Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਪੰਜਾਬ

ਰਾਣਾ ਗੁਰਜੀਤ ਸਿੰਘ ਦੇ ਕੁੜਮ ਨੂੰ ਅਦਾਲਤ ਵੱਲੋਂ ਕੰਮ ਰੋਕਣ ਦਾ ਹੁਕਮ

May 21, 2019 02:57 AM

ਜਲੰਧਰ, 20 ਮਈ (ਪੋਸਟ ਬਿਊਰੋ)- ਪਿੰਡ ਕਾਦੀਆਂਵਾਲ ਅਤੇ ਧਨਾਲ ਵਿੱਚ 41 ਏਕੜ ਜ਼ਮੀਨ ਦੇ ਝਗੜੇ ਵਿੱਚ ਹਲਕਾ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗਰੁਜੀਤ ਸਿੰਘ ਦੇ ਕੁੜਮ ਐੱਨ ਆਰ ਆਈ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਨੇ ਸਟਰਲਿੰਗ ਟਾਊਨ ਵੱਲੋਂ ਜਾਣ ਵਾਲੀ ਸੜਕ 'ਤੇ ਚੱਲਦਾ ਨਿਰਮਾਣ ਕੰਮ ਰੋਕਣ ਦੇ ਹੁਕਮ ਦੇ ਦਿੱਤੇ ਹਨ। ਇਸ ਕੇਸ ਦੀ ਅਗਲੀ ਸੁਣਵਾਈ 30 ਮਈ ਨੂੰ ਹੋਣੀ ਹੈ, ਤਦ ਤੱਕ ਐੱਨ ਆਰ ਆਈ ਅੰਮ੍ਰਿਤਪਾਲ ਸਿੰਘ ਕਲੋਨੀ ਵਿੱਚ ਜਾਣ ਦਾ ਰਸਤਾ ਬੰਦ ਨਹੀਂ ਕਰ ਸਕਣਗੇ। ਇਸੇ ਕੇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲਸ ਦੇ ਮੁਖੀ ਅਤੇ ਐਡੀਸ਼ਨਲ ਚੀਫ ਸੈਕਟਰੀ ਨੂੰ ਜਾਂਚ ਕਰਨ ਨੂੰ ਕਿਹਾ ਹੈ।
ਵਰਨਣ ਯੋਗ ਹੈ ਕਿ ਫਾਰਮ ਹਾਊਸਾਂ ਦੇ ਹੋਲਡਰਜ਼ ਨੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਕਿ ਜਿਸ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ 66 ਫੁੱਟ ਰੋਡ ਉਤੇ ਆਏ ਸਨ ਅਤੇ ਉਨ੍ਹਾਂ ਦੇ ਨਾਲ ਝਗੜਾ ਕੀਤਾ ਸੀ, ਉਸ ਗੱਡੀ ਉੱਤੇ ਨੰਬਰ ਵੀ ਵੀ ਗਲਤ ਲੱਗਾ ਸੀ ਅਤੇ ਜੋ ਨੰਬਰ ਲਾਇਆ ਗਿਆ, ਉਹ ਰਾਣਾ ਦੀ ਕੰਪਨੀ ਦੀ ਕਾਰ ਦਾ ਸੀ, ਜਦ ਕਿ ਲੱਗਾ ਕੈਮਰੀ ਕਾਰ ਉੱਤੇ ਸੀ। ਰੀਅਲ ਸਟੇਟ ਵਪਾਰੀ ਅਤੇ ਹੋਟਲ ਡੇਜ ਦੇ ਮਾਲਕ ਰਾਜਨ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਸੀ ਕਿ 41 ਏਕੜ ਜ਼ਮੀਨ ਉਨ੍ਹਾਂ ਨੇ ਅਤੇ ਉਨ੍ਹਾਂ ਨਾਲ ਕਈ ਵੱਡੇ ਘਰਾਣਿਆਂ ਨੇ ਅੰਮ੍ਰਿਤਪਾਲ ਸਿੰਘ ਤੋਂ ਖਰੀਦੀ ਸੀ। ਜਦ ਜ਼ਮੀਨ ਲੈ ਲਈ ਤਾਂ ਉਸ ਵਿੱਚ 66 ਫੁੱਟ ਸੜਕ ਅਤੇ 200 ਫੁੱਟ ਮੇਨ ਫਰੰਟ ਸੀ, ਇਸ ਦੀ ਰਜਿਸਟਰੀ ਵੀ ਉਨ੍ਹਾਂ ਸਭਨਾਂ ਦੇ ਨਾਂਅ 'ਤੇ ਸੀ। ਪਿੱਛੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਲੇ ਨਾਲ ਮਿਲ ਕੇ 200 ਫੁੱਟ ਮੇਨ ਫਰੰਟ ਨੂੰ ਆਪਣੀ ਰਿਸ਼ਤੇਦਾਰ ਦੇ ਨਾਂਅ ਕਰਵਾ ਦਿੱਤਾ ਅਤੇ ਉਸ 'ਤੇ ਉਸਾਰੀ ਸ਼ੁਰੂ ਕਰ ਦਿੱਤੀ। ਜਦ ਉਨ੍ਹਾਂ ਵਿਰੋਧ ਕੀਤਾ ਤਾਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਕੁੜਮ ਰਾਣਾ ਗੁਰਜੀਤ ਦੇ ਗੰਨਮੈਨ ਲਿਆ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਔਰਤਾਂ ਨਾਲ ਬਦਸਲੂਕੀ ਕੀਤੀ। ਇਸ ਬਾਰੇ ਉਨ੍ਹਾਂ ਨੇ ਅਦਾਲਤ ਦੀ ਸ਼ਰਣ ਲਈ ਸੀ। ਸਿਵਲ ਜੱਜ ਜੂਨੀਅਰ ਡਿਵੀਜ਼ਨ ਰਾਜਿੰਦਰ ਸਿੰਘ ਤੇਜੀ ਦੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਟਰਲਿੰਗ ਟਾਊਨ ਵਿਲਾ ਦੇ ਰਸਤੇ ਨੂੰ ਨਹੀਂ ਰੋਕਿਆ ਜਾ ਸਕਦਾ। ਉਥੇ ਚੱਲ ਰਹੇ ਨਿਰਮਾਣ ਨੂੰ ਰੋਕਣ ਦੇ ਹੁਕਮ ਦਿੱਤੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ ਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕ ਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ ਬਾਵਾ ਨੇ ਸਪੁੱਤਰ ਅਰਜਨ ਬਾਵਾ ਦੀ ਸ਼ਾਦੀ 'ਤੇ ਉਬਰਾਏ, ਖਹਿਰਾ, ਆਸ਼ੂ, ਰਾਮੂਵਾਲੀਆ, ਗਰੇਵਾਲ, ਢਿੱਲੋ, ਆਲੀਵਾਲ, ਗਾਬੜੀਆ, ਤੇਜ ਪ੍ਰਕਾਸ਼, ਰਾਣਾ, ਦਾਖਾ, ਸਿੱਧੂ, ਗਿੱਲ ਅਸ਼ੀਰਵਾਦ ਦੇਣ ਪਹੁੰਚੇ ਜੇਈਈ ਮੇਨਸ ਦੀ ਪ੍ਰੀਖਿਆ ’ਚ ਗੁਰਸਿੱਖ ਵਿਦਿਆਰਥੀਆਂ ਨੂੰ ਕੜਾ ਉਤਾਰਨ ਲਈ ਮਜਬੂਰ ਕਰਨ ਦਾ ਐਡਵੋਕੇਟ ਧਾਮੀ ਨੇ ਲਿਆ ਸਖਤ ਨੋਟਿਸ ਤਰਨਜੀਤ ਸੰਧੂ ਦੇ ਵਿਜ਼ਨ ਦਾ ਅੰਮ੍ਰਿਤਸਰ ਨੂੰ ਹੀ ਨਹੀਂ ਪੰਜਾਬ ਤੇ ਦੇਸ਼ ਨੂੰ ਵੀ ਵੱਡਾ ਲਾਭ ਮਿਲੇਗਾ : ਮੰਥਰੀ ਸ੍ਰੀ ਨਿਵਾਸੁਲੂ ਸਵੀਪ ਪ੍ਰੋਜੈਕਟ ਤਹਿਤ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਦੇ ਮੁਕਾਬਲੇ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਦਿੱਤਾ ਸੰਦੇਸ਼ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਪਾਰਦਰਸ਼ੀ ਅਤੇ ਨਿਰਪੱਖ ਸੰਸਦੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, ਬੀ.ਐੱਸ.ਐੱਫ. ਅਤੇ ਕੇਂਦਰੀ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਹੋਰ ਮਜਬੂਤ ਕਰਨ ’ਤੇ ਦਿੱਤਾ ਜ਼ੋਰ ਅੰਮ੍ਰਿਤਸਰ ਬੇਹੱਦ ਵੱਡੀ ਤਰੱਕੀ ਦਾ ਹੱਕਦਾਰ : ਤਰਨਜੀਤ ਸੰਧ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਐੱਸ.ਐੱਮ.ਓ. ਵਿਜੀਲੈਂਸ ਬਿਊਰੋ ਵਲੋਂ ਕਾਬੂ