Welcome to Canadian Punjabi Post
Follow us on

20

August 2019
ਭਾਰਤ

ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਕਾਰ ਉੱਤੇ ਹਮਲਾ, ਕਈ ਗੱਡੀਆਂ ਪਲਟੀਆਂ

May 15, 2019 05:05 AM

ਰਾਏਬਰੇਲੀ, 14 ਮਈ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੀ ਸ੍ਰਪਰਸਤ ਸੋਨੀਆ ਗਾਂਧੀ ਦੇ ਚੋਣ ਖੇਤਰ ਰਾਏਬਰੇਲੀ ਵਿੱਚ ਅੱਜ ਜ਼ਿਲਾ ਪੰਚਾਇਤ ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਉੱਤੇ ਵੋਟਿੰਗ ਤੋਂ ਪਹਿਲਾਂ ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਉਸ ਦੀ ਕਾਰ ਪਲਟ ਗਈ ਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ ਕੁਝ ਲੋਕਾਂ ਨੇ ਪਹਿਲਾਂ ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੇ ਕਾਫਲੇ ਉੱਤੇ ਬਛਰਾਵਾਂ ਟੋਲ ਪਲਾਜ਼ਾ ਕੋਲ ਪਥਰਾਅ ਕੀਤਾ ਅਤੇ ਫਿਰ ਫਾਇਰਿੰਗ ਕੀਤੀ। ਇਸ ਹਮਲੇ ਕਾਰਨ ਕਾਫਲਾ ਤੇਜ਼ੀ ਨਾਲ ਓਥੋਂ ਨਿਕਲਣ ਲੱਗਾ ਤਾਂ ਹਰਚੰਦਪੁਰ ਥਾਣਾ ਖੇਤਰ ਦੇ ਮੋਦੀ ਸਕੂਲ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ। ਹਮਲੇ ਵਿੱਚ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਵੀ ਦੱਸੀ ਗਈ ਹੈ। ਇਸ ਹਮਲੇ ਲਈ ਭਾਜਪਾ ਦੇ ਲੋਕ ਸਭਾ ਉਮੀਦਵਾਰ ਦਿਨੇਸ਼ ਸਿੰਘ ਦੇ ਭਰਾ ਅਵਧੇਸ਼ ਸਿੰਘ ਉੱਤੇ ਸ਼ੱਕ ਕੀਤਾ ਗਿਆ ਹੈ।
ਅਸਲ ਵਿੱਚ ਰਾਏਬਰੇਲੀ ਦੀ ਜ਼ਿਲਾ ਪੰਚਾਇਤ ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਉੱਤੇ ਵੋਟਿੰਗ ਹੋਣੀ ਸੀ, ਜਿਸ ਲਈ ਵਿਧਾਇਕ ਅਦਿੱਤੀ ਸਿੰਘ ਲਖਨਊ ਤੋਂ ਰਾਏਬਰੇਲੀ ਜਾ ਰਹੀ ਸੀ ਕਿ ਰਾਹ ਵਿੱਚ ਕੁਝ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਚਣ ਲਈ ਉਨ੍ਹਾਂ ਕਾਰ ਦੌੜਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਸਿਰਫ ਅਦਿੱਤੀ ਸਿੰਘ ਨਹੀਂ, ਬੇਭਰੋਸਗੀ ਮਤੇ ਦੀ ਵੋਟਿੰਗ ਕਰਨ ਚੱਲੇ ਜ਼ਿਲਾ ਪੰਚਾਇਤ ਦੇ ਕਈ ਹੋਰ ਮੈਂਬਰਾਂ ਉੱਤੇ ਵੀ ਅਣਪਛਾਤੇ ਲੋਕਾਂ ਨੇ ਫਾਇਰਿੰਗ ਕੀਤੀ ਹੈ। ਇਸ ਤੋਂ ਬਾਅਦ ਅਣਪਛਾਤੇ ਦਬੰਗਾਂ ਨੇ ਸਦਰ ਹਲਕੇ ਦੀ ਵਿਧਾਇਕ ਅਦਿੱਤੀ ਦੀ ਗੱਡੀ ਦਾ ਪਿੱਛਾ ਕੀਤਾ। ਇਸ ਦੀ ਜਾਣਕਾਰੀ ਮਿਲਦੇ ਸਾਰ ਅਦਿੱਤੀ ਸਿੰਘ ਦੇ ਪਿਤਾ ਅਤੇ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਤੇ ਸਾਬਕਾ ਮੰਤਰੀ ਮਨੋਜ ਪਾਂਡੇ ਸਮੇਤ ਖੇਤਰ ਦੇ ਕਈ ਨੇਤਾ ਹਸਪਤਾਲ ਪੁੱਜੇ।
ਅਦਿੱਤੀ ਰਾਏਬਰੇਲੀ ਦੇ ਆਜ਼ਾਦ ਵਿਧਾਇਕ ਰਹੇ ਬਾਹੂਬਲੀ ਅਖਿਲੇਸ਼ ਸਿੰਘ ਦੀ ਬੇਟੀ ਹੈ। ਅਖਿਲੇਸ਼ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਬੇਟੀ ਰਾਜਨੀਤੀ ਵਿੱਚ ਆਈ ਸੀ। ਉਹ ਪੜ੍ਹਾਈ ਵਿੱਚ ਗਰੇਡ-1 ਤੋਂ ਬਾਹਰ ਹੋ ਗਈ ਅਤੇ 10 ਸਾਲ ਮਸੂਰੀ ਵਿੱਚ ਰਹੀ ਤੇ ਫਿਰ ਦਿੱਲੀ ਆਈ। ਇੱਥੋਂ ਪੜ੍ਹਾਈ ਕਰ ਕੇ ਅਮਰੀਕਾ ਗਈ ਅਤੇ ਓਥੋਂ ਆ ਕੇ ਪਿਤਾ ਦੀ ਰਾਜਨੀਤਕ ਵਿਰਾਸਤ ਸੰਭਾਲੀ ਹੈ। 29 ਸਾਲਾ ਵਿਧਾਇਕ ਅਦਿੱਤੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਰੀਬੀ ਸਹਿਯੋਗੀਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ ਅਤੇ ਏਸੇ ਲਈ ਉਸ ਨੂੰ ਖਤਰਾ ਰਹਿੰਦਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਚੰਦਰਯਾਨ-2 ਸਫ਼ਤਾਪੂਰਵਕ ਚੰਦ ਦੀ ਜਮਾਤ `ਚ ਦਾਖਿਲ ਹੋਇਆ
ਉਨਾਵ ਕੇਸ ਵਿੱਚ ਹਾਦਸੇ ਦੀ ਜਾਂਚ ਕਰਨ ਲਈ ਸੀ ਬੀ ਆਈ ਨੂੰ ਛੇ ਸਤੰਬਰ ਤਕ ਸਮਾਂਮਿਲਿਆ
ਫੋਨ ਟੈਪਿੰਗ ਕੇਸ ਦੀ ਹਰ ਜਾਂਚ ਲਈ ਤਿਆਰ ਹਾਂ : ਕੁਮਾਰਸਵਾਮੀ
ਦਿੱਲੀ ਏਮਜ਼ ਦੇ ਜਿਸ ਬਲਾਕ ਵਿੱਚ ਭਿਆਨਕ ਅੱਗ ਲੱਗੀ, ਉਸ ਦੇ ਕੋਲ ਫਾਇਰ ਐਨ ਓ ਸੀ ਨਹੀਂ ਸੀ
ਹੰਸ ਰਾਜ ਹੰਸ ਵੱਲੋਂ ਜੇ ਐਨ ਯੂ ਦਾ ਨਾਂ ਮੋਦੀ ਯੂਨੀਵਰਸਿਟੀ ਰੱਖੇ ਜਾਣ ਦੀ ਵਕਾਲਤ
ਮੁੰਡੇ-ਕੁੜੀ ਦੀ ਸ਼ਾਦੀ ਦੀ ਉਮਰ ਬਰਾਬਰ ਕਰਨ ਦੀ ਅਰਜ਼ੀ ਉੱਤੇ ਕੇਂਦਰ ਸਰਕਾਰ ਨੂੰ ਨੋਟਿਸ
ਕਸ਼ਮੀਰ ਮੁੱਦੇ ਉੱਤੇ ਭਾਰਤੀ ਫ਼ੌਜ ਅਤੇ ਸ਼ਹਿਲਾ ਦੇ ਟਵੀਟ ਵਟਾਂਦਰੇ ਨਾਲ ਮਾਮਲਾ ਭਖਿਆ
ਸ਼ਾਦੀ ਡਾਟ ਕਾਮ ਉੱਤੇ 20 ਔਰਤਾਂ ਨੂੰ ਧੋਖਾ ਦੇਣ ਵਾਲਾ ਮੇਰਠ ਤੋਂ ਗ੍ਰਿਫਤਾਰ
ਆਮ ਆਦਮੀ ਪਾਰਟੀ ਦੇ ਬਾਗੀ ਕਪਿਲ ਮਿਸ਼ਰਾ ਤੇ ਮਹਿਲਾ ਆਗੂ ਰਿਚਾ ਪਾਂਡੇ ਭਾਜਪਾ ਵਿੱਚ ਸ਼ਾਮਲ
ਫਰਜ਼ੀ ਅਕਾਊਂਟ ਕੇਸ ਵਿੱਚ ਅਦਨਾਨ ਸਾਮੀ ਨੇ ਪਾਕਿ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ