Welcome to Canadian Punjabi Post
Follow us on

23

September 2019
ਟੋਰਾਂਟੋ/ਜੀਟੀਏ

ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ

May 17, 2019 08:54 AM

ਬਰੈਂਪਟਨ, 16 ਮਈ (ਪੋਸਟ ਬਿਊਰੋ) : ਓਨਟਾਰੀਓ ਦਾ ਮੈਂਟਲ ਹੈਲਥ ਕੇਅਰ ਸਿਸਟਮ ਡਿਸਕਨੈਕਟ ਹੋ ਚੁੱਕਿਆ ਹੈ। ਇਸ ਨਾਲ ਮਰੀਜ਼ਾਂ ਤੇ ਪਰਿਵਾਰਾਂ ਨੂੰ ਉਹ ਕੇਅਰ ਤੇ ਸੇਵਾਵਾਂ ਨਹੀਂ ਮਿਲ ਰਹੀਆਂ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਇਸ ਨਾਲ ਓਨਟਾਰੀਓ ਦੇ ਕਈ ਲੋਕਾਂ ਨੂੰ ਹੁਣ ਭੰਬਲਭੂਸੇ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੰਕਟ ਪੈਣ ਉੱਤੇ ਹੀ ਉਹ ਮੈਂਟਲ ਹੈਲਥ ਕੇਅਰ ਤੱਕ ਆਪਣੇ ਆਪ ਪਹੁੰਚ ਕਰ ਰਹੇ ਹਨ। ਬਹੁਤ ਸਾਰੇ ਓਨਟਾਰੀਓ ਵਾਸੀਆਂ ਨੂੰ ਜਿਨ੍ਹਾਂ ਮੈਂਟਲ ਹੈਲਥ ਤੇ ਅਡਿਕਸ਼ਨਜ਼ ਸੇਵਾਵਾਂ ਦੀ ਲੋੜ ਹੈ ਉਸ ਲਈ ਲੰਮਾਂ ਸਮਾਂ ਉਡੀਕ ਕਰਨੀ ਪੈਂਦੀ ਹੈ। ਇਸ ਪਹੁੰਚ ਕਾਰਨ ਓਨਟਾਰੀਓ ਦੇ ਪਰਿਵਾਰ ਟੁੱਟ ਰਹੇ ਹਨ ਤੇ ਇਹ ਉਨ੍ਹਾਂ ਲਈ ਸਹੀ ਵੀ ਨਹੀਂ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਓਨਟਾਰੀਓ ਸਰਕਾਰ ਮੈਂਟਲ ਹੈਲਥ ਤੇ ਅਡਿਕਸ਼ਨ ਸਰਵਿਸਿਜ ਪ੍ਰੋਵਿੰਸ ਭਰ ਵਿੱਚ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੂਰਾ ਜੋ਼ਰ ਲਾ ਰਹੀ ਹੈ।
ਇਸ ਦੌਰਾਨ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਹਲਕੇ ਬਰੈਂਪਟਨ ਸਾਊਥ ਵਿੱਚ ਸਥਿਤ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ-ਪੀਲ ਡਫਰਿਨ ਬ੍ਰਾਂਚ ਨੂੰ ਮੈਂਟਲ ਹੈਲਥ ਤੇ ਅਡਿਕਸ਼ਨ ਚੈਲੈਂਜਿਜ਼ ਤੋਂ ਪ੍ਰਭਾਵਿਤ ਲੋਕਾਂ, ਪਰਿਵਾਰਾਂ ਤੇ ਕੇਅਰਗਿਵਰਜ਼ ਦੀ ਮਦਦ ਲਈ 2,375,700 ਡਾਲਰ ਹਾਸਲ ਹੋਣਗੇ। 50 ਸਾਲ ਤੋਂ ਵੀ ਵੱਧ ਸਮੇਂ ਤੋਂ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ-ਪੀਲ ਡਫਰਿਨ ਬ੍ਰਾਂਚ ਮੈਂਟਲ ਇੱਲਨੈੱਸ ਤੋਂ ਪ੍ਰਭਾਵਿਤ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਤੇ ਮੈਂਟਲ ਹੈਲਥ ਦੇ ਮੁੱਦਿਆਂ ਉੱਤੇ ਕੈਨੇਡੀਅਨਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰ ਰਹੀ ਹੈ। ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਸਾਡੀ ਸਰਕਾਰ ਮੈਂਟਲ ਹੈਲਥ ਤੇ ਅਡਿਕਸ਼ਨ ਸਬੰਧੀ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਜ਼ੋਰ ਲਾ ਰਹੀ ਹੈ।
ਉਨ੍ਹਾਂ ਆਖਿਆ ਕਿ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ-ਪੀਲ ਡਫਰਿਨ ਬ੍ਰਾਂਚ ਨੂੰ ਦਿੱਤੇ ਜਾਣ ਵਾਲੇ ਇਹ ਵਾਧੂ ਫੰਡ ਮੈਂਟਲ ਹੈਲਥ ਤੋਂ ਪ੍ਰਭਾਵਿਤ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਲਈ ਖਰਚ ਕੀਤੇ ਜਾਣਗੇ ਤੇ ਇਸ ਨਾਲ ਬਰੈਂਪਟਨ ਵਿੱਚ ਮਜ਼ਬੂਤ ਮੈਂਟਲ ਹੈਲਥ ਸਿਸਟਮ ਕਾਇਮ ਕਰਨ ਵਿੱਚ ਮਦਦ ਮਿਲੇਗੀ। ਇਹ ਨਿਵੇਸ਼ ਓਨਟਾਰੀਓ ਦੇ ਸਿਸਟਮ ਵਿਚਲੇ ਖੱਪੇ ਨੂੰ ਪੂਰਾ ਕਰਨ ਲਈ ਰਾਖਵੇਂ ਰੱਖੇ ਗਏ 174 ਮਿਲੀਅਨ ਡਾਲਰ ਦਾ ਹੀ ਹਿੱਸਾ ਹੈ। ਸਰਕਾਰ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਹਰ ਸਾਲ ਇਹ ਫੰਡ ਮੁਹੱਈਆ ਕਰਵਾਇਆ ਕਰੇਗੀ। 174 ਮਿਲੀਅਨ ਡਾਲਰ ਵਿੱਚੋਂ 30 ਮਿਲੀਅਨ ਡਾਲਰ ਓਨਟਾਰੀਓ ਭਰ ਵਿੱਚ ਚਾਈਲਡ ਐਂਡ ਯੂਥ ਮੈਂਟਲ ਹੈਲਥ ਸਰਵਿਸਿਜ਼ ਲਈ, 27 ਮਿਲੀਅਨ ਡਾਲਰ ਓਨਟਾਰੀਓ ਦੇ ਐਜੂਕੇਸ਼ਨ ਸਿਸਟਮ ਲਈ ਰਾਖਵੇਂ ਰੱਖੇ ਗਏ ਹਨ। ਇਸ ਨਾਲ ਸਿੱਧੇ ਤੌਰ ਉੱਤੇ ਸਕੂਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਫਾਇਦਾ ਹੋਵੇਗਾ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ