Welcome to Canadian Punjabi Post
Follow us on

10

December 2019
ਪੰਜਾਬ

ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਚੋਣ ਕਮਿਸ਼ਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ

May 18, 2019 09:15 AM

ਚੰਡੀਗੜ੍ਹ, 17 ਮਈ, (ਪੋਸਟ ਬਿਊਰੋ)- ਪਾਰਲੀਮੈਂਟ ਚੋਣਾਂ ਦੇਆਖਰੀ ਗੇੜ ਵਿੱਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦਾ ਪ੍ਰਚਾਰ 17 ਮਈ ਸ਼ਾਮ ਨੂੰ 6 ਵਜੇ ਬੰਦ ਹੋਣ ਪਿੱਛੋਂ ਆਦਰਸ਼ ਚੋਣ ਜ਼ਾਬਤੇ ਦੀਆਂ ਸਭ ਪਾਬੰਦੀਆਂ ਲਾਗੂ ਹੋ ਗਈਆਂ ਹਨ। ਇਸ ਬਾਰੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਚੋਣ ਪ੍ਰਚਾਰ ਬੰਦ ਹੋਣ ਪਿੱਛੋਂਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਇਸ ਹਲਕੇ ਦੇ ਵੋਟਰਾਂ ਤੋਂ ਬਿਨਾਂ ਉਮੀਦਵਾਰਾਂ ਲਈ ਪ੍ਰਚਾਰ ਕਰਨ ਆਏ ਸਿਆਸੀ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਹਲਕੇ ਵਿੱਚੋਂ ਨਿਕਲਣਾ ਪਵੇਗਾ।
ਇਸ ਬਾਰੇ ਚੋਣ ਅਧਿਕਾਰੀਆਂ ਨੇ ਕਿਹਾ ਕਿਜਿਸ ਹਲਕੇ ਵਿੱਚ ਲੋਕ ਸਭਾਵੋਟਾਂ ਪੈ ਰਹੀਆਂ ਹਨ, ਉਸ ਹਲਕੇ ਦੇ ਚੁਣੇ ਹੋਏ ਐੱਮ ਪੀ ਜਾਂ ਐੱਮ ਐੱਲ ਏ ਜਾਂ ਉਮੀਦਵਾਰ ਓਥੋਂ ਦੇ ਵੋਟਰ ਨਾ ਵੀ ਹੋਣ ਤਾਂ ਉਨ੍ਹਾਂ ਨੂੰ ਹਲਕੇ ਤੋਂ ਬਾਹਰ ਜਾਣਨੂੰਨਹੀਂ ਕਿਹਾ ਜਾ ਸਕਦਾ। ਜ਼ਾਬਤਾ ਲਾਗੂ ਕਰਨ ਲਈ ਪ੍ਰਸ਼ਾਸਨ ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਹੇਠਲੇ ਖੇਤਰ ਵਿਚਲੇ ਕਮਿਊਨਿਟੀ ਸੈਂਟਰ/ ਧਰਮਸ਼ਾਲਾ/ ਗੈਸਟ ਹਾਊਸ ਅਤੇ ਹੋਰ ਅਜਿਹੀਆਂ ਥਾਵਾਂ ਦੀ ਚੈਕਿੰਗ ਕੀਤੀ ਜਾਵੇ ਤੇ ਓਥੇ ਠਹਿਰੇ ਲੋਕਾਂ ਦੀ ਸੂਚੀਵੇਖ ਕੇ ਪਛਾਣ ਪੱਤਰ ਦੇਖੇ ਜਾਣ। ਉਨ੍ਹਾਂਕਿਹਾ ਕਿ ਚੋਣ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਜਿਨ੍ਹਾਂ ਸਿਆਸੀ ਆਗੂਆਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ, ਉਹ ਚੋਣ ਪ੍ਰਚਾਰ ਬੰਦ ਹੋਣ ਪਿੱਛੋਂ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਮਿਥੇ ਸਮੇਂ ਤਕ ਜਿਸ ਹਲਕੇ ਵਿੱਚ ਉਨ੍ਹਾਂ ਦੀ ਵੋਟ ਹੈ, ਉਥੇ ਰਹਿਣ, ਪਰ ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂਅਤੇ ਚੋਣ ਲੜਦੀਆਂ ਪਾਰਟੀਆਂ ਦੇ ਸੂਬਾ ਪ੍ਰਧਾਨਾਂ ਉੱਤੇ ਲਾਗੂ ਨਹੀਂ ਹੋਣਗੇ, ਫਿਰ ਵੀ ਉਹ ਇਸ ਦੌਰਾਨ ਪਾਰਟੀ ਦੇ ਸੂਬਾ ਮੁੱਖ ਦਫ਼ਤਰ ਤੇ ਆਪਣੀ ਰਿਹਾਇਸ਼, ਜਿਸ ਬਾਰੇ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੋਵੇ, ਵਿਚਾਲੇ ਹੀ ਆ-ਜਾ ਸਕਦੇ ਹਨ। ਇਸ ਦੌਰਾਨ ਬਲਕ ਐੱਸ ਐੱਮ ਐੱਸ, ਸੋਸ਼ਲ ਮੀਡੀਆ ਅਤੇ ਆਈਵੀਆਰ ਐੱਸ ਮੈਸੇਜ ਰਾਹੀਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਪ੍ਰਚਾਰ ਉੱਤੇਪਾਬੰਦੀ ਰਹੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਮੀ ਬਾਈ ਨਾਲ ਠੱਗੀ, ਏਅਰਪੋਰਟ ਜਾ ਕੇ ਪਤਾ ਲੱਗਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ ਸਿੰਘ ਉੱਤੇਮੋੜਵਾਂ ਵਾਰ
ਅਮਰਿੰਦਰ ਸਿੰਘ ਵੱਲੋਂ ਅਕਾਲੀ ਆਗੂਆਂ ਵਿਰੁੱਧ ਬਦਮਾਸ਼ਾਂ ਨਾਲ ਸੰਬੰਧਰੱਖਣ ਦਾ ਦੋਸ਼
ਰਣਜੀਤ ਕਤਲ ਕੇਸ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲਦੇ ਕੇਸਵਿੱਚ ਜੱਜ ਬਦਲਣ ਦੀ ਮੰਗ ਉੱਠੀ
ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁੱਖੀਆਂ ਵਲੋਂ ਚੰਡੀਗੜ੍ਹ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ
ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਤੋਂ ਉਠਾਇਆ ਪਰਦਾ
ਵਿਜੀਲੈਂਸ ਨੇ 20,000 ਦੀ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਦਬੋਚਿਆ
ਕੈ. ਅਮਰਿੰਦਰ ਵੱਲੋਂ ਡੀ.ਜੀ.ਪੀ. ਨੂੰ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਜਾਂਚ ਦੇ ਆਦੇਸ਼
ਅੰਕਿਤਾ ਟੈਲੀ ਸ਼ਾਪਿੰਗ ਦਾ ਮਾਲਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ
ਡਾਕਟਰੀ ਇਮਤਿਹਾਨ ਦੇ ਦੌਰਾਨ ਕੱਕਾਰਾਂ ਤੋਂ ਪਾਬੰਦੀ ਹਟਾਉਣ ਦੇ ਹੁਕਮ