Welcome to Canadian Punjabi Post
Follow us on

10

December 2019
ਮਨੋਰੰਜਨ

ਕਰੀਨਾ ਦੇ ਲਈ ਇਰਫਾਨ ਹਨ ਸਭ ਤੋਂ ਵੱਡੇ ਖਾਨ

May 16, 2019 09:45 AM

ਪਿੱਛੇ ਜਿਹੇ ਅਭਿਨੇਤਾ ਇਰਫਾਨ ਖਾਨ ਫਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਬਾਰੇ ਚਰਚਾ ਵਿੱਚ ਆਏ। ਇਹ ਫਿਲਮ 2017 ਵਿੱਚ ਆਈ ਉਨ੍ਹਾਂ ਦੀ ਫਿਲਮ ‘ਹਿੰਦੀ ਮੀਡੀਅਮ’ ਦਾ ਸੀਕਵਲ ਹੈ। ਉਨ੍ਹਾਂ ਦੇ ਨਾਲ ਫਿਲਮ ਵਿੱਚ ਫੀਮੇਲ ਲੀਡ ਦੇ ਰੂਪ ਵਿੱਚ ਕਰੀਨਾ ਕਪੂਰ ਖਾਨ ਵੀ ਹੈ। ਕਰੀਨਾ ਨੇ ਬਾਲੀਵੁੱਡ ਨੇ ਤਿੰਨਾਂ ਖਾਨਾਂ ਯਾਨੀ ਆਮਿਰ, ਸ਼ਾਹਰੁਖ ਅਤੇ ਸਲਮਾਨ ਦੇ ਨਾਲ ਕੰਮ ਕੀਤਾ ਹੈ ਅਤੇ ਉਹ ਪਹਿਲੀ ਵਾਰ ਇਰਫਾਨ ਦੇ ਨਾਲ ਕੰਮ ਕਰ ਰਹੀ ਹੈ।
ਉਸ ਨਾਲ ਕੰਮ ਕਰਨ ਦੇ ਅਨੁਭਵ ਦੇ ਆਧਾਰ 'ਤੇ ਕਰੀਨਾ ਨੇ ਇਰਫਾਨ ਨੂੰ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਖਾਨ ਦੱਸਿਆ ਹੈ। ਇਰਫਾਨ ਦੇ ਨਾਲ ਕੰਮ ਕਰਨ ਦੀ ਖੁਸ਼ੀ ਬਿਆਨ ਕਰਦੇ ਹੋਏ ਕਰੀਨਾ ਨੇ ਕਿਹਾ, ‘‘ਮੈਂ ਇਸ ਫਿਲਮ ਦੇ ਲਈ ਕਾਫੀ ਉਤਸ਼ਾਹਤ ਹਾਂ। ਮੈਂ ਸਾਰੇ ਖਾਨਾਂ ਆਮਿਰ, ਸਲਮਾਨ, ਸ਼ਾਹਰੁਖ ਅਤੇ ਸੈਫ ਨਾਲ ਕੰਮ ਕੀਤਾ ਹੈ, ਪਰ ਮੇਰੇ ਲਈ ਇਰਫਾਨ ਖਾਨ ਦੇ ਨਾਲ ਕੰਮ ਕਰਨਾ ਨਾ ਕੇਵਲ ਮਾਣ ਦੀ, ਬਲਕਿ ਫਾਇਦੇ ਦੀ ਵੀ ਗੱਲ ਹੈ।”

Have something to say? Post your comment