Welcome to Canadian Punjabi Post
Follow us on

20

August 2019
ਭਾਰਤ

ਮਮਤਾ ਦੀ ਫੋਟੋ ਨਾਲ ਛੇੜਛਾੜ ਦਾ ਮੁੱਦਾ ਸੁਪਰੀਮ ਕੋਰਟ ਜਾ ਪੁੱਜਾ

May 15, 2019 05:04 AM
ਬੰਗਾਲ ਦੀ ਭਾਜਪਾ ਯੁਵਾ ਮੋਰਚਾ ਦੀ ਨੇਤਾ ਪ੍ਰਿਅੰਕਾ ਸ਼ਰਮਾ

* ਭਾਜਪਾ ਦੀ ਨੌਜਵਾਨ ਨੇਤਰੀ ਨੂੰ ਸ਼ਰਤਾਂ ਨਾਲ ਜ਼ਮਾਨਤ ਮਿਲੀ

ਨਵੀਂ ਦਿੱਲੀ, 14 ਮਈ (ਪੋਸਟ ਬਿਊਰੋ)- ਫੋਟੋਸ਼ਾਪ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫੋਟੋ ਨਾਲ ਛੇੜਛਾੜ ਕਰਨ ਉੱਤੇ ਗ੍ਰਿਫਤਾਰੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਭਾਜਪਾ ਯੁਵਾ ਮੋਰਚਾ ਦੀ ਨੇਤਾ ਪ੍ਰਿਅੰਕਾ ਸ਼ਰਮਾ ਦੀ ਗ੍ਰਿਫਤਾਰੀ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਤਾਂ ਕੋਰਟ ਨੇ ਉਸ ਦੀ ਜ਼ਮਾਨਤ ਇਸ ਸ਼ਰਤ ਨਾਲ ਮਨਜ਼ੂਰ ਕੀਤੀ ਹੈ ਕਿ ਉਹ ਬਾਹਰ ਨਿਕਲ ਕੇ ਮੁਆਫੀ ਮੰਗੇਗੀ।
ਵਰਨਣ ਯੋਗ ਹੈ ਇੱਕ ਅੰਤਰਰਾਸ਼ਟਰੀ ਸਮਾਰੋਹ ਮੇਟ ਗਾਲਾ ਵਿੱਚ ਅਭਿਨੇਤੀ ਪ੍ਰਿਅੰਕਾ ਚੋਪੜਾ ਦੀ ਪ੍ਰਚਾਰਿਤ ਫੋਟੋ ਨਾਲ ਫੋਟੋਸ਼ਾਪ ਤੋਂ ਛੇੜਛਾੜ ਕਰ ਕੇ ਫਿਲਮ ਅਭਿਨੇਤਰੀ ਦੀ ਜਗ੍ਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫੋਟੋ ਲਾਉਣ ਅਤੇ ਉਸ ਫੋਟੋ ਨੂੰ ਸ਼ੇਅਰ ਕਰਨ ਦੇ ਦੋਸ਼ ਵਿੱਚ 10 ਮਈ ਨੂੰ ਪੱਛਮੀ ਬੰਗਾਲ ਦੀ ਭਾਜਪਾ ਯੁਵਾ ਮੋਰਚਾ ਦੀ ਨੇਤਾ ਪ੍ਰਿਅੰਕਾ ਸ਼ਰਮਾ ਨੂੰ ਕੋਲਕਾਤਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਅਦਾਲਤ ਪੇਸ਼ ਕੀਤਾ ਗਿਆ ਤੇ ਉਥੋਂ 14 ਦਿਨਾਂ ਦੀ ਜੁਡੀਸ਼ਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਭਾਜਪਾ ਨੇਤਾ ਦੇ ਭਰਾ ਰਾਜੀਵ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਖਲ ਕਰ ਕੇ ਪ੍ਰਿਅੰਕਾ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ। ਇਸ ਬਾਰੇ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਸੰਜੀਵ ਖੰਨਾ ਦੀ ਛੁੱਟੀਆਂ ਵਾਲੀ ਬੈਂਚ ਦੇ ਸਾਹਮਣੇ ਪਟੀਸ਼ਨ ਦਾ ਜ਼ਿਕਰ ਕਰਦੇ ਹੋਏ ਜਲਦੀ ਸੁਣਵਾਈ ਦੀ ਅਪੀਲ ਕੀਤੀ ਤਾਂ ਕੋਰਟ ਨੇ ਅੱਜ ਮੰਗਲਵਾਰ ਨੂੰ ਇਸ ਦੀ ਸੁਣਵਾਈ ਕੀਤੀ ਅਤੇ ਇਸ ਸ਼ਰਤ ਨਾਲ ਜ਼ਮਾਨਤ ਮਨਜ਼ੂਰ ਕੀਤੀ ਕਿ ਪ੍ਰਿਅੰਕਾ ਸ਼ਰਮਾ ਇਸ ਅਪਰਾਧ ਲਈ ਜੇਲ੍ਹ ਤੋਂ ਨਿਕਲਦੇ ਸਾਰ ਮੁਆਫੀ ਮੰਗੇਗੀ।

Have something to say? Post your comment
ਹੋਰ ਭਾਰਤ ਖ਼ਬਰਾਂ
ਚੰਦਰਯਾਨ-2 ਸਫ਼ਤਾਪੂਰਵਕ ਚੰਦ ਦੀ ਜਮਾਤ `ਚ ਦਾਖਿਲ ਹੋਇਆ
ਉਨਾਵ ਕੇਸ ਵਿੱਚ ਹਾਦਸੇ ਦੀ ਜਾਂਚ ਕਰਨ ਲਈ ਸੀ ਬੀ ਆਈ ਨੂੰ ਛੇ ਸਤੰਬਰ ਤਕ ਸਮਾਂਮਿਲਿਆ
ਫੋਨ ਟੈਪਿੰਗ ਕੇਸ ਦੀ ਹਰ ਜਾਂਚ ਲਈ ਤਿਆਰ ਹਾਂ : ਕੁਮਾਰਸਵਾਮੀ
ਦਿੱਲੀ ਏਮਜ਼ ਦੇ ਜਿਸ ਬਲਾਕ ਵਿੱਚ ਭਿਆਨਕ ਅੱਗ ਲੱਗੀ, ਉਸ ਦੇ ਕੋਲ ਫਾਇਰ ਐਨ ਓ ਸੀ ਨਹੀਂ ਸੀ
ਹੰਸ ਰਾਜ ਹੰਸ ਵੱਲੋਂ ਜੇ ਐਨ ਯੂ ਦਾ ਨਾਂ ਮੋਦੀ ਯੂਨੀਵਰਸਿਟੀ ਰੱਖੇ ਜਾਣ ਦੀ ਵਕਾਲਤ
ਮੁੰਡੇ-ਕੁੜੀ ਦੀ ਸ਼ਾਦੀ ਦੀ ਉਮਰ ਬਰਾਬਰ ਕਰਨ ਦੀ ਅਰਜ਼ੀ ਉੱਤੇ ਕੇਂਦਰ ਸਰਕਾਰ ਨੂੰ ਨੋਟਿਸ
ਕਸ਼ਮੀਰ ਮੁੱਦੇ ਉੱਤੇ ਭਾਰਤੀ ਫ਼ੌਜ ਅਤੇ ਸ਼ਹਿਲਾ ਦੇ ਟਵੀਟ ਵਟਾਂਦਰੇ ਨਾਲ ਮਾਮਲਾ ਭਖਿਆ
ਸ਼ਾਦੀ ਡਾਟ ਕਾਮ ਉੱਤੇ 20 ਔਰਤਾਂ ਨੂੰ ਧੋਖਾ ਦੇਣ ਵਾਲਾ ਮੇਰਠ ਤੋਂ ਗ੍ਰਿਫਤਾਰ
ਆਮ ਆਦਮੀ ਪਾਰਟੀ ਦੇ ਬਾਗੀ ਕਪਿਲ ਮਿਸ਼ਰਾ ਤੇ ਮਹਿਲਾ ਆਗੂ ਰਿਚਾ ਪਾਂਡੇ ਭਾਜਪਾ ਵਿੱਚ ਸ਼ਾਮਲ
ਫਰਜ਼ੀ ਅਕਾਊਂਟ ਕੇਸ ਵਿੱਚ ਅਦਨਾਨ ਸਾਮੀ ਨੇ ਪਾਕਿ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ