Welcome to Canadian Punjabi Post
Follow us on

19

September 2019
ਕੈਨੇਡਾ

ਕੈਨੇਡਾ ਵਿੱਚ ਪੈਰ ਪਸਾਰ ਰਿਹਾ ਹੈ ਫੰਗਲ ਸੁਪਰਬੱਗ

May 21, 2019 07:14 PM

· ਦਵਾਈਆਂ ਦਾ ਨਹੀਂ ਹੁੰਦਾ ਕੋਈ ਅਸਰ
· ਪਹਿਲਾਂ ਤੋਂ ਹੀ ਬਿਮਾਰ ਮਰੀਜ਼ਾਂ ਲਈ ਹੈ ਘਾਤਕ


ਓਟਵਾ, 21 ਮਈ (ਪੋਸਟ ਬਿਊਰੋ) : ਕੈਨੇਡਾ ਦੇ ਡਾਕਟਰਜ਼ ਨੂੰ ਇੱਕ ਫੰਗਲ ਸੁਪਰਬੱਗ ਬਾਰੇ ਚੇਤਾਵਨੀ ਮਿਲੀ ਹੈ ਜਿਸ ਉੱਤੇ ਕਈ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ ਹੈ। ਇਹ ਸੁਪਰਬੱਗ ਉਨ੍ਹਾਂ ਮਰੀਜ਼ਾਂ ਲਈ ਘਾਤਕ ਹੈ ਜਿਹੜੇ ਪਹਿਲਾਂ ਤੋਂ ਹੀ ਬਿਮਾਰ ਹਨ।
ਦਸ ਸਾਲ ਪਹਿਲਾਂ ਇਸ ਦੀ ਪਛਾਣ ਜਾਪਾਨ ਵਿੱਚ ਹੋਈ ਸੀ। ਫੰਗਸ ਕੈਂਡੀਡਾ ਆਰੀਸ ਜਾਂ ਸੀ.ਆਰੀਸ ਹੁਣ 17 ਦੇਸ਼ਾਂ ਵਿੱਚ ਮੌਜੂਦ ਹੈ ਤੇ ਕੈਨੇਡਾ ਵੀ ਇਨ੍ਹਾਂ ਵਿੱਚੋਂ ਇੱਕ ਦੇਸ਼ ਹੈ। ਇਸ ਨੂੰ ਪਬਲਿਕ ਹੈਲਥ ਲਈ ਖਤਰਾ ਵੀ ਦੱਸਿਆ ਗਿਆ ਹੈ ਕਿਉਂਕਿ ਇਹ ਚਮੜੀ ਦੇ ਕਿਸੇ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਇਸ ਦੀ ਪਛਾਣ ਕਰਨੀ ਵੀ ਔਖੀ ਹੈ, ਇਸ ਉੱਤੇ ਬਹੁਤੀਆਂ ਐਂਟੀ ਫੰਗਲ ਦਵਾਈਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਇਹ ਆਸਾਨੀ ਨਾਲ ਨਹੀਂ ਮਰਦਾ।
ਸਿਨਾਇ ਹੈਲਥ ਸਿਸਟਮ ਦੇ ਮੈਡੀਕਲ ਡਾਇਰੈਕਟਰ ਆਫ ਇਨਫੈਕਸ਼ਨ ਕੰਟਰੋਲ ਡਾ. ਐਲੀਸਨ ਮੈਗੀਅਰ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਿਸੇ ਨੇ ਇਸ ਦੀ ਕੋਈ ਬਹੁਤੀ ਪਰਵਾਹ ਨਹੀਂ ਸੀ ਕੀਤੀ ਕਿਉਂਕਿ ਸਾਨੂੰ ਲੱਗਿਆ ਕਿ ਇਹ ਬਹੁਤ ਹੀ ਸਾਧਾਰਨ ਹੈ ਤੇ ਸਾਡੇ ਕੋਲ ਇਸ ਦੇ ਇਲਾਜ ਲਈ ਥੋੜ੍ਹੀਆਂ ਜਿਹੀਆਂ ਦਵਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਾਫੀ ਮੰਨ ਰਹੇ ਸੀ। ਪਰ ਇਸ ਉੱਤੇ ਬਹੁਤੀਆਂ ਦਵਾਈਆਂ ਦਾ ਅਸਰ ਨਾ ਹੁੰਦਾ ਵੇਖ ਕੇ ਸਾਡੀ ਪਰੇਸ਼ਾਨੀ ਵਧੀ।
ਹੁਣ ਤੱਕ ਕੈਨੇਡਾ ਵਿੱਚ ਇਸ ਦੇ 19 ਮਾਮਲੇ ਸਾਹਮਣੇ ਆ ਚੁੱਕੇ ਹਨ, ਇੱਕ ਵਾਰੀ ਤਾਂ ਹਸਪਤਾਲ ਵਿੱਚ ਆਊਟਬ੍ਰੇਕ ਹੀ ਫੈਲ ਗਿਆ ਸੀ, ਤੇ ਇਸੇ ਲਈ ਸੀ.ਆਰੀਸ ਬਾਰੇ ਕੈਨੇਡੀਅਨ ਡਾਕਟਰਜ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਸਰਹੱਦ ਦੇ ਦੱਖਣ ਵੱਲ, ਪਿਛਲੇ ਕੁੱਝ ਸਾਲਾਂ ਵਿੱਚ ਹੀ ਇਸ ਦੇ 640 ਮਾਮਲੇ ਸਾਹਮਣੇ ਆ ਚੁੱਕੇ ਹਨ। ਯੂਐਸ ਸੈਂਟਰਜ ਫੌਰ ਡਜੀਜ ਕੰਟਰੋਲ (ਸੀਡੀਸੀ) ਵੱਲੋਂ ਇਸ ਨੂੰ ਗੰਭੀਰ ਗਲੋਬਲ ਥਰੈੱਟ ਦੱਸਿਆ ਜਾ ਰਿਹਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਮੁਕਾਬਲੇ ਕਿਫਾਇਤੀ ਹਾਊਸਿੰਗ ਉੱਤੇ 19 ਫੀ ਸਦੀ ਘੱਟ ਖਰਚ ਰਹੇ ਹਨ ਟਰੂਡੋ
ਨੌਰਥ ਯੌਰਕ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ
ਬਾਰਡਰ ਸਕਿਊਰਿਟੀ ਵੱਲੋਂ 40 ਕਿੱਲੋ ਅਫੀਮ ਬਰਾਮਦ
ਹੁਣ ਤੱਕ ਹੈਕ ਨਹੀਂ ਕੀਤਾ ਗਿਆ ਵੋਟਿੰਗ ਡਾਟਾ : ਚੀਫ ਇਲੈਕਟੋਰਲ ਅਧਿਕਾਰੀ
ਬਰੈਂਪਟਨ ਨੌਰਥ ਪਹੁੰਚਣ ਉੱਤੇ ਸ਼ੀਅਰ ਦਾ ਨਿੱਘਾ ਸਵਾਗਤ
ਰਿੱਬਨ ਕੱਟ ਕੇ ਵਾਅਨ ਵਿੱਚ ਨਾਇਗਰਾ ਯੂਨੀਵਰਸਿਟੀ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ
ਕੈਨੇਡੀਅਨਾਂ ਨੂੰ ਟੈਲੀਕੌਮ ਕੰਪਨੀਆਂ ਦੇ ਵੱਡੇ ਬਿੱਲਾਂ ਤੋਂ ਬਚਾਉਣ ਲਈ ਐਨਡੀਪੀ ਨੇ ਐਲਾਨੀ ਯੋਜਨਾ
ਸ੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਨੇ ਭਾਰਤ ਦੇ ਟੋਰਾਂਟੋ ਮਿਸ਼ਨ ’ਚ ਕੌਂਸਲ ਜਨਰਲ ਦਾ ਅਹੁਦਾ ਸੰਭਾਲਿਆ
ਬਿਆਂਕਾ ਐਂਡਰੀਸਕੂ ਨੂੰ ਕੀਅ ਟੂ ਦ ਸਿਟੀ ਨਾਲ ਨਵਾਜਿਆ ਗਿਆ
ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ