Welcome to Canadian Punjabi Post
Follow us on

19

September 2019
ਕੈਨੇਡਾ

ਹੁਆਵੇਈ ਦੀ ਐਗਜ਼ੈਕਟਿਵ ਨੂੰ ਬਚਾਉਣ ਲਈ ਚੀਨ ਖੁੱਲ੍ਹ ਕੇ ਸਾਹਮਣੇ ਆਇਆ

May 17, 2019 01:58 AM

ਚੀਨ ਨੇ ਪਹਿਲਾਂ ਤੋਂ ਹੀ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਸਮੀ ਤੌਰ ਉੱਤੇ ਕੀਤਾ ਗ੍ਰਿਫਤਾਰ


ਬੀਜਿੰਗ, 16 ਮਈ (ਪੋਸਟ ਬਿਊਰੋ) : ਚੀਨ ਵੱਲੋਂ ਪਹਿਲਾਂ ਤੋਂ ਹੀ ਨਜ਼ਰਬੰਦ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਸਮੀ ਤੌਰ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਟੈਲੀਕਾਮ ਐਗਜੈ਼ਕਟਿਵ ਨੂੰ ਰਿਹਾਅ ਕਰਵਾਉਣ ਲਈ ਕੈਨੇਡਾ ਉੱਤੇ ਦਬਾਅ ਪਾਉਣ ਵਾਸਤੇ ਚੀਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਉੱਤੇ ਸਟੇਟ ਸਕਿਊਰਿਟੀ ਵਿੱਚ ਰੁਕਾਵਟ ਪਾਉਣ ਦੇ ਚਾਰਿਜਜ਼ ਪਹਿਲਾਂ ਹੀ ਲਾਏ ਜਾ ਚੁੱਕੇ ਸਨ ਪਰ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਲੂ ਕੈਂਗ ਨੇ ਵੀਰਵਾਰ ਨੂੰ ਆਖਿਆ ਕਿ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਕਥਿਤ ਤੌਰ ਉੱਤੇ ਸਟੇਟ ਸੀਕ੍ਰੇਟ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਲੂ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਹਮੇਸ਼ਾਂ ਕਾਨੂੰਨ ਦੀ ਪਾਲਣਾ ਹੀ ਕਰਦੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਦੀ ਲੀਗਲ ਕੰਸਟ੍ਰਕਸ਼ਨ ਸਬੰਧੀ ਕੈਨੇਡਾ ਕੋਈ ਗੈਰਜਿ਼ੰਮੇਵਰਾਨਾ ਟਿੱਪਣੀ ਨਹੀਂ ਕਰੇਗਾ ਤੇ ਨਾ ਹੀ ਇਸ ਮਾਮਲੇ ਨੂੰ ਨਿਆਂਇਕ ਤੌਰ ਉੱਤੇ ਹੈਂਡਲ ਕਰਨ ਦੇ ਤਰੀਕੇ ਉੱਤੇ ਹੀ ਕੋਈ ਟੀਕਾ ਟਿੱਪਣੀ ਕਰੇਗਾ।
ਇਸ ਤੋਂ ਇਲਾਵਾ ਲੂ ਨੇ ਕੋਈ ਹੋਰ ਵੇਰਵਾ ਨਹੀਂ ਦਿੱਤਾ। ਕੋਵਰਿਗ ਸਾਬਕਾ ਕੈਨੇਡੀਅਨ ਡਿਪਲੋਮੈਟ ਹੈ ਤੇ ਉਹ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਵਿਖੇ ਮਾਹਿਰ ਵੀ ਹੈ ਤੇ ਸਪੇਵਰ ਇੱਕ ਕਾਰੋਬਾਰੀ ਹੈ, ਜਿਸ ਨੂੰ ਉੱਤਰੀ ਕੋਰੀਆ ਵਿੱਚ ਲੰਮਾਂ ਤਜ਼ਰਬਾ ਹਾਸਲ ਹੈ। ਇਸ ਤੋਂ ਪਹਿਲਾਂ ਚੀਨ ਦੋਵਾਂ ਉੱਤੇ ਚੀਨ ਦੇ ਗੁਪਤ ਦਸਤਾਵੇਜ਼ ਚੋਰੀ ਕਰਨ ਦੀ ਸਾਜਿ਼ਸ਼ ਰਚਣ ਦਾ ਦੋਸ਼ ਲਾ ਚੁੱਕਿਆ ਹੈ। ਦੋਵਾਂ ਨੂੰ 10 ਦਸੰਬਰ ਨੂੰ ਮੈਂਗ ਵੈਨਜ਼ੋਊ, ਜੋ ਕਿ ਟੈਲੀਕਾਮ ਜਾਇੰਟ ਹੁਆਵੇਈ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੀ ਨਜ਼ਰਬੰਦ ਕੀਤਾ ਗਿਆ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਮੁਕਾਬਲੇ ਕਿਫਾਇਤੀ ਹਾਊਸਿੰਗ ਉੱਤੇ 19 ਫੀ ਸਦੀ ਘੱਟ ਖਰਚ ਰਹੇ ਹਨ ਟਰੂਡੋ
ਨੌਰਥ ਯੌਰਕ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ
ਬਾਰਡਰ ਸਕਿਊਰਿਟੀ ਵੱਲੋਂ 40 ਕਿੱਲੋ ਅਫੀਮ ਬਰਾਮਦ
ਹੁਣ ਤੱਕ ਹੈਕ ਨਹੀਂ ਕੀਤਾ ਗਿਆ ਵੋਟਿੰਗ ਡਾਟਾ : ਚੀਫ ਇਲੈਕਟੋਰਲ ਅਧਿਕਾਰੀ
ਬਰੈਂਪਟਨ ਨੌਰਥ ਪਹੁੰਚਣ ਉੱਤੇ ਸ਼ੀਅਰ ਦਾ ਨਿੱਘਾ ਸਵਾਗਤ
ਰਿੱਬਨ ਕੱਟ ਕੇ ਵਾਅਨ ਵਿੱਚ ਨਾਇਗਰਾ ਯੂਨੀਵਰਸਿਟੀ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ
ਕੈਨੇਡੀਅਨਾਂ ਨੂੰ ਟੈਲੀਕੌਮ ਕੰਪਨੀਆਂ ਦੇ ਵੱਡੇ ਬਿੱਲਾਂ ਤੋਂ ਬਚਾਉਣ ਲਈ ਐਨਡੀਪੀ ਨੇ ਐਲਾਨੀ ਯੋਜਨਾ
ਸ੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਨੇ ਭਾਰਤ ਦੇ ਟੋਰਾਂਟੋ ਮਿਸ਼ਨ ’ਚ ਕੌਂਸਲ ਜਨਰਲ ਦਾ ਅਹੁਦਾ ਸੰਭਾਲਿਆ
ਬਿਆਂਕਾ ਐਂਡਰੀਸਕੂ ਨੂੰ ਕੀਅ ਟੂ ਦ ਸਿਟੀ ਨਾਲ ਨਵਾਜਿਆ ਗਿਆ
ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ