Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਆਸਟ੍ਰੇਲੀਆ ਵਿੱਚ ਔਰਤਾਂ ਨੇ ਸੈਨੇਟਰੀ ਪੈਡ ਦੇ ਟੈਕਸ ਵਿਰੁੱਧ 18 ਸਾਲ ਲੰਬੀ ਲੜਾਈ ਜਿੱਤੀ

October 04, 2018 11:47 PM

ਸਿਡਨੀ, 4 ਅਕਤੂਬਰ (ਪੋਸਟ ਬਿਊਰੋ)- ਔਰਤਾਂ ਦੇ ਇੱਕ ਗਰੁੱਪ ਨੇ ਆਸਟ੍ਰੇਲੀਆ ਵਿਚ ਲੰਬੀ ਲੜਾਈ ਲੜੀ ਤੇ ਆਖਰ ਉਨ੍ਹਾਂ ਨੂੰ ਸਫਲਤਾ ਮਿਲ ਗਈ। ਓਥੇ ਸਰਕਾਰ ਨੇ ਇਕ ਅਜਿਹਾ ਵਿਵਾਦ ਪੂਰਨ ਟੈਕਸ ਹਟਾ ਦਿੱਤਾ, ਜਿਸ ਲਈ ਔਰਤਾਂ ਦੇ ਗਰੁੱਪ ਨੇ ਕਈ ਸਾਲਾਂ ਤੋਂ ਲੰਬੀ ਮੁਹਿੰਮ ਛੇੜ ਰੱਖੀ ਸੀ।
ਅਸਲ ਵਿੱਚ ਸਾਲ 2000 `ਚ ਟੈਮਪਨ ਟੈਕਸ, ਸੈਨੇਟਰੀ ਪੈਡਸ `ਤੇ ਵਸਤੂ ਅਤੇ ਸੇਵਾ ਟੈਕਸ (ਜੀ ਐਸ ਟੀ) ਲਾ ਦਿੱਤਾ ਗਿਆ। ਇਸ ਸਮੇਂ ਵਿਚ ਸੈਨੇਟਰੀ ਪੈਡ ਨੂੰ 10 ਫੀਸਦੀ ਟੈਕਸ ਨਾਲ ਵੇਚਿਆ ਜਾਂਦਾ ਸੀ। ਔਰਤਾਂ ਦੇ ਇਸ ਗਰੁੱਪ ਦੇ ਸਾਲਾਂ ਦੇ ਵਿਰੋਧ ਪਿੱਛੋਂ ਇਹ ਟੈਕਸ ਹਟਾ ਦਿੱਤਾ ਗਿਆ ਹੈ। ਫੈਡਰਲ ਮੰਤਰੀ ਕੇਲੀ ਓ ਡਾਇਰ ਨੇ ਕਿਹਾ ਕਿ ਇਸ ਨੂੰ ਹਟਾਏ ਜਾਣ ਦਾ ਆਸਟ੍ਰੇਲੀਆ ਦੀਆਂ ਲੱਖਾਂ ਔਰਤਾਂ ਨੂੰ ਲਾਭ ਹੋਵੇਗਾ। ਗ੍ਰੀਨ ਪਾਰਟੀ ਦੀ ਸੈਨੇਟਰ ਜੇਨਟ ਰਾਈਸ ਨੇ ਕਿਹਾ ਕਿ ਕਰੀਬ 18 ਸਾਲ ਲੜੀ ਲੰਬੀ ਲੜਾਈ ਨਾਲ ਇਹ ਜਸ਼ਨ ਦਾ ਦਿਨ ਆਇਆ ਹੈ। ਫੈਡਰਲ ਅਤੇ ਸਟੇਟ ਦੀਆਂ ਸਰਕਾਰਾਂ ਕੱਲ੍ਹ ਇਸ `ਤੇ ਸਹਿਮਤ ਹੋਈਆਂ ਕਿ ਟੈਕਸ ਹਟਾਇਆ ਜਾਂਦਾ ਹੈ। ਮੰਤਰੀ ਕੇਲੀ ਨੇ ਕਿਹਾ ਕਿ ਇਹ ਗੈਰ-ਜ਼ਰੂਰੀ ਟੈਕਸ ਸੀ, ਜੋ ਹਰ ਕੋਈ ਹਟਾਉਣ ਦੇ ਪੱਖ ਵਿਚ ਸੀ। ਇਸ ਟੈਕਸ ਨੂੰ ਹਟਾ ਲਏ ਜਾਣ ਪਿੱਛੋਂ ਲੱਖਾਂ ਔਰਤਾਂ ਨੇ ਕਿਹਾ ਕਿ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪਹਿਲਾਂ ਹੀ ਕਿਹਾ ਸੀ ਕਿ ਸੈਨੇਟਰੀ ਉਤਪਾਦਾਂ ਨੂੰ ਜੀ ਐਸ ਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ