Welcome to Canadian Punjabi Post
Follow us on

19

September 2019
ਕੈਨੇਡਾ

ਬੀਸੀ ਦੇ ਹੋਟਲਾਂ ਵਿੱਚ ਨੋਰੋਵਾਇਰਸ ਆਊਟਬ੍ਰੇਕ ਕਾਰਨ 100 ਤੋਂ ਵੱਧ ਲੋਕ ਬਿਮਾਰ ਪਏ

May 17, 2019 01:58 AM

ਵੈਨਕੂਵਰ, 16 ਮਈ (ਪੋਸਟ ਬਿਊਰੋ) : ਵੀਕੈਂਡ ਉੱਤੇ ਵੈਨਕੂਵਰ ਏਰੀਆ ਦੇ ਦੋ ਹੋਟਲਾਂ ਵਿੱਚ ਸ਼ੱਕੀ ਨੋਰੋਵਾਇਰਸ ਆਊਟਬ੍ਰੇਕ ਫੈਲਣ ਕਾਰਨ 100 ਤੋਂ ਵੀ ਵੱਧ ਲੋਕ ਬਿਮਾਰ ਪੈ ਗਏ ਹਨ।
ਐਨਵਾਇਰਮੈਂਟ ਹੈਲਥ ਲਈ ਵੈਨਕੂਵਰ ਕੋਸਟਲ ਹੈਲਥ ਦੀ ਮੈਨੇਜਰ ਕਲਾਡੀਆ ਕੁਰਜ਼ੈਕ ਨੇ ਦੱਸਿਆ ਕਿ ਸੈ਼ਰੇਟਨ ਵੈਨਕੂਵਰ ਏਅਰਪੋਰਟ ਹੋਟਲ ਤੇ ਹਿਲਟਨ ਵੈਨਕੂਵਰ ਏਅਰਪੋਰਟ ਹੋਟਲ ਨੂੰ ਇਸ ਵਾਇਰਸ ਤੋਂ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਨੋਰੋਵਾਇਰਸ ਦੀ ਪੁਸ਼ਟੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਸ ਦੇ ਨਤੀਜੇ ਅਗਲੇ ਹਫਤੇ ਤੱਕ ਨਹੀਂ ਆ ਜਾਂਦੇ।
ਏਅਰਪੋਰਟ ਉੱਤੇ ਸੈਰੇਟਨ ਦੇ ਜਨਰਲ ਮੈਨੇਜਰ ਸਟੀਵ ਵੇਅਨੌਟ ਦਾ ਕਹਿਣਾ ਹੈ ਕਿ ਹੋਟਲਾਂ ਵੱਲੋਂ ਆਪਣੇ ਸਾਰੇ ਫਰਸ, ਕਿਚਨ, ਪਬਲਿਕ ਸਪੇਸਿਜ ਤੇ ਗੈਸਟ ਰੂਮਜ ਨੂੰ ਸਾਫ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਹੋਟਲ ਉਦੋਂ ਤੱਕ ਨਹੀਂ ਖੋਲ੍ਹੇ ਜਾਣਗੇ ਜਦੋਂ ਤੱਕ ਉਨ੍ਹਾਂ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਉਹ ਪੂਰੀ ਤਰ੍ਹਾਂ ਸੇਫ ਹਨ ਤੇ ਹੈਲਥ ਅਧਿਕਾਰੀ ਉਨ੍ਹਾਂ ਨੂੰ ਹਰੀ ਝੰਡੀ ਨਹੀਂ ਦੇ ਦਿੰਦੇ।
ਵੇਅਨੌਟ ਨੇ ਆਖਿਆ ਕਿ ਵਾਇਰਸ ਦੇ ਸਰੋਤਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਹਿਲਟਨ ਹੋਟਲ ਤੱਕ ਸੰਪਰਕ ਨਹੀਂ ਕੀਤਾ ਜਾ ਸਕਿਆ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵਾਂ ਦੇ ਮੁਕਾਬਲੇ ਕਿਫਾਇਤੀ ਹਾਊਸਿੰਗ ਉੱਤੇ 19 ਫੀ ਸਦੀ ਘੱਟ ਖਰਚ ਰਹੇ ਹਨ ਟਰੂਡੋ
ਨੌਰਥ ਯੌਰਕ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ
ਬਾਰਡਰ ਸਕਿਊਰਿਟੀ ਵੱਲੋਂ 40 ਕਿੱਲੋ ਅਫੀਮ ਬਰਾਮਦ
ਹੁਣ ਤੱਕ ਹੈਕ ਨਹੀਂ ਕੀਤਾ ਗਿਆ ਵੋਟਿੰਗ ਡਾਟਾ : ਚੀਫ ਇਲੈਕਟੋਰਲ ਅਧਿਕਾਰੀ
ਬਰੈਂਪਟਨ ਨੌਰਥ ਪਹੁੰਚਣ ਉੱਤੇ ਸ਼ੀਅਰ ਦਾ ਨਿੱਘਾ ਸਵਾਗਤ
ਰਿੱਬਨ ਕੱਟ ਕੇ ਵਾਅਨ ਵਿੱਚ ਨਾਇਗਰਾ ਯੂਨੀਵਰਸਿਟੀ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ
ਕੈਨੇਡੀਅਨਾਂ ਨੂੰ ਟੈਲੀਕੌਮ ਕੰਪਨੀਆਂ ਦੇ ਵੱਡੇ ਬਿੱਲਾਂ ਤੋਂ ਬਚਾਉਣ ਲਈ ਐਨਡੀਪੀ ਨੇ ਐਲਾਨੀ ਯੋਜਨਾ
ਸ੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਨੇ ਭਾਰਤ ਦੇ ਟੋਰਾਂਟੋ ਮਿਸ਼ਨ ’ਚ ਕੌਂਸਲ ਜਨਰਲ ਦਾ ਅਹੁਦਾ ਸੰਭਾਲਿਆ
ਬਿਆਂਕਾ ਐਂਡਰੀਸਕੂ ਨੂੰ ਕੀਅ ਟੂ ਦ ਸਿਟੀ ਨਾਲ ਨਵਾਜਿਆ ਗਿਆ
ਸ਼ੀਅਰ ਵੱਲੋਂ ਯੂਨੀਵਰਸਲ ਟੈਕਸ ਕੱਟ ਦਾ ਐਲਾਨ