Welcome to Canadian Punjabi Post
Follow us on

23

September 2019
ਪੰਜਾਬ

ਨਾਜਾਇਜ਼ ਉਸਾਰੀਆਂ ਦੇ ਮੁੱਦੇ ਤੋਂ ਅਧਿਕਾਰੀ ਅਦਾਲਤ ਵਿੱਚ ਪੇਸ਼

May 19, 2019 02:51 AM

ਜਲੰਧਰ, 18 ਮਈ (ਪੋਸਟ ਬਿਊਰੋ)- ਇਸ ਮਹਾਨਗਰ ਵਿੱਚ ਚੱਲ ਰਹੀਆਂ ਨਾਜਾਇਜ਼ ਉਸਾਰੀਆਂ ਬਾਰੇ ਹਾਈ ਕੋਰਟ ਤੋਂ ਸੰਮਨ ਜਾਰੀ ਹੋਣ ਮਗਰੋਂ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੇਨੂੰ ਪ੍ਰਸ਼ਾਦ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਨਿਗਮ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਮਿਉਂਸਪਲ ਟਾਊਨ ਪਲਾਨਟ ਲਖਵੀਰ ਸਿੰਘ ਨਿੱਜੀ ਤੌਰ 'ਤੇ ਕੱਲ੍ਹ ਹਾਈ ਕੋਰਟ 'ਚ ਪੇਸ਼ ਹੋਏ, ਤਾਂ ਕੋਰਟ ਨੇ ਨਿਗਮ ਦੇ ਵਕੀਲ ਦੀਆਂ ਦਲੀਲਾਂ ਸੁਣਨ ਪਿੱਛੋਂ ਨਾਜਾਇਜ਼ ਉਸਾਰੀਆਂ ਦਾ ਰਿਕਾਰਡ ਤਿਆਰ ਕਰਕੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਦੇ ਕੇ ਅਗਲੀ ਪੇਸ਼ੀ 23 ਜੁਲਾਈ ਰੱਖ ਦਿੱਤੀ ਹੈ।
ਵਰਨਣ ਯੋਗ ਹੈ ਕਿ ਇਸ ਮਹਾਨਗਰ ਵਿੱਚ 93 ਨਾਜਾਇਜ਼ ਇਮਾਰਤਾਂ ਤੋਂ ਇਲਾਵਾ 200 ਨਾਜਾਇਜ਼ ਉਸਾਰੀਆਂ ਬਾਰੇ ਆਰ ਟੀ ਆਈ ਐਕਟੀਵਿਸਟ ਸਿਮਰਨਜੀਤ ਸਿੰਘ ਦੀ ਪਟੀਸ਼ਨ ਉੱਤੇ 17 ਮਈ ਨੂੰ ਅਦਾਲਤ 'ਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ। ਨਿਗਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਸਮੇਂ ਦੌਰਾਨ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਦੀਆਂ 93 ਨਾਜਾਇਜ਼ ਇਮਾਰਤਾਂ ਦੀ ਲਿਸਟ 'ਚੋਂ 35 ਨਾਜਾਇਜ਼ ਇਮਾਰਤਾਂ ਉੱਤੇ ਛਾਪੇ ਮਾਰੇ ਸਨ, ਪਰ ਨਿਗਮ ਨੇ ਇਸ ਤੋਂ ਬਾਅਦ ਬਾਕੀ ਇਮਾਰਤਾਂ ਉੱਤੇ ਕਾਰਵਾਈ ਨਹੀਂ ਕੀਤੀ ਤੇ ਸਗੋਂ ਸ਼ਹਿਰ ਵਿੱਚ ਹੋਰ 220 ਨਾਜਾਇਜ਼ ਉਸਾਰੀਆਂ ਹੋਈਆਂ ਹਨ। ਇਨ੍ਹਾਂ ਬਾਰੇ ਇਸ ਐਕਟੀਵਿਸਟ ਨੇ 2017 ਤੋਂ 2019 ਤੱਕ ਦੀਆਂ ਨਾਜਾਇਜ਼ ਉਸਾਰੀਆਂ ਦੀ ਸ਼ਿਕਾਇਤ ਲੋਕਲ ਬਾਡੀਜ਼ ਵਿਭਾਗ, ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨੂੰ ਕਈ ਵਾਰ ਕੀਤੀ ਸੀ, ਪਰ ਦੋ ਸਾਲ ਦਾ ਸਮਾਂ ਲੰਘਣ 'ਤੇ ਵੀ ਕਾਰਵਾਈ ਨਹੀਂ ਹੋਈ। ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ 23 ਜੁਲਾਈ ਨੂੰ ਰਿਪੋਰਟ ਸਮੇਤ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪਟਾਕਾ ਫੈਕਟਰੀ ਧਮਾਕਾ ਕੇਸ: ਅੱਧ ਵਿਚਾਲੇ ਜਾਂਚ ਛੱਡ ਕੇ ਜਾਂਚ ਅਧਿਕਾਰੀ ਵਿਦੇਸ਼ ਤੁਰ ਗਿਆ
ਪੁਲਸ ਮੁਕਾਬਲਾ ਕੇਸ : ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ
ਕੁਵੈਤ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੂੰ ਫਾਂਸੀ ਦਾ ਹੁਕਮ
ਜਸਟਿਸ ਨਿਰਮਲ ਯਾਦਵ ਦੇ ਪੈਸਾ ਵਸੂਲੀ ਕੇਸ ਦੇ ਦੋ ਹੋਰ ਗਵਾਹ ਮੁੱਕਰ ਗਏ
ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਕਿਤਾਬਾਂ ਤੇ ਲਿਖਤਾਂ ਦਾ ਮਸਲਾ ਹਾਈ ਕੋਰਟ ਵੀ ਜਾ ਪੁੱਜਾ
ਨਾਸਾ ਟੂਰ ਲਿਜਾਣ ਦੇ ਬਹਾਨੇ 67 ਵਿਦਿਆਰਥੀਆਂ ਨਾਲ 84 ਲੱਖ ਦੀ ਠੱਗੀ
10 ਲੱਖ ਰੁਪਏ ਦੇ ਲਾਲਚ ਨੇ ਦੇਸ਼ ਦਾ ਗੱਦਾਰ ਬਣਾਇਆ
ਸਮਾਰਟ ਫੋਨ ਖਰੀਦਣ ਲਈ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ
ਸੁਖਪਾਲ ਖਹਿਰਾ ਵੱਲੋਂ ਮੰਗ ਕਾਲੀ ਸੂਚੀ ਵਿੱਚੋਂ ਕੱਢੇ 312 ਲੋਕਾਂ ਦੇ ਨਾਂ ਜਨਤਕ ਕਰੋ
ਪੰਜਾਬ ਸਰਕਾਰ ਨੇ ਮਾਹਰ ਡਾਕਟਰਾਂ ਦੀ ਸੇਵਾ ਮੁਕਤੀ ਉਮਰ 65 ਸਾਲ ਕੀਤੀ