Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਭਾਲ ਸਹੀ ਮੌਕੇ ਦੀ : ਈਸ਼ਾ ਗੁਪਤਾ

May 22, 2019 09:20 AM

‘ਜੰਨਤ-2’, ‘ਰੁਸਤਮ’, ‘ਕਮਾਂਡੋ-2’, ‘ਬਾਦਸ਼ਾਹੋ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਈਸ਼ਾ ਗੁਪਤਾ ਦੇ ਕਰੀਅਰ ਦੀ ਅੱਜ ਤੱਕ ਦੀ ਆਖਰੀ ਫਿਲਮ ਹੈ ਡਾਇਰੈਕਟਰ ਸ਼ਿੰਦਰ ਕਮਾਰ ਦੀ ਫਿਲਮ ‘ਟੋਟਲ ਧਮਾਲ’। ਇਹ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਤੋਂ ਈਸ਼ਾ ਨਿਰਾਸ਼ ਹੈ, ਪਰ ਮਾਯੂਸ ਨਹੀਂ। ਫਿਲਹਾਲ ਈਸ਼ਾ ਕੁਝ ਵੱਖਰੀ ਤਰ੍ਹਾਂ ਦੀਆਂ ਫਿਲਮਾਂ 'ਚ ਬਿਜ਼ੀ ਹੈ। ਪੇਸ਼ ਹਨ, ਉਸ ਨਾਲ ਗੱਲਬਾਤ ਦੇ ਪ੍ਰਮੁੱਖ ਅੰਸ਼ :
* ਅੱਜਕੱਲ੍ਹ ਤੁਸੀਂ ਵੱਖ ਤਰ੍ਹਾਂ ਦੀਆਂ ਫਿਲਮਾਂ ਵਿੱਚ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ 'ਤੇ ਜ਼ੋਰ ਦੇਂਦੇ ਹੋ। ਇਸ ਤਬਦੀਲੀ ਦੀ ਕੀ ਵਜ੍ਹਾ ਹੈ?
- ਇਸ ਦੀ ਅਹਿਮ ਵਜ੍ਹਾ ਇਹ ਹੈ ਕਿ ਫਿਲਮ 'ਚ ਮੇਰੇ ਰੋਲ ਦੀ ਇੰਪੋਰਟੈਂਸ ਪਤਾ ਲੱਗੇ। ਉਂਝ ਟਾਈਮ ਵੀ ਬਦਲ ਰਿਹਾ ਹੈ। ਦਰਸ਼ਕ ਵੀ ਬਦਲ ਰਹੇ ਹਨ। ਦਰਸ਼ਕਾਂ ਨੂੰ ਸਮਾਰਟ ਕਿਰਦਾਰ ਚਾਹੀਦੇ ਹਨ। ਹੀਰੋਇਨ ਦੇ ਤੌਰ 'ਤੇ ਵੀ ਉਨ੍ਹਾਂ ਨੂੰ ਉਹ ਟਿਪੀਕਲ ਕਿਰਦਾਰ ਨਹੀਂ ਚਾਹੀਦੇ। ਇਸ ਲਈ ਖੁਦ ਨੂੰ ਵੱਖਰੇ ਤਰੀਕੇ ਨਾਲ ਪ੍ਰੈਜ਼ੈਂਟ ਕਰਨ 'ਤੇ ਜ਼ੋਰ ਦੇ ਰਹੀ ਹਾਂ। ਸਹੀ ਮੌਕਿਆਂ ਦੀ ਭਾਲ ਕਰਦੀ ਰਹਿੰਦੀ ਹਾਂ।
* ਕੀ ਫਿਲਮ ਨਗਰੀ ਵਿੱਚ ਬਿਨਾਂ ਗਾਡਫਾਦਰ ਦੇ ਕੰਮ ਮਿਲਣਾ ਸੱਚਮੁੱਚ ਮੁਸ਼ਕਲ ਹੈ?
- ਬਾਲੀਵੁੱਡ 'ਚ ਗਾਡਫਾਦਰ ਦਾ ਹੋਣਾ ਜ਼ਰੂਰੀ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਲੀਵੁੱਡ ਵਿੱਚ ਟੇਲੈਂਟ ਬੋਲਦਾ ਹੈ, ਪਰਿਵਾਰਕ ਬੈਕਗਰਾਊਂਡ ਕੰਮ ਨਹੀਂ ਆਉਂਦੀ। ਸ਼ੁਰੂਆਤੀ ਦੌਰ 'ਚ ਪਰਵਾਰਕ ਬੈਕਗਰਾਊਂਡ ਮਦਦ ਜ਼ਰੂਰ ਕਰਦੀ ਹੈ, ਪਰ ਆਖਰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਜੇ ਮੇਰੀ ਬੈਕਗਰਾਊਂਡ ਵੀ ਫਿਲਮੀ ਹੁੰਦੀ ਤਾਂ ਸ਼ਾਇਦ ਮੇਰੇ ਕਰੀਅਰ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਹੋਰ ਹੁੰਦੀਆਂ।
* ਤੁਹਾਡੀ ਫਿਲਮ ‘ਟੋਟਲ ਧਮਾਲ’ ਕੁਝ ਖਾਸ ਨਹੀਂ ਚੱਲੀ। ਕੀ ਕਹੋਗੇ?
- ‘ਧਮਾਲ' ਸੀਰੀਜ਼ ਦੀਆਂ ਦੋਵੇਂ ਫਿਲਮਾਂ ਦੀ ਤਰ੍ਹਾਂ ‘ਟੋਟਲ ਧਮਾਲ’ ਬੇਸ਼ੱਕ ਸੁਪਰਹਿੱਟ ਨਹੀਂ ਰਹੀ, ਪਰ ਪਾਗਲਪਣ ਅਤੇ ਹਾਸੇ-ਮਜ਼ਾਕ ਨਾਲ ਭਰਪੂਰ ਇਸ ਫਿਲਮ ਨੇ ਲਾਗਤ ਤੋਂ ਕਿਤੇ ਵੱਧ ਕਮਾਈ ਕੀਤੀ ਹੈ। ਇਸ ਵਿੱਚ ਮੇਰਾ ਰੋਲ ਵੀ ਕਾਫੀ ਵੱਖਰਾ ਹੈ ਕਿਉਂਕਿ ਮੈਨੂੰ ਇਹ ਸਭ ਕੁਝ ਕਰਨਾ ਪਸੰਦ ਸੀ।
* ਅਜਿਹੀ ਕੋਈ ਖਾਸ ਕਿਰਦਾਰ, ਜਿਸ ਨੂੰ ਨਿਭਾਉਣ ਦੀ ਇੱਛਾ ਹੋਵੇ?
- ਮੈਂ ਫਿਲਮ ਨਗਰੀ ਵਿੱਚ ਜ਼ਿਆਦਾ ਪੁਰਾਣੀ ਨਹੀਂ, ਪਰ ਫਿਲਮ ਨਗਰੀ 'ਚ ਜੋ ਵੱਡੇ ਫਿਲਮ ਮੇਕਰਸ ਹਨ ਜਾਂ ਫਿਰ ਉਹ ਤੁਹਾਨੂੰ ਜ਼ਿਆਦਾ ਵੱਖਰੇ ਰੋਲ ਵਿੱਚ ਨਹੀਂ ਦੇਖਣਾ ਚਾਹੁੰਦੇ, ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਵੱਖ ਵੱਖ ਕਿਰਦਾਰਾਂ ਦੇ ਨਾਲ ਪਰਦੇ 'ਤੇ ਆਵਾਂ। ਮੈਂ ਰੋਮਾਂਟਿਕ ਫਿਲਮ ਕੀਤੀ ਹੈ, ਐਕਸ਼ਨ ਕੀਤੀ ਹੈ ਅਤੇ ਕਾਮੇਡੀ ਵਿੱਚ ਵੀ ਹੱਥ ਅਜ਼ਮਾਇਆ ਹੈ। ਮਤਲਬ, ਖੁਦ ਨੂੰ ਐਕਟਿੰਗ ਦੀਆਂ ਵੱਖ-ਵੱਖ ਵਿਧਾਵਾਂ ਨਾਲ ਜੋੜ ਰਹੀ ਹਾਂ।
* ਆਪਣੇ ਲਈ ਕਿਸ ਤਰ੍ਹਾਂ ਦੇ ਲੜਕੇ ਨੂੰ ਪਹਿਲ ਦਿਓਗੇ?
- ਮੈਂ 5 ਫੁੱਟ ਨੌਂ ਇੰਚ ਲੰਬੀ ਹਾਂ। ਇਸ ਲਈ ਲੰਬਾਈ ਦੇ ਪੱਖ ਤੋਂ ਬਿਲਕੁਲ ਸਖਤ ਹਾਂ। ਮੇਰਾ ਜੀਵਨ ਸਾਥੀ ਘੱਟੋ ਘੱਟ ਛੇ ਫੁੱਟ ਦਾ ਚਾਹੀਦਾ ਹੈ। ਉਂਝ ਮੈਨੂੰ ਉਹੋ ਜਿਹੇ ਲੜਕੇ ਬਿਲਕੁਲ ਪਸੰਦ ਨਹੀਂ, ਜੋ ਖੁਦ ਨੂੰ ਤੀਸ ਮਾਰ ਖਾਂ ਸਮਝਦੇ ਹਨ।
* ਐਕਸਪੋਜ਼ਰ ਬਾਰੇ ਤੁਹਾਡਾ ਕੀ ਰੁਖ਼ ਹੈ?
- ਕਹਾਣੀ ਦੀ ਮੰਗ 'ਤੇ ਅਜਿਹਾ ਕਰ ਸਕਦੀ ਹਾਂ, ਪਰ ਬਿਨਾਂ ਵਜ੍ਹਾ ਸਰੀਰ ਦਿਖਾਉਣਾ ਮੈਨੂੰ ਪਸੰਦ ਨਹੀਂ। ਅਜਿਹਾ ਕੁਝ ਸੀਨ ਦੀ ਡਿਮਾਂਡ 'ਤੇ ਹੀ ਕਰਾਂਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ