Welcome to Canadian Punjabi Post
Follow us on

19

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

‘ਸੱਤਵੀ ਇੰਸਪੀਰੇਸ਼ਨਲ ਸਟੈੱਪਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 200 ਤੋਂ ਵੱਧ ਮੈਂਬਰਾਂ ਸਮੇਤ ਹਜ਼ਾਰ ਤੋਂ ਵਧੇਰੇ ਦੌੜਾਕਾਂ ਤੇ ਵਾਕਰਾਂ ਨੇ ਲਿਆ ਹਿੱਸਾ

May 22, 2019 09:00 AM

ਬਰੈਂਪਟਨ, (ਡਾ. ਝੰਡ) - ਬੀਤੇ ਐਤਵਾਰ 19 ਮਈ ਨੂੰ ਹੋਈ ‘ਸੱਤਵੀਂ ਇੰਸਪੀਰੇਸ਼ਨਲ ਸਟੈੱਪਸ’ ਵਿਚ ਵੱਖ-ਵੱਖ ਦੌੜਾਂ ਵਿਚ ਦੌੜਨ ਵਾਲਿਆਂ ਤੇ ਪੈਦਲ ਚੱਲਣ ਵਾਲਿਆਂ ਵਿਚ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਟੀ.ਪੀ.ਏ.ਆਰ.ਕਲੱਬ ਦੇ 200 ਤੋਂ ਵਧੇਰੇ ਮੈਂਬਰਾਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ।
ਸਵੇਰੇ ਸਾਢੇ ਪੰਜ ਵਜੇ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ 42 ਕਿਲੋਮੀਟਰ ਫੁੱਲ ਮੈਰਾਥਨ ਲਈ 11 ਦੌੜਾਕ ਸਨ, ਜਦ ਕਿ ਰਾਮਗੜ੍ਹੀਆ ਗੁਰੂਘਰ ਤੋਂ ਪੌਣੇ ਅੱਠ ਵਜੇ 21 ਕਿਲੋਮੀਟਰ ਹਾਫ਼ ਮੈਰਾਥਨ ਦੌੜਨ ਵਾਲਿਆਂ ਦੀ ਗਿਣਤੀ 46 ਸੀ। ਬਾਰਾਂ ਕਿਲੋਮੀਟਰ ਤੇ ਪੰਜ ਕਿਲੋਮੀਟਰ ਲਈ ਰਜਿਸਟਰ ਹੋਏ ਦੌੜਾਕਾਂ ਦੀ ਇਹ ਗਿਣਤੀ ਵੱਧਦੀ ਵੱਧਦੀ 185 ਅਤੇ 429 ਤੱਕ ਪਹੁੰਚ ਗਈ। ਪੰਜ ਕਿਲੋਮੀਟਰ ਦੌੜਨ ਵਾਲਿਆਂ ਦੀ ਵਡੇਰੀ ਗਿਣਤੀ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਚਾਰ ਵੱਖ-ਵੱਖ ਗਰੁੱਪਾਂ ਵਿਚ ਦੌੜਨ ਲਈ ਹਰੀ ਝੰਡੀ ਦਿੱਤੀ ਗਈ।। ਵੱਖ-ਵੱਖ ਦੌੜਾਂ ਲਈ ਬਾਕਾਇਦਾ ਰਜਿਸਟਰ ਹੋਏ ਇਨ੍ਹਾਂ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਵਿਅੱਕਤੀ ਵੀ ਸਨ ਜੋ ਆਪਣੇ ਨਾਂ ਸਮੇਂ-ਸਿਰ ਰਜਿਸਟਰ ਨਹੀਂ ਕਰਵਾ ਸਕੇ ਅਤੇ ਸ਼ੁਗਲੀਆ ਤੌਰ ‘ਤੇ ਇਸ ਮਹਾਨ ਈਵੈਂਟ ਵਿਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਛੇ ਸਾਲ ਤੋਂ ਛੋਟੇ ਬੱਚਿਆਂ ਲਈ ਇਕ ਕਿਲੋਮੀਟਰ ਦੌੜ ਦਾ ਵੀ ਆਯੋਜਨ ਕੀਤਾ ਗਿਆ।
ਡਿਕਸੀ ਗੁਰਘਰ ਦੇ ਸਾਹਮਣੇ ਬਣਾਈ ਗਈ ‘ਫਿ਼ਨਿਸ਼-ਲਾਈਨ’ ਉੱਪਰ ਪਹੁੰਚਣ ‘ਤੇ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਦਾ ਤਾੜੀਆਂ ਦੀ ਗੂੰਜ ਨਾਲ ਸੁਆਗ਼ਤ ਕੀਤਾ ਜਾ ਰਿਹਾ ਸੀ। ਚਾਰੇ ਪਾਸੇ ਪੀਲੇ ਰੰਗ ਦੀਆਂ ਟੀ-ਸ਼ਰਟਾਂ ਵਾਲਿਆਂ ਦਾ ਸਮੁੰਦਰ ਨਜ਼ਰ ਆ ਰਿਹਾ ਸੀ। ਇਹ ਟੀ-ਸ਼ਰਟਾਂ ਸਿੱਖ ਸਪਿਰਿਚੂਅਲ ਸੈਂਟਰ ਗੁਰੂਘਰ ਵੱਲੋਂ ਸਪਾਂਸਰ ਕੀਤੀਆਂ ਗਈਆਂ ਸਨ। ਦੌੜਾਕਾਂ ਲਈ ਵੱਖ-ਵੱਖ ਫ਼ਲਾਂ, ਸਪਰਾਊਟਿਡ ਮੂੰਗੀ ਤੇ ਹੋਰ ਪੌਸ਼ਟਿਕ ਪਦਾਰਥਾਂ ਦਾ ਸੁਯੋਗ ਪ੍ਰਬੰਧ ਸੀ। ਇਕ ਵੱਡੇ ਟੈਂਟ ਵਿਚ ਕੜੀ-ਚਾਵਲ ਦਾ ਲੰਗਰ ਵੀ ਚੱਲ ਰਿਹਾ ਸੀ। ਵੱਖ-ਵੱਖ ਉਮਰ-ਵਰਗਾਂ ਵਿਚ ਜੇਤੂ ਦੌੜਾਕ ਮਰਦ ਤੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਸੀ। ਇਨ੍ਹਾਂ ਜੇਤੂਆਂ ਵਿਚ ਫੁੱਲ ਮੈਰਾਥਨ ਕੈਟਗਰੀ ਵਿਚ ਬਹਾਦਰ ਸਿੰਘ ਸ਼ੋਕਰ (ਸਮਾਂ 3 ਘੰਟੇ 39 ਮਿੰਟ 57 ਸਕਿੰਟ) ਪਹਿਲੇ ਨੰਬਰ ‘ਤੇ ਅਤੇ ਕਮਲਜੀਤ ਸਿੰਘ (ਸਮਾਂ 4 ਘੰਟੇ 29 ਮਿੰਟ 56 ਸਕਿੰਟ) ਤੇ ਦੂਸਰੇ ਨੰਬਰ ‘ਤੇ ਰਹੇ। ਫੁੱਲ ਮੈਰਾਥਨ ਦੀ ਵਾਕਰ ਕੈਟਾਗਰੀ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੂੰ 6 ਘੰਟੇ 3 ਮਿੰਟ 12 ਸਕਿੰਟ ਦੇ ਸਮੇਂ ਨਾਲ ਪਹਿਲਾ ਅਤੇ ਰਾਜਨ ਸੱਭਰਵਾਲ ਨੂੰ 8 ਘੰਟੇ 27 ਮਿੰੰਟ ਨਾਲ ਦੂਸਰਾ ਸਥਾਨ ਪ੍ਰਾਪਤ ਹੋਇਆ। ਇੰਜ ਹੀ, ਹਾਫ਼ ਮੈਰਾਥਨ ਵਿਚ ਹਰਜੋਤ ਬੈਂਸ 1 ਘੰਟਾ 50 ਮਿੰਟ ਨਾਲ ਪਹਿਲੇ ਤੇ ਸਤਿੰਦਰ ਸਿਵੀਆ 1 ਘੰਟਾ 51 ਮਿੰਟ ਨਾਲ ਪਹਿਲੇ ਤੇ ਦੂਸਰੇ ਨੰਬਰ ‘ਤੇ ਰਹੇ। 12 ਕਿਲੋਮੀਟਰ ਕੈਟਾਗਰੀ ਵਿਚ ਜਤਿੰਦਰ ਜਸਵਾਲ 50 ਮਿੰਟ 41 ਸਕਿੰਟ ਅਤੇ ਦਲਵੀਰ ਬਹਿਲ 55 ਮਿੰਟ 10 ਸਕਿੰਟ ਨਾਲ ਪਹਿਲੇ ਤੇ ਦੂਸਰੇ ਸਥਾਨ ‘ਤੇ ਰਹੇ। 5 ਕਿਲੋਮੀਟਰ ਦੌੜ ਵਿਚ ਜੈਵੀਰ ਸੰਧਰ 20 ਮਿੰਟ 35 ਸਕਿੰਟ ਅਤੇ ਈਥਨ ਬੈਨਿੰਗ 21 ਮਿੰਟ 11 ਸਕਿੰਟ ਨਾਲ ਪਹਿਲੇ ਤੇ ਦੂਸਰੇ ਨੰਬਰ ‘ਤੇ ਰਹੇ।
ਔਰਤਾਂ ਦੀ ਕੈਟਾਗਰੀ ਵਿਚ ਫੁੱਲ ਮੈਰਾਥਨ ਵਾਕਰ ਤਰਨਜੀਤ ਕੌਰ (9:23:06) ਤੇ ਖ਼ੁਸ਼ਵਿਨ ਧਾਲੀਵਾਲ ਨੇ ਏਨੇ ਹੀ ਸਮੇਂ (9:23:06) ਨਾਲ ਪਹਿਲਾ ਤੇ ਸਥਾਨ ਪ੍ਰਾਪਤ ਕੀਤਾ ਅਤੇ ਹਾਫ਼ ਮੈਰਾਥਨ ਵਿਚ ਰੁਪਿੰਦਰ ਢਿੱਲੋਂ (2:21:29) ਤੇ ਗੁਰਜੌਤ ਥਾਂਦੀ (3:01:31) ਪਹਿਲੇ ਤੇ ਦੂਸਰੇ ਨੰਬਰ ‘ਤੇ ਰਹੀਆਂ। 12 ਕਿਲੋਮੀਟਰ ਦੌੜ ਵਿਚ ਕਿਰਨ ਬੱਟੂ (1:05:04) ਤੇ ਜਸਵਿੰਦਰ ਮਾਹੀ (1:17:18) ਨਾਲ ਪਹਿਲਾੇ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। 5 ਕਿਲੋਮੀਟਰ ਦੌੜ ਵਿਚ ਅਮੀਤ ਕਲੇਰ 27 ਮਿੰਟ 32 ਸਕਿੰਟ ਤੇ ਅਨੁਰੀਤ ਬੇਦੀ 28 ਮਿੰਟ 44 ਸਕਿੰਟ ਸਮੇਂ ਨਾਲ ਪਹਿਲੇ ਤੇ ਦੂਸਰੇ ਨੰਬਰ ‘ਤੇ ਰਹੀਆਂ।
ਟੀ.ਪੀ. ਏ.ਆਰ. ਕਲੱਬ ਦਾ ਮੈਂਬਰ ਸੰਜੂ ਗੁਪਤਾ ਜਿੱਥੇ 42 ਕਿਲੋਮੀਟਰ ਵਾਕਰ ਕੈਟਾਗਰੀ ਵਿਚ 6 ਘੰਟੇ 3 ਮਿੰਟ 12 ਸਕਿੰਟ ਦੇ ਸਮੇਂ ਨਾਲ ਪਹਿਲੇ ਨੰਬਰ ‘ਤੇ ਰਿਹਾ, ਉੱਥੇ ਇਸ ਕਲੱਬ ਦੇ ਧਿਆਨ ਸਿੰਘ ਸੋਹਲ ਹਾਫ਼ ਮੈਰਾਥਨ 1 ਘੰਟਾ 52 ਮਿੰਟ 12 ਸਕਿੰਟ ਸਮੇਂ ਨਾਲ ਤੀਸਰੇ ਨੰਬਰ ‘ਤੇ ਅਤੇ ਸਵਰਨ ਸਿੰਘ 1 ਘੰਟਾ 52 ਮਿੰਟ 47 ਸਕਿੰਟ ਨਾਲ ਚੌਥੇ ਨੰਬਰ ‘ਤੇ ਰਹੇ। ਕਲੱਬ ਦੇ ਹੋਰ ਮੈਂਬਰਾਂ ਸੋਢੀ ਕੰਗ ਨੇ ਇਹ ਦੌੜ 2 ਘੰਟੇ 11 ਮਿੰਟ 9 ਸਕਿੰਟ, ਰੈਮੀ ਪੁਨੀਆ ਨੇ 2 ਘੰਮੇ 11 ਮਿੰਟ 32 ਸਕਿੰਟ ਅਤੇ ਸੁਖਦੇਵ ਸੰਧੂ ਨੇ 2 ਘੰਟੇ 29 ਮਿੰਟ 29 ਸਕਿੰਟ ਵਿਚ ਸਮਾਪਤ ਕੀਤੀ। ਇੱਥੇ ਇਹ ਜਿ਼ਕਰਯੋਗ ਹੈ ਕਿ ਸੰਜੂ ਗੁਪਤਾ ਨੇ ਇੰਸਪੀਰੇਸ਼ਨਲ ਸਟੈੱਪਸ ਈਵੈਂਟ ਦੀਆਂ ਹੁਣ ਤੀਕ ਹੋਈਆਂ ਸੱਤ ਦੌੜਾਂ ਵਿੱਚੋਂ ਛੇਆਂ ਵਿਚ ਹਿੱਸਾ ਲਿਆ ਹੈ। ਪਹਿਲੀ ਵਾਰ ਉਹ ਹਾਫ਼ ਮੈਰਾਥਨ ਦੌੜਿਆਂ ਅਤੇ ਫਿਰ ਪੰਜ ਵਾਰ ਲਗਾਤਾਰ ਫੁੱਲ-ਮੈਰਾਥਨ ਵਿਚ ਭਾਗ ਲੈਂਦਾ ਰਿਹਾ। ਇਸ ਤਰ੍ਹਾਂ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਇਹ ਉਸ ਦੀ ਲਗਾਤਾਰ ਪੰਜਵੀ ਫੁੱਲ-ਮੈਰਾਥਨ ਦੌੜ ਹੈ।
ਇਸ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ ਚਾਹਲ (75 ਸਾਲ) ਨੇ 12 ਕਿਲੋਮੀਟਰ ਦੌੜ 2 ਘੰਟੇ 8 ਮਿੰਟ 8 ਸਕਿੰਟ ਵਿਚ ਪੂਰੀ ਕੀਤੀ। ਇੱਥੇ ਇਹ ਵਰਨਣਯੋਗ ਹੈ ਕਿ ਉਨ੍ਹਾਂ ਦਾ ਛੋਟਾ ਬੇਟਾ ਜੋਤ ਚਾਹਲ, ਨੂੰਹ ਜਸਕੀਰਤ ਚਾਹਲ ਅਤੇ ਪੋਤਰੀਆਂ ਮੇਹਰ (13 ਸਾਲ) ਤੇ ਮੌਜ (4 ਸਾਲ) ਅਮਰੀਕਾ ਦੇ ਸ਼ਹਿਰ ਫੇਅਟਵਿਲ ਤੋਂ ਉਚੇਚੇ ਤੌਰ ‘ਤੇ ਇਸ ਈਵੈਂਟ ਵਿਚ ਭਾਗ ਲੈਣ ਲਈ ਇਕ ਦਿਨ ਪਹਿਲਾਂ ਇੱਥੇ ਪਹੁੰਚੇ ਅਤੇ ਈਵੈਂਟ ਦੀ ਸਮਾਪਤੀ ਤੋਂ ਬਾਅਦ ਓਸੇ ਦਿਨ ਹੀ ਵਾਪਸ ਚਲੇ ਗਏ। ਉਨ੍ਹਾਂ ਦੀ ਨੂੰਹ ਜਸਕੀਰਤ ਚਾਹਲ ਨੇ 12 ਕਿਲੋਮੀਟਰ ਦੌੜ 1 ਘੰਟਾ 26 ਮਿੰਟ 41 ਸਕਿੰਟ ਵਿਚ ਪੂਰੀ ਕੀਤੀ ਅਤੇ ਛੇਵੇਂ ਸਥਾਨ ‘ਤੇ ਰਹੀ।
ਟੀ.ਪੀ.ਏ.ਆਰ. ਕਲੱਬ ਦਾ ਇਕ ਹੋਰ ਹਾਸਲ ਇਸ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੇ ਵੱਡੇ ਭਰਾ ਹਜ਼ੂਰਾ ਸਿੰਘ ਬਰਾੜ ਦਾ 11 ਸਾਲਾ ਪੋਤਰਾ ਰਣਬੀਰ ਬਰਾੜ ਹੈ ਜਿਸ ਨੇ 12 ਕਿਲੋਮੀਟਰ ਦੌੜ 1 ਘੰਟਾ 20 ਮਿੰਟ 8 ਸਕਿੰਟ ਵਿਚ ਸਮਾਪਤ ਕਰਕੇ 10-12 ਸਾਲ ਦੀ ਆਪਣੀ ਕੈਟਾਗਰੀ ਵਿਚ ਪਹਿਲੇ ਨੰਬਰ ‘ਤੇ ਆਇਆ। ਉਹ ਇਸ ਕਲੱਬ ਦਾ ਸੱਭ ਤੋਂ ਛੋਟੀ ਉਮਰ ਵਾਲਾ ਮੈਂਬਰ ਹੈ ਅਤੇ ਉਸ ਦੀ ਇਸ ਪ੍ਰਾਪਤੀ ਨਾਲ ਪੰਜਾਬੀ ਕਮਿਊਨਿਟੀ ਦੇ ਹੋਰ ਬੱਚਿਆਂ ਤੇ ਨੌਜੁਆਨਾਂ ਨੂੰ ਭਾਰੀ ਉਤਸ਼ਾਹ ਮਿਲੇਗਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ
ਬਰੈਂਪਟਨ `ਚ ਨਵੇਂ ਸਾਈਬਰ ਸਕਿਓਰਿਟੀ ਹੱਬ ਲਈ 10 ਮਿਲੀਅਨ ਡਾਲਰ ਦੇ ਸਹਿਯੋਗ ਦਾ ਐਲਾਨ
ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਰਹੀ ਸਫ਼ਲ
ਓਟਵਾ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਦੂਜੀ ਵਾਰੀ ਦਿੱਤੀ ਗਈ ਹਰੀ ਝੰਡੀ
ਬਰੈਂਪਟਨ ਵਾਸੀ ਪ੍ਰਾਈਡ ਦੇ ਤਿੰਨ ਤਰ੍ਹਾਂ ਦੇ ਜਸ਼ਨਾਂ ਵਿੱਚ ਲੈ ਸਕਣਗੇ ਹਿੱਸਾ
ਬਰੈਂਪਟਨ ਨੇ ਪ੍ਰੋਵਿੰਸ ਤੋਂ ਹੈਲਥਕੇਅਰ ਲਈ ਮੰਗੀ ਫੇਅਰ ਡੀਲ