Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਅਮਰੀਕੀ ਮਦਦ ਬਿਨਾਂ ਦੋ ਹਫਤੇ ਅਹੁਦੇ ਨਹੀਂ ਟਿਕਣਗੇ ਸਾਊਦੀ ਅਰਬ ਦੇ ਸ਼ਾਹ : ਟਰੰਪ

October 04, 2018 11:38 PM

ਦੁਬਈ, 4 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਸ਼ਾਹ ਅਮਰੀਕੀ ਫੌਜੀ ਸਹਿਯੋਗ ਦੇ ਬਿਨਾਂ ਦੋ ਹਫਤੇ ਵੀ ਅਹੁਦੇ 'ਤੇ ਟਿਕੇ ਨਹੀਂ ਰਹਿ ਸਕਦੇ। ਇਹ ਕਹਿ ਕੇ ਟਰੰਪ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਵਿੱਚੋਂ ਇੱਕ ਸਾਊਦੀ ਅਰਬ ਉਤੇ ਵੀ ਦਬਾਅ ਹੋਰ ਵਧਾ ਦਿੱਤਾ ਹੈ।
ਕੱਚੇ ਤੇਲ ਦੀਆਂ ਕੀਮਤਾਂ ਚਾਰ ਸਾਲ ਵਿੱਚ ਸਭ ਤੋਂ ਉਚੇ ਪੱਧਰ ਉਤੇ ਪਹੁੰਚਣ ਕਾਰਨ ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਤੇ ਸਾਊਦੀ ਅਰਬ ਨੂੰ ਵਾਰ-ਵਾਰ ਕੀਮਤਾਂ ਘੱਟ ਕਰਨ ਨੂੰ ਕਿਹਾ ਸੀ। ਵਿਸ਼ਲੇਸ਼ਕਾਂ ਨੇ ਸਾਵਧਾਨ ਕੀਤਾ ਕਿ ਤੇਲ ਦੀ ਕੀਮਤ ਸੌ ਡਾਲਰ ਪ੍ਰਤੀ ਬੈਰੇਲ ਤੱਕ ਜਾ ਸਕਦੀ ਹੈ ਕਿਉਂਕਿ ਵਿਸ਼ਵ ਦਾ ਉਤਪਾਦਨ ਪਹਿਲਾਂ ਤੋਂ ਹੀ ਵਧਿਆ ਹੋਇਆ ਹੈ ਅਤੇ ਈਰਾਨ ਦੇ ਤੇਲ ਉਦਯੋਗ 'ਤੇ ਟਰੰਪ ਵੱਲੋਂ ਲਗਾਈ ਪਾਬੰਦੀ ਦੇ ਹੁਕਮ ਨਵੰਬਰ ਦੀ ਸ਼ੁਰੂਆਤ ਤੋਂ ਲਾਗੂ ਹੋਣਗੇ। ਵਰਨਣ ਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਟਰੰਪ ਨੇ ਅਮਰੀਕੀ ਸਹਿਯੋਗੀਆਂ ਨੂੰ ਲੰਬੇ ਸਮੇਂ ਤੋਂ ਦਿੱਤੀ ਜਾ ਰਹੀ ਫੌਜੀ ਮਦਦ ਦੀ ਤਿੱਖੀ ਆਲੋਚਨਾ ਕੀਤੀ ਸੀ। ਸਾਊਦੀ ਅਰਬ ਦਾ ਰਿਕਾਰਡ ਇੱਕ ਕਰੋੜ ਸੱਤ ਲੱਖ ਵੀਹ ਹਜ਼ਾਰ ਬੈਰਲ ਕਰੂਡ ਦੇ ਉਤਪਾਦਨ ਦਾ ਹੈ। ਇਸ ਦੌਰਾਨ ਅਮਰੀਕਾ ਵਿੱਚ ਵੀ ਗੈਸੋਲੀਨ ਦੀਆਂ ਕੀਮਤਾਂ ਵਧੀਆਂ ਹਨ। ਨਵੰਬਰ ਵਿੱਚ ਟਰੰਪ ਨੂੰ ਮਿਡ ਟਰਮ ਚੋਣਾਂ ਦਾ ਵੀ ਸਾਹਮਣਾ ਕਰਨਾ ਪੈਣਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਿੰਨ ਭਾਰਤੀ ਵਿਦਿਆਰਥੀ ਬ੍ਰੇਕ ਥਰੂ ਜੂਨੀਅਰ ਚੈਲਿੰਜ ਦੇ ਅੰਤਲੇ ਗੇੜ ਵਿੱਚ
ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ਵਿੱਚੋਂ ਪਹਿਲੇ ਦਿਨ ਹੀ ਡਾਟਾ ਲੀਕ
ਬ੍ਰਿਟੇਨ ਵਿੱਚ ਨਫਰਤੀ ਅਪਰਾਧਾਂ 'ਚ ਹੋਇਆ ਭਾਰੀ ਵਾਧਾ
ਵੋਟਰਾਂ ਨੂੰ ਭਰਮਾਉਣ ਵਾਲਿਆਂ ਖਿਲਾਫ ਫੇਸਬੁੱਕ ਸਖਤ ਹੋਈ
ਬਲਾਤਕਾਰ ਪੀੜਤ ਬੱਚੀ ਦੇ ਪਿਤਾ ਸਾਹਮਣੇ ਦੋਸ਼ੀ ਨੂੰ ਫਾਂਸੀ ਦਿੱਤੀ ਗਈ
ਬ੍ਰੈਗਜ਼ਿਟ ਮੁੱਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਯੂਰਪੀ ਯੂਨੀਅਨ ਵਿੱਚ ਅੜਿੱਕਾ ਕਾਇਮ
ਬ੍ਰਾਜ਼ੀਲ ਦੇ ਰਾਸ਼ਟਰਪਤੀ ਵਿਰੁੱਧ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋਸ਼
ਟਰੰਪ ਦੇ ਖਿਲਾਫ ਪੋਰਨ ਸਟਾਰ ਦਾ ਮੁਕੱਦਮਾ ਫੈਡਰਲ ਕੋਰਟ ਵੱਲੋਂ ਰੱਦ
ਡੋਪ ਜਾਂਚ ਦਾ ਨੋਟਿਸ ਮਿਲਣ ਨਾਲ ਓਸੇਨ ਬੋਲਟ ਨਾਰਾਜ਼
ਪਾਕਿਸਤਾਨ ਉਪ ਚੋਣਾਂ : ਇਮਰਾਨ ਦੀ ਪਾਰਟੀ ਨੂੰ ਝਟਕਾ, ਨਵਾਜ਼ ਦੀ ਪਾਰਟੀ ਅੱਗੇ ਵਧੀ