Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ

May 17, 2019 09:03 AM

ਵਾਸ਼ਿੰਗਟਨ, 16 ਮਈ, (ਪੋਸਟ ਬਿਊਰੋ)- ਵਪਾਰ ਖੇਤਰ ਵਿੱਚੇ ਚੀਨ ਨਾਲ ਵਿਵਾਦ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਅਮਰੀਕੀ ਕੰਪਨੀਆਂ ਨੂੰ ਵਿਦੇਸ਼ ਵਿਚ ਬਣੇ ਟੈਲੀਕਾਮ ਦੇ ਸਮਾਨ ਲਾਉਣ ਤੋਂ ਰੋਕਣ ਹੁਕਮ ਉੱਤੇ ਦਸਤਖਤ ਕੀਤੇ ਹਨ। ਇਹ ਸਾਮਾਨ ਕੌਮੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ। ਅਮਰੀਕਾ ਨੇ ਇਹ ਕਦਮ ਚੀਨ ਦੀ ਵੱਡੀ ਟੈਲੀਕਾਮ ਕੰਪਨੀ ਹੁਆਵੇਈ ਨੂੰ ਅਮਰੀਕੀ ਨੈੱਟਵਰਕ ਤੋਂ ਦੂਰ ਰੱਖਣ ਲਈ ਚੁੱਕਿਆ ਹੈ।
ਇਸ ਸੰਬੰਧ ਵਿੱਚ ਅਮਰੀਕੀ ਸਰਕਾਰ ਦਾ ਇਹ ਤਾਜ਼ਾ ਹੁਕਮ ਅਗਲੇ ਦਿਨਾਂ ਵਿਚ ਲਾਗੂ ਹੋ ਜਾਵੇਗਾ। ਇਸ ਪਿੱਛੋਂ ਹੁਆਵੇਈ ਨੂੰ ਅਮਰੀਕੀ ਟੈਕਨੀਕ ਖਰੀਦਣ ਲਈ ਅਮਰੀਕਾ ਸਰਕਾਰ ਤੋਂ ਲਾਇਸੈਂਸ ਲੈਣ ਦੀ ਲੋੜ ਹੋਵੇਗੀ। ਅਮਰੀਕਾ ਦੇ ਵਪਾਰ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਓਰੋ (ਬੀ ਆਈ ਐਸ) ਨੇ ਐਲਾਨ ਕੀਤਾ ਹੈ ਕਿ ਹੁਆਵੇਈ ਟੈਕਨਾਲੋਜੀ ਕੰਪਨੀ ਲਿਮਟਿਡ ਅਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਬੀ ਆਈ ਐਸ ਇਸ ਸੂਚੀ ਵਿਚ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਹਿੱਤਾਂ ਦੇ ਖਿਲਾਫ ਕੰਮ ਕਰਦੀਆਂ ਵਿਦੇਸ਼ੀ ਯੂਨਿਟਾਂ: ਵਿਅਕਤੀ, ਕੰਪਨੀ, ਕਾਰੋਬਾਰ, ਖੋਜ ਸੰਸਥਾਵਾਂ ਜਾਂ ਸਰਕਾਰੀ ਸੰਗਠਨ ਨੂੰ ਸ਼ਾਮਲ ਕਰਦਾ ਹੈ। ਜੇ ਵਿਕਰੀ ਜਾਂ ਟਰਾਂਸਫਰ ਅਮਰੀਕੀ ਸੁਰੱਖਿਆ ਜਾਂ ਵਿਦੇਸ਼ੀ ਨੀਤੀ ਦਾ ਨੁਕਸਾਨ ਕਰਨ ਵਾਲੀ ਹੋਵੇ ਤਾਂ ਲਾਇਸੈਂਸ ਦੇਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ। ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਹੋਣ ਉੱਤੇ ਇਹ ਕਦਮ ਲਾਗੂ ਹੋਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਵਪਾਰ ਸਮਝੌਤੇ ਦੇ ਲੀਹ ਉੱਤੇਪੈਣ ਦੀ ਸੰਭਾਵਨਾ ਨੂੰ ਇਕ ਵਾਰ ਫਿਰ ਸ਼ੱਕ ਦੇ ਘੇਰੇ ਵਿਚ ਲਿਆ ਕੇ ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੇ ਖਿਲਾਫ ਇਹ ਕਦਮ ਉਸ ਸਮੇਂਚੁੱਕਿਆ ਹੈ, ਜਦੋਂ ਚੀਨ ਨਾਲ ਉਸ ਦੀ ਗੱਲਬਾਤ ਚੱਲਦੀ ਹੈ। ਇਸ ਤੋਂ ਪਹਿਲਾਂ ਜਦੋਂ ਚੀਨ ਦੇ ਨੁਮਾਇੰਦੇ ਗੱਲਬਾਤ ਲਈ ਵਾਸ਼ਿੰਗਟਨ ਆਏ ਤਾਂ ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਾਮਾਨ ਉੱਤੇਇੰਪੋਰਟ ਡਿਊਟੀ ਵਧਾ ਕੇ 10 ਤੋਂ 25 ਫੀਸਦੀ ਕਰ ਦਿੱਤੀ ਸੀ। ਟਰੰਪ ਨੇ ਬੁੱਧਵਾਰ ਨੂੰ ਅਮਰੀਕੀ ਟੈਕਨੀਕ ਉੱਤੇ ਖਤਰੇ ਦਾ ਹਵਾਲਾ ਦੇ ਕੇ ਕੌਮੀ ਆਫਤ ਐਲਾਨ ਕਰ ਦਿੱਤਾ ਅਤੇ ਐਗਜ਼ੀਕਿਊਟਿਵ ਆਰਡਰ ਦੇ ਰਾਹੀਂ ਇਹ ਐਲਾਨ ਕੀਤਾ ਹੈ। ਇਹ ਦੇ ਜਾਰੀ ਹੋਣ ਪਿੱਛੋਂ ਵਪਾਰ ਮੰਤਰੀ ਵਿਲਬਰ ਰਾਸ ਨੂੰ ਅਧਿਕਾਰ ਹੈ ਕਿ ਅਜਿਹੇ ਲੈਣ-ਦੇਣ ਉੱਤੇ ਪਾਬੰਦੀ ਲਾ ਸਕਣਗੇ, ਜਿਹੜੇ ਅਮਰੀਕੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਆਦੇਸ਼ ਦੇ ਜਾਰੀ ਹੁੰਦੇ ਸਾਰ ਅਮਰੀਕਾ ਦੇ ਵਪਾਰ ਮੰਤਰਾਲੇ ਨੇ ਹੁਆਵੇਈ ਅਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬੀ ਆਈ ਐਸਦੀ ਸੰਸਥਾਨ ਬਲੈਕ ਲਿਸਟ ਵਿਚ ਸ਼ਾਮਲ ਕਰ ਦਿੱਤਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ