Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਮਹਾਤਮਾ ਗਾਂਧੀ ਨੂੰ ਅਖੌਤਾ ਨੇਤਾ ਕਿੰਨੀ ਕੁ ਵਾਰ ਮਾਰਨਗੇ

May 22, 2019 09:13 AM

-ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ
30 ਜਨਵਰੀ 1948 ਨੂੰ ਇੱਕ ਵਾਰ ਜੋ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਮਾਰ ਦਿੱਤਾ ਸੀ ਤਾਂ ਇਹ ਗੱਲ ਉਥੇ ਖਤਮ ਹੋ ਜਾਣੀ ਚਾਹੀਦੀ ਹੈ। ਭਾਰਤੀ ਦੰਡਾਵਲੀ 'ਚ ਮ੍ਰਿਤਕ ਦੀ ਲਾਸ਼ ਦਾ ਅਪਮਾਨ ਸਜ਼ਾ ਯੋਗ ਹੈ, ਪਰ ਇਨ੍ਹਾਂ 70-77 ਸਾਲਾਂ ਵਿੱਚ ਅਸੀਂ ਰੋਜ਼ ਗਾਂਧੀ ਨੂੰ ਗੋਲੀ ਮਾਰ ਦਿੰਦੇ ਹਾਂ। ਏਦਾਂ ਹਰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ ਹੋਇਆ ਹੈ। ਮਹਾਤਮਾ ਗਾਂਧੀ ਨੂੰ ਗੋਲੀ ਮਾਰੋ ਅਤੇ ਵੋਟਾਂ ਲਓ। ਜਿੰਨੀ ਮੋਟੀ ਆਵਾਜ਼ ਵਿੱਚ ਮਹਾਤਮਾ ਗਾਂਧੀ ਨੂੰ ਗੋਲੀ ਮਾਰੇਗਾ, ਉਹ ਓਨਾ ਹੀ ਵੱਡਾ ਨੇਤਾ ਅਖਵਾਏਗਾ।
ਭਾਰਤ ਦੇ ਬੁੱਧੀਜੀਵੀ ਲੋਕ ਇਨ੍ਹਾਂ ਗੋਲੀਆਂ ਦੀ ਭਾਸ਼ਾ ਬੋਲਣ ਵਾਲਿਆਂ ਦੀ ਅੰਤਰ-ਆਤਮਾ ਵਿੱਚ ਦਾਖਲ ਹੋ ਕੇ ਦੇਖਣ ਕਿ ਇਹ ਕਿਹੜਾ ਰਾਜਨੇਤਾ ਹੈ? ਠੋਸ ਤੌਰ 'ਤੇ ਜਵਾਬ ਦੇਣ ਵਾਲੇ ਇੱਕੋ ਸਾਹ ਵਿੱਚ ਬੋਲਣ ਲੱਗਣਗੇ ਆਰ ਐਸ ਐਸ ਵਾਲੇ, ਇਹ ਰਾਸ਼ਟਰੀ ਸਵੈ ਸੇਵਕ ਸੰਘ ਵਾਲੇ। ਅਜਿਹੇ ਜੁਆਬ ਦੇਣ ਵਾਲੇ ਨਾ ਮਹਾਤਮਾ ਗਾਂਧੀ ਨੂੰ ਜਾਣ ਸਕੇ, ਨਾ ਉਨ੍ਹਾਂ ਨੂੰ ਸੰਘ ਦੀ ਵਿਚਾਰਧਾਰਾ ਦਾ ਗਿਆਨ ਹੈ। ਸੰਘ ਇੱਕ ਸਮਾਜਕ ਇਨਕਲਾਬ ਦੇ ਨਜ਼ਰੀਏ ਵਾਲਾ ਹੈ, ਜਿਸ ਦਾ ਹਿੰਸਾ ਨਾਲ ਮੀਲਾਂ ਦੂਰ ਤੱਕ ਦਾ ਨਾਤਾ ਨਹੀਂ। ਸੰਘ ਭਾਰਤੀ ਸੰਸਕ੍ਰਿਤੀ ਦਾ ਅਨਾਊਂਸਰ, ਦੇਸ਼ ਦੀ ਹਰ ਆਫਤ ਦਾ ਸਹਿਯੋਗੀ। ਸੰਘ ਦੀ ਸ਼ਾਖਾ ਵਿੱਚ ਮਹਾਤਮਾ ਗਾਂਧੀ ਅਕਸਰ ਯਾਦ ਕਰਨ ਯੋਗ ਹਨ। ਇਹ ਇੱਕਾ-ਦੁੱਕਾ ਨੇਤਾ, ਜੋ ਮਹਾਤਮਾ ਗਾਂਧੀ ਨੂੰ ਰੋਜ਼ ਗੋਲੀ ਦਾ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਨੂੰ ਸੰਘ ਦੇ ਪੈਰਾਂ ਦੀ ਧੂੜ ਦਾ ਵੀ ਪਤਾ ਨਹੀਂ।
ਦੂਜੀ ਗੱਲ ਭਾਰਤੀ ਸੰਸਕ੍ਰਿਤੀ ਦੀ ਕਰੀਏ ਤਾਂ ਇਹ ਨਿਰਾਲੀ ਹੈ। ਇਥੇ ਮਰਨ ਵਾਲੇ ਦੇ ਸਿਰਫ ਗੁਣ ਦੇਖੇ ਜਾਣਗੇ, ਉਸ ਦੇ ਔਗੁਣਾਂ ਦਾ ਵਰਣਨ ਪਾਪ ਕਿਹਾ ਜਾਵੇਗਾ। ਮਰਨ ਤੋਂ ਬਾਅਦ ਮਹਾਤਮਾ ਗਾਂਧੀ ਨੂੰ ‘ਵਿਲੇਨ’ ਦੱਸਣਾ ਘੋਰ ਪਾਪ ਹੈ। ਅਜਿਹੀਆਂ ਪਾਪੀ ਆਤਮਾਵਾਂ, ਜਿਨ੍ਹਾਂ ਨੇ ਮਰਨ ਤੋਂ ਬਾਅਦ ਵੀ ਗਾਂਧੀ ਨੂੰ ਨਹੀਂ ਬਖਸ਼ਿਆ, ਸਜ਼ਾ ਦੇਣ ਯੋਗ ਹਨ।
ਗਾਂਧੀ ਨੂੰ ਗੋਲੀ ਮਾਰਨ ਵਾਲੇ ਬੁਰਾ ਨਾ ਮੰਨਣ, ਮੈਂ ਅਰਜ਼ ਕਰਦਾ ਹਾਂ। ਪਿਛਲੇ ਹਜ਼ਾਰ ਸਾਲਾਂ 'ਚ ਮਹਾਤਮਾ ਗਾਂਧੀ ਸਿਰਫ ਇੱਕ ਹੋਏ ਹਨ। ਉਹ ਇੱਕ ਸੰਸਥਾ ਸਨ, ਇੱਕ ਵਿਚਾਰਧਾਰਾ ਸਨ। ਨੇਤਾ ਬੜੇ ਹੋਏ, ਰਾਜਨੇਤਾ ਉਸ ਤੋਂ ਵੀ ਵੱਧ ਹੋਏ। ਇਸ ਦੇਸ਼ ਵਿੱਚ ਇਨਕਲਾਬੀ ਹੋਏ, ਆਜ਼ਾਦੀ ਦੇ ਦੀਵਾਨੇ ਬੜੇ ਹੋਏ। ਸੁਭਾਸ਼ ਚੰਦਰ ਬੋਸ ਹੋਏ, ਭਗਤ ਸਿੰਘ ਹੋਏ। ਗੋਖਲੇ ਤੋਂ ਲੋਕਮਾਨਯ ਤਿਲਕ ਤੱਕ ਦੇ ਓਜੱਸਵੀ ਨੇਤਾ ਹੋਏ, ਪਰ ਮਹਾਤਮਾ ਸਿਰਫ ਮੋਹਨਦਾਸ ਕਰਮਚੰਦ ਗਾਂਧੀ ਹੋਏ। ਇੱਕ ਧੋਤੀ, ਇੱਕ ਲੰਗੋਟੀ ਵਿੱਚ ਅੰਗਰੇਜ਼ੀ ਸਲਤਨਤ ਨਾਲ ਭਿੜ ਗਏ। ਸੱਚਾਈ, ਸੱਤਿਆਗ੍ਰਹਿ ਤੇ ਅਹਿੰਸਾ ਦੇ ਹਥਿਆਰ ਹੱਥ ਵਿੱਚ ਫੜ ਕੇ ਅੰਗਰੇਜ਼ਾਂ ਨਾਲ ਭਿੜ ਪਏ। ਗੀਤ ਦੁਹਰਾਏ ਜਾਣ ਲੱਗੇ: ‘ਦੇ ਦੀ ਹਮੇਂ ਆਜ਼ਾਦੀ, ਬਿਨਾਂ ਖੜਗ ਬਿਨਾਂ ਢਾਲ, ਸਾਬਰਮਤੀ ਕੇ ਸੰਤ, ਤੂ ਨੇ ਕਰ ਦੀਆ ਕਮਾਲ’। ਹਿੰਦੂ ਹੋਣ ਜਾਂ ਮੁਸਲਮਾਨ, ਸਿੱਖ ਹੋਣ ਜਾਂ ਈਸਾਈ, ਮਹਾਤਮਾ ਗਾਂਧੀ ਨੇ ਬਰਾਬਰਤਾ ਦੀ ਘੁੱਟੀ ਸਭ ਦੇਸ਼ ਵਾਸੀਆਂ ਨੂੰ ਪਿਆਈ। ਅੰਗਰੇਜ਼ ਚਲਾਕ ਹੁਕਮਰਾਨ ਸਨ। ਉਨ੍ਹਾਂ ਨੇ ਬਲ ਨਾਲ ਭਾਰਤ ਨੂੰ ਆਪਣੇ ਕਬਜ਼ੇ 'ਚ ਰੱਖਿਆ ਸੀ। ਭਾਰਤ ਦਾ ਸੋਸ਼ਣ ਅੰਗਰੇਜ਼ ਕਰਦੇ ਸਨ। ਬੰਬ ਚਲਾਉਣੇ, ਗੋਲੀ-ਦੋਨਾਲੀ ਨਾਲ ਆਜ਼ਾਦੀ ਹਾਸਲ ਕਰਨਾ ਇਨਕਲਾਬੀਆਂ ਦਾ ਇੱਕ ਰਾਹ ਸੀ, ਪਰ ਸੱਚਾਈ, ਅਹਿੰਸਾ ਤੇ ਸੱਤਿਆਗ੍ਰਹਿ ਰਾਹੀਂ ਅੰਗਰੇਜ਼ੀ ਸਲਤਨਤ ਵਿਰੁੱਧ ਡਟੇ ਰਹਿਣਾ ਮਹਾਤਮਾ ਗਾਂਧੀ ਨੇ ਉਦੋਂ ਦੇਸ਼ ਵਾਸੀਆਂ ਨੂੰ ਸਿਖਾਇਆ।
ਗਾਂਧੀ ਜੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਉਨ੍ਹਾਂ ਦੀ ਲਾਸ਼ ਉੱਤੇ ਬਣੇਗਾ, ਪਰ ਅੰਗਰੇਜ਼ ਮੈਕਾਲੇ ਦੇ ਪੁੱਤਰ ਸਨ, ‘ਫੁੱਟ ਪਾਓ ਅਤੇ ਰਾਜ ਕਰੋ’ ਇਹ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਸੀ। ਅਜਿਹੀ ਹਾਲਤ ਵਿੱਚ ਉਸ ਚਲਾਕ ਅੰਗਰੇਜ਼ ਨੂੰ ਪਾਕਿਸਤਾਨ ਬਣਾਉਣ ਵਾਲੇ ਅੜੀਅਲ ਮੁਹੰਮਦ ਜਿੱਨਾਹ ਮਿਲ ਗਏ, ਜਿਨ੍ਹਾਂ ਨੇ ਉਦੋਂ ਅੱਗ 'ਚ ਘਿਓ ਪਾਉਣ ਦੀ ਨੀਤੀ ਅਪਣਾਈ। ਉਦੋਂ ਦੇ ਨੇਤਾਵਾਂ ਨੂੰ ਜ਼ਰਾ ਵੀ ਅਹਿਸਾਸ ਹੋ ਜਾਂਦਾ ਕਿ ਮੁਹੰਮਦ ਅਲੀ ਜਿੱਨਾਹ ਛੇ ਮਹੀਨਿਆਂ ਵਿੱਚ ਮਰਨ ਵਾਲਾ ਹੈ ਤਾਂ ਉਹ ਕਦੇ ਪਾਕਿਸਤਾਨ ਬਣਾਉਣ ਦੀ ਮੰਗ ਨਾ ਮੰਨਦੇ। ਖੁਫੀਆ ਵਿਭਾਗ ਨੇ ਮੁਹੰਮਦ ਅਲੀ ਜਿੱਨਾਹ ਦੀ ਨਾਮੁਰਾਦ ਬਿਮਾਰੀ ਦੀ ਭਿਣਕ ਵੀ ਭਾਰਤੀ ਨੇਤਾਵਾਂ ਨੂੰ ਲੱਗਣ ਨਹੀਂ ਦਿੱਤੀ। ਗਾਂਧੀ ਹੀ ਇੱਕੋ-ਇੱਕ ਨੇਤਾ ਸਨ, ਜੋ ਪਾਕਿਸਤਾਨ ਬਣਾਉਣ ਦੀ ਮੰਗ ਦੇ ਵਿਰੁੱਧ ਆਖਰੀ ਪਲ ਤੱਕ ਡਟੇ ਰਹੇ। ਹਾਲਾਤ ਨੇ ਪਾਕਿਸਤਾਨ ਬਣਾ ਦਿੱਤਾ। ਗਾਲ੍ਹਾਂ, ਗੋਲੀਆਂ ਮਹਾਤਮਾ ਗਾਂਧੀ 'ਤੇ ਕਿਉਂ ਦਾਗੀਆਂ ਗਈਆਂ, ਉਹ ਭੇਤ ਅਜੇ ਤੱਕ ਸਮਝ ਵਿੱਚ ਨਹੀਂ ਆ ਸਕਿਆ।
ਅਫਸੋਸ ਇਸ ਗੱਲ ਦਾ ਜ਼ਿਆਦਾ ਹੈ ਕਿ ਜਿਸ ਵਿਅਕਤੀ ਨੂੰ ਤੀਹ ਜਨਵਰੀ 1948 ਨੂੰ ਮਾਰ ਦਿੱਤਾ ਗਿਆ ਸੀ, ਜਿਸ ਨੇ ਆਪਣੀ ਸ਼ਹਾਦਤ ਵੀ ਅਹਿੰਸਾ ਦਾ ਰਾਹ ਅਪਣਾਉਂਦੇ ਹੋਏ ਦਿੱਤੀ, ਅੱਜ ਤੱਕ ਉਸ 'ਤੇ ਗੋਲੀਆਂ ਕਿਉਂ ਚਲਾਈਆਂ ਜਾਂਦੀਆਂ ਹਨ? ਕੀ ਪ੍ਰੱਗਿਆ ਠਾਕੁਰ ਜਾਂ ਅਨਿਲ ਸੌਮਿੱਤਰ ਇਸ ਦਾ ਜਵਾਬ ਦੇਣਗੇ? ਗਾਂਧੀ ਨੇ ਪਾਕਿਸਤਾਨ ਬਣਾਇਆ, ਗਾਂਧੀ ਜੀ ਨੇ ਪਾਕਿਸਤਾਨ ਨੂੰ 55 ਕਰੋੜ ਰੁਪਏ ਦਿੱਤੇ, ਗਾਂਧੀ ਮੁਸਲਿਮ ਪ੍ਰਸਤ ਸਨ, ਇਨ੍ਹਾਂ ਗੱਲਾਂ ਕਾਰਨ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ, ਇਹ ਕਿਹਾ ਜਾਂਦਾ ਹੈ, ਪਰ ਇਹ ਸਰਾਸਰ ਗਲਤ ਹੈ। ਗਾਂਧੀ ਜੀ ਨੇ ਨਾ ਪਾਕਿਸਤਾਨ ਬਣਾਇਆ, ਨਾ ਹੀ ਉਹ ਮੁਸਲਿਮ ਪ੍ਰਸਤ ਸਨ। ਉਹ ਸਿਰਫ ਮਨੁੱਖਤਾਵਾਦੀ ਸਨ। ਨੱਥੂਰਾਮ ਗੌਡਸੇ ਉਨ੍ਹਾਂ ਨੂੰ ਮਾਰਨ ਵਿੱਚ ਸਫਲ ਹੋ ਗਿਆ, ਪਰ ਇਸ ਤੋਂ ਪਹਿਲਾਂ ਵੀ ਚਾਰ ਜਾਂ ਪੰਜ ਵਾਰ ਉਨ੍ਹਾਂ ਦੀ ਹੱਤਿਆ ਦੇ ਯਤਨ ਕੀਤੇ ਗਏ। 1934 ਵਿੱਚ ਜਦੋਂ ਪਾਕਿਸਤਾਨ ਨਾਂਅ ਦਾ ਸ਼ਬਦ ਵੀ ਅਜੇ ਪੈਦਾ ਨਹੀਂ ਹੋਇਆ ਸੀ, ਪੁਣੇ 'ਚ ਮਹਾਤਮਾ ਗਾਂਧੀ ਨੂੰ ਮਾਰਨ ਦਾ ਪਹਿਲਾ ਯਤਨ ਕੀਤਾ ਗਿਆ ਸੀ। ਪਾਕਿਸਤਾਨ ਸ਼ਬਦ ਤਾਂ 1937 ਵਿੱਚ ਸਾਹਮਣੇ ਆਇਆ। ਬਹਾਨੇ ਬਣਾ ਕੇ ਮਨੁੱਖਤਾ ਦੀ ਹੱਤਿਆ ਘਿਨਾਉਣਾ ਅਪਰਾਧ ਹੈ। ਗਾਂਧੀ ਦੀ ਹੱਤਿਆ ਨਾਲ ਅਸੀਂ ਇੱਕ ਸਿਖਿਆ ਸ਼ਾਸਤਰੀ ਦੀ ਹੱਤਿਆ ਕੀਤੀ। ਇੱਕ ਸੱਚਾਈ ਨੂੰ ਸਦਾ-ਸਦਾ ਲਈ ਮਿਟਾ ਦਿੱਤਾ। ਇੱਕ ਅਹਿੰਸਾਵਾਦੀ ਨੂੰ ਹਿੰਸਾ ਨੇ ਡੰਗ ਮਾਰਿਆ। ਰਾਮਰਾਜ ਦੇ ਹਮਾਇਤੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਵਰਾਜ ਦੇ ਜਨਮਦਾਤਾ ਨੂੰ ਉਨ੍ਹਾਂ ਨੇ ਤੀਹ ਜਨਵਰੀ 1948 ਨੂੰ ਮਾਰ ਦਿੱਤਾ।
ਦੇਸ਼ ਦੇ ਗਾਂਧੀਵਾਦੀ ਅੱਜ ਨੱਥੂਰਾਮ ਗੌਡਸੇ ਦਾ ਗੁਣਗਾਨ ਹੋਣ ਉੱਤੇ ਚੁੱਪ ਕਿਉਂ ਹਨ? ਦੇਸ਼ 'ਚ ਅਸਹਿਣਸ਼ੀਲਤਾ ਦੀ ਦੁਹਾਈ ਦੇਣ ਵਾਲੇ, ਐਵਾਰਡ ਮੋੜਨ ਵਾਲੇ ਚੁੱਪ ਕਿਉਂ ਹਨ? ਕੀ ਦੇਸ਼ ਹਿੰਸਾ ਨਾਲ ਚੱਲੇਗਾ? ਅੱਤਵਾਦ ਨਾਲ ਦੇਸ਼ ਵਾਸੀਆਂ ਨੂੰ ਡਰਾਇਆ ਜਾਵੇਗਾ? ਨੱਥੂਰਾਮ ਗੌਡਸੇ, ਜਿਸ ਨੇ ਮਹਾਤਮਾ ਦਾ ਕਤਲ ਕੀਤਾ, ਦੇ ਮੰਦਰ ਬਣਾਏ ਜਾਣਗੇ? ਉਨ੍ਹਾਂ ਦੀ ਸ਼ਲਾਘਾ ਵਿੱਚ ਚਾਲੀਸੇ ਪੜ੍ਹੇ ਜਾਣਗੇ? ਸਿਨੇ ਸਟਾਰ ਕਮਲ ਹਾਸਨ ਨੇ ਨੱਥੂਰਾਮ ਗੌਡਸੇ ਨੂੰ ਅੱਤਵਾਦੀ ਕਿਹਾ, ਕਾਤਲ ਕਿਹਾ। ਕੋਈ ਗੱਲ ਨਹੀਂ, ਪਰ ਹਿੰਦੂ ਅੱਤਵਾਦੀ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ। ਹਿੰਦੂ ਕਦੇ ਅੱਤਵਾਦ ਉੱਤੇ ਵਿਸ਼ਵਾਸ ਨਹੀਂ ਕਰਦਾ। ਹਿੰਦੂ ਸਭ ਨੂੰ ਸੁਖੀ ਦੇਖਣਾ ਚਾਹੁੰਦਾ ਹੈ, ਸਭ ਨੂੰ ਨਿਡਰ ਬਣਾਉਣਾੇ ਚਾਹੁੰਦਾ ਹੈ, ਕਿਸੇ ਨੂੰ ਦੁੱਖ ਨਾ ਹੋਵੇ, ਅਜਿਹੀ ਕਲਪਨਾ 'ਚ ਜੀਣਾ ਚਾਹੁੰਦਾ ਹੈ। ਪ੍ਰੱਗਿਆ ਠਾਕੁਰ ਨੇ ਗੌਡਸੇ ਨੂੰ ਦੇਸ਼ਭਗਤ ਕਹਿਣ ਲਈ ਮੁਆਫੀ ਮੰਗ ਲਈ, ਪਰ ਜੋ ਤੀਰ ਕਮਾਨ 'ਚੋਂ ਨਿਕਲ ਗਿਆ, ਉਸ ਦਾ ਕੀ ਹੋਵੇਗਾ? ਫੈਸਲਾ ਪ੍ਰੱਗਿਆ ਠਾਕੁਰ ਖੁਦ ਕਰੇ ਕਿ ਮਹਾਤਮਾ ਗਾਂਧੀ ਦੇਸ਼ਭਗਤ ਸਨ ਜਾਂ ਗਾਂਧੀ ਦੀ ਹੱਤਿਆ ਕਰਨ ਵਾਲਾ ਦੇਸ਼ਭਗਤ ਹੈ? ਮਹਾਤਮਾ ਗਾਂਧੀ ਦੇਸ਼ਭਗਤ ਨਹੀਂ ਤਾਂ ਸਾਰੀ ਦੁਨੀਆ ਮਹਾਤਮਾ ਗਾਂਧੀ ਦੇ ਬੁੱਤ ਕਿਉਂ ਲਵਾ ਰਹੀ ਹੈ? ਸੜਕਾਂ, ਯੂਨੀਵਰਸਿਟੀਆਂ ਜਾਂ ਸੰਸਥਾਵਾਂ ਦੇ ਨਾਂਅ ਮਹਾਤਮਾ ਗਾਂਧੀ ਦੇ ਨਾਂਅ 'ਤੇ ਕਿਉਂ ਰੱਖੇ ਜਾਂਦੇ ਹਨ? ਗਾਂਧੀਵਾਦ ਦੀ ਦੁਹਾਈ ਕਿਉਂ ਦਿੱਤੀ ਜਾ ਰਹੀ ਹੈ? ਮਾਰਟਿਨ ਲੂਥਰ, ਨੈਲਸਨ ਮੰਡੇਲਾ ਜਾਂ ਮਿਆਂਮਾਰ ਦੀ ਪ੍ਰਧਾਨ ਮੰਤਰੀ ‘ਸੂ ਕੀ’ ਆਪਣੇ ਆਪ ਨੂੰ ਮਹਾਤਮਾ ਗਾਂਧੀ ਦੇ ਚੇਲੇ ਕਿਉਂ ਕਹਿੰਦੇ ਹਨ?
30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਕਿਉਂ ਚੜ੍ਹਾਏ ਜਾਂਦੇ ਹਨ? ਤੀਹ ਜਨਵਰੀ ਨੂੰ ਮਹਾਤਮਾ ਗਾਂਧੀ ਦੀ ਯਾਦ ਵਿੱਚ ਸਾਇਰਨ ਕਿਉਂ ਵਜਾਏ ਜਾਂਦੇ ਹਨ? ਭਾਰਤ ਹਰ ਸਾਲ 30 ਜਨਵਰੀ ਨੂੰ ਸਵੇਰੇ 11 ਵਜੇ ਮੌਨ ਮੁਦਰਾ ਵਿੱਚ ਕਿਉਂ ਖੜ੍ਹਾ ਹੋ ਜਾਂਦਾ ਹੈ? ਇਸ ਲਈ ਕਿ ਮਨੁੱਖ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ, ਸਭ ਨੂੰ ਸੁਖੀ ਦੇਖਣਾ ਚਾਹੁੰਦਾ ਹੈ ਅਤੇ ਇਹੀ ਮਹਾਤਮਾ ਗਾਂਧੀ, ਜਿਨ੍ਹਾਂ ਨੂੰ ਕਥਿਤ ਨੇਤਾ ਅੱਜ ਗੋਲੀ ਮਾਰ ਰਹੇ ਹਨ ‘ਸ਼ਾਂਤੀ ਦੂਤ ਸਨ, ਅਹਿੰਸਾ ਦੇ ਪੁਜਾਰੀ ਅਤੇ ਸੱਚ 'ਤੇ ਚੱਲਣ ਵਾਲੇ ਸਨ।' ਪ੍ਰੱਗਿਆ ਠਾਕੁਰ ਨੱਥੂਰਾਮ ਗੌਡਸੇ, ਭਾਵ ਹਿੰਸਾ ਦਾ ਗੁਣਗਾਨ ਨਾ ਕਰੇ। ਇਸ ਦੇਸ਼ ਦਾ ਭਲਾ ਗਾਂਧੀਵਾਦੀ ਵਿਚਾਰਧਾਰਾ ਅਪਣਾਉਣ 'ਚ ਹੈ, ਅੱਤਵਾਦੀ ਵਿਚਾਰਧਾਰਾ ਅਪਣਾਉਣ ਵਿੱਚ ਨਹੀਂ, ਨਹੀਂ ਤਾਂ ਸੀਰੀਆ ਅਤੇ ਕਸ਼ਮੀਰ ਵਾਦੀ ਦੇ ਹਾਲਾਤ ਪ੍ਰੱਗਿਆ ਠਾਕੁਰ ਦੇਖ ਲਵੇ। ਨਿਰਮਾਣ ਚਾਹੀਦਾ ਹੈ ਜਾਂ ਤਬਾਹੀ? ਜੰਗ ਚਾਹੀਦੀ ਹੈ ਜਾਂ ਸ਼ਾਂਤੀ? ਜਵਾਬ ਸਪੱਸ਼ਟ ਹੈ ਕਿ ਦੇਸ਼ ਗਾਂਧੀ ਨੂੰ ਲੱਭੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’