Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਨਹੀਂ ਭੁੱਲਦਾ ਮਾਂ ਦਾ ਸੰਘਰਸ਼ਮਈ ਜੀਵਨ

May 23, 2019 10:04 AM

-ਪ੍ਰਿੰਸੀਪਲ ਵਿਜੈ ਕੁਮਾਰ
ਸੋਝੀ ਸੰਭਾਲਦਿਆਂ ਹੀ ਅਸੀਂ ਛੇ ਭੈਣ ਭਰਾਵਾਂ ਨੇ ਆਪਣੀ ਮਾਂ ਨੂੰ ਗਰੀਬੀ, ਲਾਚਾਰੀ ਅਤੇ ਪਿਤਾ ਜੀ ਦੀ ਬਿਮਾਰੀ ਨਾਲ ਲੜਦਿਆਂ ਵੇਖਿਆ। ਜ਼ਿੰਦਗੀ ਦਾ ਹਰ ਦਿਨ ਮਾਂ ਲਈ ਨਵੀਂ ਚੁਣੌਤੀ ਲੈ ਕੇ ਆਉਂਦਾ ਸੀ। ਮਾਂ ਟਾਕੀਆਂ ਵਾਲੇ ਸੂਟ ਪਾਉਂਦੀ ਸੀ। ਘਰ ਦੇ ਚੋਂਦੇ ਕਮਰੇ, ਛੱਪਰ ਦੀ ਰਸੋਈ, ਪਰਵਾਰ ਦੇ ਅੱਠਾਂ ਜੀਆਂ ਦੇ ਖਰਚੇ ਤੇ ਪਿਤਾ ਜੀ ਦੀ ਬਿਮਾਰੀ ਨੇ ਮਾਂ ਨੂੰ ਛੇਤੀ ਬੁੱਢੀ ਕਰ ਦਿੱਤਾ ਸੀ, ਪਰ ਉਸ ਨੇ ਜੇਰਾ ਨਹੀਂ ਛੱਡਿਆ। ਅੱਜ ਵੀ ਜਦੋਂ ਉਹ ਦਿਨ ਯਾਦ ਆਉਂਦੇ ਹਨ ਤਾਂ ਮੂੰਹ ਵਿੱਚੋਂ ਆਪ ਮੁਹਾਰੇ ਇਹ ਸ਼ਬਦ ਨਿਕਲਦੇ ਹਨ ਕਿ ਅਸੀਂ ਜਨਮ ਜਨਮਾਂਤਰਾਂ ਤੱਕ ਇਸ ਮਾਂ ਦਾ ਕਰਜ਼ਾ ਨਹੀਂ ਲਾਹ ਸਕਦੇ। ਪਰਵਾਰ ਦੇ ਹਾਲਾਤ ਨੇ ਭਰਾਵਾਂ 'ਚੋਂ ਵੱਡਾ ਹੋਣ ਕਰਕੇ ਮੈਨੂੰ ਛੇਤੀ ਵੱਡਾ ਕਰ ਦਿੱਤਾ ਸੀ। ਮਾਂ ਨੇ ਕਦੇ ਹਿੰਮਤ ਨਹੀਂ ਹਾਰੀ। ਇਕ ਦਿਨ ਉਹ ਆ ਗਿਆ, ਜਦੋਂ ਸਾਡੇ ਸਿਰੋਂ ਪਿਤਾ ਜੀ ਦਾ ਸਾਇਆ ਉਠ ਗਿਆ। ਵਿਹੜੇ ਵਿੱਚ ਪਿਤਾ ਦੀ ਲਾਸ਼ ਪਈ ਸੀ। ਰਸੋਈ ਦੇ ਪੀਪੇ ਵਿੱਚ ਦੁਪਹਿਰ ਦੀ ਰੋਟੀ ਪਕਾਉਣ ਜੋਗਾ ਆਟਾ ਨਹੀਂ ਸੀ। ਚਾਰ ਬੋਰੀਆਂ ਕਣਕ ਦੀਆਂ ਨਾਨਾ ਜੀ ਨੇ ਭੇਜੀਆਂ, ਪਰ ਮਾਂ ਨੇ ਇਹ ਕਹਿ ਕੇ ਮੋੜ ਦਿੱਤੀਆਂ ਕਿ ਇਹ ਦਿਨ ਮੇਰੇ ਬੱਚਿਆਂ ਦੇ ਬਣਨ ਅਤੇ ਵਿਗੜਨ ਦੇ ਹਨ। ਜੇ ਇਹ ਮੁਫਤ ਦਾ ਖਾਣਾ ਗਿੱਝ ਗਏ ਤਾਂ ਜ਼ਿੰਦਗੀ ਵਿੱਚ ਮਿਹਨਤ ਕਰਨਾ ਨਹੀਂ ਸਿੱਖਣਗੇ। ਇਕ ਦਿਨ ਭੁੱਖੇ ਰਹਿਣਗੇ, ਦੂਜੇ ਦਿਨ ਆਪਣੇ ਆਪ ਰੋਟੀ ਕਮਾਉਣ ਲੱਗ ਪੈਣਗੇ। ਮੈਨੂੰ ਉਸ ਵੇਲੇ ਮਾਂ ਦੀ ਇਸ ਸੋਚ ਦੀ ਸਮਝ ਨਾ ਲੱਗੀ, ਪਰ ਮੈਂ ਸਮਝਦਾ ਹਾਂ ਕਿ ਜੇ ਮਾਂ ਕਣਕ ਦੀਆਂ ਬੋਰੀਆਂ ਨਾ ਮੋੜਦੀ ਤਾਂ ਮੈਂ ਪ੍ਰਿੰਸੀਪਲ ਨਾ ਹੁੰਦਾ। ਨਾਨਾ ਜੀ ਦੀਆਂ ਬੁਰਕੀਆਂ 'ਤੇ ਪਲਣਾ ਗਿੱਝ ਜਾਂਦਾ। ਹਾਲਾਤ ਨੇ ਮਾਂ ਨੂੰ ਹੋਰ ਦਲੇਰ ਬਣਾ ਦਿੱਤਾ।
ਪਿਤਾ ਜੀ ਦੇ ਕਿਰਿਆ ਕਰਮ ਪਿੱਛੋਂ ਮਾਂ ਨੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਬਿਠਾ ਕੇ ਕਿਹਾ, ‘ਬੱਚਿਓ! ਤੁਹਾਡੇ ਸਿਰ 'ਤੇ ਤੁਹਾਡਾ ਪਿਓ ਨਹੀਂ ਰਿਹਾ। ਕੋਈ ਅਜਿਹਾ ਕੰਮ ਨਾ ਕਰਿਓ, ਜਿਸ ਨਾਲ ਇਸ ਘਰ ਦੀ ਮਿੱਟੀ ਪਲੀਤ ਹੋਵੇ।' ਮਾਂ ਦੇ ਇਹ ਸ਼ਬਦ ਸਾਡੇ ਲਈ ਰਾਹ ਦਸੇਰੇ ਬਣ ਗਏ। ਸਾਰੇ ਭੈਣ ਭਰਾਵਾਂ ਵਿੱਚ ਨਾ ਕੋਈ ਔਗੁਣ ਪਿਆ ਤੇ ਨਾ ਸਾਨੂੰ ਘਰ ਦੀ ਇੱਜ਼ਤ ਭੁੱਲੀ। ਮੇਰੇ ਮਾਮਾ ਜੀ ਪਿੰਡ ਦੇ ਸਕੂਲ ਵਿੱਚ ਸਾਇੰਸ ਅਧਿਆਪਕ ਸਨ। ਮੈ ਦਸਵੀਂ ਜਮਾਤ ਪਾਸ ਕਰ ਲਈ ਸੀ। ਇਕ ਦਿਨ ਸ਼ਾਮਾਂ ਵੇਲੇ ਮਾਮਾ ਜੀ ਮਾਂ ਨੂੰ ਆ ਕੇ ਕਹਿਣ ਲੱਗੇ, ‘ਭੈਣੇ, ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵੱਡੇ ਪੁੱਤਰ ਨੂੰ (ਯਾਨੀ ਮੈਨੂੰ) ਪਿੰਡ ਦੇ ਸਕੂਲ ਵਿੱਚ ਚਪੜਾਸੀ ਲੁਆ ਦੇਈਏ। ਮੈਂ ਆਪਣੇ ਮੁੱਖ ਅਧਿਆਪਕ ਨਾਲ ਗੱਲ ਕਰ ਆਇਆ ਹਾਂ। ਕੱਲ੍ਹ ਸਵੇਰੇ ਇਸ ਦੀ ਸਕੂਲ ਦੇ ਹਾਜ਼ਰੀ ਰਜਿਸਟਰ ਵਿੱਚ ਹਾਜ਼ਰੀ ਲੱਗ ਜਾਵੇਗੀ।' ਮਾਂ ਮਾਮਾ ਜੀ ਦੇ ਸ਼ਬਦ ਸੁਣ ਕੇ ਕੁਝ ਨਾ ਬੋਲੀ। ਮਾਮਾ ਜੀ ਦੇ ਫਿਰ ਪੁੱਛਣ 'ਤੇ ਮਾਂ ਬੋਲੀ, ‘ਭਰਾਵਾਂ! ਮੈਂ ਤੁਹਾਡੇ ਅੱਗੇ ਪੱਲਾ ਤਾਂ ਨਹੀਂ ਅੱਡਿਆ ਤੇ ਨਾ ਕਦੇ ਤੁਹਾਡੇ ਕੋਲ ਦੁੱਖ ਫੋਲਣ ਗਈ ਹਾਂ। ਇਨ੍ਹਾਂ ਦਾ ਪਿਓ ਨਹੀਂ ਹੈ ਤਾਂ ਕੀ, ਮੈਂ ਆਪਣੇ ਪੜ੍ਹਨ ਵਾਲੇ ਪੁੱਤ ਨੂੰ ਚਪੜਾਸੀ ਲਵਾ ਦਿਆਂ।' ਮਾਂ ਨੇ ਤੰਗੀ ਤਾਂ ਕੱਟ ਲਈ, ਪਰ ਮੈਨੂੰ ਪਰਵਾਰ ਦੀ ਆਮਦਨ ਦਾ ਸਾਧਨ ਨਾ ਬਣਨ ਦਿੱਤਾ।
ਮਾਂ ਜਿੰਨੀ ਮਨ ਦੀ ਮੱਖਣ ਸੀ, ਓਨੀ ਸੁਭਾਅ ਦੀ ਸਖਤ ਵੀ ਸੀ। ਉਸ ਦੀ ਅੱਖ ਦੀ ਘੂਰ ਸਾਡੀ ਰਾਹ ਦਸੇਰੀ ਸੀ। ਆਪਾਂ ਜਦੋਂ ਕਾਲਜ ਤੋਂ ਆਉਂਦੇ ਸਾਂ ਤਾਂ ਮਾਂ ਸਾਡੀਆਂ ਪੈਂਟਾਂ ਦੀਆਂ ਜੇਬਾਂ ਫੋਲਦੀ ਹੁੰਦੀ ਸੀ। ਅਸੀਂ ਸੋਚਦੇ ਹੁੰਦੇ ਸਾਂ ਕਿ ਮਾਂ ਨੂੰ ਸਾਡੀ ਇਮਾਨਦਾਰੀ 'ਤੇ ਕੋਈ ਸ਼ੱਕ ਹੈ, ਪਰ ਸਾਨੂੰ ਵੱਡੇ ਹੋ ਕੇ ਪਤਾ ਲੱਗਾ ਕਿ ਉਹ ਸਾਡੀਆਂ ਜੇਬਾਂ ਵਿੱਚ ਸਿਗਰਟਾਂ ਜਾਂ ਤੰਬਾਕੂ ਲੱਭਦੀ ਹੁੰਦੀ ਸੀ। ਉਸ ਦੀ ਸੋਚ ਦਾ ਨਤੀਜਾ ਹੈ ਕਿ ਸਾਡੇ ਚਾਚੇ ਭਰਾਵਾਂ ਵਿੱਚੋਂ ਕੋਈ ਵੀ ਨਸ਼ਾ ਨਹੀਂ ਕਰਦਾ। ਮਾਂ ਦੀ ਕੁਰਬਾਨੀ ਤੇ ਤਿਆਗ ਨੇ ਸਾਡੀ ਸੋਚ ਵਿੱਚ ਅਜਿਹੀ ਸੂਝ ਜ਼ਰੂਰ ਪੈਦਾ ਕਰ ਦਿੱਤੀ ਕਿ ਜੇ ਮਾਂ ਸਿਆਣੀ ਤੇ ਦੂਰ ਅੰਦੇਸ ਨਾ ਹੁੰਦੀ ਤਾਂ ਹੋ ਸਕਦਾ ਸੀ ਕਿ ਅਸੀਂ ਰੋਜ਼ੀ ਰੋਟੀ ਲਈ ਦੁਕਾਨਾਂ 'ਤੇ ਛੋਟੀ ਮੋਟੀ ਨੌਕਰੀ ਕਰਦੇ ਹੁੰਦੇ। ਮੈਨੂੰ ਇਸ ਗੱਲ ਦਾ ਸਕੂਨ ਜ਼ਰੂਰ ਹੈ ਕਿ ਮੇਰੇ ਨਾਲੋਂ ਮੇਰੇ ਦੋਵੇਂ ਪੁੱਤਰ ਮਾਂ ਨੂੰ ਜ਼ਿਆਦਾ ਪਿਆਰ ਕਰਦੇ ਹਨ। ਉਹ ਸਾਰੇ ਦੇਸ਼ ਦਾ ਤੀਰਥ ਕਰ ਆਈ ਹੈ। ਜਦੋਂ ਲੋਕਾਂ ਕੋਲ ਸਾਨੂੰ ਸਰਵਣ ਪੁੱਤਰ ਕਹਿੰਦੀ ਹੈ, ਉਦੋਂ ਲੱਗਦਾ ਹੈ ਕਿ ਸਾਡਾ ਜੰਮਣਾ ਸਾਰਥਕ ਹੋ ਗਿਆ ਹੈ।
ਮੈਂ ਪਾਠਕਾਂ ਨਾਲ ਉਸ ਚੀਫ ਇੰਜੀਨੀਅਰ ਦੀ ਮਹਾਨ ਸੋਚ ਦੀ ਸਾਂਝ ਪਾਉਣੀ ਚਾਹੁੰਦਾ ਹਾਂ, ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੋਈ ਔਲਾਦ ਨਹੀਂ ਸੀ। ਉਹ ਇਕੱਲਾ ਆਪਣੀ ਮਾਂ ਨਾਲ ਰਹਿੰਦਾ ਸੀ। ਉਹ ਸਾਰਾ ਕੁਝ ਆਪਣੀ ਮਾਂ ਦਾ ਖੁਦ ਕਰਦਾ ਸੀ। ਇਕ ਵੇਲੇ ਉਸ ਦੀ ਬਦਲੀ ਮੰਤਰੀ ਨੇ ਦੂਰ ਦੁਰਾਡੇ ਕਰ ਦਿੱਤੀ। ਉਸ ਨੇ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਸ ਦੀ ਮਾਂ ਉਹ ਸ਼ਹਿਰ ਛੱਡ ਕੇ ਨਹੀਂ ਜਾ ਸਕਦੀ। ਉਹ ਨੌਕਰੀ ਛੱਡ ਸਕਦਾ ਹੈ, ਪਰ ਮਾਂ ਦੀ ਇੱਛਾ ਨਹੀਂ ਟਾਲ ਸਕਦਾ। ਮੰਤਰੀ ਨੇ ਚੀਫ ਇੰਜੀਨੀਅਰ ਦਾ ਮਾਂ ਪ੍ਰਤੀ ਪਿਆਰ ਵੇਖ ਕੇ ਬਦਲੀ ਰੱਦ ਕਰ ਦਿੱਤੀ। ਮੈਨੂੰ ਦੇਸ਼ ਦੇ ਮਰਹੂਮ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੀ ਜ਼ਿੰਦਗੀ ਦਾ ਉਹ ਪ੍ਰਸੰਗ ਅਕਸਰ ਯਾਦ ਆਉਂਦਾ ਰਹਿੰਦਾ ਹੈ, ਜਦੋਂ ਉਹ ਜ਼ਿਆਦਾ ਭੁੱਖ ਕਾਰਨ ਆਪਣੀ ਮਾਂ ਦੇ ਹਿੱਸੇ ਦੀਆਂ ਰੋਟੀਆਂ ਵੀ ਖਾ ਗਏ। ਪਤਾ ਲੱਗਣ 'ਤੇ ਉਨ੍ਹਾਂ ਨੇ ਜਦੋਂ ਮਾਂ ਨੂੰ ਕਿਹਾ ਕਿ ਉਨ੍ਹਾਂ ਤੋਂ ਵੱਡੀ ਭੁੱਲ ਹੋ ਗਈ ਹੈ ਤਾਂ ਉਨ੍ਹਾਂ ਦੇ ਸ਼ਬਦ ਸੁਣ ਕੇ ਮਾਂ ਨੇ ਕਿਹਾ ਕਿ ਜੇ ਬੱਚਿਆਂ ਦਾ ਪੇਟ ਭਰ ਜਾਵੇ ਤਾਂ ਮਾਂ ਦਾ ਪੇਟ ਆਪਣੇ ਆਪ ਭਰ ਜਾਂਦਾ ਹੈ। ਮੈਂ ਉਦੋਂ ਬਹੁਤ ਹੈਰਾਨ ਹੰੁਦਾ ਹਾਂ, ਜਦੋਂ ਮਾਵਾਂ ਮਾਡਲ ਸਕੂਲਾਂ ਵਿੱਚ ਬੱਚਿਆਂ ਨੂੰ ਨਰਸਰੀ ਜਮਾਤ ਵਿੱਚ ਪਹਿਲੇ ਦਿਨਾਂ ਵਿੱਚ ਸਕੂਲ ਛੱਡਣ ਆਉਂਦੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਹੁੰਦਾ ਹੈ। ਉਹ ਉਨ੍ਹਾਂ ਦੇ ਥੱਪੜ ਮਾਰ ਰਹੇ ਹੁੰਦੇ ਹਨ। ਉਨ੍ਹਾਂ ਦੇ ਵਾਲ ਪੁੱਟ ਰਹੇ ਹੁੰਦੇ ਹਨ, ਪਰ ਉਹ ਉਨ੍ਹਾਂ ਦੀਆਂ ਗੱਲ੍ਹਾਂ ਚੁੰਮ-ਚੁੰਮ ਕੇ ਉਨ੍ਹਾਂ ਨੂੰ ਪਿਆਰ ਕਰ ਰਹੀਆਂ ਹੁੰਦੀਆਂ ਹਨ।
ਮੈਨੂੰ ਅੱਜ ਤੱਕ ਮੇਰੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਕਿ ਸਾਡੀਆਂ ਮਾਵਾਂ ਬੁਢਾਪੇ ਵਿੱਚ ਬੇਸਹਾਰਾ ਕਿਉਂ ਹੋ ਜਾਂਦੀਆਂ ਹਨ। ਮਾਵਾਂ ਕਈ-ਕਈ ਬੱਚੇ ਪਾਲ ਲੈਂਦੀਆਂ ਹਨ, ਪਰ ਬੱਚਿਆਂ ਨੂੰ ਇਕ ਮਾਂ ਰੱਖਣੀ ਔਖੀ ਕਿਉਂ ਹੋ ਜਾਂਦੀ ਹੈ? ਉਹ ਬਿਰਧ ਆਸ਼ਰਮਾਂ ਵਿੱਚ ਕਿਉਂ ਪਹੁੰਚ ਜਾਂਦੀਆਂ ਹਨ? ਆਓ! ਅਸੀਂ ਸਾਰੇ ਇਨ੍ਹਾਂ ਸਵਾਲਾਂ ਦੇ ਜਵਾਬਾਂ ਨੂੰ ਸੰਜੀਦਗੀ ਨਾਲ ਲੱਭੀਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’