Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਐਡਮਿੰਟਨ ਤੋਂ ਵਿਧਾਇਕ ਬਣਿਆ ਪੱਤਰਕਾਰ ਅਤੇ ਸਾਹਿਤ ਤੇ ਰੰਗਮੰਚ ਦਾ ਪਾਰਖੂ ਜਸਬੀਰ ਦਿਓਲ

May 22, 2019 06:46 AM

ਵਿਦੇਸ਼ਾਂ ਵਿਚ ਸਖਤ ਮਿਹਨਤ-ਮੁਸ਼ਕਤ ਕਰਕੇ ਆਰਿਥਕ ਤੌਰ ’ਤੇ ਖੁਸ਼ਹਾਲ ਹੋਣ ਦੇ ਨਾਲ-ਨਾਲ ਅਨੇਕਾਂ ਪੰਜਾਬੀ ਉਥੋਂ ਦੇ ਸਿਆਸੀ ਖੇਤਰ ਵਿਚ ਵੀ ਕਾਰਜ਼ਸ਼ੀਲ ਹਨ।ਪਰ ਪੱਤਰਕਾਰੀ ਅਤੇ ਕਲਾ ਦੇ ਖੇਤਰ ਨਾਲ ਸਬੰਧਤ ਪੰਜਾਬੀਆਂ ਦੀ ਘੱਟ ਹੀ ਹੈ ਜੋ ਸਿਆਸਤ ਦੇ ਖੇਤਰ ਵਿਚ ਵੀ ਸਰਗਰਮ ਹੋਣ।ਪਰ ਆਦਮਪੁਰ ਨੇੜੇ ਪਿੰਡ ਹਰੀਪੁਰ (ਜਲੰਧਰ) ਦੇ ਮਾਸਟਰ ਅਮਰੀਕ ਸਿੰਘ ਦੇ ਪੁੱਤਰ ਪੱਤਰਕਾਰ ਅਤੇ ਸਾਹਿਤ ਤੇ ਰੰਗਮੰਚ ਦਾ ਪਾਰਖੂ ਜਸਬੀਰ ਦਿਓਲ ਨੇ ਕੇਨੈਡਾ ਦੇ ਸ਼ਹਿਰ ਐਡਮਿੰਟਨ ਦੇ ਮੈਡੋਜ਼ ਹਲਕੇ ਤੋਂ ਐਨ.ਡੀ.ਪੀ. ਪਾਰਟੀ ਦਾ ਵਧਾਇਕ ਬਣਕੇ ਉਸ ਘੱਟ ਗਿਣਤੀ ਵਿਚ ਇਕ ਨਾਂ ਹੋਰ ਸ਼ੁਮਾਰ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਐਡਮਿੰਟਨ ਦੇ ਰੰਗਕਰਮੀ ਅਮਰਜੀਤ ਸੋਹੀ ਵੀ ਕੈਨੇਡਾ ਦੀ ਮੌਜੂਦਾ ਕੇਂਦਰੀ ਸਰਕਾਰ ਵਿਚ ਮੰਤਰੀ ਹਨ। ਇਹ ਜਾਣਕਾਰੀ ਦਿੰਦੇ ਨਾਟ-ਕਰਮੀ ਸੰਜੀਵਨ ਸਿੰਘ ਨੇ ਦਿੰਦੇ ਕਿਹਾ ਕਿ ਸ੍ਰੀ ਦਿਓਲ ਦਾ ਨਾਂ ਐਡਮਿੰਟਨ ਦੀ ਪੱਤਰਕਾਰੀ ਦੇ ਖੇਤਰ ਦੇ ਨਾਲ ਨਾਲ ਸਾਹਿਤਕ ਅਤੇ ਨਾਟਕੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਚੌਣਵੇਂ ਨਾਵਾਂ ਵਿਚ ਸ਼ੁਮਾਰ ਹੁੰਦਾ ਹੈ।
ਸਰਘੀ ਪ੍ਰੀਵਾਰ ਦੇ ਰੰਗਕਰਮੀ ਅਤੇ ਟੀ.ਵੀ. ਅਤੇ ਫਿਲਮਾਂ ਦੇ ਕਲਾਕਾਰ ਸੰਜੀਵ ਦੀਵਾਨ, ਰੰਜੀਵਨ ਸਿੰਘ, ਲਖਵਿੰਦਰ ਸਿੰਘ, ਮਨੀ ਸਭਰਵਾਲ, ਗੁਰਪ੍ਰੀਤ ਧਾਲੀਵਾਲ ਤੇ ਰਿੱਤੂਰਾਗ ਕੌਰ ਅਤੇ ਅਹੁੱਦੇਦਾਰ ਅਸ਼ੋਕ ਬਜਹੇੜੀ, ਕੁਲਵਿੰਦਰ ਬਾਵਾ, ਮੇਜਰ ਨਾਗਰਾ (ਟਰਾਂਟੋ), ਡਾ. ਜਸਵੰਤ ਸਿੰਘ, ਕ੍ਰਿਸ਼ਣ ਲਾਲ ਸੈਣੀ,ਮਨੋਜ ਅਗਰਵਾਲ ਅਤੇ ਗੁਰਿੰਦਰਜੀਤ ਸਿੰਘ ਨੇ ਵੀ ਜਸਬੀਰ ਦਿਓਲ ਨੂੰ ਵਧਾਇਕ ਬਨਣ ’ਤੇ ਵਧਾਈ ਦਿੰਦੇ ਹੋਰ ਬੁਲੰਦੀਆਂ ਛੋਹਣ ਦੀ ਕਾਮਨਾ ਕੀਤੀ।

 
Have something to say? Post your comment