨ, 23 ਮਈ (ਪੋਸਟ ਬਿਊਰੋ)- ਮੰਨਿਆ ਜਾਂਦਾ ਹੈ ਕਿ ਕਰੀਬ 4.4 ਅਰਬ ਸਾਲ ਪਹਿਲਾਂ ਇਕ ਪੁਲਾੜ ਤੋਂ ਡਿੱਗਾ ਪਿੰਡ ਪ੍ਰਿਥਵੀ ਨਾਲ ਟਕਰਾਇਆ ਸੀ। ਇਸੇ ਟੱਕਰ ਨਾਲ ਚੰਦਰਮਾ ਬਣਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੰਗਲ ਦੇ ਬਰਾਬਰ ਆਕਾਰ ਜਿੱਡੇ ਪਿੰਡ ਦੀ ਟੱਕਰ ਨਾਲ ਪ੍ਰਿਥਵੀ 'ਤੇ ਪਾਣੀ ਵੀ ਆਇਆ ਤੇ ਜੀਵਨ ਸੰਭਵ ਹੋਇਆ।
ਪਹਿਲਾਂ ਪੁਲਾੜ ਦੇ ਮਾਹਰਾਂ ਦਾ ਮੰਨਣਾ ਸੀ ਕਿ ਥਿਆ ਨਾਂ ਦਾ ਇਹ ਪਿੰਡ ਸਾਡੇ ਸੂਰਜੀ ਮੰਡਲ ਦਾ ਹਿੱਸਾ ਸੀ, ਪਰ ਨੇਚਰ ਐਸਟ੍ਰੋਨਾਮੀ ਜਰਨਲ ਵਿੱਚ ਛਪੇ ਅਧਿਐਨ ਮੁਤਾਬਕ ਇਹ ਪਿੰਡ ਸੂਰਜੀ ਮੰਡਲ ਦੇ ਬਾਹਰੋਂ ਆਇਆ ਸੀ। ਪ੍ਰਿਥਵੀ ਸੂਰਜੀ ਮੰਡਲ ਦਾ ਇਕਲੌਤਾ ਅਜਿਹਾ ਗ੍ਰਹਿ ਹੈ, ਜਿਸ ਦੇ ਕਰੀਬ 70 ਫੀਸਦੀ ਹਿੱਸੇ 'ਚ ਪਾਣੀ ਹੈ। ਇਸ ਦਾ ਚੰਦਰਮਾ ਵੀ ਹੋਰ ਗ੍ਰਹਿਆਂ ਦੇ ਚੰਦਰਮਾ ਦੇ ਮੁਕਾਬਲੇ ਵੱਡਾ ਹੈ। ਚੰਦਰਮਾ ਦੇ ਕਾਰਨ ਹੀ ਧਰਤੀ ਦਾ ਪੰਧ ਕਾਇਮ ਹੈ। ਧਰਤੀ 'ਤੇ ਜੀਵਨ ਦੇ ਵਿਕਾਸ ਲਈ ਪਾਣੀ ਦੇ ਨਾਲ-ਨਾਲ ਚੰਦਰਮਾ ਵੀ ਅਹਿਮ ਹੈ। ਜਰਮਨੀ ਦੀ ਯੂਨੀਵਰਸਿਟੀ ਆਫ ਮੰਸਟਰ ਦੇ ਪ੍ਰੋਫੈਸਰ ਥੋਰਸਟੇਨ ਕਲੇਨ ਨੇ ਕਿਹਾ ਕਿ ਪਹਿਲੀ ਵਾਰੀ ਚੰਦਰਮਾ ਦੇ ਬਣਨ ਅਤੇ ਪ੍ਰਿਥਵੀ ਉਤੇ ਪਾਣੀ ਦੀ ਉਤਪਤੀ ਦੇ ਸਬੰਧ ਦਾ ਪਤਾ ਲੱਗਾ ਹੈ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਚੰਦਰਮਾ ਦੇ ਬਿਨਾਂ ਪ੍ਰਿਥਵੀ 'ਤੇ ਸ਼ਾਇਦ ਜੀਵ ਦਾ ਵਿਕਾਸ ਹੋਣਾ ਸੰਭਵ ਨਹੀਂ ਸੀ। ਇਸੇ ਲਈ ਪਿਛਲੇ ਕਈ ਦਹਾਕਿਆਂ ਤੋਂ ਚੰਦਰਮਾ ਬਾਰੇ ਅਧਿਐਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ