Welcome to Canadian Punjabi Post
Follow us on

19

September 2019
ਟੋਰਾਂਟੋ/ਜੀਟੀਏ

ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸ਼ੀਏਸ਼ਨ ਨੇ ਸੈਮੀਨਾਰ ਕਰਵਾਇਆ

May 22, 2019 06:47 AM

ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ 19 ਮਈ 2019 ਨੂੰ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਬਰੈਂਪਟਨ ਵਿਖੇ ਇੰਸ਼ੋਰੈਂਸ ਤੇ ਸੈਮੀਨਾਰ ਕਰਵਾਇਆ ਗਿਆ। ਭਾਰੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ। ਸੈਮੀਨਾਰ ਦੀ ਸ਼ੁਰੂਆਤ ਤੇਜਿੰਦਰਪਾਲ ਸਿੰਘ ਚੀਮਾ ਨੇ ਫੀਤਾ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਰਮਨਦੀਪ ਸਿੰਘ ਬਰਾੜ ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਦੇ ਉਮੀਦਵਾਰ ਅਤੇ ਗੁਰਦਰਸ਼ਨ ਸਿੰਘ ਸੀਰਾ ਨੇ ਕੀਤੀ। ਇੰਸ਼ੋਰੈਂਸ ਬਾਰੇ ਸਿਰਮ ਸਿੱਧੂ ਡਾਇਮੰਡ ਇੰਸ਼ੋਰੈਂਸ ਤੋਂ ਅਤੇ ਜਗਮੋਹਨ ਸਿੰਘ ਸਫੀਅਰ ਇੰਸ਼ੋਰੈਂਸ ਤੋਂ ਨੇ ਆਪਣੇ ਭਾਸ਼ਨਾ ਵਿਚ ਵਡਮੁੱਲੀ ਜਾਣਕਾਰੀ ਦਿੱਤੀ ਅਤੇ ਇੰਸ਼ੋਰੈਂਸ ਬਾਰੇ ਸਰਲ ਭਾਸ਼ਾ ਵਿਚ ਬਰੀਕੀਆਂ ਬਾਰੇ ਦੱਸਿਆ। ਅਤੁਲ ਮਹਿਰਾ ਚੜ੍ਹਦੀਕਲਾ ਤੇ ਖੁਸ਼ ਰਹਿਣ ਦੀ ਮਹੱਤਤਾ ਬਾਰੇ ਦੱਸਿਆ। ਸ੍ਰੀਮਤੀ ਸ਼ਹੀਨਾ ਕੇਸ਼ਵਰ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਸੰਸਥਾ ਵਲੋਂ ਕੀਤੇ ਗਏ ਕੰਮਾ ਦੀ ਸਰਾਹਨਾ ਕੀਤੀ। ਪ੍ਰਬੰਧਕਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਇਹ ਗੋਲਡ ਮੈਡਲ 30 ਜੂਨ 2019 ਨੂੰ ਵਰਡਲ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਦਿੱਤੇ ਜਾਣਗੇ। ਸ੍ਰੀ ਰੋਸ਼ਨ ਪਾਠਕ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਹਮੇਸ਼ਾਂ ਲਈ ਸਹੀ ਕਾਰਜ ਲਈ ਮੱਦਦ ਦਾ ਐਲਾਨ ਕੀਤਾ।ਰਮਨਦੀਪ, ਹੀਰਾ ਧਾਰੀਵਾਲ ਅਤੇ ਬਰਾੜ ਨੇ ਸਰੋਤਿਆਂ ਦਾ ਮਨੋਰੰਜਨ ਸਭਿਆਚਾਰਕ ਪ੍ਰੋਗਰਾਮ ਨਾਲ ਮਨੋਰੰਜਨ ਕੀਤਾ। ਰਵੀ ਸਿੰਘ ਕੰਗ ਨੇ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ।
ਅਜੈਬ ਸਿੰਘ ਚੱਠਾ ਨੇ ਪੱਬਪਾ ਸੰਸਥਾ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਸੰਸਥਾ 2012 ਵਿਚ ਹੋਂਦ ਵਿਚ ਆਈ। ਇਹ ਸੰਸਥਾ ਦੋ ਵਰਲਡ ਪੰਜਾਬੀ ਕਾਨਫਰੰਸਾਂ ਪਹਿਲਾਂ ਕਰਵਾ ਚੁੱਕੀ ਹੈ ਅਤੇ ਹੁਣ ਹੋਣ ਵਾਲੀ 28, 29 ਅਤੇ 30 ਜੂਨ ਨੂੰ ਵਰਲਡ ਪੰਜਾਬੀ ਕਾਨਫਰੰਸ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਤਿੰਨ ਇੰਟਰਨੈਸ਼ਨਲ ਸੈਮੀਨਾਰ ਤੇ 5 ਗਾਲਾ ਨਾਈਟਾਂ ਕਰਵਾ ਚੁੱਕੀ ਹੈ।ਹਾਜਰੀਨ ਮੈਂਬਰਾਂ ਵਿਚ ਮਹਿੰਦਰ ਸਿੰਘ ਸਿੱਧੂ, ਡਾ. ਰਮਨੀ ਬਤਰਾ, ਕਨਕਾ ਬਤਰਾ, ਮਨਜਿੰਦਰ ਸਹੋਤਾ, ਡਾ. ਰਾਜੇਸ਼ ਬਤਰਾ, ਬਲਵਿੰਦਰ ਕੌਰ ਚੱਠਾ, ਸੂਰਜ ਸਿੰਘ ਚੌਹਾਨ, ਅਜਵਿੰਦਰ ਸਿੰਘ ਚੱਠਾ, ਓਂਟਾਰੀਓ ਫਰੈਡਜ਼ ਕਲੱਬ ਦੀ ਟੀਮ ਆਦਿ ਹਾਜਰ ਸਨ। ਪੱਬਪਾ ਦੇ ਸਕੱਤਰ ਸੰਤੋਖ ਸਿੰਘ ਸੰਧੂ ਨੇ ਸਟੇਜ਼ ਦੀ ਜਿ਼ੰਮੇਵਾਰੀ ਵਧੀਆ ਢੰਗ ਨਾਲ ਨਿਭਾਈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ