Welcome to Canadian Punjabi Post
Follow us on

23

September 2019
ਪੰਜਾਬ

ਡੇਰਾ ਸਿਰਸਾ ਨੇ ਐਤਕੀਂ ਵੱਖੋ-ਵੱਖ ਥਾਈਂ ਚੋਗਾ ਵੰਡਵਾਂ ਪਾਇਆ

May 21, 2019 02:58 AM

ਬਠਿੰਡਾ, 20 ਮਈ (ਪੋਸਟ ਬਿਊਰੋ)- ਡੇਰਾ ਸਿਰਸਾ ਨੇ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਿਆ ਤੇ ਮੁੱਖ ਸਿਆਸੀ ਧਿਰਾਂ ਨੂੰ ਇਕੋ ਜਿਹਾ ਗੱਫਾ ਦਿੱਤਾ ਹੈ। ਡੇਰੇ ਦੇ ਸਿਆਸੀ ਵਿੰਗ ਨੇ ਕੱਲ੍ਹ ਰਾਤ ਜੋ ਗੁਪਤ ਸੁਨੇਹੇ ਲਾਏ, ਉਨ੍ਹਾਂ ਦੇ ਅਨੁਸਾਰ ਡੇਰਾ ਸਿਰਸਾ ਨੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੀ ਵੱਖੋ-ਵੱਖ ਥਾਂ ਸਿਆਸੀ ਮਦਦ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਿਸੇ ਪਾਰਲੀਮੈਂਟ ਹਲਕੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਅਤੇ ਕਿਸੇ ਹਲਕੇ ਵਿੱਚ ਅਕਾਲੀ ਦਲ ਵੱਲ ਝੁਕਾਅ ਰਿਹਾ। ਡੇਰੇ ਨੇ ਸਿਆਸੀ ਧਿਰ ਬਣਨ ਤੋਂ ਗੁਰੇਜ਼ ਕੀਤਾ ਹੈ। ਕੇਂਦਰ ਵਿੱਚ ਨਵੀਂ ਸਰਕਾਰ ਕਿਸ ਦੀ ਬਣੇਗੀ, ਉਸ ਦਾ ਭੇਤ ਨਾ ਹੋਣ ਕਰਕੇ ਡੇਰੇ ਨੇ ਪੰਜਾਬ ਵਿੱਚ ਦੋਵਾਂ ਮੁੱਖ ਧਿਰਾਂ ਦੀ ਬਾਂਹ ਫੜੀ ਹੈ। ਪਤਾ ਲੱਗਾ ਹੈ ਕਿ ਮਾਨਸਾ ਜ਼ਿਲੇ ਵਿੱਚ ਡੇਰਾ ਪੈਰੋਕਾਰਾਂ ਨੇ ਆਪਣਾ ਝੁਕਾਅ ਅਕਾਲੀ ਦਲ ਵੱਲ ਦਿਖਾਇਆ, ਪਰ ਬਠਿੰਡਾ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦਾ ਬਟਨ ਦੱਬੇ ਜਾਣ ਦੀ ਚਰਚਾ ਹੈ। ਉਂਜ ਡੇਰੇ ਦਾ ਸਿਆਸੀ ਵਿੰਗ ਦੇ ਆਗੂ ਇਸ ਮਾਮਲੇ 'ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹਨ। ਦੱਸਿਆ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਡੇਰਾ ਦੇ ਸਿਆਸੀ ਵਿੰਗ ਨੇ ਫੈਸਲਾ ਜਨਤਕ ਕਰਨ ਤੋਂ ਪਾਸਾ ਵੱਟਿਆ ਹੈ। ਇਹ ਡੇਰਾ ਪਹਿਲਾਂ ਸਿਆਸੀ ਫੈਸਲਿਆਂ ਦਾ ਨੁਕਸਾਨ ਝੱਲ ਚੁੱਕਾ ਹੈ ਤੇ ਇਸੇ ਲਈ ਸਿਆਸੀ ਵਿੰਗ ਨੇ ਕਿਸੇ ਸਿਆਸੀ ਧਿਰ ਨੂੰ ਨਾਰਾਜ਼ ਕਰਨ ਦੀ ਭੁੱਲ ਨਹੀਂ ਕੀਤੀ। ਬਠਿੰਡਾ ਪਾਰਲੀਮੈਂਟ ਹਲਕੇ ਤੋਂ ਇਲਾਵਾ ਮਾਲਵਾ ਦੀਆਂ ਬਾਕੀ ਚਾਰ ਸੀਟਾਂ ਵਿੱਚੋਂ ਦੋ ਸੀਟਾਂ 'ਤੇ ਅਕਾਲੀ ਦਲ ਨੂੰ ਹੁਲਾਰਾ ਦਿੱਤਾ ਹੈ, ਪਰ ਦੋ ਸੀਟਾਂ 'ਤੇ ਕਾਂਗਰਸ ਦਾ ਪੱਖ ਪੂਰਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪਟਾਕਾ ਫੈਕਟਰੀ ਧਮਾਕਾ ਕੇਸ: ਅੱਧ ਵਿਚਾਲੇ ਜਾਂਚ ਛੱਡ ਕੇ ਜਾਂਚ ਅਧਿਕਾਰੀ ਵਿਦੇਸ਼ ਤੁਰ ਗਿਆ
ਪੁਲਸ ਮੁਕਾਬਲਾ ਕੇਸ : ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ
ਕੁਵੈਤ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੂੰ ਫਾਂਸੀ ਦਾ ਹੁਕਮ
ਜਸਟਿਸ ਨਿਰਮਲ ਯਾਦਵ ਦੇ ਪੈਸਾ ਵਸੂਲੀ ਕੇਸ ਦੇ ਦੋ ਹੋਰ ਗਵਾਹ ਮੁੱਕਰ ਗਏ
ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਕਿਤਾਬਾਂ ਤੇ ਲਿਖਤਾਂ ਦਾ ਮਸਲਾ ਹਾਈ ਕੋਰਟ ਵੀ ਜਾ ਪੁੱਜਾ
ਨਾਸਾ ਟੂਰ ਲਿਜਾਣ ਦੇ ਬਹਾਨੇ 67 ਵਿਦਿਆਰਥੀਆਂ ਨਾਲ 84 ਲੱਖ ਦੀ ਠੱਗੀ
10 ਲੱਖ ਰੁਪਏ ਦੇ ਲਾਲਚ ਨੇ ਦੇਸ਼ ਦਾ ਗੱਦਾਰ ਬਣਾਇਆ
ਸਮਾਰਟ ਫੋਨ ਖਰੀਦਣ ਲਈ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ
ਸੁਖਪਾਲ ਖਹਿਰਾ ਵੱਲੋਂ ਮੰਗ ਕਾਲੀ ਸੂਚੀ ਵਿੱਚੋਂ ਕੱਢੇ 312 ਲੋਕਾਂ ਦੇ ਨਾਂ ਜਨਤਕ ਕਰੋ
ਪੰਜਾਬ ਸਰਕਾਰ ਨੇ ਮਾਹਰ ਡਾਕਟਰਾਂ ਦੀ ਸੇਵਾ ਮੁਕਤੀ ਉਮਰ 65 ਸਾਲ ਕੀਤੀ