Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ `ਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

May 15, 2019 08:50 AM

ਬਰੈਂਪਟਨ, (ਡਾ. ਝੰਡ) -ਬੀਤੇ ਐਤਵਾਰ 12 ਮਈ ਨੂੰ ਲਿੰਕਨ ਐੱਮ.ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਚ ਪੰਜਾਬੀ ਭਾਸ਼ਨ ਮੁਕਾਬਲੇ ਸਫ਼ਲਤਾ-ਪੂਰਵਕ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਦੇ ਬੋਲਣ ਲਈ ਵਿਸ਼ੇ ਵੱਖ-ਵੱਖ ਨਿਰਧਾਰਤ ਕੀਤੇ ਗਏ ਸਨ। ਜਿੱਥੇ ਐੱਸ.ਕੇ. ਤੋਂ ਗਰੇਡ-6 ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇ 'ਬੱਚਿਆਂ ਦੀਆਂ ਚੰਗੀਆਂ ਆਦਤਾਂ ਦਾ ਵਿਕਾਸ' ਅਤੇ 'ਚੰਗਾ ਮਿੱਤਰ' ਸਨ, ਉੱਥੇ ਉਚੇਰੀਆਂ ਕਲਾਸਾਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਲਈ 'ਬੱਚਿਆਂ ਦੇ ਚੰਗੇ ਆਚਰਣ ਦਾ ਵਿਕਾਸ' ਅਤੇ 'ਇਕ ਵਿਅੱਕਤੀ ਨੂੰ ਲੋਕਾਂ ਪ੍ਰਤੀ ਜਿ਼ੰਮੇਂਵਾਰ ਬਨਾਉਣ ਲਈ ਵਿੱਦਿਆ ਦਾ ਯੋਗਦਾਨ' ਵਰਗੇ ਮੁਸ਼ਕਲ ਵਿਸ਼ੇ ਵੀ ਸਨ।
ਇਸ ਮੌਕੇ ਵਾਰਡ ਨੰਬਰ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਪੀਲ ਬੋਰਡ ਦੇ ਵਾਰਡ ਨੰਬਰ 9-10 ਦੇ ਸਕੂਲ-ਟਰੱਸਟੀ ਬਲਬੀਰ ਸੋਹੀ ਉਚੇਚੇ ਤੌਰ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਲਈ ਪਹੁੰਚੇ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਇਹ ਮੁਕਾਬਲੇ ਆਯੋਜਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਮਿਆਰੀ ਭਾਸ਼ਾ ਮੁਕਾਬਲਿਆਂ ਵਿਚ ਲਗਾਤਾਰ ਭਾਗ ਲੈਂਦੇ ਰਹਿਣ ਲਈ ਪ੍ਰੇਰਨਾ ਕੀਤੀ।
ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਉਮਰ-ਵਰਗਾਂ ਦੇ ਮੁਕਾਬਲਿਆਂ ਵਿਚ ਜੇਤੂਆਂ ਵਿਚ ਏਕਨੂਰ ਸਿੰਘ ਭੱਠਲ, ਹਰਗੁਨ ਕੌਰ, ਗੁਰਜਾਪ ਸਿੰਘ, ਗੋਵਿੰਦਪ੍ਰੀਤ ਸਿੰਘ, ਇਸ਼ਮੀਤ ਸਿੰਘ, ਅੰਸ਼ਦੀਪ ਕੌਰ, ਰਵੀਨ ਕੌਰ ਢਿੱਲੋਂ, ਅਸ਼ਨੀਰ ਕੌਰ ਮਾਂਗਟ, ਜਗਰੂਪ ਸਿੰਘ, ਪਰਮਵੀਰ ਸਿੰਘ, ਭਵਨੀਤ ਕੌਰ ਪੂਨੀ, ਗੁਰਅੰਜਨ ਸਿੰਘ ਢੀਂਗਰਾ, ਪ੍ਰਮੀਤਪਾਲ ਸਿੰਘ ਢਿੱਲੋਂਂ, ਗੁਰਨੂਰ ਕੌਰ ਧਾਲੀਵਾਲ, ਮਨਜੋਤ ਕੌਰ ਭੁੱਲਰ, ਹਰਨੂਰ ਕੌਰ, ਚੇਤਨਾਮ ਕੌਰ, ਇੰਦਰਜੀਤ ਕੌਰ, ਜਤਿੰਦਰ ਕੌਰ, ਗੁਰਦਿੱਤ ਸਿੰਘ, ਅਨੀਸ ਕੌਰ ਜੰਮੂ ਤੇ ਕੀਰਤ ਕੌਰ ਸ਼ਾਮਲ ਸਨ, ਜਦ ਕਿ ਇਨ੍ਹਾਂ ਬੁਲਾਰਿਆਂ ਦੀ ਵਿਸ਼ੇ 'ਤੇ ਪਕੜ ਤੇ ਉਨ੍ਹਾਂ ਦੇ ਬੋਲਣ ਦੀ ਯੋਗਤਾ ਪਰਖਣ ਲਈ ਸੁਖਵਿੰਦਰ ਕੌਰ ਪੂੰਨੀ, ਜਰਨੈਲ ਸਿੰਘ ਬੋਪਾਰਾਏ, ਪ੍ਰਭਜੀਤ ਕੌਰ, ਸਰਬਜੀਤ ਸਿੰਘ, ਗੁਲਸ਼ੇਰ ਸਿੰਘ ਗਿੱਲ, ਗੁਰਦੀਪ ਸਿੰਘ, ਜਤਿੰਦਰ ਕੌਰ ਦਿਓਲ, ਅਜਾਇਬ ਸਿੰਘ ਸਿੱਧੂ, ਰਵਜੋਤ ਕੌਰ ਮਾਂਗਟ, ਜਸਪਾਲ ਸਿੰਘ ਧੌਲ, ਜਗਤਾਰ ਸਿੰਘ ਮਾਨ, ਜਸਵਿੰਦਰ ਕੌਰ, ਡਾ. ਜਤਿੰਦਰ ਰੰਧਾਵਾ, ਡਾ. ਅਰਵਿੰਦਰ ਕੌਰ ਨੇ ਜੱਜਾਂ ਵਜੋਂ ਅਹਿਮ ਭੂਮਿਕਾ ਨਿਭਾਈ।
ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਤੇ ਹੋਰਨਾਂ ਭਾਗ ਲੈਣ ਵਾਲਿਆਂ ਨੂੰ ਟਰਾਫ਼ੀਆਂ ਇਨਾਮ ਵਜੋਂ ਦਿੱਤੀਆਂ ਗਈਆਂ। 'ਪਲੈਨਿਟ ਵੱਨ ਅਰਥ' ਦੇ ਪ੍ਰਭਜੋਤ ਕੌਰ ਕੈਂਥ ਵੱਲੋਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ੀਕੇਟ ਦਿੱਤੇ ਗਏ। ਪ੍ਰੋਗਰਾਮ ਵਿਚ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਗੁਰਸ਼ਰਨ ਸਿੰਘ ਜੰਮੂ, ਸੁਰਜੀਤ ਸਿੰਘ ਸਹੋਤਾ, ਨਿਰਮਲ ਸਿੰਘ ਸੰਧੂ ਤੇ ਹੋਰ ਕਈਆਂ ਨੇ ਸਿ਼ਰਕਤ ਕੀਤੀ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਆਸ਼ੀਰਵਾਦ ਦਿੱਤੀ। ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ ਨੇ ਵੀ ਪ੍ਰੋਗਰਾਮ ਦੇ ਆਰੰਭ ਵਿਚ ਕੁਝ ਸਮੇਂ ਲਈ ਆਪਣੀ ਹਾਜ਼ਰੀ ਲੁਆਈ । ਬਾਅਦ ਵਿਚ ਉਨ੍ਹਾਂ ਨੂੰ ਕਿਸੇ ਹੋਰ ਜ਼ਰੂਰੀ ਸਮਾਗ਼ਮ ਵਿਚ ਜਾਣਾ ਪਿਆ ਜਿਸ ਦਾ ਸਮਾਂ ਇਸ ਪ੍ਰੋਗਰਾਮ ਨਾਲ ਭਿੜਦਾ ਸੀ। ਇਸ ਮੌਕੇ 'ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮੈਰਿਕਾ' ਵੱਲੋਂ ਉਸਾਰੂ ਸਾਹਿਤ ਨਾਲ ਸਬੰਧਿਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਦੀ 'ਖਾਲਸਾ ਪੀਜ਼ਾ' ਵੱਲੋਂ ਫ਼ਰੀ ਪੀਜ਼ੇ ਦੀ ਸੇਵਾ ਕੀਤੀ ਗਈ।
ਇਸ ਪ੍ਰੋਗਰਾਮ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬ ਚੈਰਿਟੀ ਫ਼ਾਊਡੇਸ਼ਨ ਦੇ ਨਿਸ਼ਕਾਮ ਮੈਂਬਰਾਂ ਬਲਿਹਾਰ ਸਿੰਘ,ਨਵਾਂ ਸ਼ਹਿਰ, ਗਗਨਦੀਪ ਸਿੰਘ ਮਹਾਲੋਂ, ਮਨਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਪਾਬਲਾ, ਅਜਾਇਬ ਸਿੰਘ ਸਿੱਧੂ, ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਵੱਲੋਂ ਸਮੂਹ ਪੰਜਾਬੀ ਕਮਿਊਨਿਟੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਵੱਡੀ ਗਿਣਤੀ ਵਿਚ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਨਾਲ਼ ਲਿਆਂਦਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ
‘ਸੱਤਵੀ ਇੰਸਪੀਰੇਸ਼ਨਲ ਸਟੈੱਪਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 200 ਤੋਂ ਵੱਧ ਮੈਂਬਰਾਂ ਸਮੇਤ ਹਜ਼ਾਰ ਤੋਂ ਵਧੇਰੇ ਦੌੜਾਕਾਂ ਤੇ ਵਾਕਰਾਂ ਨੇ ਲਿਆ ਹਿੱਸਾ
ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸ਼ੀਏਸ਼ਨ ਨੇ ਸੈਮੀਨਾਰ ਕਰਵਾਇਆ
ਐਡਮਿੰਟਨ ਤੋਂ ਵਿਧਾਇਕ ਬਣਿਆ ਪੱਤਰਕਾਰ ਅਤੇ ਸਾਹਿਤ ਤੇ ਰੰਗਮੰਚ ਦਾ ਪਾਰਖੂ ਜਸਬੀਰ ਦਿਓਲ
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਨਿਖੇਧੀ
ਸੱਤਵਾਂ ਮੇਲਾ ਬੀਬੀਆਂ ਦਾ ਸਫਲ ਰਿਹਾ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ
‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫਿ਼ਲਮੀ ਮੇਲਿਆਂ `ਚ ਵਿਖਾਈ ਜਾਏਗੀ