Welcome to Canadian Punjabi Post
Follow us on

19

September 2019
ਅੰਤਰਰਾਸ਼ਟਰੀ

ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ

May 17, 2019 08:26 AM

ਸਾਨ ਫਰਾਂਸਿਸਕੋ, 16 ਮਈ (ਪੋਸਟ ਬਿਊਰੋ)- ਭਾਰਤ ਸਮੇਤ ਕਈ ਦੇਸ਼ਾਂ ਦੇ ਏਅਰਪੋਰਟ ਉਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਅਪਣਾਈ ਜਾ ਰਹੀ ਹੈ। ਇਹ ਅਮਰੀਕਾ ਦੇ ਸਾਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਸੀ, ਪਰ ਬੁੱਧਵਾਰ ਨੂੰ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ, ਕਿਉਂਕਿ ਇਸ ਨਾਲ ਚਿਹਰਿਆਂ ਦੀ ਗਲਤ ਪਛਾਣ ਹੋ ਰਹੀ ਸੀ।
ਪਤਾ ਲੱਗਾ ਹੈ ਕਿ ਪੁਲਸ ਤੇ ਜਾਂਚ ਏਜੰਸੀਆਂ ਇਸ ਗੱਲ ਤੋਂ ਪਰੇਸ਼ਾਨ ਸਨ ਕਿ ਇਸ ਤਕਨੀਕ ਨਾਲ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਰਹੀਆਂ ਹਨ। ਪੁਲਸ ਤੇ ਜਾਂਚ ਏਜੰਸੀਆਂ ਖਿਲਾਫ ਰੋਜ਼ ਦੋ ਤੋਂ ਤਿੰਨ ਮੁਕੱਦਮੇ ਦਰਜ ਹੋ ਰਹੇ ਸਨ। ਪਿਛਲੇ ਮਹੀਨੇ ਗਲਤ ਪਛਾਣ ਕਾਰਨ ਇਕ ਨੌਜਵਾਨ ਨੇ ਚੋਰੀ ਦੇ ਦੋਸ਼ ਵਿਚ ਫਸਣ ਉਤੇ ਐਪਲ ਕੰਪਨੀ ਦੇ ਖਿਲਾਫ 6,900 ਕਰੋੜ ਦਾ ਕੇਸ ਦਰਜ ਕਰਵਾਇਆ ਸੀ।
ਸਾਨ ਫਰਾਂਸਿਸਕੋ ਦੇ ਬੋਰਡ ਆਫ ਸੁਪਰਵਾਈਜ਼ਰਸ ਨੇ 8 ਦੇ ਬਦਲੇ 1 ਵੋਟ ਨਾਲ ਇਸ ਮਤੇ ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਵੀਡੀਓ ਕਲਿੱਪ ਜਾਂ ਫੋਟੋਗ੍ਰਾਫ ਨਾਲ ਕਿਸੇ ਦੀ ਪਛਾਣ ਦਾ ਪਤਾ ਲਾਉਣ ਦੀ ਆਰਟੀਫੀਸ਼ਲ ਇੰਟੈਲੀਜੈਂਸ ਸਾਫਟਵੇਅਰ ਦੀ ਵਰਤੋਂ ਕਰਨ ਤੋਂ ਜਨਤਕ ਏਜੰਸੀਆਂ ਨੇ ਇਨਕਾਰ ਕਰ ਦਿੱਤਾ ਹੈ। ਗੁਪਤਤਾ ਅਤੇ ਨਾਗਰਿਕ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਲੋਕ ਇਸ ਗੱਲ ਬਾਰੇ ਚਿੰਤਤ ਹਨ ਕਿ ਸਮੂਹਿਕ ਨਿਗਰਾਨੀ ਦੀ ਇਸ ਤਕਨੀਕ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਸਾਨ ਫਰਾਂਸਿਸਕੋ ਵਿੱਚ ਗੂਗਲ, ਐਪਲ ਅਤੇ ਫੇਸਬੁੱਕ ਵਰਗੀਆਂ ਸੰਸਾਰ ਦੀਆਂ ਦਿੱਗਜ ਕੰਪਨੀਆਂ ਹਨ। ਇਨ੍ਹਾਂ ਕੰਪਨੀਆਂ ਦੇ ਇੰਜੀਨੀਅਰਾਂ ਨੇ ਅਜਿਹਾ ਸਿਸਟਮ ਬਣਾਇਆ ਹੈ, ਜਿਹੜੇ ਕਾਰੋਬਾਰ ਤੇ ਗਾਹਕਾਂ ਦੀ ਵਰਤੋਂ ਲਈ ਚਿਹਰਿਆਂ ਦੀ ਪਛਾਣ ਤੇ ਉਨ੍ਹਾਂ ਦਾ ਪਤਾ ਲਾ ਸਕਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ
ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ
ਚੋਣ ਕਮਿਸ਼ਨ ਵੱਲੋਂ ਫੈਸਲਾ: ਮਰੀਅਮ ਨਵਾਜ਼ ਆਪਣੀ ਪਾਰਟੀ ਦੀ ਉਪ ਪ੍ਰਧਾਨ ਬਣੀ ਰਹੇਗੀ
ਈਰਾਨੀ ਆਗੂ ਖੋਮੀਨੀ ਨੇ ਅਮਰੀਕਾ ਨਾਲ ਗੱਲਬਾਤ ਕਰਨੋਂ ਨਾਂਹ ਕੀਤੀ
ਅਮਰੀਕਾ ਨਾਲ ਦੁਬਾਰਾ ਗੱਲਬਾਤ ਲਈ ਤਾਲਿਬਾਨ ਤਿਆਰ
ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਨੇ ਭਾਰਤੀਆਂ ਬਾਰੇ ਵੀਜ਼ਾ ਵਿਵਾਦ ਦੀ ਸਖਤ ਨਿੰਦਾ ਕੀਤੀ
ਪਾਕਿਸਤਾਨ ਨੂੰ ਨਵਾਂ ਝਟਕਾ ਯੂਰਪੀ ਯੂਨੀਅਨ ਨੇ ਕਿਹਾ: ਅਤਿਵਾਦੀ ਚੰਦ ਤੋਂ ਨਹੀਂ ਆਉਂਦੇ
ਵਿੰਗ ਕਮਾਂਡਰ ਅੰਜਲੀ ਸਿੰਘ ਵਿਦੇਸ਼ ਵਿੱਚ ਭਾਰਤੀ ਮਿਸ਼ਨ `ਚ ਪਹਿਲੀ ਮਹਿਲਾ ਫੌਜੀ ਸਫ਼ਾਰਤੀ ਨਿਯੁਕਤ
ਬਿਡੇਨ ਨੇ ਕਿਹਾ: ਗੈਰ-ਗੋਰੇ ਭਾਈਚਾਰੇ ਦਾ ਸੰਘਰਸ਼ ‘ਗੋਰਿਆਂ ਲਈ ਸਮਝਣਾ ਔਖਾ'
ਯੂ ਐੱਨ ਸੰਸਥਾ ਨੇ ਹਾਂਗ ਕਾਂਗ ਦੇ ਮੁਜ਼ਾਹਰਾਕਾਰੀਆਂ ਉੱਤੇ ਪੁਲਸ ਦੇ ਤਸ਼ੱਦਦ ਦੀ ਜਾਂਚ ਲਈ ਕਿਹਾ