Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਕ੍ਰਿਕਟ ਦੀ ਟੀਮ ਇੰਡੀਆ ਅੱਜ ਕੱਲ੍ਹ ਫਿਲਮ ਸਟਾਰ ਅਨੁਸ਼ਕਾ ਦੇ ਦਖਲ ਤੋਂ ਪ੍ਰੇਸ਼ਾਨ

October 04, 2018 10:35 PM

ਨਵੀਂ ਦਿੱਲੀ, 4 ਅਕਤੂਬਰ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਟੀਮ ਵਿੱਚ ਸਭ ਕੁਝ ਸਹੀ ਨਹੀਂ ਹੈ। ਕਪਤਾਨ ਵਿਰਾਟ ਕੋਹਲੀ ਅਤੇ ਟੀਮ ਮੈਨੇਜਮੈਂਟ ਨਾਲ ਕਈ ਖਿਡਾਰੀ ਸਹਿਮਤ ਨਹੀਂ ਹਨ। ਪਿੱਛੇ ਜਿਹੇ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ਤੇ ਟਵਿੱਟਰ ਤੋਂ ਅਨਫਾਲੋ ਕੀਤਾ ਸੀ। ਏਦਾਂ ਹੀ ਏਸ਼ੀਆ ਕੱਪ ਦੇ ‘ਮੈਨ ਆਫ ਦ ਸੀਰੀਜ਼' ਸ਼ਿਖਰ ਧਵਨ ਨੂੰ ਵੈਸਟ ਇੰਡੀਜ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਸਿ਼ਖਰ ਧਵਨ ਨੂੰ ਟੀਮ ਤੋਂ ਹਟਾਉਣ ਉੱਤੇ ਸਵਾਲ ਇਸ ਲਈ ਉਠੇ ਹਨ ਕਿ ਇੰਗਲੈਂਡ ਦੌਰੇ ਦੌਰਾਨ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਦੀ ਤਲਖ ਬਹਿਸ ਹੋਈ। ਇਸ ਤੋਂ ਬਾਅਦ ਟੀਮ ਦੇ ਅੰਦਰ ਚਰਚਾ ਸ਼ੁਰੂ ਹੋ ਗਈ ਸੀ ਕਿ ਛੇਤੀ ਹੀ ਸ਼ਿਖਰ ਟੀਮ ਇੰਡੀਆ ਤੋਂ ਬਾਹਰ ਹੋਣਗੇ। ਧਵਨ ਨੇ ਏਸ਼ੀਆ ਕੱਪ 'ਚ ਪੰਜ ਵੰਨਡੇਅ ਵਿੱਚ ਦੋ ਸੈਂਕੜਿਆਂ ਦੇ ਨਾਲ 342 ਦੌੜਾਂ ਬਣਾਈਆਂ ਸਨ। ਇੰਗਲੈਂਡ ਦੌਰੇ ਵਿੱਚ ਭਾਰਤੀ ਟੀਮ 'ਚ ਸ਼ਾਮਲ ਰਹੇ ਇਕ ਖਿਡਾਰੀ ਨੇ ਕਿਹਾ ਕਿ ਟੀਮ 'ਚ ਸਭ ਕੁਝ ਠੀਕ ਨਹੀਂ। ਕਈ ਖਿਡਾਰੀ ਅਨੁਸ਼ਕਾ ਦੇ ਦਖਲ ਤੋਂ ਪਰੇਸ਼ਾਨ ਹਨ। ਜਦੋਂ ਉਹ ਟੀਮ ਦੇ ਨਾਲ ਹੁੰਦੀ ਹੈ ਤਾਂ ਕਦੇ-ਕਦੇ ਬੱਲੇਬਾਜ਼ਾਂ ਲਈ ਹੋਣ ਵਾਲੀ ਬੈਠਕ 'ਚ ਵੀ ਮੌਜੂਦ ਰਹਿੰਦੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਇਕ ਅਹੁਦੇਦਾਰ ਨੇ ਕਿਹਾ ਕਿ ਅਨੁਸ਼ਕਾ ਅਤੇ ਆਇਸ਼ਾ ਚੰਗੀਆਂ ਦੋਸਤ ਸਨ। ਦੋਵੇਂ ਹਮੇਸ਼ਾ ਇਕੱਠੀਆਂ ਰਹਿੰਦੀਆਂ ਸਨ। ਲੰਡਨ 'ਚ ਵੰਨਡੇਅ ਦੌਰਾਨ ਆਇਸ਼ਾ ਨੂੰ ਅਨੁਸ਼ਕਾ ਨਾਲ ਬਿਠਾਉਣ ਲਈ ਵਿਰਾਟ ਨੇ ਇਕ ਅਹੁਦੇਦਾਰ ਤੋਂ ਤਿੰਨ ਪਾਸ ਵੀ ਲਏ ਸਨ। ਜੇ ਕੁਝ ਹੋਇਆ ਹੈ ਤਾਂ ਇਸ ਮੈਚ ਦੇ ਬਾਅਦ ਹੀ ਹੋਇਆ ਹੈ। ਟੀਮ ਇੰਡੀਆ ਦੇ ਮੈਂਬਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਵੇਂ ਬੱਲੇਬਾਜ਼ਾਂ ਦੀਆਂ ਪਤਨੀਆਂ ਚੰਗੀਆਂ ਦੋਸਤ ਸਨ, ਪਰ ਇੰਗਲੈਂਡ ਦੌਰੇ ਦੌਰਾਨ ਅਨੁਸ਼ਕਾ ਨੇ ਆਇਸ਼ਾ ਨੂੰ ਉਨ੍ਹਾਂ ਦੇ ਪਰਵਾਰ ਬਾਰੇ ਇਹੋ ਜਿਹੀ ਸਲਾਹ ਦਿੱਤੀ, ਜੋ ਉਨ੍ਹਾਂ ਨੂੰ ਪਸੰਦ ਨਹੀਂ ਆਈ। ਇਸ ਪਿੱਛੋਂ ਦੋਵਾਂ ਦੇ ਰਸਤੇ ਅਲੱਗ ਹੋ ਗਏ। ਇਹ ਗੱਲ ਟੀਮ ਦੇ ਜ਼ਿਆਦਾਤਰ ਮੈਂਬਰਾਂ ਨੂੰ ਪਤਾ ਹੈ ਅਤੇ ਉਸ ਦੇ ਬਾਅਦ ਟੀਮ 'ਚ ਚਰਚਾ ਸ਼ੁਰੂ ਹੋ ਗਈ ਕਿ ਧਵਨ ਛੇਤੀ ਹੀ ਟੀਮ ਤੋਂ ਬਾਹਰ ਹੋ ਸਕਦੇ ਹਨ। ਇਹ ਸੰਜੋਗ ਹੈ ਕਿ ਏਸ਼ੀਆ ਕੱਪ ਵਿੱਚ ‘ਮੈਨ ਆਫ ਦ ਸੀਰੀਜ਼' ਬਣ ਜਾਣ ਦੇ ਬਾਵਜੂਦ ਸ਼ਿਖਰ ਨੂੰ ਵੈਸਟ ਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ।
ਸਭ ਨੂੰ ਪਤਾ ਹੈ ਕਿ ਭਾਰਤੀ ਪਿੱਚ ਉੱਤੇ ਸ਼ਿਖਰ ਦੌੜਾਂ ਬਣਾਉਂਦੇ ਅਤੇ ਇਸ ਨਾਲ ਸਾਲ ਦੇ ਅੰਤ 'ਚ ਹੋਣ ਵਾਲੇ ਆਸਟਰੇਲੀਆ ਦੌਰੇ ਲਈ ਉਨ੍ਹਾਂ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ। ਜਦੋਂ ਇਸ ਬਾਰੇ ਵਿਰਾਟ ਨੂੰ ਮੈਸੇਜ ਅਤੇ ਵਟਸਐਪ ਦੇ ਜ਼ਰੀਏ ਪੁੱਛਿਆ ਗਿਆ ਤਾਂ ਉਨ੍ਹਾਂ ਕਿਸੇ ਦਾ ਕੋਈ ਜਵਾਬ ਨਹੀਂ ਦਿੱਤਾ। ਕ੍ਰਿਕਟ ਅਧਿਕਾਰੀ ਨੇ ਅਨੁਸ਼ਕਾ ਦੇ ਬੱਲੇਬਾਜ਼ਾਂ ਲਈ ਹੋਣ ਵਾਲੀ ਬੈਠਕ ਦੌਰਾਨ ਮੌਜੂਦ ਰਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਇਸ ਤਰ੍ਹਾਂ ਦੀ ਬੈਠਕ ਜਿਸ ਕਮਰੇ 'ਚ ਹੁੰਦੀ ਸੀ, ਉਥੇ ਮਸਾਜ ਰੂਮ ਹੈ ਜਿਸ ਵਿੱਚ ਕੋਈ ਨਾ ਕੋਈ ਖਿਡਾਰੀ ਮਸਾਜ ਕਰਾਉਂਦਾ ਰਹਿੰਦਾ ਸੀ। ਇਸ ਲਈ ਉਨ੍ਹਾਂ ਦੀ ਮੌਜੂਦਗੀ ਹੋ ਹੀ ਨਹੀਂ ਸੀ ਸਕਦੀ।

Have something to say? Post your comment
ਹੋਰ ਭਾਰਤ ਖ਼ਬਰਾਂ
ਓਮ ਬਿਰਲਾ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ
ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਝਾੜਿਆ
ਦੂਜਿਆਂ ਮੁਕਾਬਲੇ ਵੱਧ ਖੁਸ਼ ਤੇ ਸਫਲ ਹੁੰਦੇ ਹਨ ‘ਮਾਂ ਦੇ ਲਾਡਲੇ’
ਸਵਾ ਕਰੋੜ ਟਨ ਪੁਰਾਣੀ ਕਣਕ ਨੂੰ ਸਰਕਾਰ ਮਹਿੰਗੀ ਵੇਚਣ ਲੱਗੀ
ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡਾ ਬਦਲਾਅ, ਸਰਕਾਰ ਨੇ 8ਵੀਂ ਪਾਸ ਦੀ ਸ਼ਰਤ ਹਟਾਈ
ਅਕਾਲੀ ਦਲ ਵੱਲੋਂ ਸਿੱਕਮ ਦੇ ਮੁੱਖ ਮੰਤਰੀ ਤੋਂ ਗੁਰਦੁਆਰਾ ਗੁਰੂ ਡਾਂਗਮਾਰ ਸਿੱਖਾਂ ਨੂੰ ਸੌਂਪਣ ਦੀ ਮੰਗ
ਜ਼ਾਕਿਰ ਨਾਈਕ ਨੂੰ 31 ਜੁਲਾਈ ਤੱਕ ਕੋਰਟ ਪੇਸ਼ੀ ਦਾ ਆਦੇਸ਼
ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ: ਮੇਘਾਲਿਆ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ
ਅਦਾਲਤ ਨੇ ਕਿਹਾ: ‘ਜੇਹਾਦ` ਸ਼ਬਦ ਦੀ ਵਰਤੋਂ ਕਰਨ ਉੱਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ
ਭਾਰਤ ਦੇ ਚੀਫ ਜੱਜ ਨੇ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਦੇ ਖ਼ਿਲਾਫ਼ ਖੜੇ ਹੋਣ ਨੂੰ ਕਿਹਾ