Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

‘ਪਾਣੀਪਤ’ ਵਿੱਚ ਸੰਜੇ ਦੱਤ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ ਅਰਜੁਨ

May 17, 2019 08:48 AM

ਅਰਜੁਨ ਕਪੂਰ ਅੱਜਕੱਲ੍ਹ ਫਿਲਮ ‘ਇੰਡੀਆਜ਼ ਮੋਸਟ ਵਾਂਟਿਡ’ ਨਾਲ ਚਰਚਾ ਵਿੱਚ ਹਨ। ਇਸ ਦੇ ਇਲਾਵਾ ਉਹ ਪੀਰੀਅਡ ਡਰਾਮਾ ਫਿਲਮ ‘ਪਾਣੀਪਤ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦੇ ਬਾਰੇ ਉਸ ਨੇ ਕਿਹਾ, ‘ਪਾਣੀਪਤ’ ਐਕਸ਼ਨ ਫਿਲਮ ਹੈ। ਕੁਝ ਦਿਨ ਚੰਗੇ ਹੁੰਦੇ ਹਨ ਤੇ ਕੁਝ ਮੁਸ਼ਕਲ। ‘ਪਾਣੀਪਤ' ਨਾਲ ਇਹ ਚੰਗੀਆਂ ਯਾਦਾਂ ਹਨ, ਪਰੰਤੂ ਮੈਂ ਥੱਕ ਗਿਆ ਹਾਂ ਤੇ ਇਸ ਦੇ ਬਾਅਦ ਵੀ ਮੈਨੂੰ ਆਪਣੀ ਫਿਲਮ ‘ਇੰਡੀਆਜ਼ ਮੋਸਟ ਵਾਂਟਿਡ’ ਦੇ ਪ੍ਰਮੋਸ਼ਨ ਦੇ ਲਈ ਜਾਣਾ ਹੈ। ‘ਪਾਣੀਪਤ’ ਵਿੱਚ ਸੰਜੇ ਦੱਤ ਨਾਲ ਸਕਰੀਨ ਸ਼ੇਅਰ ਕਰਨਾ ਯਾਦਗਾਰ ਮੌਕਾ ਹੈ। ਫਿਲਮ ਵਿੱਚ ਸੰਜੇ ਨੇ ਨਕਾਰਾਤਮਕ ਭੂਮਿਕਾ ਨਿਭਾਈ ਹੈ। ਉਸ ਦੇ ਕਿਰਦਾਰ ਨੂੰ ਲੈ ਕੇ ਅਰਜੁਨ ਕਹਿੰਦੇ ਹਨ, ‘‘ਸੰਜੂ ਸਰ ਉਨ੍ਹਾਂ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੂੰ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ। ਅਸੀਂ ਸਾਰੇ ਉਨ੍ਹਾਂ ਨੂੰ ਦੇਖਦੇ ਹੋਏ ਵੱਡੇ ਹੋਏ ਹਾਂ। ਅਸੀਂ ਉਨ੍ਹਾਂ ਨੂੰ ਬਤੌਰ ਕਲਾਕਾਰ ਤਾਂ ਜਾਣਦੇ ਹੀ ਹਾਂ, ਨਾਲ ਹੀ ਉਹ ਨਿੱਜੀ ਜੀਵਨ ਵਿੱਚ ਵੀ ਇੱਕ ਬਹੁਤ ਵਧੀਆ ਇਨਸਾਨ ਹਨ।”
ਅਰਜੁਨ ਨੇ ਅੱਗੇ ਦੱਸਿਆ, ‘‘ਉਹ ਬੱਚੇ ਦੀ ਤਰ੍ਹਾਂ ਹਨ ਅਤੇ ਬਹੁਤ ਦਿਆਲੂ ਵੀ। ਅਜਿਹੇ ਵਿੱਚ ਉਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਉਹ ਫਿਲਮ ਵਿੱਚ ਵਿਲੇਨ ਦੀ ਭੂਮਿਕਾ ਵਿੱਚ ਹਨ। ਸੈਟ 'ਤੇ ਤੁਹਾਡੇ ਨਾਲ ਬੱਚਿਆਂ ਵਾਂਗ ਖੇਡਦੇ ਹਨ ਤੇ ਤੁਸੀਂ ਭੁੱਲ ਜਾਓਗੇ ਕਿ ਤੁਸੀਂ ਸ਼ਦਾਸ਼ਿਵ ਰਾਓ ਭਾਊ ਦੀ ਭੂਮਿਕਾ ਵਿੱਚ ਤੇ ਉਹ ਅਹਿਮਦ ਸ਼ਾਹ ਅਬਦਾਲੀ ਦੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ