Welcome to Canadian Punjabi Post
Follow us on

23

September 2019
ਅੰਤਰਰਾਸ਼ਟਰੀ

ਭਾਰਤੀ ਮੂਲ ਦਾ ਵਿਗਿਆਨੀ ਅਮਰੀਕੀ ਫੌਜ ਦੇ ਲਈ ਖਾਸ ਰੋਬੋਟ ਬਣਾਏਗਾ

May 24, 2019 08:42 AM

ਵਾਸ਼ਿੰਗਟਨ, 23 ਮਈ (ਪੋਸਟ ਬਿਊਰੋ)- ਭਾਰਤੀ ਮੂਲ ਦੇ ਇੱਕ ਵਿਗਿਆਨੀ ਅਤੇ ਉਸ ਦੀ ਪਤਨੀ ਨੂੰ ਅਮਰੀਕੀ ਫੌਜ ਵਿਭਾਗ ਦੀ ਇੱਕ ਏਜੰਸੀ ਤੋਂ 2 ਕਰੋੜ ਡਾਲਰ ਦਾ ਅਜਿਹਾ ਆਰਡਰ ਮਿਲਿਆ ਹੈ ਜਿਸ ਨਾਲ ਉਹ ਅਜਿਹੀ ਪ੍ਰਣਾਲੀ ਦਾ ਵਿਕਾਸ ਕਰਨਗੇ, ਜਿਸ ਵਿੱਚ ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਵਾਹਨਾਂ ਦਾ ਕੰਟਰੋਲ ਕੇਵਲ ਇੱਕ ਜਵਾਨ ਕਰ ਸਕੇਗਾ ਅਤੇ ਇਥੋਂ ਤੱਕ ਕਿ ਬੰਬ ਵਿਰੋਧੀ ਰੋਬੋਟ ਵੀ ਇਸ ਤਰ੍ਹਾਂ ਕੰਮ ਕਰ ਸਕਣਗੇ।
ਅਮਰੀਕਾ ਦੇ ਖੋਜ ਤੇ ਵਿਕਾਸ ਸੰਗਠਨ ਬੇਟਲੇ ਵਿੱਚ ਤੈਨਾਤ ਇੱਕ ਸੀਨੀਅਰ ਖੋਜ ਵਿਗਿਆਨੀ ਗੌਰਵ ਸ਼ਰਮਾ ਦੀ ਅਗਵਾਈ ਵਿੱਚ ਇਹ ਦਲ, ਉਨ੍ਹਾਂ ਛੇ ਦਲਾਂ ਵਿੱਚੋਂ ਇੱਕ ਹੈ, ਜੋ ਦਿਮਾਗ ਅਤੇ ਮਸ਼ੀਨ ਦੇ ਰਿਸ਼ਤੇ ਨੂੰ ਵਿਕਸਿਤ ਕਰਨਗੇ। ਇਹ ਜਾਣਕਾਰੀ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੇ ਦਿੱਤੀ ਹੈ। ਸ਼ਰਮਾ (40) ਨੂੰ ਕਿਹਾ ਗਿਆ ਹੈ ਕਿ ਉਹ ਅਜਿਹੀ ਪ੍ਰਣਾਲੀ ਵਿਕਸਤ ਕਰਨ, ਜਿਸ ਵਿੱਚ ਫੌਜੀਆਂ ਨੂੰ ਇੱਕ ਅਜਿਹਾ ਹੈਲਮਟ ਪਹਿਨਣ ਦੀ ਸਹੂਲਤ ਮਿਲ ਸਕੇ ਜਿਸ ਦੀ ਮਦਦ ਨਾਲ ਉਹ ਕਈ ਮਨੁੱਖ ਰਹਿਤ ਹਵਾਈ ਵਾਹਨਾਂ ਦਾ ਕੰਟਰੋਲ ਆਪਣੇ ਦਿਮਾਗ ਦੇ ਨਾਲ ਕਰਨ ਦੇ ਸਮਰੱਥ ਹੋ ਸਕਣ ਤੇ ਇਥੋਂ ਤੱਕ ਕਿ ਬੰਬ ਵਿਰੋਧੀ ਰੋਬੋਟ ਦਾ ਆਪਣੇ ਦਿਮਾਗ ਨਾਲ ਕੰਟਰੋਲ ਕਰ ਸਕਣ। ਬੇਟਲੇ ਦੀ ਅਗਲੀ ਪੀੜ੍ਹੀ ਦੀ ਨਾਨ ਸਰਜੀਕਲ ਨਿਊਰੋਕਨੋਲਾਜੀ (ਐੱਨ 3) ਪ੍ਰੋਗਰਾਮ ਮਿਨੀਮਲ ਇਨਵੇਸਿਵ ਨਿਊਰਲ ਇੰਟਰਫੇਸ ਪ੍ਰਣਾਲੀ ਨੂੰ ਬ੍ਰੇਨਸਟਾਰਮ (ਬ੍ਰੇਨ ਸਿਸਟਮ ਟੂ ਟ੍ਰਾਂਸਮਿਟ ਔਰ ਰਿਸੀਵ ਮੈਗਨੇਟੋਈਲੈਟ੍ਰਿਕਲ ਸਿਗਨਲ) ਨਾਂਅ ਦਿੱਤਾ ਗਿਆ ਹੈ। ਕਰੀਬ ਦੋ ਕਰੋੜ ਡਾਲਰ ਦੀ ਇਸ ਯੋਜਨਾ ਦੇ ਲਈ ਚਾਰ ਸਾਲ ਦਾ ਸਮਾਂ ਦਿੱਤਾ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ