Welcome to Canadian Punjabi Post
Follow us on

19

September 2019
ਪੰਜਾਬ

ਲਾਈਵ ਵੋਟ ਪਾਉਣ ਵਾਲੇ ਦੋ ਜਣੇ ਗ੍ਰਿਫਤਾਰ

May 21, 2019 02:59 AM

ਐਸ ਏ ਐਸ ਨਗਰ, 20 ਮਈ (ਪੋਸਟ ਬਿਊਰੋ)- ਪਾਰਲੀਮੈਂਟ ਚੋਣਾਂ ਦੌਰਾਨ ਕੱਲ੍ਹ ਫੇਸਬੁੱਕ ਉੱਤੇ ਲਾਈਵ ਹੋ ਕੇ ਵੋਟ ਪਾਉਣ ਵਾਲੇ ਰਾਹੁਲ ਕਾਲੀਆ ਅਤੇ ਭਾਨੂ ਪ੍ਰਤਾਪ ਦੇ ਖਿਲਾਫ ਕੁਰਾਲੀ ਥਾਣੇ 'ਚ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਬੂਥ ਨਗਰ 150 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿੱਚ ਕੱਲ੍ਹ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਕਾਲੀਆ ਤੇ ਭਾਨੂ ਪ੍ਰਤਾਪ ਨਾਂ ਦੇ ਵਿਅਕਤੀਆਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਵੋਟ ਪਾਈ ਸੀ। ਇਸ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਈ ਹੈ। ਉਨ੍ਹਾਂ ਇਸ ਪੋਲਿੰਗ ਬੂਥ ਦੇ ਸੁਰੱਖਿਆ ਅਮਲੇ ਦੇ ਖਿਲਾਫ ਵੀ ਫਰਜ਼ 'ਚ ਕੁਤਾਹੀ ਕਰਨ ਦੇ ਦੋਸ਼ ਹੇਠ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਉਨ੍ਹਾਂ ਇਸ ਵੋਟਰ ਨੂੰ ਬਿਨਾਂ ਚੈਕਿੰਗ ਕੀਤੇ ਪੋਲਿੰਗ ਬੂਥ ਅੰਦਰ ਕਿਵੇਂ ਜਾਣ ਦਿੱਤਾ। ਜ਼ਿਲਾ ਚੋਣ ਅਫਸਰ ਸਪਰਾ ਨੇ ਦੱਸਿਆ ਕਿ ਇਸ ਪੋਲਿੰਗ ਬੂਥ ਦੇ ਪ੍ਰੀਜ਼ਾਈਡਿੰਗ ਅਫਸਰ ਜੁਗਿੰਦਰ ਸਿੰਘ, ਸੁਪਰਡੈਂਟ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ (ਪ੍ਰੀਖਿਆ ਸ਼ਾਖਾ) ਨੂੰ ਵੀ ਤੁਰੰਤ ਪੋਲਿੰਗ ਡਿਊਟੀ ਤੋਂ ਫਾਰਗ ਕਰਨ ਲਈ ਕਿਹਾ ਹੈ। ਉਨ੍ਹਾਂ ਇਸ ਬੂਥ ਦੀ ਏ ਪੀ ਆਰ ਓ ਮਲਕਾ, ਸੀਨੀਅਰ ਸਹਾਇਕ ਦਫਤਰ ਡੀ ਪੀ ਆਈ (ਪ੍ਰਾਇਮਰੀ) ਪੰਜਾਬ ਮੁਹਾਲੀ ਨੂੰ ਪ੍ਰੀਜ਼ਾਈਡਿੰਗ ਅਫਸਰ ਦਾ ਕੰਮ ਸੌਂਪਣ ਤੇ ਰਿਜ਼ਰਵ ਸਟਾਫ ਵਿੱਚੋਂ ਇਕ ਮੁਲਾਜ਼ਮ ਨੂੰ ਇਸ ਪੋਲਿੰਗ ਬੂਥ 'ਤੇ ਫੌਰਨ ਬਤੌਰ ਪੋਲਿੰਗ ਅਫਸਰ ਵਜੋਂ ਲਾਉਣ ਦਾ ਆਦੇਸ਼ ਦਿੱਤਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਸਰਕਾਰ ਦਾ ਦਾਅਵਾ: ਨਵੇਂ ਸਲਾਹਕਾਰ ਵਿਧਾਇਕਾਂ ਦੀ ਫੌਜ ਸਰਕਾਰੀ ਸਹੂਲਤਾਂ ਦੇ ਬਿਨਾਂ ਹੀ ਕੰਮ ਕਰੇਗੀ
ਬਜ਼ੁਰਗ ਔਰਤ ਨੇ ਭੇਤਭਰੀ ਹਾਲਤ 'ਚ ਖੁਦਕੁਸ਼ੀ ਕਰ ਲਈ
ਅਕਾਲੀ ਦਲ ਵੱਲੋਂ ਹਰਿਆਣਾ ਅਸੈਂਬਲੀ ਚੋਣਾਂ ਲੜਨ ਦਾ ਐਲਾਨ
ਗੁਰੂ ਕਾਸ਼ੀ ਕੈਂਪਸ ਵਿੱਚ ਫੈਕਲਟੀ ਫੁੱਲ, ਵਿਦਿਆਰਥੀ ਹੈ ਨਹੀਂ
ਸੈਸ਼ਨ ਜੱਜ ਨੇ ਕਿਹਾ: ਵਿਧਾਇਕ ਬਣ ਗਏ ਤਾਂ ਬਦਸਲੂਕੀ ਦਾ ਲਾਇਸੈਂਸ ਨਹੀਂ ਮਿਲ ਜਾਂਦਾ
ਦੇਖਭਾਲ ਨਾ ਕਰਨ ਕਰ ਕੇ ਦੋਵਾਂ ਧੀਆਂ ਨੂੰ ਮਾਂ ਤੋਂ ਲਈ ਜਾਇਦਾਦ ਗਵਾਉਣੀ ਪਈ
ਤਰਨ ਤਾਰਨ ਧਮਾਕਾ ਕੇਸ: ਮੁੱਖ ਮਕਸਦ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਸੀ
550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਹੋਵੇਗੀ ਅੰਮ੍ਰਿਤਸਰ-ਪਟਨਾ ਸਾਹਿਬ ਲਈ ਉਡਾਣ
ਕੈਨੇਡੀਅਨ ਕੁੜੀ ਜੱਸੀ ਦੇ ਕਤਲ ਕੇਸ ਵਿੱਚ ਮਾਂ ਤੇ ਮਾਮੇ ਖਿਲਾਫ ਦੋਸ਼ ਲਾਗੂ
ਨਾਜਾਇਜ਼ ਮਾਈਨਿੰਗ ਦਾ ਧੰਦਾ ਬੇਨਕਾਬ, ਛੇ ਜਣੇ ਫੜੇ ਗਏ