Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਦਸਤਾਰ ਦੇ ਇਸ਼ਤਿਹਾਰ ਬਾਰੇ ਅਮਰੀਕੀ ਕੰਪਨੀ ਨੇ ਸਿੱਖਾਂ ਕੋਲੋਂ ਮੁਆਫੀ ਮੰਗੀ

May 21, 2019 02:56 AM

ਫੀਨਿਕਸ, 20 ਮਈ (ਪੋਸਟ ਬਿਊਰੋ)- ਅਮਰੀਕੀ ਕੰਪਨੀ ਨਾਰਦਸਟ੍ਰਾਮ ਨੇ ਦਸਤਾਰਾਂ ਨਾਲ ਜੁੜੇ ਆਪਣੇ ਇਸ਼ਤਿਹਾਰ ਨੂੰ ਲੈ ਕੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਹੈ। ਅਮਰੀਕਾ 'ਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰ ਸੰਗਠਨ ਦੇ ਇਕ ਚੋਟੀ ਦੇ ਪ੍ਰਤੀਨਿਧੀ ਨੇ ਬੀਤੇ ਦਿਨੀਂ ਕਿਹਾ ਹੈ ਕਿ ਹਾਲੇ ਤੱਕ ਵੀ ਇਨ੍ਹਾਂ ਦਸਤਾਰਾਂ ਨੂੰ ਤਿਆਰ ਕਰਨ ਵਾਲੀ ਕੰਪਨੀ ‘ਗੁੱਚੀ' ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ।
ਨਿਊਯਾਰਕ ਦੇ ਇਕ ਸਿੱਖ ਸੰਗਠਨ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਲੋਕਾਂ ਨੂੰ ਪਿਆਰੀਆਂ ਤੇ ਪਵਿੱਤਰ ਵਸਤੂਆਂ ਨੂੰ ਕੰਪਨੀਆਂ ਉਪਭੋਗ ਵਸਤੂਆਂ ਦੇ ਰੂਪ 'ਚ ਪੇਸ਼ ਕਰਕੇ ਪੈਸਾ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦਸਤਾਰ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਲਈ ਡੂੰਘੀ ਸ਼ਰਧਾ ਦਾ ਵਿਸ਼ਾ ਹੈ। ਵਰਨਣ ਯੋਗ ਹੈ ਕਿ ਨਾਰਦਸਟ੍ਰਾਮ ਦੀ ਵੈਬਸਾਈਟ 'ਤੇ 15 ਮਈ ਨੂੰ ਦਸਤਾਰ ਦਾ ਇਕ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਦੇ ਵੇਰਵੇ ਵਿੱਚ ਲਿਖਿਆ ਸੀ ਕਿ ਸ਼ਾਨਦਾਰ ਢੰਗ ਨਾਲ ਤਿਆਰ ਦਸਤਾਰ, ਸਿਰ ਉੱਤੇ ਸਜਾਉਣ ਲਈ ਤਿਆਰ ਹੈ। ਇਹ ਤੁਹਾਨੂੰ ਆਰਾਮ ਪ੍ਰਦਾਨ ਕਰੇਗੀ। ਇਹ 18 ਮਈ ਨੂੰ ਨਾਰਦਸਟ੍ਰਾਮ ਵੈਬਸਾਈਟ ਉਤੇ ਇਹ ਵਿੱਕਰੀ ਲਈ ਉਪਲਬਧ ਨਹੀਂ ਸੀ। ਬਿਨਾਂ ਤਸਵੀਰ ਦੇ ਇਸ ਸੋਲਡ ਆਊਟ (ਵਿਕ ਚੁੱਕੀ) ਦੇ ਵਰਗ ਵਿੱਚ ਪੇਸ਼ ਕਰਦੇ ਹੋਏ ਵੈਬਸਾਈਟ 'ਤੇ ਇਸ ਦਾ ਵੇਰਵਾ ਗੁੱਚੀ ਦੇ ‘ਸਿਰ ਢੱਕਣ ਵਾਲੀ' ਚੀਜ਼ ਦੇ ਤੌਰ 'ਤੇ ਦਿੱਤਾ ਗਿਆ ਸੀ। ਇਸ ਇਸ਼ਤਿਹਾਰ 'ਤੇ ਸਿੱਖ ਭਾਈਚਾਰੇ ਨੇ ਇਤਰਾਜ਼ ਕੀਤਾ ਸੀ, ਜਿਸ ਦੇ ਬਾਅਦ ਨਾਰਦਸਟ੍ਰਾਮ ਨੇ ਮੁਆਫੀ ਮੰਗੀ ਹੈ। ਨਾਰਦਸਟ੍ਰਾਮ ਨੇ ਟਵੀਟ ਕੀਤਾ ਕਿ ਅਸੀਂ ਇਸ ਉਤਪਾਦ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਤੇ ਇਸ ਨੂੰ ਸਾਈਟ ਤੋਂ ਹਟਾ ਦਿੱਤਾ ਹੈ। ਧਾਰਮਿਕ ਤੇ ਸੱਭਿਆਚਾਰਕ ਪ੍ਰਤੀਕਾਂ ਦਾ ਅਪਮਾਨ ਕਰਨਾ ਸਾਡੀ ਨੀਯਤ ਨਹੀਂ ਸੀ। ਅਸੀਂ ਉਸ ਹਰ ਵਿਅਕਤੀ ਜਿਸ ਨੂੰ ਠੇਸ ਪਹੁੰਚੀ ਹੈ, ਤੋ ਮੁਆਫੀ ਮੰਗਦੇ ਹਾਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ