Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕਿਸਮਤ 'ਤੇ ਨਹੀਂ, ਮਿਹਨਤ 'ਤੇ ਭਰੋਸਾ ਕਰਦੀ ਹੈ ਕ੍ਰਿਤੀ ਖਰਬੰਦਾ

May 16, 2019 09:43 AM

ਸਾਊਥ ਦੀਆਂ ਫਿਲਮਾਂ ਵਿੱਚ ਨਾਂਅ ਖੱਟਣ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਪਛਾਣ ਕਾਇਮ ਕਰ ਚੁੱਕੀ ਕ੍ਰਿਤੀ ਖਰਬੰਦਾ ਦੀਆਂ ਅਗਲੀਆਂ ਫਿਲਮਾਂ ਵਿੱਚ ‘ਹਾਊਸ ਫੁੱਲ 4’ ਅਤੇ ‘ਪਾਗਲਪੰਤੀ’ ਸ਼ਾਮਲ ਹਨ। ਕਰੀਅਰ ਵਿੱਚ ਅੱਜ ਤੱਕ ਦੀ ਆਪਣੀ ਸਫਲਤਾ ਦਾ ਸਿਹਰਾ ਉਹ ਆਪਣੀ ਮਿਹਨਤ ਨੂੰ ਦਿੰਦੀ ਅਤੇ ਕਹਿੰਦੀ ਹੈ, ‘‘ਮੈਂ ਕਿਸਮਤ ਦੀ ਥਾਂ ਮਿਹਨਤ ਨੂੰ ਮਹੱਤਵ ਦਿੰਦੀ ਹਾਂ। ਜੇ ਤੁਸੀਂ ਮਿਹਨਤ ਨਾ ਕਰੋਗੇ ਤਾਂ ਕਿਸਮਤ ਦਾ ਚੰਗਾ ਹੋਣ 'ਤੇ ਵੀ ਕੁਝ ਨਹੀਂ ਹੋਵੇਗਾ। ਸਾਕਾਰਾਤਮਕ ਵੰਡੋ, ਤਾਂ ਹੀ ਤੁਹਾਡੇ ਜੀਵਨ ਵਿੱਚ ਵੀ ਸਾਕਾਰਾਤਮਕਤਾ ਆਏਗੀ।” ਉਹ ਮੰਨਦੀ ਹੈ ਕਿ ਸਟਾਰ ਕਲਾਕਾਰਾਂ ਨਾਲ ਫਿਲਮਾਂ ਕਰਨ ਨਾਲ ਕਰੀਅਰ ਤੇਜ਼ੀ ਨਾਲ ਅੱਗੇ ਵਧਦਾ ਹੈ, ਪਰ ਉਸ ਦੀ ਰਾਏ ਵਿੱਚ ਚੰਗੀ ਸਕ੍ਰਿਪਟ ਵਾਲੀਆਂ ਘੱਟ ਫਿਲਮਾਂ ਕਰਨਾ ਵੱਧ ਫਾਇਦੇਮੰਦ ਹੈ, ਇਸ ਲਈ ਚੰਗੇ ਕੰਟੈਂਟ ਅਤੇ ਚੰਗੇ ਕਿਰਦਾਰ ਵਾਲੀਆਂ ਫਿਲਮਾਂ ਹੀ ਕਰਨਾ ਚਾਹੁੰਦੀ ਹੈ।
ਇੰਡਸਟਰੀ ਵਿੱਚ ਇੰਨੇ ਸਾਲ ਗੁਜ਼ਾਰ ਕੇ ਕ੍ਰਿਤੀ ਅਭਿਨੈ ਦੀ ਸ਼ੁਰੂਆਤ ਬਾਰੇ ਦੱਸਦੀ ਹੈ, ‘‘ਮੈਂ ਪੰਜਾਬਣ ਹਾਂ ਦਿੱਲੀ ਦੀ, ਜਦੋਂ ਤਿੰਨ ਸਾਲ ਦੀ ਸੀ, ਉਦੋਂ ਸਾਡਾ ਪਰਵਾਰ ਬੰਗਲੌਰ ਚਲਾ ਗਿਆ ਸੀ। ਮੇਰੀ ਪੜ੍ਹਾਈ ਲਿਖਾਈ ਤੇ ਪਾਲਣ-ਪੋਸ਼ਣ ਉਥੇ ਹੋਇਆ। ਮੈਂ ਆਪਣੀ ਦਾਦੀ ਕਾਰਨ ਚਾਰ ਸਾਲ ਦੀ ਉਮਰ ਤੋਂ ਮਾਡਲਿੰਗ ਕਰਨ ਲੱਗੀ ਸੀ। ਜਦੋਂ ਮੈਂ 18 ਦੀ ਹੋਈ ਤਾਂ ਮੇਰੇ ਇੱਕ ਪ੍ਰੋਡਕਟ ਦੀ ਮਾਡਲਿੰਗ ਦਾ ਪੋਸਟਰ ਦੇਖ ਕੇ ਤੇਲਗੂ ਫਿਲਮ ‘ਬੋਨੀ’ ਦੇ ਨਿਰਦੇਸ਼ਕ ਨੇ ਫੋਨ ਉਤੇ ਮੈਨੂੰ ਫਿਲਮ ਦਾ ਆਫਰ ਦਿੱਤਾ, ਜਿਸ ਨੂੰ ਮੈਂ ਮਨ੍ਹਾ ਕਰ ਦਿੱਤਾ ਕਿਉਂਕਿ ਉਨ੍ਹੀਂ ਦਿਨੀਂ ਮੈਂ ਵਿਆਹ ਦੇ ਸੁਫਨੇ ਦੇਖ ਰਹੀ ਸੀ।” ਕ੍ਰਿਤੀ ਨੇ ਕਿਹਾ, ‘‘ਉਸ ਸਮੇਂ ਮੋਬਾਈਲ ਦਾ ਜ਼ਮਾਨਾ ਨਹੀਂ ਸੀ, ਇਸ ਲਈ ਉਸ ਨਿਰਦੇਸ਼ਕ ਨੇ ਸਾਡੇ ਲੈਂਡਲਾਈਨ ਨੰਬਰ 'ਤੇ ਕਈ ਵਾਰ ਫੋਨ ਕੀਤਾ। ਉਦੋਂ ਮੇਰੀ ਮਾਂ ਅਤੇ ਦਾਦੀ ਨੇ ਕਿਹਾ ਕਿ ਇੰਨੇ ਪਿਆਰ ਨਾਲ ਫਿਲਮ ਦਾ ਆਫਰ ਦੇ ਰਿਹਾ ਹੈ, ਨਾਂਹ ਨਾ ਕਰ। ਇੱਕ ਫਿਲਮ ਕਰ ਲਓ, ਹੋਰ ਨਾ ਕਰੀਂ। ਮੈਂ ਫਿਲਮ ਕੀਤੀ, ਪਰ ਫਲਾਪ ਰਹੀ। ਮੈਂ ਫਿਲਮਾਂ ਨੂੰ ਬਾਏ-ਬਾਏ ਕਹਿ ਕੇ ਪੜ੍ਹਾਈ ਪੂਰੀ ਕਰਨ ਲੱਗੀ, ਪਰ ਫਿਲਮ ਦੇ ਆਫਰ ਆਉਣੇ ਬੰਦ ਨਹੀਂ ਹੋਏ। ਇਸ ਲਈ ਇੱਕ ਸਾਲ ਬਾਅਦ ਮੈਂ ਦੁਬਾਰਾ ਫਿਲਮਾਂ ਕਰਨ ਲੱਗੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ।” ਅਭਿਨੇਤਰੀ ਬਣਨ ਤੋਂ ਬਾਅਦ ਖੁਦ 'ਚ ਆਏ ਬਦਲਾਅ 'ਤੇ ਉਹ ਕਹਿੰਦੀ ਹੈ, ‘‘ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਇਹ ਕਿ ਮੇਰੇ ਮਾਂ ਪਿਓ ਨੂੰ ਮੇਰੇ ਉਤੇ ਮਾਣ ਹੋਣ ਲੱਗਾ। ਅਸੀਂ ਮੱਧਵਰਗੀ ਪਰਵਾਰ ਤੋਂ ਹਾਂ। ਮੇਰੇ ਹੀਰੋਇਨ ਬਣਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਪਹਿਲੀ ਵਾਰ ਬਿਜ਼ਨਸ ਕਲਾਸ ਵਿੱਚ ਹਵਾਈ ਯਾਤਰਾ ਕੀਤੀ ਤਾਂ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੋਇਆ। ਅਸੀਂ ਤਾਂ ਕਦੇ ਹਵਾਈ ਜਹਾਜ਼ ਵਿੱਚ ਚੜ੍ਹਨ ਦਾ ਸੁਪਨਾ ਵੀ ਨਹੀਂ ਦੇਖਿਆ ਸੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ