Welcome to Canadian Punjabi Post
Follow us on

19

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਨਿਖੇਧੀ

May 21, 2019 09:33 AM

ਬਰੈਪਟਨ, 20 ਮਈ (ਪੋਸਟ ਬਿਊਰੋ)- ਬੀਤੇ ਵੀਕੈਂਡ ਬ੍ਰਿਟਿਸ਼ ਕੋਲੰਬੀਆ ਦੀ ਖਾਲਸਾ ਦੀਵਾਨ ਸੁਸਾਇਟੀ, ਜਿਸ ਨੂੰ ਆਮ ਕਰਕੇ ਰੋਸ ਸਟ੍ਰੀਟ ਗੁਰਦੁਆਰਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ, ਦੀ ਕਮੇਟੀ ਵਲੋਂ ਆਪਣਾ 54ਵਾਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਟ ਦੀਆਂ ਖਬਰਾਂ ਜਿਉ ਹੀ ਟੋਰਾਂਟੋ ਪੁੱਜੀਆਂ ਟੋਰਾਂਟੋ ਕਬੱਡੀ ਫੈਡਰੇਸ਼ਨ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕ ਕਸ਼ਮੀਰ ਸਿੰਘ ਧਾਲੀਵਾਲ ਨਾਲ ਫੋਨ ਉਤੇ ਰਾਬਤਾ ਕਾਇਮ ਕੀਤਾ ਤੇ ਬੇਨਤੀ ਕੀਤੀ ਕਿ ਇਸ ਵਾਰ ਅਸੀਂ ਟੋਰਾਂਟੋ ਵਿਖੇ ਫੈਸਲਾ ਕਰਕੇ ਕਬੱਡੀ ਨੂੰ ਫਰੀਜ਼ ਕਰ ਦਿੱਤਾ ਹੈ। ਕਿਉਕਿ ਕਬੱਡੀ ਦੇ ਬਹੁਤੇ ਖਿਡਾਰੀ ਇਸ ਸਮੇਂ ਡਰੱਗ ਟੈਸਟ ਕਰਵਾਉਣ ਲਈ ਤਿਆਰ ਨਹੀਂ ਸਨ ਅਤੇ ਬੀਤੇ ਸਮੇਂ ਡਰੱਗਜ ਕਾਰਨ ਹੋਈਆਂ ਮੌਤਾਂ ਨੂੰ ਅਸੀਂ ਹੋਰ ਬੜ੍ਹਾਵਾ ਨਹੀਂ ਦੇਣਾ ਚਾਹੁੰਦੇ। ਇਸ ਲਈ ਟੋਰਾਂਟੋ ਕਬੱਡੀ ਫੈਡਰੇਸ਼ਨ ਤੁਹਾਨੂੰ ਬੇਨਤੀ ਕਰਦੀ ਹੈ ਕਿ ਇਸ ਵਾਰ ਤੁਸੀਂ ਵੀ ਸਾਡੀ ਮੁਹਿੰਮ ਅਨੁਸਾਰ ਕਬੱਡੀ ਨੂੰ ਡਰੱਗਜ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾਓ। ਕਸ਼ਮੀਰ ਸਿੰਘ ਧਾਲੀਵਾਲ ਨੇ ਇਕ ਟੀਵੀ ਇੰਟਰਵਿਊ ਵਿਚ ਦੱਸਿਆ ਕਿ ਅਸੀਂ ਹਮੇਸ਼ਾ ਹੀ ਨੌਜਵਾਨਾਂ ਨੂੰ ਡਰੱਗ ਵਾਲੇ ਪਾਸਿਓਂ ਮੋੜ ਕੇ ਖੇਡਾਂ ਵਾਲੇ ਪਾਸੇ ਜੋੜਦੇ ਹਾਂ ਤੇ ਇਸੇ ਹੀ ਨਿਸ਼ਚੇ ਤਹਿਤ ਅਸੀ ਇਹ ਕਬੱਡੀ ਦਾ ਟੂਰਨਾਮੈਂਂਟ ਜਾਰੀ ਰੱਖਿਆ। ਜਿਸ ਵਿਚ ਵੈਨਕੁਵਰ ਦੀਆਂ ਤਿੰਨੇ ਫੈਡਰੇਸ਼ਨਾਂ ਨੇ ਆਪਣੇ ਖਿਡਾਰੀ ਦਿੱਤੇ ਤੇ ਰਲ ਕੇ ਇਹ ਟੂਰਨਾਮੈਂਟ ਖੇਡੇ। ਉਨ੍ਹਾਂ ਦੱਸਿਆ ਕਿ 60 ਦੇ ਕਰੀਬ ਕੈਨੇਡਾ, ਅਮਰੀਕਾ ਤੇ ਇੰਗਲੈਡ ਦੇ ਖਿਡਾਰੀ ਹਨ, ਜਿਨ੍ਹਾਂ ਦਾ ਨਾਮ ਕਿਤੇ ਵੀ ਡਰੱਗਜ਼ ਵਿਚ ਇਸ ਵਾਰ ਪਾਜੀਟਿਵ ਨਹੀਂ ਆਇਆ, ਉਨ੍ਹਾਂ ਨੂੰ ਅਸੀਂ ਇਸ ਟੂਰਨਾਮੈਂਟ ਵਿਚ ਖੇਡਣ ਦਾ ਸੱਦਾ ਦਿੱਤਾ। ਇਹ ਸਵਾਲ ਪੁਛੇ ਜਾਣ ਉਤੇ ਕਿ ਟੋਰਾਂਟੋ ਕਬੱਡੀ ਫੈਡਰੇਸ਼ਨ ਵਲੋਂ ਬੇਨਤੀ ਕੀਤੇ ਜਾਣ ਉਤੇ ਤੁਸੀਂ ਡਰੱਗਜ ਟੈਸਟ ਕਿਉ ਨਹੀਂ ਕਰਵਾਏ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਆਖਰੀ ਦਿਨਾਂ ਵਿਚ ਟੋਰਾਂਟੋ ਤੋਂ ਮਲਕੀਤ ਸਿੰਘ ਦਿਓਲ ਵਲੋਂ ਫੋਨ ਕੀਤਾ ਗਿਆ ਸੀ ਕਿ ਅਸੀਂ ਤੁਹਾਨੂੰ ਡਾਕਟਰ ਉਪਲਬਧ ਕਰਵਾਉਦੇ ਹਾਂ, ਪਰ ਅਸੀਂ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਵੀ ਡਾਕਟਰ ਜਿਸ ਤੋਂ ਅਸੀਂ ਡਰੱਗਜ ਟੈਸਟ ਕਰਵਾਉਦੇ ਹਾਂ, ਉਹ ਨਿਊਟਰਲ ਹੋਵੇ ਤੇ ਅਸੀਂ ਖੁਦ ਡਾਕਟਰ ਲੱਭ ਕੇ ਡਰੱਗ ਟੈਸਟ ਕਰਵਾਵਾਂਗੇ।
ਉਨ੍ਹਾਂ ਕਿਹਾ ਕਿ ਅੱਗੇ ਤੋਂ ਸਾਡੀ ਪੂਰੀ ਕੋਸਿ਼ਸ਼ ਹੋਵੇਗੀ ਕਿ ਕਬੱਡੀ ਤੋਂ ਪਹਿਲਾਂ ਸਾਰੇ ਖਿਡਾਰੀਆਂ ਦੇ ਪਰੌਪਰ ਡਰੱਗ ਟੈਸਟ ਕਰਵਾਏ ਜਾਣ। ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਲੱਖਾ ਗਾਜੀਪੁਰ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਬਿਲਕੁਲ ਇਸ ਟੂਰਨਾਮੈਂਟ ਦਾ ਸਾਥ ਨਹੀ ਦਿੱਤਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਸੀ ਟੂਰਨਾਮੈਂਟ ਉਤੇ ਗਏ ਸੀ ਬਿੱਟੂ ਦੁਗਾਲ ਲਈ ਉਗਰਾਹੀ ਕਰਨ। ਇਸ ਤੋਂ ਵੱਧ ਅਸੀਂ ਇਸ ਟੂਰਨਾਮੈਟ ਵਿਚ ਆਪਣਾ ਹੋਰ ਕੋਈ ਹਿੱਸਾ ਨਹੀ ਪਾਇਆ। ਉਨ੍ਹਾਂ ਨੇ ਵੀ ਗੁਰੂਘਰ ਦੀ ਕਮੇਟੀ ਦੀ ਨਿਖੇਧੀ ਕੀਤੀ, ਜਿਨ੍ਹਾਂ ਕਬੱਡੀ ਫੈਡਰੇਸ਼ਨਾਂ ਤੋ ਬਾਹਰ ਹੋ ਕੇ ਤੇ ਡਰੱਗ ਨੂੰ ਰੋਕਣ ਲਈ ਚੁੱਕੇ ਕਦਮਾਂ ਦਾ ਸਾਥ ਨਾ ਦਿੰਦਿਆਂ ਇਹ ਟੂਰਨਾਮਂੈਟ ਕਰਵਾਉਣ ਵਿਚ ਰੋਲ ਨਿਭਾਇਆ।
ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਸੈਕਟਰੀ ਸੱਤਾ ਚਾਹਲ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਨਿਖੇਧੀ ਕਰਨ ਵਾਲੀ ਗੱਲ ਹੈ ਕਿ ਜਿਸ ਕਬੱਡੀ ਨੂੰ ਡਰੱਗਜ ਮੁਕਤ ਕਰਨ ਲਈ ਸਾਡੀਆਂ ਕਬੱਡੀ ਦੀਆਂ ਸੰਸਥਾਵਾਂ ਵਲਂੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਸ ਦੀ ਉਲੰਘਣਾ ਇਕ ਗੁਰਦੁਆਰਾ ਕਮੇਟੀ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕੋਈ ਆਮ ਕਲੱਬ ਇਸ ਤਰ੍ਹਾਂ ਟੂਰਨਾਮੈਟ ਕਰਵਾ ਜਾਂਦੀ ਤਾਂ ਗੱਲ ਵੱਖਰੀ ਸੀ, ਪਰ ਹੁਣ ਜਦੋਂ ਇਕ ਗੁਰੂ ਘਰ ਨੇ ਹੀ ਇਸ ਮੁਹਿੰਮ ਨੂੰ ਖੋਰਾ ਲਾ ਦਿੱਤਾ ਤਾਂ ਗੱਲ ਹੋਰ ਵੀ ਨਿਖੇਧੀ ਕਰਨ ਵਾਲੀ ਹੋ ਸਕਦੀ ਹੈ। ਉਨ੍ਹਾਂ ਕੋਲੋਂ ਇਹ ਪੁਛੇ ਜਾਣ ਉਤੇ ਕਿ ਕੀ ਟੋਰਾਂਟੋ ਵਿਚ ਅਜਿਹੇ ਟੂਰਨਾਮੈਂਟ ਹੋ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਨਹੀ, ਸਾਡੀ ਫੈਡਰੇਸ਼ਨ ਇਥੇ ਟੂਰਨਾਮੈਟ ਆਯੋਜਿਤ ਕਰਨ ਲਈ ਬਿਲਕੁਲ ਵੀ ਕਿਸੇ ਦਾ ਸਾਥ ਨਹੀਂ ਦੇਵੇਗੀ। ਸੱਤਾ ਚਾਹਲ ਨੇ ਇਹ ਵੀ ਗੱਲ ਮੰਨੀ ਕਿ ਵੈਨਕੁਵਰ ਦੀਆਂ 3 ਫੈਡਰੇਸ਼ਨਾਂ ਨਹੀਂ ਸਿਰਫ ਇਕ ਹੀ ਫੈਡਰੇਸ਼ਨ ਹੈ, ਜੋ ਸਾਡੇ ਫੈਸਲੇ ਦੇ ਥੋੜਾ ਖਿਲਾਫ ਭੁਗਤ ਰਹੀ ਹੈ। ਬਾਕੀ ਦੋ ਫੈਡਰੇਸ਼ਨਾਂ ਸਾਡੇ ਨਾਲ ਖੜ੍ਹੀਆਂ ਹਨ ਤੇ ਕਬੱਡੀ ਨੂੰ ਡਰੱਗ ਫ੍ਰੀ ਕਰਨ ਵਿਚ ਆਪਣਾ ਨਿਰੰਤਰ ਯੋਗਦਾਨ ਪਾ ਰਹੀਆਂ ਹਨ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਸਾਲ ਸਰਕਾਰ ਨੇ ਕਬੱਡੀ ਖਿਡਾਰੀਆਂ ਨੂੰ ਵੀਜੇ ਦੇਣ ਦਾ ਪਾਇਲਟ ਪ੍ਰਾਜੈਕਟ ਵੀ ਰੱਦ ਕਰ ਦਿੱਤਾ ਹੈ ਤੇ ਇਸ ਸਾਲ ਕਬੱਡੀ ਫੈਡਰੇਸ਼ਨਾਂ ਵਲੋਂ ਕਿਸੇ ਵੀ ਕਬੱਡੀ ਖਿਡਾਰੀਆਂ ਨੂੰ ਸੱਦਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਨਾਮ ਨਹੀ ਭੇਜੇ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਬ੍ਰਿਟਿਸ ਕੋਲੰਬੀਆਂ ਦੀਆਂ ਕਬੱਡੀ ਫੈਡੇਰਸਨਾਂ ਕੋਲ ਖਿਡਾਰੀ ਕਿਥੋਂ ਆਉਣਗੇ ਜਾਂ ਫੇਰ ਉਨ੍ਹਾਂ ਨੂੰ ਕਿਹੜੇ ਆਗੂ ਖਿਡਾਰੀ ਮੰਗਵਾ ਕੇ ਦੇਣਗੇ, ਇਹ ਵੀ ਇਕ ਪ੍ਰਸਨ ਚਿੰਨ੍ਹ ਬਣ ਚੁੱਕਿਆ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ
ਬਰੈਂਪਟਨ `ਚ ਨਵੇਂ ਸਾਈਬਰ ਸਕਿਓਰਿਟੀ ਹੱਬ ਲਈ 10 ਮਿਲੀਅਨ ਡਾਲਰ ਦੇ ਸਹਿਯੋਗ ਦਾ ਐਲਾਨ
ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਰਹੀ ਸਫ਼ਲ
ਓਟਵਾ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਦੂਜੀ ਵਾਰੀ ਦਿੱਤੀ ਗਈ ਹਰੀ ਝੰਡੀ
ਬਰੈਂਪਟਨ ਵਾਸੀ ਪ੍ਰਾਈਡ ਦੇ ਤਿੰਨ ਤਰ੍ਹਾਂ ਦੇ ਜਸ਼ਨਾਂ ਵਿੱਚ ਲੈ ਸਕਣਗੇ ਹਿੱਸਾ
ਬਰੈਂਪਟਨ ਨੇ ਪ੍ਰੋਵਿੰਸ ਤੋਂ ਹੈਲਥਕੇਅਰ ਲਈ ਮੰਗੀ ਫੇਅਰ ਡੀਲ