Welcome to Canadian Punjabi Post
Follow us on

19

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਸੱਤਵਾਂ ਮੇਲਾ ਬੀਬੀਆਂ ਦਾ ਸਫਲ ਰਿਹਾ

May 21, 2019 09:30 AM

ਟੋਰਾਂਟੋ, 20 ਮਈ (ਪੋਸਟ ਬਿਊਰੋ)- ਸਾਊਥ ਏਸ਼ੀਅਨ ਬੁਆਏਜ਼ ਤੇ ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੇ ਸਹਿਯੋਗ ਨਾਲ ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੀ ਟੋਰਾਂਟੋ ਵਾਲੀ ਲੋਕੇਸਨ ਉਤੇ ਸੱਤਵਾਂ ਮੇਲਾ ਬੀਬੀਆਂ ਦਾ ਆਯੋਜਿਤ ਕੀਤਾ ਗਿਆ। ਇਸ ਦੌਰਾਨ ਹਜਾਰਾਂ ਹੀ ਬੀਬੀਆਂ ਨੇ ਆ ਕੇ ਇਸ ਮੇਲੇ ਦਾ ਆਨੰਦ ਮਾਣਿਆ। ਯਾਦ ਰਹੇ ਕਿ ਇਸ ਦੀ ਕੋਈ ਵੀ ਟਿਕਟ ਨਹੀ ਹੁੰਦੀ ਸਗੋ ਇਸ ਵਿਚ ਖਾਣ-ਪੀਣ ਦਾ ਪ੍ਰਬੰਧ ਵੀ ਪੂਰਾ ਕੀਤਾ ਜਾਂਦਾ ਹੈ। ਇਸ ਮੇਲੇ ਵਿਚ ਵੱਖ-ਵੱਖ ਗਾਇਕਾਂ ਨੇ ਆਪਣੀ ਹਾਜਰੀ ਲਗਵਾਈ, ਜਿਨ੍ਹਾਂ ਵਿਚ ਰਣਜੀਤ ਮਣੀ, ਜਯੋਤੀ ਸ਼ਰਮਾ, ਗੁਰਸੇਵਕ ਸੋਨੀ, ਦਿਲਪ੍ਰੀਤ, ਜੱਸੀ ਧੰਜਲ, ਰੁਪਿੰਦਰ ਕੌਰ ਰਿੰਪੀ ਅਤੇ ਅਮਰਦੀਪ ਦੇਵਗਨ ਦੇ ਨਾਮ ਜਿਕਰਯੋਗ ਹਨ। ਇਸ ਦੌਰਾਨ ਬੀਬੀਆਂ ਵੱਲੋਂ ਜਾਗੋ, ਸੁਹਾਗ, ਗਿੱਧਾ ਆਦਿ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਫਿਲਮ ਐਕਟ੍ਰੈਸ ਤਾਨੀਆ ਨੇ ਸਪੈਸ਼ਲ ਅਪੀਅਰੈਸ ਵੀ ਦਿੱਤੀ। ਇਸ ਮੇਲੇ ਵਿਚ ਸਭ ਤੋਂ ਵੱਡੀ ਉਮਰ ਦੀ ਪਹੁੰਚੀ ਮਾਤਾ ਗੁਰਬਚਨ ਕੌਰ ਜੋ 101 ਸਾਲ ਦੀ ਹੈ, ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਕੁਲਵਿੰਦਰ ਛੀਨਾ ਨੇ ਦੱਸਿਆ ਕਿ ਇਸ ਮੇਲੇ ਨੂੰ ਜਿਆਦਾਤਰ ਸਪਾਂਸਰਾਂ ਦੇ ਸਹਿਯੋਗ ਨਾਲ ਹੀ ਪੇਸ਼ ਕੀਤਾ ਜਾਂਦਾ ਹੈ ਅਤੇ ਇਹ ਕਮਰਸ਼ੀਲਾਈਜੇਸਨ ਤੋਂ ਹਟ ਕੇ ਸਹੀ ਰੂਪ ਵਿਚ ਮੇਲੇ ਨੂੰ ਪੇਸ਼ ਕਰਨ ਦੀ ਕੋਸਿ਼ਸ਼਼ ਕੀਤੀ ਜਾਂਦੀ ਹੈ, ਜਿਸ ਨੂੰ ਆਏ ਸਾਲ ਵੱਧ ਚੜ੍ਹ ਕੇ ਹੁੰਗਾਰਾ ਮਿਲ ਰਿਹਾ ਹੈ। ਜਿਥੇ ਹੀ ਪਾਲੀਟੀਸ਼ਨਜ ਤੇ ਹੋਰ ਸੰਸਥਾਵਾਂ ਵਲੋਂ ਸਹਿਯੋਗ ਮਿਲਦਾ ਹੈ, ਉਸ ਦੇ ਨਾਲ-ਨਾਲ ਉਨ੍ਹਾਂ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵਿਸ਼ੇਸ਼ ਤੌਰ ਉਤੇ ਇਸ ਮੇਲੇ ਨੂੰ ਸਹਿਯੋਗ ਦੇਣ ਲਈ ਆਪਣਾ ਰੋਲ ਨਿਭਾਇਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ
ਬਰੈਂਪਟਨ `ਚ ਨਵੇਂ ਸਾਈਬਰ ਸਕਿਓਰਿਟੀ ਹੱਬ ਲਈ 10 ਮਿਲੀਅਨ ਡਾਲਰ ਦੇ ਸਹਿਯੋਗ ਦਾ ਐਲਾਨ
ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਰਹੀ ਸਫ਼ਲ
ਓਟਵਾ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਦੂਜੀ ਵਾਰੀ ਦਿੱਤੀ ਗਈ ਹਰੀ ਝੰਡੀ
ਬਰੈਂਪਟਨ ਵਾਸੀ ਪ੍ਰਾਈਡ ਦੇ ਤਿੰਨ ਤਰ੍ਹਾਂ ਦੇ ਜਸ਼ਨਾਂ ਵਿੱਚ ਲੈ ਸਕਣਗੇ ਹਿੱਸਾ
ਬਰੈਂਪਟਨ ਨੇ ਪ੍ਰੋਵਿੰਸ ਤੋਂ ਹੈਲਥਕੇਅਰ ਲਈ ਮੰਗੀ ਫੇਅਰ ਡੀਲ