Welcome to Canadian Punjabi Post
Follow us on

20

August 2019
ਟੋਰਾਂਟੋ/ਜੀਟੀਏ

‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫਿ਼ਲਮੀ ਮੇਲਿਆਂ `ਚ ਵਿਖਾਈ ਜਾਏਗੀ

May 15, 2019 08:52 AM

ਟੋਰਾਂਟੋ, (ਡਾ. ਝੰਡ) -ਕੈਨੇਡਾ ਵਿਚ ਨਸਿ਼ਆਂ ਦੀ ਬੀਮਾਰੀ ਦੀ ਮਾਰ ਹੇਠ ਆਏ ਨੌਜੁਆਨਾਂ ਦੇ ਟੁੱਟੇ-ਭੱਜੇ ਪਰਿਵਾਰਾਂ ਬਾਰੇ ਇਕ ਛੋਟੀ ਕੈਨੇਡੀਅਨ ਫਿ਼ਲਮ 'ਨੈਵਰ ਅਗੇਨ' ਇੰਟਰਨੈਸ਼ਨਲ ਫਿ਼ਲਮ ਫੈੱਸਟੀਵਲ ਆਫ਼ ਸਾਊਥ ਈਸਟ ਏਸ਼ੀਆ (ਇਫ਼ਸਾ) ਦੇ ਮਈ 2019 ਦੇ 'ਸ਼ੌਰਟਸ ਐਂਡ ਕੌਕਟੇਲ' ਸੈਸ਼ਨ ਵਿਚ ਵਿਖਾਈ ਜਾ ਰਹੀ ਹੈ।
'ਸੰਘਾ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਤਿਆਰ ਕੀਤੀ ਗਈ ਇਸ ਫਿ਼ਲਮ 'ਨੈਵਰ ਅਗੇਨ' ਵਿਚ ਇਕ 'ਇਕੱਲੀ ਮਾਂ' (ਸਿੰਗਲ ਮਦਰ) ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ ਜਿਸ ਦਾ ਨਾ-ਬਾਲਗ਼ ਪੁੱਤਰ ਹਮ-ਉਮਰ ਸਾਥੀਆਂ ਦੇ ਦਬਾਅ ਅਧੀਨ ਨਸਿ਼ਆਂ ਦਾ ਆਦੀ ਹੋ ਜਾਂਦਾ ਹੈ। ਫਿ਼ਲਮ ਮਾਂ ਤੇ ਉਸ ਦੇ ਪੁੱਤਰ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਪੁੱਤਰ ਨੂੰ ਜਦੋਂ ਬਚਪਨ ਵਿਚ ਬਾਪ ਵੱਲੋਂ ਆਪਣੀ ਮਾਂ ਲਈ ਵਰਤੀ ਗਈ ਗਾਲ਼ੀ-ਗਲ਼ੋਚ ਦੀ ਭਾਸ਼ਾ ਦੀ ਯਾਦ ਆਉਂਦੀ ਹੈ ਤਾਂ ਉਹ ਮਾਨਸਿਕ ਚਿੰਤਾਵਾਂ ਦੇ ਧਰਾਤਲ 'ਚ ਧੱਸਦਾ ਜਾਂਦਾ ਹੈ। ਉਹ ਇਸ ਦਾ ਡਾਕਟਰੀ ਇਲਾਜ ਕਰਵਾਉਂਦਾ ਹੈ, ਪਰੰਤੂ ਆਪਣੇ ਆਪ ਨੂੰ ਓਦੋਂ ਬੇਹੱਦ ਅਸੁਰੱਖਿ਼ਅਤ ਮਹਿਸੂਸ ਕਰਦਾ ਹੈ ਜਦੋਂ ਉਹ ਆਪਣੀ ਮਾਂ ਦੀ ਡਾਕਟਰ ਨਾਲ ਅਣ-ਉਚਿਤ 'ਨੇੜਤਾ' ਵੇਖਦਾ ਹੈ। ਫਿ਼ਲਮ ਦਾ ਅੰਤ ਨੌਜੁਆਨ ਵਿਚ ਆਈ ਉਸਾਰੂ ਮਾਨਸਿਕ ਤੇ ਸਰੀਰਕ ਤਬਦੀਲੀ ਅਤੇ ਨਸਿ਼ਆਂ ਦਾ ਤਿਆਗ ਦੇ ਸੁਖਾਵੇਂ ਸੁਨੇਹੇ ਨਾਲ ਹੁੰਦਾ ਹੈ।
ਫਿ਼ਲਮ ਦੀ ਕਹਾਣੀ ਦਾ ਕੇਂਦਰੀ-ਵਿਚਾਰ ਕੈਨੇਡਾ ਦੇ ਪੜ੍ਹੇ ਹੋਏ ਐਕਟਰ ਤੇ ਸਕਰੀਨ-ਪਲੇਅ ਲੇਖਕ ਕਰਨ ਸੰਘਾ ਦੇ ਮਨ ਵਿਚ ਆਇਆ। ਵਿਲੀਅਮ ਅਰਨੈੱਸਟ ਦੀ ਕਵਿਤਾ 'ਇਨਵਿਕਟਸ' ਦੇ ਉਤਸ਼ਾਹੀ ਸ਼ਬਦਾਂ "ਮੈਂ ਆਪਣੀ ਕਿਸਮਤ ਦਾ ਮਾਲਕ ਹਾਂ, ਮੈਂ ਆਪਣੀ ਆਤਮਾ ਦਾ ਚਾਲਕ ਹਾਂ" ਨੇ ਨੈੱਲਸਨ ਮੰਡੇਲਾ ਨੂੰ ਜੇਲ੍ਹ ਵਿਚ ਜਿ਼ੰਦਾ ਰੱਖਿਆ ਸੀ ਅਤੇ ਏਹੀ ਸਤਰਾਂ ਇਸ ਫਿ਼ਲਮ ਦਾ ਮੁੱਖ-ਧੁਰਾ ਹਨ। ਡਾ. ਜਗਮੋਹਨ ਸੰਘਾ ਜੋ ਕਿ ਇਕ ਜਾਣੇ-ਪਛਾਣੇ ਲੇਖਕ, ਕਵੀ, ਰੇਡੀਓ ਤੇ ਟੀ.ਵੀ. ਹੋਸਟ ਹਨ, ਆਪਣੇ ਇਸ ਪ੍ਰੋਜੈੱਕਟ ਬਾਰੇ ਪੂਰੇ ਜੋਸ਼ ਤੇ ਉਤਸ਼ਾਹ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ,"ਆਪਣੀ ਇਸ ਫਿ਼ਲਮ ਵਿਚ ਅਸੀਂ ਬੜੇ ਹੀ ਮਹੱਤਵਪੂਰਨ ਸਮਾਜਿਕ ਮੁੱਦੇ ਨੂੰ ਉਭਾਰਿਆ ਹੈ।" ਫਿ਼ਲਮ ਦਾ ਨਿਰਦੇਸ਼ਂਨ ਮਸ਼ਹੂਰ ਬਾਲੀਵੁੱਡ ਡਾਇਰੈੱਕਟਰ ਮਜ਼ਾਹਿਰ ਰਹੀਮ ਵੱਲੋਂ ਦਿੱਤਾ ਗਿਆ ਹੈ।
ਡਾ. ਜਗਮੋਹਨ ਸੰਘਾ ਜਿਨ੍ਹਾਂ ਨੇ ਇਸ ਫਿ਼ਲਮ ਵਿਚ ਡਾਕਟਰ ਦਾ ਮੁੱਖ ਕਿਰਦਾਰ ਬਾਖ਼ੂਬੀ ਨਿਭਾਇਆ ਹੈ, ਤੋਂ ਇਲਾਵਾ ਕੁਲ ਦੀਪ ਜਿਸ ਨੇ ਕਈ ਫਿ਼ਲਮਾਂ ਤੇ ਟੀ.ਵੀ. ਵਿਚ ਕੰਮ ਕੀਤਾ ਹੈ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾਂ ਦੀਆਂ ਵਰਕਸ਼ਾਪਾਂ ਵਿਚ ਵੀ ਭਾਗ ਲਿਆ ਹੈ, ਨੇ ਇਸ ਵਿਚ ਮਾਂ ਦੀ ਅਹਿਮ ਭੂਮਿਕਾ ਨਿਭਾਈ ਹੈ। ਅਸਲ ਜੀਵਨ ਵਿਚ ਕਲਾਸੀਕਲ-ਗਾਇਕ ਮਲਹਾਰ ਸਿੰਘ ਨੇ ਇਸ ਵਿਚ ਨੌਜੁਆਨ ਨਸ਼ੇੜੀ ਦਾ ਰੋਲ ਕੀਤਾ ਹੈ, ਜਦ ਕਿ ਪੰਜਾਬੀ ਨਾਟਕਾਂ ਦੇ ਨਿਰਦੇਸ਼ਕ ਹੀਰਾ ਰੰਧਾਵਾ, ਟੀ.ਵੀ. ਹੋਸਟ ਕਵਿਤਾ ਸਿੰਘ, ਪਾਰਸਜੀਤ ਆਹਲੂਵਾਲੀਆ ਅਤੇ ਕਈ ਹੋਰ ਕੈਨੇਡੀਅਨ ਤੇ ਭਾਰਤੀ ਕਲਾਕਾਰਾਂ ਨੇ ਇਸ ਵਿਚ ਆਪੋ-ਆਪਣੀਆਂ ਭੂਮਿਕਾਵਾਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ ਹਨ। ਫਿ਼ਲਮ ਦੀ ਸ਼ੂਟਿੰਗ ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੀਆਂ ਲੋਕੇਸ਼ਨਾਂ ‘ਤੇ ਕੀਤੀ ਗਈ ਹੈ ਅਤੇ ਇਹ ਦੁਨੀਆਂ-ਭਰ ਦੇ ਵੱਖ-ਵੱਖ ਫਿ਼ਲਮੀ ਉਤਸਵਾਂ ਵਿਚ ਵਿਖਾਈ ਜਾਏਗੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੀਸੀ ਕਤਲ ਕਾਂਡ ਦੇ ਮਸ਼ਕੂਕਾਂ ਦੀ ਆਖਰੀ ਇੱਛਾ ਤੇ ਬਿਆਨ ਫੋਨ ਵਿੱਚ ਦਰਜ ਮਿਲੇ : ਰਿਪੋਰਟ
ਇਟੋਬੀਕੋ ਜਨਰਲ ਹਸਪਤਾਲ ਵਿੱਚ ਬੱਚਿਆਂ ਲਈ ਨਵੀਂ ਸਮਾਈਲਜ਼ੋਨ ਸੁ਼ਰੂ
ਕਾਰ ਹਾਦਸੇ ਵਿੱਚ ਇੱਕ ਟੀਨੇਜਰ ਦੀ ਮੌਤ, ਤਿੰਨ ਹੋਰ ਜ਼ਖ਼ਮੀ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ