Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਅਜੇ ਵਿਆਹ ਨਹੀਂ : ਅਰਜੁਨ ਕਪੂਰ

May 22, 2019 09:21 AM

‘ਇਸ਼ਕਜ਼ਾਦੇ’, ‘ਔਰੰਗਜ਼ੇਬ’, ‘ਗੁੰਡੇ', ‘ਟੂ ਸਟੇਟਸ’, ‘ਫਾਈਡਿੰਗ ਫੇਨੀ’, ‘ਕੀ ਐਂਡ ਕਾ’, ‘ਤੇਵਰ’, ‘ਨਮਸਤੇ ਲੰਡਨ’ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਰਜੁਨ ਕਪੂਰ ਅੱਜਕੱਲ੍ਹ ਫਿਲਮਾਂ ਬਦਲੇ ਆਪਣੀ ਪ੍ਰਸਨਲ ਲਾਈਫ ਬਾਰੇ ਜ਼ਿਆਦਾ ਸੁਰਖੀਆਂ ਵਿੱਚ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਸ ਦੇ ਹੱਥ ਵਿੱਚ ਫਿਲਮਾਂ ਨਹੀਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਹਾਡਾ ਪਰਵਾਰ ਕਈ ਸਾਲਾਂ ਤੋਂ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਕੀ ਇਸ ਲਈ ਤੁਹਾਡਾ ਰੁਝਾਨ ਫਿਲਮਾਂ ਵੱਲ ਹੋਇਆ ਜਾਂ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਸੀ?
- ਫਿਲਮੀ ਮਾਹੌਲ ਬਚਪਨ ਤੋਂ ਮਿਲਿਆ ਹੈ, ਇਸ ਲਈ ਪਾਸੇ ਅੱਗੇ ਵਧਣ ਬਾਰੇ ਮੈਂ ਸੋਚਿਆ। ਮੈਂ ਸ਼ੁਰੂੁ 'ਚ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਅਸਿਸਟੈਂਟ ਡਾਇਰੈਕਟਰ ਵਜੋਂ ‘ਕੱਲ੍ਹ ਹੋ ਨਾ ਹੋ', ‘ਸਲਾਮ-ਏ-ਇਸ਼ਕ’ ਵਰਗੀਆਂ ਫਿਲਮਾਂ 'ਚ ਕੰਮ ਵੀ ਕੀਤਾ। ਇਸ ਵਿੱਚ ਸਲਮਾਨ ਨਾਲ ਮੁਲਾਕਾਤ ਹੋਈ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਹੀਰੋ ਕਿਉਂ ਨਹੀਂ ਬਣਦਾ। ਇੰਨੀ ਵੱਡੀ ਹਸਤੀ ਨੂੰ ਮੈਂ ‘ਨਾਂਹ' ਨਹੀਂ ਕਹਿ ਸਕਿਆ। ਉਨ੍ਹਾਂ ਦਾ ਮੇਰੇ 'ਤੇ ਵਿਸ਼ਵਾਸ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸੋਚਿਆ ਕਰ ਕੇ ਦੇਖਦੇ ਹਾਂ।
* ‘ਇਸ਼ਕਜ਼ਾਦੇ’ ਤੋਂ ਲੈ ਕੇ ਅੱਜ ਤੱਕ ਤੁਹਾਡੀ ਰਫ-ਟਫ ਤੇ ਰਾਊਡੀ ਇਮੇਜ਼ ਬਣੀ ਹੈ। ਕੀ ਤੁਸੀਂ ਇੱਕ ਹੀ ਇਮੇਜ਼ 'ਚ ਬੱਝਣਾ ਚਾਹੁੰਦੇ ਹੋ।
- ਜਾਣਬੁੱਝ ਕੇ ਅਜਿਹਾ ਕਦੇ ਨਹੀਂ ਕਰਦਾ, ਪਰ ਗੰਭੀਰਤਾ ਨਾਲ ਕਹਾਂ ਤਾਂ ‘ਟੂ ਸਟੇਟਸ’ ਵਰਗੀ ਮੇਰੀ ਸਭ ਤੋਂ ਸਫਲ ਫਿਲਮ 'ਚ ਮੇਰੀ ਸਾਫ-ਸੁਥਰੀ ਇਮੇਜ ਸੀ, ਬਹੁਤ ਸਾਰੇ ਲੋਕ ਮੈਨੂੰ ਰਫ-ਟਫ ਲੁੱਕ 'ਚ ਦੇਖਣਾ ਪਸੰਦ ਕਰਦੇ ਹਨ, ਪਰ ਨਾਲ ਹੀ ਉਨ੍ਹਾਂ ਨੇ ਮੈਨੁੂੰ ਇਸ ਦੇ ਠੀਕ ਆਪੋਜ਼ਿਟ ਕਿਰਦਾਰ ਵਿੱਚ ਵੀ ਓਨਾ ਹੀ ਪਿਆਰ ਦਿੱਤਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਇੱਕ ਇਮੇਜ 'ਚ ਬੱਝਣ ਦੀ ਗੱਲ ਹੋ ਹੀ ਨਹੀਂ ਸਕਦੀ।
* ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਕਿਰਦਾਰ ਦੇ ਹਿਸਾਬ ਨਾਲ ਟਿਕ ਕੇ ਹੋਮਵਰਕ ਕਰਦੇ ਹੋ?
- ਹਰ ਕਲਾਕਾਰ ਲਈ ਇਹ ਕਰਨਾ ਜ਼ਰੂਰੀ ਹੁੰਦਾ ਹੈ, ਤਦੇ ਤੁਸੀਂ ਕਿਰਦਾਰ ਨਾਲ ਨਿਆਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਪਿਛਲੀ ਫਿਲਮ ਤੋਂ ਬਾਹਰ ਆਉਣਾ ਹੁੰਦਾ ਹੈ ਤੇ ਇੱਕ ਨਵੇਂ ਵਿਅਕਤੀਗਤ ਨੂੰ ਅਪਣਾਉਣਾ ਹੁੰਦਾ ਹੈ। ਮੈਂ ਫਿਲਮਾਂ 'ਚ ਆਪਣੇ ਕਿਰਦਾਰਾਂ ਦੇ ਹਿਸਾਬ ਨਾਲ ਬੋਲਣ ਦੇ ਲਹਿਜ਼ੇ 'ਤੇ ਵੀ ਕਾਫੀ ਧਿਆਨ ਦਿੰਦਾ ਹਾਂ, ਪਰ ਮੈਨੂੰ ਐਕਸ਼ਨ ਸੀਕਵੈਂਸ ਲਈ ਕਾਫੀ ਮਾਨਸਿਕ ਤਿਆਰੀ ਕਰਨੀ ਪਈ।
* ਤੁਹਾਡੇ ਵਰਗੇ ਸ਼ਾਂਤ ਐਕਟਰ ਲਈ ਹਮਲਾਵਰ ਕਿਰਦਾਰ ਨਿਭਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ?
- ਅਜਿਹਾ ਕਿਰਦਾਰ ਨਿਭਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਮੈਂ ਥੋੜ੍ਹਾ ਸ਼ਾਂਤ ਸੁਭਾਅ ਦਾ ਹਾਂ। ਥੋੜ੍ਹਾ ਰਿਜ਼ਰਵ ਟਾਈਪ ਵੀ ਹਾਂ, ਇਸ ਲਈ ਮੇਰੇ ਵਾਸਤੇ ਇਹ ਕਾਫੀ ਦਿਲਚਸਪ ਹੁੰਦਾ ਹੈ ਕਿ ਮੈਂ ਕੈਮਰੇ ਦੇ ਸਾਹਮਣੇ ਆਪਣੇ ਵਿਅਕਤੀਤਵ ਦਾ ਦੂਜਾ ਪਹਿਲੂ ਪੇਸ਼ ਕਰਾਂ। ਮੈਂ ਹਮਲਾਵਰ ਸੁਭਾਅ ਦਾ ਮਜ਼ਾ ਲੈਂਦਾ ਹਾਂ, ਪਰ ਇਸ ਨਾਲ ਕਦੇ ਖੁਦ ਨੂੰ ਜੋੜ ਕੇ ਨਹੀਂ ਦੇਖਦਾ। ਮੈਂ ਅਜਿਹੇ ਕਿਰਦਾਰ ਨਿਭਾਉਣਾ ਪਸੰਦ ਕਰਦਾ ਹਾਂ ਕਿਉਂਕਿ ਮੈਂ ਅਸਲ ਜ਼ਿੰਦਗੀ ਵਿੱਚ ਅਜਿਹਾ ਨਹੀਂ ਹਾਂ।
* ਮਲਾਇਕਾ ਤੇ ਤੁਸੀਂ ਅੱਜ ਤੱਕ ਦੇ ਆਪਣੇ ਰਿਲੇਸ਼ਨਸ਼ਿਪ ਸਟੇਟਸ ਦਾ ਖੁਲਾਸਾ ਨਹੀਂ ਕੀਤਾ?
- ਸੀਰੀਅਸ ਨੋਟ 'ਤੇ ਗੱਲ ਕਰਾਂ ਤਾਂ ਮੈਂ ਵਿਆਹ ਨਹੀਂ ਕਰ ਰਿਹਾ, ਮੈਂ ਕਦੇ ਕਿਸੇ ਤੋਂ ਕੁਝ ਨਹੀਂ ਲੁਕੋਇਆ, ਪਰ ਮੇਰੀ ਪ੍ਰਸਨਲ ਲਾਈਫ ਵੀ ਸਨਮਾਨ ਦੀ ਹੱਕਦਾਰ ਹੈ। ਮੈਂ ਖੁਸ਼ ਹਾਂ, ਮੇਰੇ ਲਈ ਇਹ ਵੱਡੀ ਗੱਲ ਹੈ। ਮੈਂ ਇਸ 'ਚੁ ਕਝ ਨਹੀਂ ਜੋੜਨਾ ਚਾਹੁੰਦਾ। ਮੇਰੀ ਪ੍ਰਸਨਲ ਤੇ ਪ੍ਰੋਫੈਸ਼ਨਲ ਲਾਈਫ ਮੈਨੂੰ ਰਾਤ ਨੂੰ ਸਕੂਨ ਨਾਲ ਸੌਣ ਦੀ ਵਜ੍ਹਾ ਦਿੰਦੀ ਹੈ ਤੇ ਮੈਂ ਇਸ ਨੂੰ ਇੰਝ ਹੀ ਬਰਕਰਾਰ ਰੱਖਣਾ ਚਾਹੁੰਦਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ