Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ
 
ਅੰਤਰਰਾਸ਼ਟਰੀ

ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ

May 17, 2019 08:27 AM

ਆਕਲੈਂਡ, 16 ਮਈ (ਪੋਸਟ ਬਿਊਰੋ)- ਜੇਲ੍ਹ ਵਿਭਾਗ ਤੋਂ ‘ਆਫੀਸ਼ੀਅਲ ਇਨਫਰਮੇਸ਼ਨ ਐਕਟ 1982` ਹੇਠ ਮਿਲੀਆਂ ਸੂਚੀਆਂ ਅਨੁਸਾਰ 30 ਅਪ੍ਰੈਲ ਤਕ ਦੀ ਪਹਿਲੀ ਸੂਚੀ ਵਿੱਚ ਭਾਰਤੀ ਨਾਗਰਿਕਤਾ ਵਾਲੇ 2 ਦੋਸ਼ੀ ਰਿਮਾਂਡ ਉਤੇ ਹਨ ਤੇ 7 ਹੋਰ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ। ਰਿਮਾਂਡ ਵਾਲਿਆਂ ਵਿੱਚ ਇਕ ਦਾ ਦੋਸ਼ ਇਮੀਗ੍ਰੇਸ਼ਨ ਫਰਾਡ ਹੈ, ਇਕ ਦਾ ਬੇਈਮਾਨੀ ਨਾਲ ਸਬੰਧ ਹੈ। ਸਜ਼ਾ ਪ੍ਰਾਪਤ ਕਰ ਚੁੱਕਿਆਂ ਵਿੱਚ 3 ਦਾ ਸੈਕਸ ਸ਼ੋਸ਼ਣ ਨਾਲ ਸਬੰਧ ਹੈ ਤੇ ਚਾਰ ਦਾ ਹਿੰਸਾ ਨਾਲ ਹੈ। ਇਕ ਨੂੰ 2 ਤੋਂ 3 ਸਾਲ ਸਜ਼ਾ ਹੋਈ, ਪੰਜਾਂ ਨੂੰ 5 ਤੋਂ 10 ਸਾਲ, ਇਕ ਨੂੰ ਉਮਰ ਕੈਦ ਅਤੇ 2 ਰਿਮਾਂਡ ਉੱਤੇ ਹਨ।
ਇਸ ਬਾਰੇ ਦੂਸਰੀ ਸੂਚੀ ਦੇ ਸਤੰਬਰ 1972 ਤੋਂ 30 ਅਪ੍ਰੈਲ ਤਕ ਜਾਰੀ ਅੰਕੜਿਆਂ ਅਨੁਸਾਰ ਕੁੱਲ 249 ਭਾਰਤੀ ਮੂਲ ਦੇ ਲੋਕ ਅੱਜ ਤਕ ਸਜ਼ਾ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਆਪਣੀ ਸਜ਼ਾ ਭੁਗਤ ਚੁੱਕੇ ਹਨ ਅਤੇ ਕੁਝ ਜੀਵਨ ਭਰ ਲਈ ਤੇ ਰਹਿੰਦੀ ਸਜ਼ਾ ਲਈ ਅੰਦਰ ਹਨ। ਦੋਸ਼ੀਆਂ ਤੇ ਦੋਸ਼ਾਂ ਦੇ ਵੇਰਵੇ ਮੁਤਾਬਕ ਕਾਨੂੰਨੀ ਉਲੰਘਣਾ ਵਿਚ 8, ਚੋਰੀ ਜਾਂ ਸੰਨ੍ਹ ਵਿਚ 18, ਫਰਾਡ ਵਿਚ 45, ਨਸ਼ਿਆਂ ਵਿਚ 4, ਮਿਲਵੇਂ ਦੋਸ਼ਾਂ ਵਿਚ 29, ਜਾਇਦਾਦ ਵਿਚ ਇਕ, ਜਿਨਸੀ ਸ਼ੋਸ਼ਣ ਵਿਚ 39, ਆਵਾਜਾਈ ਬੇਨਿਯਮੀਆਂ ਵਿਚ 54, ਹਿੰਸਾ ਵਿਚ 47 ਤੇ ਹਥਿਆਰਾਂ ਵਿਚ 4 ਦੋਸ਼ੀ ਸਜ਼ਾ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਦੀ ਸਜ਼ਾ ਵਿਚ ਕੁਝ ਨੂੰ 101 ਦੋਸ਼ੀਆਂ ਨੂੰ 6 ਮਹੀਨੇ ਤਕ ਜਾਂ ਘੱਟ, 58 ਨੂੰ 6 ਮਹੀਨੇ ਤੋਂ ਇਕ ਸਾਲ ਤਕ, 37 ਨੂੰ ਇਕ ਤੋਂ 2 ਸਾਲ, 19 ਨੂੰ 2 ਤੋਂ 3 ਸਾਲ, 12 ਨੂੰ 3 ਤੋਂ 5 ਸਾਲ, 17 ਨੂੰ 5 ਤੋਂ 10 ਸਾਲ, 2 ਨੂੰ 10 ਸਾਲ ਤੋਂ ਉਪਰ ਤੇ 3 ਨੂੰ ਉਮਰ ਭਰ ਦੀ ਸਜ਼ਾ ਹੋਈ ਹੈ। ਕੁਝ ਦੋਸ਼ੀਆਂ ਨੂੰ ਇਕ ਤੋਂ ਵੱਧ ਸਜ਼ਾਵਾਂ ਵੀ ਹਨ। ਇਨ੍ਹਾਂ ਅਪਰਾਧਿਕ ਮਾਮਲਿਆਂ ਦੀਆਂ ਖ਼ਬਰਾਂ ਵੇਲੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਬਾਰੇ ਜਾਣਕਾਰੀ ਹੁੰਦੀ ਹੈ ਪਰ ਸਜ਼ਾ ਹੋਣ ਦੇ ਬਾਅਦ ਇਹ ਜਾਣਕਾਰੀ ਵਿਭਾਗ ਜਾਰੀ ਨਹੀਂ ਕਰਦਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ