Welcome to Canadian Punjabi Post
Follow us on

10

December 2019
ਭਾਰਤ

ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ

May 18, 2019 09:12 AM

* ਮੈਂ ਕਦੇ ਸਾਧਵੀ ਨੂੰ ਮੁਆਫ਼ ਨਹੀਂ ਕਰ ਸਕਾਂਗਾ: ਮੋਦੀਨਵੀਂ ਦਿੱਲੀ, 17 ਮਈ, (ਪੋਸਟ ਬਿਊਰੋ)- ਇਸ ਵਾਰ ਦੀਆਂ ਪਾਰਲੀਮੈਂਟ ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ ਹੋਣ ਤੋਂ ਪਹਿਲਾਂ ਭੋਪਾਲ ਹਲਕੇਤੋਂਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੌਡਸੇ ਨੂੰ ਦੇਸ਼ਭਗਤ ਕਹੇ ਜਾਣ ਉੱਤੇ ਹੰਗਾਮਾ ਸ਼ੁਰੂ ਹੋ ਗਿਆ ਤਾਂਇਸ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਭਾਵੇਂ ਸਾਧਵੀ ਨੇ ਇਸ ਮੁੱਦੇ ਉੱਤੇ ਮੁਆਫ਼ੀ ਮੰਗ ਲਈ ਹੈ, ਪਰ ਉਹ ਖੁਦ ਸਾਧਵੀ ਪ੍ਰਗਿਆ ਨੂੰ ਆਪਣੇ ਮਨ ਤੋਂ ਕਦੇ ਮੁਆਫ਼ ਨਹੀਂ ਕਰ ਸਕਣਗੇ।
ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਅਤੇ ਨਾਥੂਰਾਮ ਗੌਡਸੇਬਾਰੇ ਜੋ ਗੱਲਾਂ ਕੀਤੀਆਂ ਗਈਆਂ ਹਨ, ਉਹ ਬਹੁਤ ਖਰਾਬ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਗੱਲਾਂ ਪੂਰੀ ਤਰ੍ਹਾਂ ਨਫ਼ਰਤ ਦੇ ਯੋਗ ਹਨ। ਚੰਗੇ ਸਮਾਜ ਵਿੱਚਇਹ ਗੱਲਾਂ ਨਹੀਂ ਚੱਲਦੀਆਂ।ਨਰਿੰਦਰ ਮੋਦੀ ਨੇ ਕਿਹਾ ਕਿ ਭਾਵੇਂ ਇਸ ਬਾਰੇ ਉਨ੍ਹਾਂ (ਸਾਧਵੀ ਪ੍ਰਗਿਆ ਅਤੇ ਕੇਂਦਰੀ ਮੰਤਰੀ ਅਨੰਤ ਹੇਗੜੇ) ਨੇ ਮੁਆਫ਼ੀ ਮੰਗ ਲਈ ਹੈ, ਪਰ ਮੈਂ ਆਪਣੇ ਮਨੋਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰ ਸਕਾਂਗਾ।
ਵਰਨਣ ਯੋਗ ਹੈ ਕਿ ਸਾਧਵੀ ਪ੍ਰਗਿਆ ਨੇ ਵੀਰਵਾਰ ਨੂੰ ਬਿਆਨ ਦਿੱਤਾ ਸੀ ਕਿ ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ, ਜਿਸ ਉੱਤੇਭਾਜਪਾ ਦੀ ਕਾਫੀ ਭੰਡੀ ਹੋਈ ਤੇ ਵਿਰੋਧੀਆਂ ਨੇ ਉਸ ਨੂੰ ਕਰੜੇ ਹੱਥੀਂ ਲਿਆ ਸੀ। ਇਸਤੋਂ ਬਾਅਦ ਸਾਧਵੀ ਪ੍ਰਗਿਆ ਨੇ ਮੁਆਫ਼ੀ ਮੰਗ ਲਈ, ਪਰ ਉਦੋਂ ਤੱਕ ਵਿਵਾਦ ਵਧ ਚੁੱਕਾ ਸੀ। ਉਸ ਦੇ ਬਾਅਦ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਾ ਬਿਆਨ ਆਇਆ ਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ, ਪਰ ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੇ ਮੰਤਰੀ ਅਨੰਤ ਹੇਗੜੇ ਨੇ ਟਵੀਟ ਕਰ ਕੇ ਸਾਧਵੀ ਪ੍ਰਗਿਆ ਦੇ ਬਚਾਅ ਲਈਕਹਿ ਦਿੱਤਾ ਕਿ ਇਸ ਸਮੇਂ ਚੱਲ ਰਹੀ ਬਹਿਸ ਨਾਲ ਨਾਥੂਰਾਮ ਗੌਡਸੇ ਨੂੰ ਖੁਸ਼ੀ ਹੋਵੇਗੀ। ਬਾਅਦ ਵਿੱਚ ਉਸ ਨੇ ਆਪਣੇ ਬਿਆਨ ਤੋਂ ਪਲਟੀ ਮਾਰੀ ਅਤੇ ਕਿਹਾ ਕਿ ਉਨ੍ਹਾਂ ਦਾ ਟਵਿੱਟਰ ਕਿਸੇ ਨੇ ਹੈਕ ਕਰ ਲਿਆ ਸੀ।
ਚੋਣਾਂ ਦੇ ਆਖਰੀ ਪੜਾਅ ਵਿੱਚ ਪਾਰਟੀ ਦੀ ਵਿਗੜ ਰਹੀ ਸਥਿਤੀ ਪਿੱਛੋਂ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਇੱਕ ਟਵੀਟ ਕਰ ਕੇ ਇਨ੍ਹਾਂ ਦੋਵਾਂ ਬਿਆਨਾਂ ਤੋਂਫਾਸਲਾ ਵਿਖਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਬਿਆਨ ਸਨ, ਪਾਰਟੀ ਦਾ ਉਨ੍ਹਾਂ ਨਾਲ ਸੰਬੰਧ ਨਹੀਂ ਹੈ। ਅਮਿਤ ਸ਼ਾਹ ਨੇ ਲਿਖਿਆ ਕਿ ਭਾਜਪਾ ਦੀ ਅਨੁਸ਼ਾਸਨੀ ਕਮੇਟੀ ਉਨ੍ਹਾਂ ਦੇ ਵਿਰੁੱਧ ਐਕਸ਼ਨ ਲਵੇਗੀ। ਉਂਜ ਸਿਰਫ ਸਾਧਵੀ ਪ੍ਰਗਿਆ ਅਤੇ ਕੇਂਦਰੀ ਮੰਤਰੀ ਅਨੰਤ ਹੇਗੜੇ ਨਹੀਂ,ਭਾਜਪਾ ਦੇ ਨੇਤਾ ਅਨਿਲ ਸੌਮਿਤਰ ਨੇ ਵੀ ਅਜਿਹਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ‘ਪਾਕਿਸਤਾਨ ਦਾ ਰਾਸ਼ਟਰਪਿਤਾ’ ਕਹਿ ਦਿੱਤਾ ਤਾਂ ਉਸਦੇ ਖਿਲਾਫ ਤੁਰੰਤ ਐਕਸ਼ਨ ਲੈਂਦੇ ਹੋਏ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ