Welcome to Canadian Punjabi Post
Follow us on

20

August 2019
ਪੰਜਾਬ

ਬਠਿੰਡਾ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਨਰਿੰਦਰ ਮੋਦੀ ਨੂੰ ਜ਼ੋਰ ਨਾਲ ਸਿਆਸੀ ਰਗੜਾ ਫੇਰਿਆ

May 15, 2019 09:08 AM

* ਨਵਜੋਤ ਸਿੱਧੂ ਵੀ ਗਰਜਿਆ: ਬਾਦਲਾਂ ਦਾ ਤਖ਼ਤਾ ਪਲਟਾ ਕੇ ਰਹੂੰਗਾ

ਬਠਿੰਡਾ, 14 ਮਈ, (ਪੋਸਟ ਬਿਊਰੋ)- ਪਾਰਲੀਮੈਂਟ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਸੀਟ ਤੋਂ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰ ਆਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਪ੍ਰਿਅੰਕਾ ਗਾਂਧੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਵਿਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਾ ਕੇ ਕੀਤੀਤੇ ਫਿਰ ਅਪਣੇ ਵਿਰੋਧੀਆਂ ਅਤੇ ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਅਦਬੀ, ਨੋਟਬੰਦੀ, ਜੀ ਐਸ ਟੀ ਅਤੇ ਕਰਜ਼ਾ ਮਾਫ਼ੀ ਦੇ ਮੁੱਦਿਆ ਉੱਤੇ ਘੇਰਿਆ ਤੇ ਜ਼ੋਰਦਾਰ ਸਿਆਸੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਅਤੇ ਹੱਸ ਕੇ ਕੀਤਾ ਹੈ, ਮੈਂ ਪੰਜਾਬੀਆਂ ਦੀ ਧਰਤੀ ਤੇ ਪੰਜਾਬੀ ਕੌਮ ਨੂੰ ਸਲਾਮ ਕਰਦੀ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਸਦਾ ਖੁਸ਼ ਰਹਿ ਕੇ ਚੜ੍ਹਦੀ ਕਲਾ ਵਿਚ ਰਹਿੰਦੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਨੇ ਬਾਕੀ ਦਾ ਭਾਸ਼ਣ ਹਿੰਦੀ ਵਿਚ ਸ਼ੁਰੂ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਵੱਲ ਸਿੱਧੇ ਜ਼ੋਰਦਾਰ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੈਂ ਸੁਣਿਆ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਏਥੇ ਆਏ ਸੀ ਤੇ ਇਸੇ ਮੈਦਾਨ ਵਿਚ ਉਨ੍ਹਾਂ ਦੀ ਮੀਟਿੰਗ ਹੋਈ ਸੀ ਤੇ ਇਹ ਵੀ ਸੁਣਿਆ ਹੈ ਕਿ ਉਨ੍ਹਾਂ ਦੇ ਝੂਠ ਬੋਲਣ ਦੇ ਸਿਲਸਿਲੇ ਦਾ ਜਵਾਬ ਬਠਿੰਡਾ ਦੇ ਆਸਮਾਨ ਨੇ ਦਿਤਾ ਸੀ। ਉਨ੍ਹਾਂ ਕਿਹਾ ਕਿ ਹਨੇਰੀ ਹੋਵੇ ਜਾਂ ਤੂਫ਼ਾਨ, ਬੱਦਲ ਹੋਣ ਜਾਂ ਮੀਂਹ ਪਵੇ, ਲੋਕਾਂ ਨੂੰ ਮੋਦੀ ਦੀ ਸੱਚਾਈ ਤੇ ਕਚਿਆਈ ਸਮਝ ਆ ਗਈ ਹੈ।
ਗੱਲ ਨੂੰ ਅੱਗੇ ਵਧਾਉਂਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਗੱਲਾਂ ਕਰਨੀਆਂ ਆਉਂਦੀਆਂ ਤੇ ਵੱਡੇ ਵਾਅਦੇ ਕਰਨੇ ਆਉਂਦੇ ਹਨ, ਪਰ ਅਮਲ ਵਿੱਚ ਕੁਝ ਨਹੀਂ ਲੱਭਦਾ। ਸਾਲ 2014 ਵਿਚ ਮੋਦੀ ਨੇ 15-15 ਲੱਖ ਰੁਪਏ ਹਰ ਭਾਰਤੀ ਦੇ ਖਾਤੇ ਵਿਚ ਪਾਉਣ ਦੀ ਗੱਲ ਕਹੀ, ਪਰ ਕਿਸੇ ਦੇ ਖਾਤੇ ਕੁਝ ਨਹੀਂ ਪਿਆ। ਮੋਦੀ ਨੇ ਕਿਹਾ ਸੀ ਕਿ ਹਰ ਸਾਲ ਨੌਜਵਾਨਾਂ ਲਈ 2 ਕਰੋੜ ਰੁਜ਼ਗਾਰ ਪੈਦਾ ਕਰਨਗੇ, ਪਰ ਉਲਟਾ 5 ਕਰੋੜ ਰੁਜ਼ਗਾਰ ਖਤਮ ਹੋ ਗਏ। ਇਨ੍ਹਾਂ ਦੀ ਨੋਟਬੰਦੀ ਨੀਤੀ ਨਾਲ 50 ਲੱਖ ਰੁਜ਼ਗਾਰ ਘਟ ਗਏ, ਮੋਦੀ ਦੇ ਰਾਜ ਵਿਚ 24 ਲੱਖ ਸਰਕਾਰੀ ਪੋਸਟਾਂ ਖ਼ਾਲੀ ਪਈਆਂ ਹਨ। ਨਾ ਕਿਸਾਨਾਂ ਨੂੰ ਰਾਹਤ ਮਿਲੀ ਤੇ ਨਾ ਉਨ੍ਹਾਂ ਦੀ ਆਮਦਨੀ ਦੁੱਗਣੀ ਹੋਈ, ਸਗੋਂ ਇਨ੍ਹਾਂ ਦੇ ਰਾਜ ਵਿਚ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼-ਵਿਦੇਸ਼ ਦੇ ਦੌਰੇ ਕੀਤੇ, ਪਰ ਭਾਰਤ ਦੇਸ਼ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ 5 ਮਿੰਟ ਨਹੀਂ ਕੱਢ ਸਕੇ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਰਕੇ ਕਿਹਾ ਕਿ ਦੁਨੀਆਂ ਭਰ ਤੋਂ ਕਾਲਾ ਧਨ ਵਾਪਸ ਆ ਜਾਵੇਗਾ,ਇੱਕ ਪੈਸਾ ਨਹੀਂ ਆਇਆ, ਸਗੋਂ ਲੋਕਾਂ ਨੂੰ ਬੈਂਕਾਂ ਅੱਗੇ ਲਾਈਨਾਂ ਵਿਚ ਖੜੋਣਾ ਪੈ ਗਿਆ, ਪਰ ਇਕ ਵੀ ਭਾਜਪਾ ਆਗੂ ਲਾਈਨਾਂ ਵਿਚ ਖੜਾ ਨਹੀਂ ਹੋਇਆ, ਇਕ ਵੀ ਅਮੀਰ ਉਦਯੋਗਪਤੀ ਲਾਈਨ ਵਿਚ ਨਹੀਂ ਲੱਗਾ, ਸਿਰਫ਼ ਇਕ ਨੇਤਾ ਰਾਹੁਲ ਗਾਂਧੀਨੂੰ ਛੱਡ ਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਗੁੰਮਰਾਹ ਕਰਨ ਦੀ ਰਾਜਨੀਤੀ ਨਹੀਂ।
ਇਸ ਦੌਰਾਨ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਉੱਤੇ ਤਿੱਖੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲਾਂ ਨੂੰ ਏਥੋਂ ਭਜਾਉਣਾ ਪਵੇਗਾ ਤੇ ਇਸ ਵਾਰ ਉਹ ਪੰਜਾਬ ਨੂੰ ਬਚਾਉਣ ਲਈ ਪ੍ਰਿਅੰਕਾ ਗਾਂਧੀ ਦੇ ਨਿਰਦੇਸ਼ਾਂ ਮੁਤਾਬਕ ਬਠਿੰਡਾ ਸੀਟ ਤੋਂ 17 ਮਈ ਤੱਕਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀਆਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਰਾਜਾ ਵੜਿੰਗ ਨੇ ਕਿਹਾ ਤਾਂ 10 ਰੈਲੀਆਂ ਕਰਨਗੇ, ਪਰ ਬਾਦਲਾਂ ਦਾ ਤਖ਼ਤਾ ਪਲਟਣਗੇ। ਸਿੱਧੂ ਨੇ ਪ੍ਰਣ ਲੈ ਕੇ ਕਿਹਾ ਕਿ ਜੇ ਮੈਂ ਅਪਣੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਹਮੇਸ਼ਾ ਲਈ ਰਾਜਨੀਤੀ ਛੱਡ ਦੇਵਾਂਗਾ।
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਕਰਕੇ ਖ਼ਫ਼ਾ ਸੀ ਤੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਜਾਰਜ ਆਸ਼ਾ ਕੁਮਾਰੀ ਨੇ ਵੀ ਸਾਫ ਕਿਹਾ ਸੀ ਕਿ ਸਿੱਧੂ ਤੋਂ ਬਿਨਾਂ ਵੀ ਪੰਜਾਬ ਦੀਆਂ ਸਭ 13 ਸੀਟਾਂ ਜਿੱਤ ਲੈਣਗੇ। ਅੱਜ ਸਿੱਧੂ ਦੇ ਪੰਜਾਬ ਪੁੱਜਣ ਤੋਂ ਪਹਿਲਾਂ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੂੰ ਇਹ ਲੱਗਦਾ ਹੈ ਕਿ ਨਵਜੋਤ ਕੌਰ ਸਿੱਧੂ ਇੰਨੇ ਯੋਗ ਤੇ ਯੋਗ ਨਹੀਂ ਕਿ ਉਨ੍ਹਾਂ ਨੂੰ ਇਕ ਟਿਕਟ ਵੀ ਦਿਤੀ ਜਾਵੇ। ਉਨ੍ਹਾ ਇਹ ਸੋਚ ਕੇ ਮੇਰੀ ਟਿਕਟ ਕਟਵਾ ਦਿਤੀ ਕਿ ਅੰਮ੍ਰਿਤਸਰ ਵਾਲੇ ਦੁਸਹਿਰਾ ਹਾਦਸੇ ਕਾਰਨ ਇਹ ਜਿੱਤ ਨਹੀਂ ਸਕਦੇ।
ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੇ ਹਾਈ ਕਮਾਨ ਨੂੰ ਬੇਨਤੀ ਕੀਤੀ ਸੀ ਕਿ ਚੋਣ ਪ੍ਰਚਾਰ ਕਰਨ ਲਈ ਸਿੱਧੂ ਨੂੰ ਬੇਨਤੀ ਜ਼ਰੂਰ ਕੀਤੀ ਜਾਵੇ, ਪਰ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਚੋਣ ਪ੍ਰਚਾਰ ਲਈ ਸੱਦਾ ਨਹੀਂ ਦਿਤਾ ਸੀ।
ਅੱਜ ਸ਼ਾਮ ਹੀਕਾਂਗਰਸਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਦਾ ਚੋਣ ਪ੍ਰਚਾਰ ਕਰਨ ਆਈ ਤਾਂ ਪਠਾਨਕੋਟ ਵਿੱਚ ਰੋਡ ਸ਼ੋਅ ਕੀਤਾ, ਜਿਸ ਦੌਰਾਨ ਸੜਕਾਂ ਉੱਤੇ ਭੀੜ ਹੀ ਭੀੜ ਨਜ਼ਰ ਆਈ। ਰੋਡ ਸ਼ੋਅ ਵਿਚ ਪ੍ਰਿਅੰਕਾ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਕਈ ਨੇਤਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।ਪਠਾਨਕੋਟ ਦੇ ਸ਼ਹੀਦ ਭਗਤ ਸਿੰਘ ਚੌਂਕ ਤੋਂਚੱਲ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਲੰਘਦਾਰੋਡ ਸ਼ੋਅਵਾਲਮੀਕਿ ਚੌਂਕ ਵਿਚ ਖਤਮ ਹੋਇਆ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਮਨਪ੍ਰੀਤ ਬਾਦਲ ਨੇ ਹੱਥ ਜੋੜਕੇ ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਕੀਤੀ ਦਿਲ-ਟੁੰਬਵੀਂ ਅਪੀਲ
ਭਾਖੜਾ ਡੈਮ ਖਤਰੇ ਦਾ ਨਿਸ਼ਾਨ ਟੱਪਿਆ,ਤਿੰਨ ਰਾਜਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ
ਪੰਜਾਬ ਸਰਕਾਰ ਨੇ ਤਾਜ਼ਾ ਆਏ ਹੜ੍ਹਾਂ ਨੂੰ ਕੁਦਰਤੀ ਆਫਤ ਐਲਾਨ ਕੀਤਾ
ਰਿਸ਼ਵਤ ਕੇਸ ਵਿੱਚ ਵੱਡਾ ਅਤੇ ਛੋਟਾ ਥਾਣੇਦਾਰ ਸਸਪੈਂਡ
ਰੈਫਰੈਂਡਮ 2020 ਕੇਸ ਵਿੱਚ ਗ੍ਰਿਫਤਾਰ ਕੁਲਬੀਰ ਕੌਰ ਪਿੰਡ ਮੂੰਮ ਨਾਲ ਸਬੰਧਤ ਦੱਸੀ ਗਈ
ਆਯੂਸ਼ਮਾਨ ਭਾਰਤ ਯੋਜਨਾ ਹੇਠ ਜਲੰਧਰ ਦੇ 2.91 ਲੱਖ ਪਰਵਾਰਾਂ ਦਾ ਕੈਸ਼ਲੈਸ ਇਲਾਜ ਹੋਵੇਗਾ
ਪੰਜਾਬ ਸਿੱਖਿਆ ਵਿਕਾਸ ਬੋਰਡ ਨੇ ਸ਼ਹੀਦ ਊਧਮ ਸਿੰਘ ਸੁਸਾਇਟੀ ਤੋਂ ਅੱਠ ਸਕੂਲ ਵਾਪਸ ਲਏ
ਹੁਸ਼ਿਆਰਪੁਰ-ਜਲੰਧਰ ਫੋਰ-ਲੇਨ ਸੜਕ ਸਕੈਮ ਦੀ ਕਲੀਨ ਚਿੱਟ ਨੂੰ ਅਦਾਲਤ ਵਿੱਚ ਚੁਣੌਤੀ
ਕੈਪਟਨ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ, ਰੂਪਨਗਰ ਦਾ ਦੌਰਾ ਕਰਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਮਾਂ-ਧੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ