Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਨਿਊਯਾਰਕ ਵਿੱਚ ਸੜਕ ਉੱਤੇ ਮੋਬਾਈਲ ਦੀ ਵਰਤੋਂ ਰੋਕਣ ਲਈ ਕਾਨੂੰਨ ਬਣਨ ਲੱਗਾ

May 23, 2019 09:36 AM

ਨਿਊਯਾਰਕ, 22 ਮਈ (ਪੋਸਟ ਬਿਊਰੋ)- ਸਮਾਰਟਫ਼ੋਨ ਅੱਜ-ਕੱਲ੍ਹ ਲੋਕਾਂ ਦੀ ਬੁਨਿਆਦੀ ਲੋੜ ਹੋ ਗਿਆ ਹੈ। ਉਹ ਖਾਂਦੇ, ਪੀਂਦੇ, ਸੌਣ ਅਤੇ ਬਾਥਰੂਮ ਵਿੱਚ ਵੀ ਇਸ ਦੀ ਵਰਤੋਂ ਬਿਨਾਂ ਨਹੀਂ ਰਹਿ ਸਕਦੇ। ਸੜਕ ਉੱਤੇ ਪੈਦਲ ਚੱਲਦਿਆਂ ਜਿਹੜੇ ਲੋਕ ਏਦਾਂ ਮੋਬਾਈਲ ਦੀ ਵਰਤੋਂ ਕਰਦੇ ਹਨ, ਨਿਊਯਾਰਕ ਵਿੱਚ ਉਨ੍ਹਾਂ ਉੱਤੇ ਸਖਤੀ ਹੋਣ ਲੱਗੀ ਹੈ।
ਪਤਾ ਲੱਗਾ ਹੈ ਕਿ ਛੇਤੀ ਹੀ ਨਿਊਯਾਰਕ ਵਿੱਚ ਇਕ ਨਵੇਂ ਕਾਨੂੰਨ ਤਹਿਤ ਪੈਦਲ ਚੱਲਣ ਦੌਰਾਨ ਟਾਈਪਿੰਗ ਕਰਨ ਉੱਤੇ ਰੋਕ ਲੱਗ ਸਕਦੀ ਹੈ। ਨਿਊਯਾਰਕ ਵਿੱਚ ਇਸ ਬਾਰੇ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਸੜਕ ਉੱਤੇ ਚੱਲਦੇ ਹੋਏ ਜੇ ਕੋਈ ਮੋਬਾਈਲ ਦੀ ਟਾਈਪਿੰਗ ਕਰਦਾ ਵੇਖਿਆ ਗਿਆ ਤਾਂ ਉਸ ਉਤੇ ਜੁਰਮਾਨਾ ਲੱਗੇਗਾ। ਇਸ ਬਿਲ ਨੂੰ ਸਟੇਟ ਸੀਨੇਟ ਨੇ ਪੇਸ਼ ਕੀਤਾ ਅਤੇ ਇਸ ਨੂੰ ਬਰੂਕਲਿਨ ਅਸੈਂਬਲੀ ਦੇ ਫੈਲਿਕਸ ਆਰਟਿਜ਼ ਨੇ ਸਪਾਂਸਰ ਕੀਤਾ ਹੈ। ਇਸ ਦੇ ਮੁਤਾਬਕ ਸੜਕ ਪਾਰ ਕਰਨ ਸਮੇਂ ਕੋਈ ਵਿਅਕਤੀ ਹੱਥ ਵਿੱਚ ਫ਼ੋਨ ਫੜੇ ਵੇਖਿਆ ਜਾਵੇ ਤਾਂ ਉਸ ਨੂੰ 25 ਤੋਂ 50 ਡਾਲਰ ਤਕ ਜੁਰਮਾਨਾ ਲੱਗ ਸਕਦਾ ਹੈ ਤੇ 18 ਮਹੀਨੇ ਅੰਦਰ ਵਾਰ-ਵਾਰ ਫੜੇ ਜਾਣ ਵਾਲੇ ਪੈਦਲ ਯਾਤਰੀ ਨੂੰ 250 ਡਾਲਰ ਤਕ ਜੁਰਮਾਨਾ ਪੈ ਸਕਦਾ ਹੈ। ਕਵੀਨਜ਼ ਦੇ ਸੀਨੇਟਰ ਜੋਨ ਲੀਊ ਦੇ ਮੁਤਾਬਕ ਇਸ ਬਿਲ ਦਾ ਉਦੇਸ਼ ਹਾਦਸੇ ਰੋਕਣਾ ਹੈ। ਲੋਕ ਅਕਸਰ ਮੋਬਾਈਲ ਦੀ ਵਰਤੋਂ ਕਰਦਿਆਂ ਸੜਕ ਪਾਰ ਕਰਦੇ ਹੋਣ ਕਾਰਨ ਉਨ੍ਹਾਂ ਦਾ ਧਿਆਨ ਮੋਬਾਈਲ ਵੱਲ ਵੱਧ ਅਤੇ ਸੜਕ ਉੱਤੇ ਘੱਟ ਹੁੰਦਾ ਹੈ। ਪੇਸ਼ ਕੀਤੇ ਗਏ ਬਿਲ ਨਾਲ ਸੜਕ ਪਾਰ ਕਰਦਿਆਂ ਪੋਰਟੇਬਲ ਇਲੈਕਟ੍ਰੋਨਿਕਸ ਡਿਵਾਈਸ ਤੋਂ ਫੋਟੋ ਲੈਣ, ਭੇਜਣ, ਗੇਮ ਖੇਡਣ ਜਾਂ ਇੰਟਰਨੈਟ ਸਰਫ਼ਿੰਗ, ਈਮੇਲ, ਟੈਕਸਟ ਮੈਸੇਜ ਜਾਂ ਕੋਈ ਇਲੈਕਟ੍ਰੋਨਿਕ ਡਾਟਾ ਕੰਪੋਜ਼ ਕਰਨ, ਭੇਜਣ, ਪੜ੍ਹਨ, ਵਿਊ ਕਰਨ, ਐਕਸਿਸ ਕਰਨ, ਬ੍ਰਾਊਜ ਜਾਂ ਸੇਵ ਤੇ ਰਿਟਵੀਟ ਕਰਨ ਦੀ ਪਾਬੰਦੀ ਹੋਵੇਗੀ। ਇਸ ਬਿਲ ਵਿੱਚ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਗਈ ਹੈ, ਜੋ ਐਮਰਜੈਂਸੀ ਵਿੱਚ ਕਿਸੇ ਹਸਪਤਾਲ, ਡਾਕਟਰ, ਫ਼ਾਇਰ ਬ੍ਰਿਗੇਡ ਜਾਂ ਪੁਲਿਸ ਨਾਲ ਗੱਲ ਕਰ ਰਹੇ ਹੋਣਗੇ। ਅਜਿਹਾ ਬਿਲ ਹਵਾਈ ਅਤੇ ਕੈਲੇਫ਼ੋਰਨੀਆ ਵਿੱਚ ਵੀ ਪਾਸ ਹੋ ਚੁੱਕਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ