Welcome to Canadian Punjabi Post
Follow us on

19

March 2024
 
ਭਾਰਤ

ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ

May 17, 2019 08:38 AM

ਮਦੁਰਾਇ, 16 ਮਈ (ਪੋਸਟ ਬਿਊਰੋ)- ਨੱਥੂ ਰਾਮ ਗੌਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਦੱਸ ਕੇ ਵਿਵਾਦਾਂ 'ਚ ਘਿਰੇ ਮੱਕਲ ਨਿਧੀ ਮਾਇਅਮ ਪਾਰਟੀ ਦੇ ਬਾਨੀ ਅਤੇ ਅਦਾਕਾਰ ਕਮਲ ਹਾਸਨ ਨੇ ਕੱਲ੍ਹ ਕਿਹਾ ਕਿ ਉਨ੍ਹਾਂ ਨੇ ਸਿਰਫ ਉਹੀ ਕੁਝ ਕਿਹਾ ਹੈ, ਜੋ ‘ਇਤਿਹਾਸਕ ਤੌਰ ਉੱਤੇ ਸੱਚ' ਹੈ। ਅਦਾਕਾਰ ਤੋਂ ਸਿਆਤਦਾਨ ਬਣੇ ਕਮਲ ਹਾਸਨ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਕਿ ਉਹ ਕੋਈ ਚੱਜ ਦਾ ਦੋਸ਼ ਲਾਉਣ।
ਇਸ ਦੌਰਾਨ ਮਦਰਾਸ ਹਾਈ ਕੋਰਟ ਨੇ ਐਮ ਐਨ ਐਮ ਦੇ ਮੁਖੀ ਕਮਲ ਹਾਸਨ ਵੱਲੋਂ ਉਸ ਖਿਲਾਫ ਦਰਜ ਕੇਸ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਬੀ ਪੁਗਾਲੇਂਧੀ ਦੇ ਬੈਂਚ ਨੇ ਕਿਹਾ ਕਿ ਛੁੱਟੀਆਂ ਮੌਕੇ ਇਹੋ ਜਿਹੀ ਪਟੀਸ਼ਨ ਨੂੰ ਤੁਰੰਤ ਪਟੀਸ਼ਨ ਵਜੋਂ ਨਹੀਂ ਲਿਆ ਜਾ ਸਕਦਾ। ਜੱਜ ਨੇ ਕਿਹਾ ਕਿ ਜੇ ਪੇਸ਼ਗੀ ਜ਼ਮਾਨਤ ਦੀ ਕੋਈ ਪਟੀਸ਼ਨ ਆਈ ਹੈ ਤਾਂ ਇਸ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ।
ਤਿਰੁਪੁਰਨਕੁੰਡਰਮ ਨੇੜੇ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਦਾਕਾਰ ਨੇ ਕਿਹਾ, ‘ਮੈਂ ਅਰਾਵਾਕੁਰਿਚੀ ਵਿੱਚ ਜੋ ਕੁਝ ਵੀ ਬੋਲਿਆ, ਉਸ ਲਈ ਉਹ ਨਾਰਾਜ਼ ਹਨ। ਮੈਂ ਉਥੇ ਜੋ ਕੁਝ ਬੋਲਿਆ ਉਹ ਇਤਿਹਾਸਕ ਸੱਚ ਸੀ। ਮੈਂ ਕਿਸੇ ਨੂੰ ਝਗੜੇ ਲਈ ਉਕਸਾਇਆ ਜਾਂ ਭਰਮਾਇਆ ਨਹੀਂ।’ ਹਾਸਨ ਨੇ ਕਿਹਾ, ‘ਤੁਸੀਂ ਅੱਤਵਾਦੀ ਦਾ ਮਤਲਬ ਸਮਝੋ। ਮੈਂ ਦਹਿਸ਼ਤਗਰਦ ਜਾਂ ਕਾਤਲ ਸ਼ਬਦ ਦੀ ਵਰਤੋਂ ਵੀ ਕਰ ਸਕਦਾ ਸੀ, ਅਸੀਂ ਸਰਗਰਮ ਰਾਜਨੀਤੀ ਦੇ ਹਾਮੀ ਹਾਂ ਤੇ ਇਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ।' ਐਮ ਐਨ ਐਮ ਆਗੂ ਨੇ ਕਿਹਾ ਕਿ ਉਹਦੀ ਤਕਰੀਰ ਨੂੰ ਚੋਣਵੇਂ ਰੂਪ ਵਿੱਚ ਸੰਪਾਦਿਤ ਕੀਤਾ ਗਿਆ ਹੈ। ਆਪਣੇ ਵਿਰੋਧੀਆਂ ਬਾਰੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ 'ਤੇ ਲਾਏ ਦੋਸ਼ ‘ਮੇਰੇ ਮੀਡੀਆ ਦੋਸਤਾਂ 'ਤੇ ਵੀ ਲੱਗਦੇ ਹਨ।' ਇਸ ਦੌਰਾਨ ਭਾਜਪਾ ਬਾਰੇ ਹਾਸਨ ਨੇ ਕਿਹਾ ਕਿ ਅਜਿਹੇ ਵਿਸ਼ਿਆਂ ਬਾਰੇ ਜਨਤਕ ਮੀਟਿੰਗਾਂ 'ਚ ਨਹੀਂ ਬੋਲਿਆ ਜਾਂਦਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ ਜੋਸ਼ 'ਚ ਲਾੜੇ ਨੂੰ ਕਾਰ 'ਤੇ ਸਟੰਟ ਕਰਨਾ ਪੈ ਗਿਆ ਭਾਰੀ, ਪੁਲਿਸ ਨੇ ਲਿਆ ਹਿਰਾਸਤ ਵਿਚ ਪਾਕਿਸਤਾਨ 'ਚ ਦਿਲੀਪ ਕੁਮਾਰ ਦਾ ਜੱਦੀ ਘਰ ਖਸਤਾ ਹਾਲਤ ਵਿਚ, ਭਾਰੀ ਮੀਂਹ ਕਾਰਨ ਨੁਕਸਾਨਿਆ ਗਿਆ ਪਾਕਿਸਤਾਨੀਆਂ ਨੂੰ ਭਾਰਤ 'ਚ ਵਸਾਉਣਾ ਚਾਹੁੰਦੇ ਹਨ, ਇਹ ਵੋਟ ਬੈਂਕ ਦੀ ਰਾਜਨੀਤੀ ਹੈ, ਸੀਏਏ `ਤੇ ਬੋਲੇ ਕੇਜਰੀਵਾਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੀਨੀਅਰ ਨੇਤਾ ਦਾਜੀ ਸਾਹਿਬ ਦਾ ਹਾਲ-ਚਾਲ ਪੁੱਛਿਆ ਚੋਣ ਬਾਂਡ 'ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ, ਐੱਸ.ਬੀ.ਆਈ. ਨੂੰ 12 ਮਾਰਚ ਤੱਕ ਆਂਕੜੇ ਦੇਣ ਲਈ ਕਿਹਾ