Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਟਰੰਪ ਦੀ ਪਾਰਟੀ ਦੇ ਐਮ ਪੀ ਨੇ ਟਰੰਪ ਉਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ

May 21, 2019 02:50 AM

ਵਾਸ਼ਿੰਗਟਨ, 20 ਮਈ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਦੇ ਇਕ ਪਾਰਲੀਮੈਂਟ ਮੈਂਬਰ ਨੇ ਹੀ ਟਰੰਪ ਉੱਤੇ ਮਹਾਦੋਸ ਚਲਾਉਣ ਦੀ ਮੰਗ ਕੀਤੀ ਹੈ।
ਮਿਸ਼ੀਗਨ ਤੋਂ ਰਿਪਬਲਿਕਨ ਐਮ ਪੀ ਜਸਟਿਨ ਅਮਾਸ਼ ਦਾ ਕਹਿਣਾ ਹੈ ਕਿ ਟਰੰਪ ਦੇ ਕਈ ਕਦਮ ਏਦਾਂ ਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮਹਾਦੋਸ਼ ਚੱਲਣਾ ਚਾਹੀਦਾ ਹੈ। ਅਮਾਸ਼ ਨੇ ਰਾਬਰਟ ਮੂਲਰ ਦੀ ਰਿਪੋਰਟ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਅਟਾਰਨੀ ਜਨਰਲ ਵਿਲੀਅਮ ਬਾਰ 'ਤੇ ਵੀ ਦੋਸ਼ ਲਗਇਆ ਹੈ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਤੇ ਰੂਸ ਦੀ ਗੰਢਤੁੱਪ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਸਰਕਾਰੀ ਵਕੀਲ ਰਾਬਰਟ ਮੂਲਰ ਨੇ 448 ਸਫਿਆਂ ਦੀ ਰਿਪੋਰਟ ਵਿਲੀਅਮ ਨੂੰ ਸੌਂਪੀ ਸੀ। ਬਾਰ ਨੇ ਉਸ ਰਿਪੋਰਟ ਦਾ ਸਾਰ ਪਾਰਲੀਮੈਂਟ 'ਚ ਪੇਸ਼ ਕੀਤਾ ਸੀ, ਜਿਸ ਦਾ ਹਵਾਲਾ ਦਿੰਦਿਆਂ ਟਰੰਪ ਨੇ ਖੁਦ ਨੂੰ ਦੋਸ਼ ਮੁਕਤ ਦੱਸ ਦਿੱਤਾ ਹੈ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੂਲਰ ਨੇ ਆਪਣੀ ਰਿਪੋਰਟ 'ਚ ਕਈ ਵਾਰ ਟਰੰਪ ਉਤੇ ਜਾਂਚ 'ਚ ਰੁਕਾਵਟ ਪਾਉਣ ਤੇ ਰੂਸ ਤੋਂ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਖਿਲਾਫ ਜਾਣਕਾਰੀ ਲੈਣ ਦਾ ਜ਼ਿਕਰ ਕੀਤਾ ਹੈ। ਇਸ ਦੇ ਆਧਾਰ ਉੱਤੇ ਟਰੰਪ 'ਤੇ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ। ਟਰੰਪ ਦੇ ਆਲੋਚਕ ਅਮਾਸ਼ਾ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਅਮਾਸ਼ਾ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਵਿੱਚ ਟਰੰਪ ਦੀ ਉਮੀਦਵਾਰੀ ਨੂੰ ਚੁਣੌਤੀ ਦੇ ਸਕਦੇ ਹਨ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਮੈਨੂੰ ਯਕੀਨ ਹੈ ਕਿ ਕੁਝ ਪਾਰਲੀਮੈਂਟ ਮੈਂਬਰਾਂ ਨੇ ਮੂਲਰ ਦੀ ਰਿਪੋਰਟ ਪੜ੍ਹੀ ਹੈ। ਉਸ ਰਿਪੋਰਟ 'ਚ ਕਈ ਅਜਿਹੇ ਹਵਾਲੇ ਦਿੱਤੇ ਗਏ ਹਨ, ਜਿਥੇ ਟਰੰਪ ਨੇ ਨਿਆਂ 'ਚ ਰੁਕਾਵਟ ਪਾਈ ਹੈ। ਜੇ ਟਰੰਪ ਦੇਸ਼ ਦੇ ਰਾਸ਼ਟਰਪਤੀ ਨਾ ਹੁੰਦੇ ਤਾਂ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਏਨੇ ਸਬੂਤ ਕਾਫੀ ਹੁੰਦੇ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ