Welcome to Canadian Punjabi Post
Follow us on

10

December 2019
ਭਾਰਤ

ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ

May 17, 2019 08:40 AM

ਪੁਰੀ, 16 ਮਈ (ਪੋਸਟ ਬਿਊਰੋ)- ਜਿੱਥੇ ਕਿਤੇ ਭਿਆਨਕ ਤਬਾਹੀ ਜਾਂ ਕੁਦਰਤੀ ਆਫਤ ਆ ਜਾਵੇ, ਸਿੱਖ ਉਥੇ ਲੋਕਾਂ ਦੀ ਮਦਦ ਲਈ ਪਹੁੰਚ ਜਾਂਦੇੇ ਹਨ। ਸਿੱਖ ਸੰਗਠਨ ਉਦੋਂ ਤੱਕ ਓਥੋਂ ਪਿੱਛੇ ਨਹੀਂ ਮੁੜਦੇ, ਜਦੋਂ ਤੱਕ ਲੋਕਾਂ ਦੀ ਜ਼ਿੰਦਗੀ ਆਮ ਵਾਂਗ ਨਹੀਂ ਹੋ ਜਾਂਦੀ ਅਤੇ ਇਹ ਇੱਕ ਵਾਰ ਫਿਰ ਹੋਇਆ ਹੈ।
ਉੜੀਸਾ ਵਿੱਚ ਬੀਤੀ ਤਿੰਨ ਮਈ ਨੂੰ ਚੱਕਰਵਾਤੀ ਤੂਫਾਨ ਫਨੀ ਨੇ ਤਬਾਹੀ ਮਚਾਈ ਤਾਂ ਇਸ ਤੋਂ ਬਾਅਦ ਹਨੇਰੇ ਵਿੱਚ ਜੀਅ ਰਹੇ ਲੋਕਾਂ ਲਈ ਗੈਰ ਸਰਕਾਰੀ ਸਿੱਖ ਜਥੇਬੰਦੀਆਂ ਲਗਾਤਾਰ ਲੰਗਰ ਚਲਾ ਕੇ ਭੁੱਖਿਆਂ ਦੇ ਪੇਟ ਭਰਨ ਦਾ ਕੰਮ ਕਰ ਰਹੀਆਂ ਹਨ। ਆਈ ਟੀ ਆਈ ਦੇ ਵਿਦਿਆਰਥੀ ਵੀ ਮਸੀਹਾ ਬਣ ਕੇ ਆਏ ਹਨ ਅਤੇ ਉਹ ਘਰ-ਘਰ ਜਾ ਕੇ ਪੱਖੇ, ਟਿਊਬ ਲਾਈਟਾਂ, ਫਰਿੱਜ ਆਦਿ ਬਿਜਲੀ ਦਾ ਸਮਾਨ ਮੁਫਤ ਠੀਕ ਕਰ ਰਹੇ ਹਨ। ਇਸ ਤੂਫਾਨ ਤੋਂ ਬਾਅਦ ਉੜੀਸਾ ਦਾ ਸ਼ਹਿਰ ਪੁਰੀ ਹਨੇਰੇ ਵਿੱਚ ਡੁੱਬ ਗਿਆ ਸੀ, ਜਦ ਕਿ ਰਾਜਧਾਨੀ ਭੁਵਨੇਸ਼ਵਰ ਵਿੱਚ ਬਿਜਲੀ ਪੂਰੀ ਠੱਪ ਹੋ ਗਈ। ਇਸ ਦੇ ਬਾਅਦ ਪ੍ਰਸ਼ਾਸਨ ਸਾਹਮਣੇ ਚੁਣੌਤੀ ਲੋਕਾਂ ਲਈ ਬਿਜਲੀ ਚਲਾਉਣ ਦੀ ਸੀ। ਆਈ ਆਈ ਟੀ ਦੇ 500 ਵਿਦਿਆਰਥੀ ਅਤੇ ਸਿੱਖ ਜਥੇਬੰਦੀ ਰੋਸ਼ਨੀ ਦੀ ਕਿਰਨ ਬਣ ਕੇ ਬਹੁੜੇ। ਉੜੀਸਾ ਖਾਸ ਕਰ ਕੇ ਪੁਰੀ ਵਿੱਚ ਬਿਜਲੀ ਦੀ ਬਹਾਲੀ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਵੱਡੀ ਗਿਣਤੀ ਵਿੱਚ ਹੁਨਰਮੰਦ ਕਾਮੇ ਬੁਲਾਏ ਗਏ ਹਨ ਜਿਨ੍ਹਾਂ ਲਈ ਇੱਕ ਸਮੇਂ ਦੇ ਖਾਣੇ ਦਾ ਜੁਗਾੜ ਯੂਨਾਈਟਿਡ ਸਿੱਖ ਸੰਗਠਨ ਕਰ ਰਿਹਾ ਹੈ।
ਪਿਛਲੇ 20 ਸਾਲਾਂ ਤੋਂ ਭਾਰਤ, ਆਸਟਰੇਲੀਆ, ਅਮਰੀਕਾ, ਕੈਨੇਡਾ ਸਮੇਤ 13 ਦੇਸ਼ਾਂ ਵਿੱਚ ਇਸ ਸੰਗਠਨ ਦੇ 25 ਸਵੈ-ਸੇਵੀ ਇਸ ਵਕਤ ਸਮੁੰਦਰੀ ਕੰਢੇ ਦੇ ਸ਼ਹਿਰ ਪੁਰੀ ਵਿੱਚ ਸਰਰਗਮ ਹਨ। ਉਹ ਆਪਣਾ ਕੰਮ-ਧੰਦਾ ਛੱਡ ਕੇ ਚਾਰ ਮਈ ਨੂੰ ਉੜੀਸਾ ਪਹੁੰਚੇ ਹਨ। ਹਰਜੀਵਨ ਦੀ 15 ਦਿਨ ਦੀ ਬੱਚੀ ਹੈ, ਗੁਰਪਿੰਦਰ ਸਿੰਘ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੈ ਤੇ ਬੰਗਲੌਰ ਤੋਂ ਇੰਜੀਨੀਅਰ ਮਨਜੀਤ ਸਿੰਘ ਨੌਕਰੀ ਤੋਂ ਛੁੱਟੀ ਲੈ ਕੇ ਗਏ ਹਨ। ਗੁਰਦੁਆਰੇ ਵਿੱਚ ਖਾਣਾ ਖੁਦ ਪਕਾਉਂਦੇ ਅਤੇ ਪੁਰੀ ਦੇ ਅੰਦਰੂਨੀ ਇਲਾਕੇ ਵਿੱਚ ਵੰਡਦੇ ਹਨ। ਬਰਨਾਲਾ ਤੋਂ ਆਏ ਪਰਮਿੰਦਰ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਰਿਨੀ ਦੇਵੀ ਬਸਤੀ ਵਿੱਚ ਗਏ, ਜਿੱਥੇ ਲੋਕ ਤਿੰਨ ਦਿਨ ਤੋਂ ਭੁੱਖੇ ਬੈਠੇ ਸਨ। ਇੰਗਲੈਂਡ ਦੀ ਗੈਰ ਸਰਕਾਰੀ ਜਥੇਬੰਦੀ ਏਡ ਦੇ 12 ਸਮਾਜ ਸੇਵੀ 25 ਸਥਾਨਕ ਲੋਕਾਂ ਨੂੰ ਲੈ ਕੇ ਲਗਾਤਾਰ ਕੰਮ ਵਿੱਚ ਜੁਟੇ ਹੋਏ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ