Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਗੁਫਾਵਾਂ ਵਿੱਚ ਚਿੰਤਨ ਅਤੇ ਮੁਲਕ ਦੀਆਂ ਸਮੱਸਿਆਵਾਂ

May 23, 2019 10:05 AM

-ਜਸਵੰਤ ਜੀਰਖ
ਧਰਮਾਂ ਦੇ ਨਾਂ ਉੱਤੇ ਪ੍ਰਚਾਰਿਆ ਜਾਂਦਾ ਝੂਠ, ਰਾਜ ਕਰਦੀ ਲੁਟੇਰੀ ਜਮਾਤ ਅਤੇ ਧਰਮਾਂ ਦੇ ਨਾਂ ਉੱਤੇ ਚਲਾਏ ਜਾਂਦੇ ਵਪਾਰ ਦੇ ਐਨ ਫਿੱਟ ਬੈਠਦਾ ਹੈ। ਇਸੇ ਕਰਕੇ ਜਦੋਂ ਕਿਸੇ ਧਾਰਮਿਕ ਮੰਨਤ ਨੂੰ ਵਿਗਿਆਨਿਕ ਤੌਰ ਉੱਤੇ ਰੱਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮੀ ਕਹਾਉਣ ਵਾਲੇ ਆਪਣੇ ਧਰਮ ਦੀ ਤੌਹੀਨ ਆਖ ਕੇ ਰੌਲਾ ਪਾਉਂਦੇ ਹਨ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਪਾ ਦਿੰਦੇ ਹਨ। ਰਾਜ ਕਰਦੀ ਸ਼੍ਰੇਣੀ ਨੇ ਪਹਿਲਾਂ ਹੀ ਧਰਮ ਸੁਰੱਖਿਅਤ ਰੱਖਣ ਲਈ ਅਜਿਹੇ ਕਾਨੂੰਨ ਬਣਾਏ ਹੋਏ ਹਨ, ਜਿਨ੍ਹਾਂ ਨੂੰ ਧਰਮ ਦੀਆਂ ਝੂਠੀਆਂ ਮਾਨਤਾਵਾਂ ਦਾ ਖੰਡਨ ਕਰਨ ਵਾਲਿਆਂ ਖਿਲਾਫ ਵਰਤ ਕੇ ਧਰਮਾਂ ਵੱਲੋਂ ਫੈਲਾਏ ਜਾਂਦੇ ਅੰਧ-ਵਿਸ਼ਵਾਸ ਕਾਇਮ ਰੱਖੇ ਜਾਂਦੇ ਹਨ। ਇਕ ਕਦਮ ਹੋਰ ਅੱਗੇ ਜਾਂਦਿਆਂ ਪ੍ਰਧਾਨ ਮੰਤਰੀ ਆਪਣੀ ਆਸਥਾ ਦੇ ਨਾਂ ਹੇਠ ਮੰਦਰਾਂ ਦੀ ਪੂਜਾ ਦੁਆਰਾ ਅਤੇ ਵਿਸ਼ੇਸ਼ ਸਹੂਲਤਾਂ ਨੂੰ ਮੁੱਖ ਰੱਖ ਕੇ ਬਣਾਈਆਂ ਗੁਫਾਵਾਂ ਵਿੱਚ ਬੈਠ ਕੇ, ਅੰਤਰ ਧਿਆਨ ਹੋ ਕੇ ਭਗਤੀ ਕਰ ਚੁੱਕੇ ਹਨ। ਉਹ ਅਜਿਹਾ ਕਰਕੇ ਦੁਬਾਰਾ ਸੱਤਾ ਵਿੱਚ ਆਉਣ ਦੇ ਸੁਪਨੇ ਸਾਕਾਰ ਹੋਣ ਦੀ ਆਸ ਰੱਖਦੇ ਹਨ। ਇਸ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਦੇਸ਼ ਵਾਸੀਆਂ ਉਤੇ ਵਿਸ਼ਵਾਸ ਨਹੀਂ, ਸਗੋਂ ਪੱਥਰ ਦੀਆਂ ਮੂਰਤੀਆਂ ਅਤੇ ਗੁਫਾਵਾਂ ਉਪਰ ਵੱਧ ਵਿਸ਼ਵਾਸ ਹੈ, ਜੋ ਕਿਰਤੀ ਲੋਕਾਂ ਨੇ ਹੀ ਬਣਾਈਆਂ ਹਨ।
ਦੂਜੇ ਪਾਸੇ ਜੇ ਵਿਗਿਆਨਿਕ ਨਜ਼ਰੀਏ ਤੋਂ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੇ ਸਮੁੱਚਾ ਵਿਕਾਸ ਗੁਫਾਵਾਂ ਵਿੱਚੋਂ ਬਾਹਰ ਆ ਕੇ ਕੀਤਾ ਹੈ। ਜੇ ਸਾਡੇ ਪੁਰਖੇ ਇਨ੍ਹਾਂ ਗੁਫਾਵਾਂ ਅੰਦਰ ਬੈਠੇ ਰਹਿੰਦੇ ਤਾਂ ਅੱਜ ਤੱਕ ਦਾ ਮਨੁੱਖੀ ਵਿਕਾਸ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ, ਪਰ ਪ੍ਰਧਾਨ ਮੰਤਰੀ ਜੀ ਉਲਟਾ ਮਨੁੱਖੀ ਵਿਕਾਸ ਦਾ ਖੇਤਰ ਛੱਡ ਕੇ, ਪਿੱਛੇ ਵੱਲ ਪਰਤ ਕੇ ਪਤਾ ਨਹੀਂ ਕਿਹੜੇ ਫਾਰਮੂਲਾ ਲੱਭ ਕੇ ਲਿਆਉਣ ਵਾਲੇ ਹਨ? ਜੇ ਇਸ ਤਰ੍ਹਾਂ ਦੀਆਂ ਆਸਥਾਵਾਂ ਨੂੰ ਵੋਟਾਂ ਹਥਿਆਉਣ ਲਈ ਵਰਤਣ ਨਾਲ ਮਸਲੇ ਹੱਲ ਹੋ ਜਾਂਦੇ ਤਾਂ ਚੋਣਾਂ ਉਪਰ ਕਰੋੜਾਂ ਖਰਚ ਕੇ, ਨਸ਼ੇ ਵੰਡ ਕੇ ਲੋਕਾਂ ਦੇ ਮਿੰਨਤਾਂ ਤਰਲੇ ਕਰਨ ਦੀ ਕੀ ਲੋੜ ਹੈ? ਜੇ ਗੁਫਾਵਾਂ ਵਿੱਚ ਬੈਠ ਕੇ ਅੰਤਰ ਧਿਆਨ ਹੋਣ ਨਾਲ ਕੋਈ ਪ੍ਰਾਪਤੀ ਹੋ ਸਕਦੀ ਹੈ ਤਾਂ ਸਾਇੰਸ ਦੀਆਂ ਪ੍ਰਾਪਤੀਆਂ ਨਾਲ ਹਾਸਲ ਹੋਈਆਂ ਸੁੱਖ ਸਹੂਲਤਾਂ ਨੂੰ ਉਨ੍ਹਾਂ ਗੁਫਾਵਾਂ ਵਿੱਚ ਕਿਉਂ ਵਰਤਿਆ ਜਾਂਦਾ ਹੈ? ਮੀਡੀਆ ਰਾਹੀਂ ਇਹ ਪਤਾ ਲੱਗਾ ਹੈ ਕਿ ਅਜੇ ਇਕ ਗੁਫਾ ਦਾ ਨਿਰਮਾਣ ਹੋਇਆ ਹੈ, ਇਸ ਤਰ੍ਹਾਂ ਦੀਆਂ ਕੁੱਲ ਪੰਜ ਗੁਫਾਵਾਂ ਬਣਾਉਣੀਆਂ ਹਨ, ਜੋ ਆਧੁਨਿਕ ਸੁੱਖ ਸਹੂਲਤਾਂ ਨਾਲ ਲੈਸ ਹੋਣਗੀਆਂ। ਕੀ ਇਸੇ ਨੂੰ ਨਵੇਂ ਭਾਰਤ ਦੇ ਨਿਰਮਾਣ ਦਾ ਨਾਮ ਦਿੱਤਾ ਜਾ ਰਿਹਾ ਹੈ?
ਇਸ ਦੌੜ ਵਿੱਚ ਪ੍ਰਧਾਨ ਮੰਤਰੀ ਦੇ ਜੋਟੀਦਾਰ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਵੀ ਪਿੱਛੇ ਨਹੀਂ, ਉਨ੍ਹਾਂ ਵੀ ਵੱਖ-ਵੱਖ ਮੰਦਰਾਂ ਤੋਂ ਅਸ਼ੀਰਵਾਦ ਲੈਣ ਦੀ ਆਸਥਾ ਨੂੰ ਕਾਇਮ ਰੱਖਣ ਦੇ ਬਹਾਨੇ ਲੋਕਾਂ ਦੀ ਨਜ਼ਰ ਵਿੱਚ ਬੜੇ ਦਿਆਨਤਦਾਰ ਹੋਣ ਦਾ ਪੈਂਤੜਾ ਵਰਤਣ ਲਈ ਕੋਈ ਕਸਰ ਨਹੀਂ ਛੱਡੀ। ਲੋਕਾਂ ਲਈ ਸਵਾਲ ਇਹ ਹੈ ਕੀ ਇਸ ਤਰ੍ਹਾਂ ਕਰਨ ਨਾਲ ਕਿਸੇ ਦੀਆਂ ਇੱਛਾਵਾਂ ਦੀ ਪੂਰਤੀ ਹੋ ਸਕਦੀ ਹੈ? ਜੇ ਸਿਆਸਤਦਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਪੱਖੋਂ ਨਾਕਾਮ ਰਹਿਣ ਪਿੱਛੋਂ ਆਪੋ ਆਪਣੀ ਜਿੱਤ ਪ੍ਰਾਪਤੀ ਲਈ ਇਸ ਤਰ੍ਹਾਂ ਧਰਮਾਂ ਨੂੰ ਵਰਤ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਵਰਤਦੇ ਰਹਿਣਗੇ ਤੇ ਲੋਕ ਇਸੇ ਤਰ੍ਹਾਂ ਦੇਖਦੇ ਸੁਣਦੇ ਰਹਿਣਗੇ ਤਾਂ ਇਹ ਮੁਲਕ ਦੀ ਤਰੱਕੀ ਲਈ ਘਾਤਕ ਸਿੱਧ ਹੋਵੇਗਾ।
ਇਸ ਤਰ੍ਹਾਂ ਦੇ ਜੋ ਵਰਤਾਰੇ ਦੇਖਣ ਨੂੰ ਮਿਲੇ ਹਨ, ਇਨ੍ਹਾਂ ਨਾਲ ਲੋਕਾਂ ਦੀ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ। ਇਕ ਪਾਸੇ ਮੁਲਕ ਦੇ ਬਹੁਗਿਣਤੀ ਲੋਕ ਦੋ ਡੰਗ ਦੀ ਰੋਟੀ ਤੋਂ ਸੱਖਣੇ ਹਨ, ਦੂਜੇ ਪਾਸੇ ਕਰੋੜਾਂ ਰੁਪਿਆ ਸਾਧਨਾ ਤੇ ਚਿੰਤਨ ਕਰਨ ਦੇ ਨਾਂ ਉਤੇ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਕੈਮਰੇ ਤੇ ਹੋਰ ਸਰਕਾਰੀ ਅਮਲੇ ਫੈਲੇ ਨੂੰ ਨਾਲ ਲੈ ਕੇ ਜਾਣਾ, ਹਰ ਪਲ ਨੂੰ ਮੀਡੀਆ ਵਿੱਚ ਦਿਖਾਉਣ ਦੇ ਪ੍ਰਬੰਧ ਕਰਕੇ ਅਜਿਹੇ ਸਿਆਸਤਦਾਨ ਲੋਕਾਂ ਦੀ ਕਿਹੜੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਨ? ਕੀ ਪ੍ਰਧਾਨ ਮੰਤਰੀ ਜੀ ਦੱਸ ਸਕਦੇ ਹਨ ਕਿ ਉਨ੍ਹਾਂ ਦੀ ਇਸ ਸਾਧਨਾ ਨਾਲ ਮੁਲਕ ਭੁੱਖਮਰੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਵਰਗੀ ਬਿਮਾਰੀ ਅਤੇ ਅਜਿਹੀਆਂ ਅਨੇਕਾਂ ਹੋਰ ਬਿਮਾਰੀਆਂ ਤੋਂ ਮੁਕਤ ਹੋ ਜਾਵੇਗਾ?
ਲੋਕਾਂ ਦੀ ਧਾਰਮਿਕ ਆਸਥਾ ਨੂੰ ਵੋਟਾਂ 'ਚ ਬਦਲਣ ਲਈ ਇਸ ਨੂੰ ਇਕ ਹੋਰ ਪੈਂਤੜਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਲੋੜ ਹੈ, ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਗਿਆਨਿਕ ਨਜ਼ਰੀਏ ਰਾਹੀਂ ਘੋਖ ਕਰਨ ਦੀ ਅਤੇ ਉਨ੍ਹਾਂ ਦੇ ਸਹੀ ਹੱਲ ਪੇਸ਼ ਕਰਨ ਦੀ। ਕੋਈ ਵੀ ਗੈਰ ਵਿਗਿਆਨਕ ਅਤੇ ਅੰਧਵਿਸ਼ਵਾਸੀ ਮਾਨਤਾ ਰਾਹੀਂ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਸਿਰਫ ਰਾਜ ਕਰਦੀ ਸ਼੍ਰੇਣੀ ਅਜਿਹੇ ਪਾਖੰਡਾਂ ਨੂੰ ਆਪਣੇ ਰਾਜ ਦੀ ਸਲਾਮਤੀ ਲਈ ਵਰਤਦੀ ਰਹੇਗੀ। ਲੋਕਾਂ ਨੂੰ ਇਹ ਸਭ ਕੁਝ ਸਮਝਣ ਦੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’